Coming Up Thu 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਐਡੀਲੇਡ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਦੀ ਗੂੰਜ ਹੁਣ ਸੰਸਦ ਵਿੱਚ, ਗ੍ਰੀਨਜ਼ ਸਾਂਸਦ ਵੱਲੋਂ ਪੁਲਿਸ ਤੋਂ ਮਾਫ਼ੀ ਦੀ ਮੰਗ

Mr Singh's picture is blurred to protect his privacy; Tammy Franks MLC, Greens Member of SA's State Parliament's Upper House. Source: Supplied

ਗ੍ਰੀਨਜ਼ ਸੰਸਦ ਮੈਂਬਰ ਟੈਮੀ ਫ੍ਰੈਂਕਸ ਨੇ ਦੱਖਣੀ ਆਸਟ੍ਰੇਲੀਆ ਪੁਲਿਸ ਤੋਂ ਇਸ ਗੱਲ ਲਈ ਮਾਫ਼ੀ ਦੀ ਮੰਗ ਕੀਤੀ ਕਿ ਉਨ੍ਹਾਂ ਨੇ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਤਸਵੀਰ ਪ੍ਰਕਾਸ਼ਤ ਕਰਦਿਆਂ ‘ਜਿੰਮੇਵਾਰੀ’ ਤੋਂ ਕੰਮ ਨਹੀਂ ਲਿਆ।

ਸਬੰਧਿਤ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਆਪਣੀ ‘ਨਿਰਦੋਸ਼ਤਾ ਅਤੇ ਅਗਿਆਨਤਾ’ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ। 

ਸ਼੍ਰੀ ਸਿੰਘ ਨੇ ਗੱਲ ਕਰਦਿਆਂ ਕਿਹਾ ਸੀ ਕਿ ਉਸ ਦੀਆਂ ਤਸਵੀਰਾਂ ਦੇ ਇਸ ਤਰਾਂਹ ਪ੍ਰਕਾਸ਼ਿਤ ਹੋਣ ਨਾਲ ਉਸ ਦੀ ਜ਼ਿੰਦਗੀ 'ਬਰਬਾਦ' ਹੋ ਗਈ ਹੈ ਅਤੇ ਉਸਨੂੰ ਬੇਲੋੜੀ ਬਦਨਾਮੀ ਝੱਲਣੀ ਪਾਈ ਹੈ।

ਗਰੀਨਜ਼ ਪਾਰਟੀ ਦੀ ਦੱਖਣੀ ਆਸਟਰੇਲੀਆ ਦੇ ਉਪਰਲੇ ਸਦਨ ਵਿੱਚ ਮੈਂਬਰ ਟੈਮੀ ਫ੍ਰੈਂਕਸ ਐਮ ਐਲ ਸੀ ਨੇ ਸੰਸਦ ਦੇ ਪ੍ਰਸ਼ਨ ਕਾਲ਼ ਵਿੱਚ ਐਸ ਬੀ ਐਸ ਪੰਜਾਬੀ ਦੀ ਇਸ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਪੁਲਿਸ ਦੀ ਸੋਸ਼ਲ ਮੀਡੀਆ ਨੀਤੀ 'ਤੇ ਸਵਾਲ ਚੁੱਕੇ ਹਨ।

Greens Upper House Member, Tammy Franks MLC raised this matter during Question Time in the state parliament.
Greens Upper House Member, Tammy Franks MLC raised this matter during Question Time in the state parliament.
Supplied

ਸਾਂਸਦ ਫ੍ਰੈਂਕਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਪਿਛਲੇ ਹਫਤੇ ਸੰਸਦ ਵਿੱਚ ਉਦੋਂ ਉਠਾਇਆ ਜਦੋਂ ਉਨ੍ਹਾਂ ਦੇ ਇੱਕ ਹਲਕਾ ਵਾਸੀ ਨੇ ਉਨ੍ਹਾਂ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ।

