Coming Up Thu 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵੀਜ਼ਾ ਧਾਰਕ ਹੁਣ ਪ੍ਰਾਪਤ ਕਰ ਸਕਦੇ ਹਨ ਇਹ ਨਕਦ ਭੁਗਤਾਨ

Red Cross is providing cash payments to temporary migrants, international students, refugees and even those on visitor visa Source: Supplied

ਆਸਟ੍ਰੇਲੀਅਨ ਰੈਡ ਕਰਾਸ ਨੇ ਵਿਕਟੋਰੀਆ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ‘ਕੋਰੋਨਵਾਇਰਸ (ਕੋਵੀਡ-19) ਐਕ੍ਸਟਰੀਮ ਹਾਰਡਸ਼ਿਪ ਸਪੋਰਟ ਪ੍ਰੋਗਰਾਮ' ਰਾਹੀਂ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਐਮਰਜੈਂਸੀ ਵਿੱਤੀ ਸਹਾਇਤਾ ਲਈ ਵਿਜ਼ਟਰ ਵੀਜ਼ਾ ਉਤੇ ਆਏ ਲੋਕ ਵੀ ਅਰਜ਼ੀ ਦੇਣ ਦੇ ਯੋਗ ਹੋਣਗੇ।

ਆਸਟ੍ਰੇਲੀਅਨ ਰੈਡ ਕਰਾਸ ਨੇ ਯੋਗ ਆਰਜ਼ੀ ਵੀਜ਼ਾ ਧਾਰਕਾਂ, ਸ਼ਰਨਾਰਥੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਕਟੋਰੀਆ ਵਿਚ ਵਿਜ਼ਟਰ ਵੀਜ਼ਾ ‘ਤੇ ਆਏ ਲੋਕਾਂ ਲਈ ਨਕਦ ਅਦਾਇਗੀ ਦਾ ਐਲਾਨ ਕੀਤਾ ਹੈ।

ਇਹ ਵਿੱਤੀ ਸਹਾਇਤਾ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਅਤਿਅੰਤ ਮੁਸ਼ਕਲ ਹਲਾਤਾਂ ਕਾਰਣ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿੱਖ ਕਮਿਊਨਟੀ ਕੰਨੇਕਸ਼ਨਸ ਉਹਨਾਂ ਸੰਸਥਾਵਾਂ ਵਿਚੋਂ ਇਕ ਹੈ ਜਿਸ ਨਾਲ ਰੈੱਡ ਕਰਾਸ ਨੇ ਇਸ ਪ੍ਰੋਗਰਾਮ ਵਿੱਚ ਸਾਂਝੇਦਾਰੀ ਕੀਤੀ ਹੈ, ਤਾਂ ਜੋ ਉਨ੍ਹਾਂ ਲੋੜਵੰਦਾਂ ਨੂੰ ਇਹ ਅਦਾਇਗੀ ਮੁਹੱਈਆ ਕਰਾਈ ਜਾ ਸਕੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ।

Eligibility criteria laid out by Red Cross for this cash payment
Eligibility criteria laid out by Red Cross for this cash payment
Supplied

ਗੁਰਿੰਦਰ ਕੌਰ, ਜੋ ਕੀ ਸਿੱਖ ਕਮਿਊਨਟੀ ਕੰਨੇਕਸ਼ਨਸ ਇੰਕ ਦੇ ਪ੍ਰਧਾਨ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕੀ ਇਹ ਵਿੱਤੀ ਸਹਾਇਤਾ ਕੇਵਲ ਵਿਕਟੋਰੀਆ ਨਿਵਾਸੀਆਂ ਲਈ ਹੈ ਅਤੇ ਇਸ ਨੂੰ ਉਹੀ ਲੋਕ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦਾ ਬੈਂਕ ਬੈਲੈਂਸ 1,000 ਡਾਲਰ ਤੋਂ ਘੱਟ ਹੈ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਹੋਰ ਵਿੱਤੀ ਸਹਾਇਤਾ ਨਹੀਂ ਮਿਲ ਰਹੀ।

