Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮਾਸਟਰ ਸ਼ੈੱਫ ਆਸਟ੍ਰੇਲੀਆ ਰਾਹੀਂ ਖਾਣੇ ਦੀ ਦੁਨੀਆ ਵਿੱਚ ਮਾਣਯੋਗ ਮੁਕਾਮ ਹਾਸਿਲ ਕਰ ਰਹੀ ਹੈ ਇਹ ਪੰਜਾਬਣ

MasterChef Australia contestant Depinder Chhibber is inspired by Indian and South East Asian flavours. Source: Network 10

ਆਸਟ੍ਰੇਲੀਆ ਦੀ ਕੌਮੀ ਟੀਵੀ ਪ੍ਰਸਾਰਣ ਚੈਨਲ 10 ਦੁਆਰਾ ਪੇਸ਼ ਕੀਤੇ ਜਾ ਰਹੇ ਮਾਸਟਰ ਸ਼ੈੱਫ ਆਸਟ੍ਰੇਲੀਆ ਦੇ 13ਵੇਂ ਐਡੀਸ਼ਨ ਵਿੱਚ ਭਾਗ ਲੈ ਰਹੀ ਦਪਿੰਦਰ ਛਿੱਬਰ ਖਾਣੇ ਦੇ ਦੁਨੀਆ ਵਿੱਚ ਆਪਣਾ ਨਾਂ ਸਥਾਪਿਤ ਕਰਨ ਵਿੱਚ ਕਮਾਯਾਬ ਰਹੀ ਹੈ। ਵਧੀਆ ਖਾਣਾ ਬਣਾਉਣ ਅਤੇ ਦਬਾਅ ਹੇਠ ਵੀ ਮੁਸਕਰਾਹਟ ਨੂੰ ਬਰਕਰਾਰ ਰੱਖਣ ਦੇ ਹੁਨਰ ਦੇ ਚਲਦਿਆਂ ਉਸਦੇ ਪ੍ਰਦਰਸ਼ਨ ਨੂੰ ਜੱਜ, ਦੂਜੇ ਪ੍ਰਤੀਯੋਗੀ ਅਤੇ ਦਰਸ਼ਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ।

29-ਸਾਲਾ ਸ੍ਰੀਮਤੀ ਛਿੱਬਰ ਆਪਣੇ ਭਾਰਤੀ ਸਟਾਈਲ ਖਾਣੇ ਨੂੰ ਨਵੇਂ ਅਤੇ ਵੱਖਰੇ ਅੰਦਾਜ਼ ਨਾਲ਼ ਪੇਸ਼ ਕਰਦਿਆਂ ਹੁਣ ਤੱਕ ਮਾਸਟਰ ਸ਼ੈੱਫ ਦੇ ਦੇ 13ਵੇਂ ਐਡੀਸ਼ਨ ਦੌਰਾਨ ਚੋਟੀ ਦੇ ਦਸ ਨਾਵਾਂ ਵਿਚੋਂ ਇੱਕ ਬਣਨ ਦਾ ਸੁਪਨਾ ਸਾਕਾਰ ਕਰਨ ਵਿੱਚ ਕਾਮਯਾਬ ਰਹੀ ਹੈ।    

ਸ੍ਰੀਮਤੀ ਛਿੱਬਰ ਜੋ ਪੇਸ਼ੇ ਵਜੋਂ ਇੱਕ ਫਾਰਮਾਸਿਸਟ ਹੈ ਬਚਪਨ ਵਿੱਚ ਹੀ ਨਵੀਂ ਦਿੱਲੀ, ਭਾਰਤ ਤੋਂ ਪਰਿਵਾਰ ਸਮੇਤ ਆਸਟ੍ਰੇਲੀਆ ਆ ਗਈ ਸੀ।    

