Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਵਿਕਟੋਰੀਆ ਵਿਚਲੇ ਬਾਡੀ-ਬਿਲਡਿੰਗ ਮੁਕਾਬਲੇ ਦਾ 'ਬਿਕੀਨੀ-ਪਰੋ' ਖਿਤਾਬ ਜਿੱਤਣ ਵਾਲੀ ਮਿੰਨੀ ਸੈਣੀ

Body Builder Minney Saini with her husband and son after winning ANB's Women Overall Championship and Pro Title Source: Supplied by Minney Saini

ਮੈਲਬੌਰਨ ਦੇ ਜੀਲੌਂਗ ਖੇਤਰ ਦੀ ਵਸਨੀਕ ਤੇ ਪ੍ਰੋਫੈਸ਼ਨਲ ਫਿੱਟਨੈੱਸ ਟ੍ਰੇਨਰ ਮਿੰਨੀ ਸੈਣੀ ਨੇ ਵਿਕਟੋਰੀਆ ਦੇ ਰਾਜ ਪੱਧਰ ਦੇ ਬਾਡੀ-ਬਿਲਡਿੰਗ ਮੁਕਾਬਲੇ ਵਿੱਚ ਕਈ ਮੱਲਾਂ ਮਾਰਦਿਆਂ ਸੋਨ ਤਗਮਿਆਂ ਦੇ ਨਾਲ 'ਬਿਕੀਨੀ-ਪਰੋ' ਦਾ ਖਿਤਾਬ ਵੀ ਜਿੱਤਿਆ। ਇਸ ਇੰਟਰਵਿਊ ਵਿੱਚ ਉਸਨੇ ਬਾਡੀ-ਬਿਲਡਿੰਗ ਦੇ ਸ਼ੁਰੂਆਤੀ ਸਫਰ ਅਤੇ ਫਿੱਟਨੈੱਸ ਟ੍ਰੇਨਿੰਗ ਬਾਰੇ ਅਹਿਮ ਜਾਣਕਾਰੀ ਦਿੱਤੀ।

ਏ.ਐਨ.ਬੀ 'ਆਸਟ੍ਰੇਲੇਸ਼ੀਅਨ ਨੈਚੁਰਲ ਬਾਡੀ ਬਿਲਡਿੰਗ ਐਸੋਸੀਏਸ਼ਨ' ਅਤੇ 'ਪੀ.ਸੀ.ਏ' ਫੈਡਰੇਸ਼ਨ ਵਲੋਂ ਆਯੋਜਿਤ ਮੁਕਾਬਲਿਆਂ ਵਿੱਚ ਮਿੰਨੀ ਸੈਣੀ ਨੇ ਅਨੇਕਾਂ ਖਿਤਾਬ ਜਿੱਤ ਕੇ ਬਾਡੀ-ਬਿਲਡਿੰਗ ਦੇ ਖੇਤਰ ਵਿੱਚ ਕੁਝ ਅਹਿਮ ਪ੍ਰਾਪਤੀਆਂ ਦਰਜ ਕੀਤੀਆਂ ਹਨ।

ਮਿੰਨੀ ਦਾ ਕਹਿਣਾ ਹੈ ਕਿ "ਕੁੱਝ ਵੱਖਰਾ ਕਰਨ ਦੀ ਪ੍ਰੇਰਨਾ ਉਸਨੂੰ ਆਪਣੇ ਆਲੇ-ਦਵਾਲੇ ਦੀਆਂ ਪੰਜਾਬੀ ਔਰਤਾਂ ਦੇ ਸਿਹਤ ਵਿਚਲੇ ਨਿਘਾਰ ਨੂੰ ਵੇਖਕੇ ਆਈ। ਉਨ੍ਹਾਂ ਵਿੱਚ ਤੰਦਰੁਸਤੀ ਭਰੇ ਜੀਵਨ ਜਿਓਣ ਦੀ ਚਿਣਗ ਲਾਉਣ ਲਈ ਹੀ ਮੈਂ ਫਿਟਨੈਸ ਨੂੰ ਆਪਣੇ ਰਹਿਣ-ਸਹਿਣ ਦਾ ਅਹਿਮ ਹਿੱਸਾ ਬਣਾਇਆ ਸੀ। ਇਸੇ ਗੱਲ ਨੂੰ ਅੱਗੇ ਤੋਰਦਿਆਂ ਮੈਂ 2017 ਵਿੱਚ ਆਸਟ੍ਰੇਲੀਆ ਵਿੱਚ ਪਰਸਨਲ ਟ੍ਰੇਨਿੰਗ ਸ਼ੁਰੂ ਕੀਤੀ ਤੇ ਆਪਣੇ ਆਪ ਨੂੰ ਬਾਡੀ-ਬਿਲਡਿੰਗ ਦੇ ਕਾਬਿਲ ਬਣਾਇਆ।"

Body Builder Minney Saini
Minney Saini with ANB Head Judge & Director after winning 3 Golds.
Supplied by Minney Saini

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਸ਼ੁੱਧ ਤੇ ਕੁਦਰਤੀ ਵੀਗਨ ਆਹਾਰ ਦਾ ਸੇਵਨ ਕਰਦੀ ਹੈ ਅਤੇ ਇੱਕ ਤੰਦਰੁਸਤੀ ਭਰਿਆ ਜੀਵਨ ਜਿਓਣਾ ਹੀ ਉਸ ਦਾ ਮੁੱਖ ਉਦੇਸ਼ ਹੈ।

ਇਸ ਦੌਰਾਨ ਉਸਨੇ ਆਪਣੇ ਪਰਿਵਾਰਕ ਸਾਥ ਅਤੇ ਆਪਣੇ ਕੋਚ ਦਾ ਵੀ ਜ਼ਿਕਰ ਕੀਤਾ ਅਤੇ ਬਾਡੀ-ਬਿਲਡਿੰਗ ਦੀ ਸ਼ੁਰੂਆਤ, ਖੁਰਾਕ ਅਤੇ ਰੂਟੀਨ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ।

 

Body Builder Minney Saini
Professional Fitness Trainer and Body Builder Minney Saini
Supplied by Minney Saini

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਵਿਕਟੋਰੀਆ ਵਿਚਲੇ ਬਾਡੀ-ਬਿਲਡਿੰਗ ਮੁਕਾਬਲੇ ਦਾ 'ਬਿਕੀਨੀ-ਪਰੋ' ਖਿਤਾਬ ਜਿੱਤਣ ਵਾਲੀ ਮਿੰਨੀ ਸੈਣੀ 13/07/2021 15:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More