ਸ਼੍ਰੀਮਤੀ ਫ੍ਰੈਂਕਸ ਨੇ ਇਸ 19-ਸਾਲਾ ਨੌਜਵਾਨ ਲਈ ਮਾਫ਼ੀ ਅਤੇ ਜੁਆਬਤਾਲਬੀ ਦੀ ਮੰਗ ਕਰਦਿਆਂ ਪੁਲਿਸ ਮੰਤਰੀ ਤੋਂ ਤਿੰਨ ਸਵਾਲ ਪੁੱਛੇ ਹਨ। 

ਇਸ ਦੌਰਾਨ ਵਿਦਿਆਰਥੀ ਨੇ ਪੁਲਿਸ ਨੂੰ ਜਲਦ ਤਫਤੀਸ਼ ਕਰਨ ਅਤੇ ਨਤੀਜੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਹੈ।

"ਮੇਰੀ ਖ਼ਬਰ ਨੂੰ ਬਹੁਤ ਜਿਆਦਾ ਫੈਲਾਇਆ ਗਿਆ ਸੀ। ਜਦ ਤੱਕ ਇਸ ਗੱਲ ਵਿੱਚੋਂ ਮੇਰਾ ਨਾਂ ਕਲੀਅਰ ਨਹੀਂ ਹੁੰਦਾ ਤਦ ਤੱਕ ਮੈਂ ਲੋਕਾਂ ਲਈ ਕਸੂਰਵਾਰ ਹੀ ਰਹਾਂਗਾ। ਸੋ ਮੇਰੀ ਬੇਨਤੀ ਹੈ ਕਿ ਉਹ ਜਲਦ ਤਫਤੀਸ਼ ਕਰਨ ਅਤੇ ਮੈਨੂੰ ਮੇਰੀ ਬੇਗੁਨਾਹੀ ਦਾ ਸਬੂਤ ਦੇਣ," ਉਸਨੇ ਕਿਹਾ।

 

ਐਸ ਬੀ ਐਸ ਪੰਜਾਬੀ ਵੱਲੋਂ ਪੁਲਿਸ ਨੂੰ ਇਸ ਸਿਲਸਿਲੇ ਵਿੱਚ ਦੁਬਾਰਾ ਸੰਪਰਕ ਕੀਤਾ ਗਿਆ ਹੈ ਪਰ ਉਨ੍ਹਾਂ ਦਾ ਜੁਆਬ ਆਉਣਾ ਅਜੇ ਬਾਕੀ ਹੈ।

ਇਸ ਦੌਰਾਨ ਆਨਲਾਈਨ ਪਲੇਟਫਾਰਮ ਗਮਟ੍ਰੀ ਵੱਲੋਂ ਸਾਡੇ ਨਾਲ਼ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇੱਕ ਅਧਿਕਾਰਿਤ ਬਿਆਨ ਵਿੱਚ ਆਖਿਆ ਗਿਆ ਹੈ ਕਿ ਪੀੜ੍ਹਤ ਲੋਕ ਠੱਗੀ-ਠੋਰੀ ਨਾਲ਼ ਸਬੰਧਿਤ ਸ਼ਿਕਾਇਤਾਂ ਜ਼ਰੂਰ ਦਰਜ ਕਰਵਾਉਣ ਤਾਂ ਜੋ ਉਹ ਇਸ ਸਿਲਸਿਲੇ ਵਿੱਚ ਨੁਕਸਾਨ ਹੋਣ ਤੋਂ ਪਹਿਲਾਂ ਯੋਗ ਕਾਰਵਾਈ ਕਰ ਸਕਣ। 

Mr Singh says he had to face hate and disrespect after his images were circulated on social media.
Mr Singh says he had to face hate and disrespect after his images were circulated on social media.
Supplied

ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਪੁਲਿਸ ਵੱਲੋਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀਆਂ ਤਸਵੀਰਾਂ ਆਪਣੀ ਵੈਬਸਾਈਟ ਅਤੇ ਫੇਸਬੁੱਕ ਜ਼ਰੀਏ ਨਸ਼ਰ ਕਰਨ ਪਿੱਛੋਂ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਗਿਆ ਸੀ।