ਐੱਸ ਬੀ ਐੱਸ ਪੰਜਾਬੀ ਨਾਲ਼ ਇੱਕ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ਉਸਨੂੰ ਹਮੇਸ਼ਾਂ ਤੋਂ ਹੀ ਖਾਣਾ ਬਣਾਉਣ ਦਾ ਸ਼ੌਕ ਰਿਹਾ ਹੈ ਅਤੇ ਉਹ ਮਾਸਟਰ ਸ਼ੈੱਫ ਦੇ ਇਸ ਮੰਚ ਨੂੰ ਆਪਣੇ ਸ਼ੌਕ ਨੂੰ ਹੋਰ ਨਿਖਾਰਨ ਅਤੇ ਭਾਰਤੀ ਕਿਸਮ ਦੇ ਖਾਣੇ ਬਣਾਉਣ ਅਤੇ ਪੇਸ਼ ਕਰਨ ਦੀ ਵਿਧੀ ਨੂੰ ਆਸਟ੍ਰੇਲੀਆ ਵਿੱਚ ਹੋਰ ਮਕਬੂਲ ਹੁੰਦਿਆਂ ਵੇਖਣਾ ਚਾਹੁੰਦੀ ਹੈ।

MasterChef Australia judges praised Depinder’sTiffin style Indian meal
MasterChef Australia judges praised Depinder’sTiffin style Indian meal.
MasterChef Australia

ਮਾਸਟਰ ਸ਼ੈੱਫ ਦੇ ਸੀਜ਼ਨ ਦੌਰਾਨ ਉਸਨੂੰ ਹੁਣ ਤੱਕ ਕਾਫ਼ੀ ਪ੍ਰਸ਼ੰਸਾ ਅਅਤੇ ਸ਼ਾਬਾਸ਼ੇ ਮਿਲੀ ਹੈ  - "ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਮੈਂ ਆਪਣੇ ਇਸ ਪ੍ਰਦਰਸ਼ਨ ਤੋਂ ਕਾਫੀ ਖੁਸ਼ ਅਤੇ ਸੰਤੁਸ਼ਟ ਹਾਂ," ਉਸਨੇ ਕਿਹਾ।    

ਇਸ ਟੀ ਵੀ ਪ੍ਰੋਗਰਾਮ ਦੌਰਾਨ ਸ੍ਰੀਮਤੀ ਛਿੱਬਰ ਦੁਆਰਾ ਬਣਾਏ ਗਏ 'ਕਰੀ ਕੇਕ' ਅਤੇ 'ਘਰ ਦੇ ਖਾਣੇ' ਜਿਸ ਵਿੱਚ ਟਿਫ਼ਨ-ਸਟਾਈਲ ਛੋਲੇ, ਚਪਾਤੀ, ਆਚਾਰ, ਸਲਾਦ ਆਦਿ ਪੇਸ਼ ਕੀਤਾ ਗਿਆ ਸੀ, ਨੂੰ ਵੀ ਕਾਫ਼ੀ ਸਰਾਹਿਆ ਗਿਆ ਹੈ।  

ਮਾਸਟਰ ਸ਼ੈੱਫ ਦੇ ਤਿੰਨ ਮਕਬੂਲ ਜੱਜਾਂ ਨੇ ਉਸਦੇ ਖਾਣੇ ਦੀ ਸਿਫ਼ਤ ਕਰਦਿਆਂ ਉਸਨੂੰ ਰੈਸਟੋਰੈਂਟ ਖੋਲਣ ਅਤੇ ਹਾਸੇ-ਹਾਸੇ ਵਿੱਚ ਆਪਣੇ ਘਰ ਖਾਣੇ ਦਾ ਨਿਓਤਾ ਦੇਣ ਦੀ ਵੀ ਗੱਲ ਆਖੀ।

MasterChef Australia contestant Depinder Chhibber.
MasterChef Australia contestant Depinder Chhibber.
Supplied by Mrs Chhibber

ਇਸ ਦੌਰਾਨ ਸ੍ਰੀਮਤੀ ਛਿੱਬਰ ਨੇ ਆਪਣੀ ਖਾਣਾ ਬਣਾਉਣ ਦੀ ਖੂਬੀ ਅਤੇ ਹੁਨਰ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨ੍ਹਿਆ ਹੈ।  