ਇੱਕ ਇੱਕਲਾ ਵਿਅਕਤੀ 400 ਡਾਲਰ ਤੱਕ ਪ੍ਰਾਪਤ ਕਰ ਸਕਦਾ ਹੈ ਅਤੇ ਪਰਿਵਾਰਾਂ ਲਈ ਵਧੇਰੇ ਰਾਸ਼ੀ ਰਾਖਵੀਂ ਰੱਖੀ ਗਈ ਹੈ।

Virtual meeting organised by Sikh Community Connections Inc to spread awareness about this financial assistance
Virtual meeting organised by Sikh Community Connections Inc to spread awareness about this financial assistance
Supplied

ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ.... 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus   ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵੀਜ਼ਾ ਧਾਰਕ ਹੁਣ ਪ੍ਰਾਪਤ ਕਰ ਸਕਦੇ ਹਨ ਇਹ ਨਕਦ ਭੁਗਤਾਨ 28/09/2020 11:49 ...
'ਆਪਣੇ ਸਰੀਰ ਬਾਝੋਂ ਹਾਣੀਓ': ਹੁਣ 52 ਸਾਲ ਨੂੰ ਢੁਕੇ ਇਸ ਆਸਟ੍ਰੇਲੀਅਨ ਪੰਜਾਬੀ ਨੇ 90ਵਿਆਂ ਦੌਰਾਨ ਬਾਡੀਬਿਲਡਿੰਗ ‘ਚ ਗੱਡੀ ਸੀ ਝੰਡੀ 28/10/2020 10:00 ...
'ਅਧਵਾਟੇ ਸਫ਼ਰ ਦੀ ਸਿਰਜਣਾ’: ਮਨਮੀਤ ਅਲੀਸ਼ੇਰ ਨੂੰ ਸਮਰਪਿਤ ਚੌਥੇ ਬਰਸੀ ਸਮਾਰੋਹ, ਕਿਤਾਬ ਵੀ ਹੋਵੇਗੀ ਲੋਕ ਅਰਪਣ 28/10/2020 12:00 ...
ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਬੰਦਸ਼ਾਂ ਖਤਮ ਕਰਨ ਵਿੱਚ ਹੋਈ ਦੇਰੀ, ਵਸਨੀਕ ਗੁੱਸੇ ਵਿੱਚ 26/10/2020 08:00 ...
ਇਕੱਲਤਾ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ ਯਾਤਰਾ 26/10/2020 08:00 ...
ਨਿਰੰਕਾਰੀ ਮਿਸ਼ਨ ਵਲੋਂ ਵਿਕਟੋਰੀਆ ਦੇ ਕੋਵਿਡ-19 ਪੀੜਤ ਭਾਈਚਾਰੇ ਦੀ ਕੀਤੀ ਜਾ ਰਹੀ ਹੈ ਮਦਦ 26/10/2020 16:00 ...
ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਨਾਲ ਨਿਵਾਜ਼ਿਆ ਗਿਆ 23/10/2020 10:41 ...
‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ 22/10/2020 05:00 ...
ਮਹਾਂਮਾਰੀ ਦੌਰਾਨ ਵਿਆਹ ਟੁੱਟਣ ਨਾਲ ਹਾਲਾਤ ਹੋ ਸਕਦੇ ਹਨ ਬਹੁਤ ਗੰਭੀਰ 22/10/2020 08:00 ...
ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ: ਜਦੋਂ ਮੈਂ 50 ਦੀ ਉਮਰੇ ਆਸਟ੍ਰੇਲੀਆ ਵਿੱਚ ਜਹਾਜ ਸਿੱਖਣ ਦਾ ਸੁਪਨਾ ਪੂਰਾ ਕੀਤਾ 21/10/2020 13:00 ...
View More