19-ਸਾਲਾ ਇਸ ਪੰਜਾਬੀ ਨੌਜਵਾਨ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਵੇਂ ਇਹ ਤਸਵੀਰਾਂ ਹੁਣ ਪੁਲਿਸ ਵੱਲੋਂ ਉਤਾਰ ਲਈਆਂ ਗਈਆਂ ਹਨ ਪਰ ਇਸਦੇ ਚਲਦਿਆਂ ਸੋਸ਼ਲ ਮੀਡਿਆ ਉੱਤੇ ਉਸਦੀ ਕਾਫੀ ਬਦਨਾਮੀ ਹੋਈ ਹੈ ਅਤੇ ਉਸਨੂੰ 'ਭੱਦੀ ਸ਼ਬਦਾਵਲੀ' ਦਾ ਨਿਸ਼ਾਨਾ ਬਣਾਇਆ ਗਿਆ ਸੀ  

ਮੈਨੂੰ ਦੁੱਖ ਹੈ ਕਿ ਸੋਸ਼ਲ ਮੀਡੀਆ ਉੱਤੇ ਬੈਠੇ ਲੋਕ ਖੁਦ ਜੱਜ ਬਣ ਜਾਂਦੇ ਹਨ ਜਦਕਿ ਪੁਲਿਸ ਵੱਲੋਂ ਮੈਨੂੰ ਮਹਿਜ਼ ਇੱਕ ਸ਼ੱਕੀ ਵਜੋਂ ਤਲਾਸ਼ਿਆ ਜਾਣਾ ਮੈਨੂੰ ਕਿਸੇ ਦੋਸ਼ੀ ਵਜੋਂ ਸਾਬਿਤ ਨਹੀਂ ਕਰਦਾ।

ਪੁਲਿਸ ਵੱਲੋਂ ਉਸਦੀਆਂ ਤਸਵੀਰਾਂ 5 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਪਾਈਆਂ ਗਈਆਂ ਸਨ ਜਿੰਨ੍ਹਾਂ ਦਾ ਸਬੰਧ "ਦੋ ਲੈਪਟਾਪ ਕੰਪਿਊਟਰਾਂ ਨੂੰ ਧੋਖਾਧੜੀ ਨਾਲ ਪ੍ਰਾਪਤ ਕਰਨ" ਨਾਲ਼ ਜੁੜਿਆ ਹੋਇਆ ਹੈ।

ਇਹ ਨੌਜਵਾਨ ਜੋ ਦਸੰਬਰ 2019 ਵਿੱਚ ਪੰਜਾਬ ਤੋਂ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੇ ਮਈ ਮਹੀਨੇ 'ਗਮਟ੍ਰੀ' ਵੈਬਸਾਈਟ ਤੋਂ 'ਪਾਰਸਲ' ਭੇਜਣ ਵਾਲੇ ਇੱਕ ਵਿਅਕਤੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

Mr Singh has supplied SBS Punjabi over 30 screenshots of his communication with his ‘fraudulent’ job provider
Mr Singh has supplied SBS Punjabi over 30 screenshots of his communication with his ‘fraudulent’ job provider.
Supplied

ਦੱਖਣੀ ਆਸਟ੍ਰੇਲੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਸਬੰਧੀ ਇੱਕ 19-ਸਾਲ ਵਿਅਕਤੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਾਏ ਹਨ ਅਤੇ ਇਸ ਸਬੰਧੀ ਅਜੇ ਤਫਤੀਸ਼ ਚੱਲ ਰਹੀ ਹੈ।

ਇਸ ਦੌਰਾਨ ਭਾਈਚਾਰੇ ਵੱਲੋਂ ਇਸ ਨੌਜਵਾਨ ਦੀਆਂ ਤਸਵੀਰਾਂ 'ਬਿਨ-ਪੜਤਾਲ ਕੀਤੇ ਮਹਿਜ਼ ਸ਼ੱਕ ਦੇ ਆਧਾਰ ਉੱਤੇ' ਨਸ਼ਰ ਕਰਨ ਲਈ ਪੁਲਿਸ ਨਾਲ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ। 