ਉਸਨੇ ਕਿਹਾ ਕਿ ਉਸਨੂੰ ਆਪਣੀ ਮੰਮੀ, ਨਾਨੀ, ਦਾਦੀ, ਚਾਚੀਆਂ-ਤਾਈਆਂ ਵਾਲੇ ਵੱਡੇ ਪੰਜਾਬੀ ਪਰਿਵਾਰ ਵਿੱਚੋਂ ਹਮੇਸ਼ਾਂ ਕੁਝ-ਨਾ-ਕੁਝ ਨਵਾਂ ਅਤੇ ਰਵਾਇਤੀ ਸਿੱਖਣ ਦਾ ਮੌਕਾ ਮਿਲਦਾ ਰਿਹਾ ਹੈ।  

ਤਕਰੀਬਨ ਵੀਹ ਸਾਲ ਪਹਿਲਾਂ ਭਾਰਤ ਅਤੇ ਦਿੱਲੀ ਸ਼ਹਿਰ ਤੋਂ ਆਸਟ੍ਰੇਲੀਆ ਆਏ ਉਸਦੇ ਪੰਜਾਬੀ ਪਰਿਵਾਰ ਦਾ ਪਹਿਲਾ ਟਿਕਾਣਾ ਨਿਊਕਾਸਲ ਸੀ।   

ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇੰਟਰਵਿਊ ਵਿੱਚ ਸ੍ਰੀਮਤੀ ਛਿੱਬਰ ਨੇ ਨਵੇਂ ਆਏ ਪਰਵਾਸੀਆਂ ਵਜੋਂ ਆਪਣੇ ਪਰਿਵਾਰ ਦੇ ਮੁੱਢਲੇ ਸੰਘਰਸ਼ ਦਾ ਵੀ ਜ਼ਿਕਰ ਕੀਤਾ।    

Her biggest supporter is her husband Gurkirat Singh, who she married in 2018.
Her biggest supporter is her husband Gurkirat Singh, who she married in 2018.
Supplied by Mrs Chhibber

ਬਚਪਨ ਤੋਂ ਜਵਾਨੀ ਵੱਲ ਪੈਰ ਧਰਦਿਆਂ ਉਸ ਨੇ ਆਪਣੇ ਪਰਿਵਾਰ ਦੇ ਵਿਰਸੇ ਵਿੱਚ ਮਿਲੇ ਮਿਹਨਤੀ ਸੁਭਾਅ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਿਆਂ ਨਾ ਸਿਰਫ ਆਪਣੀ ਫਾਰਮੇਸੀ ਦੀ ਪੜ੍ਹਾਈ ਮੁਕੰਮਲ ਕੀਤੀ ਬਲਕਿ ਉਹ ਘਰ ਦੇ ਕੰਮਾਂ-ਕਾਰਾਂ ਵਿੱਚ ਵੀ ਆਪਣੇ ਪਰਿਵਾਰ ਦਾ ਹੱਥ ਵਟਾਉਂਦੀ ਰਹੀ।   

"ਸਾਡੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਰਵਾਇਤੀ ਢੰਗਾਂ ਤੋਂ ਹਮੇਸ਼ਾਂ ਵੱਖਰੀਆਂ ਰਹੀਆਂ ਹਨ। ਮੈਂ ਆਪਣੀ ਮਾਂ-ਬਾਪ ਦੀ ਖਾਸ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਮੈਨੂੰ ਹਰ ਉਹ ਸੁਫਨਾ ਪੂਰਾ ਕਰਨ ਦੀ ਖੁੱਲ੍ਹ ਦਿੱਤੀ ਜਿਸ ਵਾਰੇ ਮੈਂ ਕਦੇ ਸੋਚਿਆ ਸੀ,” ਉਸਨੇ ਕਿਹਾ। 

ਮਾਸਟਰ ਸ਼ੈਫ ਰਾਹੀਂ ਆਸਟ੍ਰੇਲੀਅਨ ਦਰਸ਼ਕਾਂ ਵਿੱਚ ਖਾਸ ਜਗਾਹ ਬਣਾਉਣ ਵਿੱਚ ਕਾਮਯਾਬ ਹੋਈ ਸ੍ਰੀਮਤੀ ਛਿੱਬਰ 'ਆਮ' ਭਾਰਤੀ ਖਾਣੇ ਨੂੰ 'ਖ਼ਾਸ' ਬਣਦਾ ਵੇਖਣਾ ਚਾਹੁੰਦੀ ਹੈ।  

ਉਸਦਾ ਸੁਪਨਾ ਇੱਕ ਕਿਤਾਬ ਲਿਖਣ ਦਾ ਵੀ ਹੈ ਜਿਸ ਵਿੱਚ ਉਹ ਰਵਾਇਤੀ ਢੰਗਾਂ ਦੇ ਨਾਲ-ਨਾਲ ਵਕਤੀ ਤੌਰ ਉੱਤੇ ਅਪਣਾਏ ਨਵੇਂ ਅਤੇ ਵੱਖਰੇ ਅੰਦਾਜ਼ ਰਾਹੀਂ ਖਾਣਾ ਬਣਾਉਣ ਅਤੇ ਪਰੋਸਣ ਦੇ ਢੰਗਾਂ ਨੂੰ ਹੋਰ ਲੋਕਾਂ ਤੱਕ ਲਿਜਾਣਾ ਚਾਹੁੰਦੀ ਹੈ।

Born in New Delhi, Depinder Chhibber moved to Newcastle at the age of 11. Her family is now based in Sydney.
Born in New Delhi, Depinder Chhibber moved to Newcastle at the age of 11. Her family is now based in Sydney.
Supplied by Mrs Chhibber

ਉਸ ਦਾ ਕਹਿਣਾ ਹੈ ਕਿ ਉਹ ਭਾਰਤੀ ਖਾਣੇ ਨੂੰ ਦੂਜੇ ਮੁਲਕਾਂ ਜਿਵੇਂ ਕਿ ਯੂਕੇ ਵਿੱਚ ਮਿਲਦੀ ਪ੍ਰਸਿੱਧੀ ਤੋਂ ਕਾਫ਼ੀ ਪ੍ਰਭਾਵਤ ਹੈ ਅਤੇ ਉਹ ਚਾਹੁੰਦੀ ਹੈ ਕਿ ਆਸਟ੍ਰੇਲੀਆ ਵਿੱਚ ਵੀ ਇਸਨੂੰ ਹੋਰ ਮਾਣ-ਸਤਿਕਾਰ ਮਿਲੇ।  

"ਮੈਂ ਇਸ ਮੰਚ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੁੰਦੀ ਹਾਂ ਕਿ ਭਾਰਤੀ ਖਾਣਾ ਸਿਰਫ਼ ਬਟਰ ਚਿਕਨ ਜਾਂ ਕੜ੍ਹੀ ਜਾਂ ਨਾਨ ਤੱਕ ਹੀ ਸੀਮਤ ਨਹੀਂ ਹੈ। ਲੋਕਾਂ ਨੂੰ ਇਸ ਧਾਰਨਾ ਤੋਂ ਬਾਹਰ ਆਉਣਾ ਚਾਹੀਦਾ ਹੈ। 

“ਭਾਰਤੀ ਖਾਣੇ ਸਾਡੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੀ ਇੱਕ ਵੱਡੀ ਪ੍ਰਾਪਤੀ ਹੈ ਜਿਸ ਵਿੱਚ ਸੈਂਕੜੇ ਸੁਆਦ, ਖੁਸ਼ਬੋਆਂ, ਰੰਗ ਅਤੇ ਪਿਆਰ-ਸਤਿਕਾਰ ਨਾਲ ਖਾਣਾ ਪਰੋਸਣ ਦੀ ਵਿਧੀ ਸ਼ਾਮਲ ਹੈ," ਉਸਨੇ ਕਿਹਾ।

The top 10 contestants of MasterChef Australia 2021.
The top 10 contestants of MasterChef Australia 2021.
Supplied by MasterChef Australia

ਪੂਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ:

‘Indian cuisine is not just limited to butter chicken,’ says MasterChef Australia’s Depinder Chhibber
00:00 00:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 

Coming up next

# TITLE RELEASED TIME MORE
ਮਾਸਟਰ ਸ਼ੈੱਫ ਆਸਟ੍ਰੇਲੀਆ ਰਾਹੀਂ ਖਾਣੇ ਦੀ ਦੁਨੀਆ ਵਿੱਚ ਮਾਣਯੋਗ ਮੁਕਾਮ ਹਾਸਿਲ ਕਰ ਰਹੀ ਹੈ ਇਹ ਪੰਜਾਬਣ 28/06/2021 14:10 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More