Many Sikh organisations have urged social media users not to make derogatory and racial remarks about Mr Singh.
Many Sikh organisations have urged social media users not to make derogatory and racial remarks about Mr Singh.
Supplied

ਸਾਂਸਦ ਫ੍ਰੈਂਕਸ ਦਾ ਪੂਰਾ ਬਿਆਨ ਅਤੇ ਸਬੰਧਿਤ ਵਿਦਿਆਰਥੀ ਦੀ ਇਸ ਸਬੰਧੀ ਪ੍ਰਤੀਕਿਰਿਆ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕ੍ਲਿਕ ਕਰੋ।

Click this link to read the full story in English 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। 

ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ 

Coming up next

# TITLE RELEASED TIME MORE
ਐਡੀਲੇਡ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਦੀ ਗੂੰਜ ਹੁਣ ਸੰਸਦ ਵਿੱਚ, ਗ੍ਰੀਨਜ਼ ਸਾਂਸਦ ਵੱਲੋਂ ਪੁਲਿਸ ਤੋਂ ਮਾਫ਼ੀ ਦੀ ਮੰਗ 17/09/2020 07:00 ...
'ਆਪਣੇ ਸਰੀਰ ਬਾਝੋਂ ਹਾਣੀਓ': ਹੁਣ 52 ਸਾਲ ਨੂੰ ਢੁਕੇ ਇਸ ਆਸਟ੍ਰੇਲੀਅਨ ਪੰਜਾਬੀ ਨੇ 90ਵਿਆਂ ਦੌਰਾਨ ਬਾਡੀਬਿਲਡਿੰਗ ‘ਚ ਗੱਡੀ ਸੀ ਝੰਡੀ 28/10/2020 10:00 ...
'ਅਧਵਾਟੇ ਸਫ਼ਰ ਦੀ ਸਿਰਜਣਾ’: ਮਨਮੀਤ ਅਲੀਸ਼ੇਰ ਨੂੰ ਸਮਰਪਿਤ ਚੌਥੇ ਬਰਸੀ ਸਮਾਰੋਹ, ਕਿਤਾਬ ਵੀ ਹੋਵੇਗੀ ਲੋਕ ਅਰਪਣ 28/10/2020 12:00 ...
ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਬੰਦਸ਼ਾਂ ਖਤਮ ਕਰਨ ਵਿੱਚ ਹੋਈ ਦੇਰੀ, ਵਸਨੀਕ ਗੁੱਸੇ ਵਿੱਚ 26/10/2020 08:00 ...
ਇਕੱਲਤਾ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ ਯਾਤਰਾ 26/10/2020 08:00 ...
ਨਿਰੰਕਾਰੀ ਮਿਸ਼ਨ ਵਲੋਂ ਵਿਕਟੋਰੀਆ ਦੇ ਕੋਵਿਡ-19 ਪੀੜਤ ਭਾਈਚਾਰੇ ਦੀ ਕੀਤੀ ਜਾ ਰਹੀ ਹੈ ਮਦਦ 26/10/2020 16:00 ...
ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਨਾਲ ਨਿਵਾਜ਼ਿਆ ਗਿਆ 23/10/2020 10:41 ...
‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ 22/10/2020 05:00 ...
ਮਹਾਂਮਾਰੀ ਦੌਰਾਨ ਵਿਆਹ ਟੁੱਟਣ ਨਾਲ ਹਾਲਾਤ ਹੋ ਸਕਦੇ ਹਨ ਬਹੁਤ ਗੰਭੀਰ 22/10/2020 08:00 ...
ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ: ਜਦੋਂ ਮੈਂ 50 ਦੀ ਉਮਰੇ ਆਸਟ੍ਰੇਲੀਆ ਵਿੱਚ ਜਹਾਜ ਸਿੱਖਣ ਦਾ ਸੁਪਨਾ ਪੂਰਾ ਕੀਤਾ 21/10/2020 13:00 ...
View More