Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮਹਾਂਮਾਰੀ ਬੰਦਸ਼ਾਂ ਦੌਰਾਨ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਲੋਕ ਹੋ ਰਹੇ ਹਨ ਧੋਖਾਧੜੀਆਂ ਦਾ ਸ਼ਿਕਾਰ

Scams faced by Sri Lankans who have recently migrated to Australia Source: Getty Images

ਘੁਟਾਲੇਬਾਜਾਂ ਵੱਲੋਂ ਕਰੋਨਾਵਾਇਰਸ ਪਾਬੰਦੀਆਂ ਦੌਰਾਨ ਆਪਣੇ ਘਰ ਤੋਂ ਆਨਲਾਈਨ ਕੰਮ ਕਰਨ ਲਈ ਮਜਬੂਰ ਲੋਕਾਂ ਨੂੰ ਧੋਖਾਧੜੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਕ ਪ੍ਰਮੁੱਖ ਆਸਟ੍ਰੇਲੀਆਈ ਬੈਂਕ ਵਿੱਚ ਧੋਖਾਧੜੀ ਵਿਰੋਧੀ ਅਫਸਰ ਵਜੋਂ ਕੰਮ ਕਰ ਰਹੇ ਜਸਮੀਨ ਕੌਰ ਪੰਨੂ ਨੇ ਇਨ੍ਹਾਂ ਧੋਖਾਧੜੀਆਂ ਤੋਂ ਬਚਣ ਲਈ ਕੁਝ ਸੁਝਾਅ ਪੇਸ਼ ਕੀਤੇ ਹਨ।

ਜਸਮੀਨ ਕੌਰ ਪੰਨੂੰ ਜੋ ਕਿ ਆਸਟ੍ਰੇਲੀਆ ਦੇ ਇੱਕ ਨਾਮਵਰ ਬੈਂਕ ਵਿੱਚ ਐਂਟੀ ਫਰੌਡ ਅਫਸਰ ਵਜੋਂ ਕੰਮ ਕਰਦੇ ਹਨ, ਦਾ ਕਹਿਣਾ ਹੈ, "ਅੱਜ-ਕਲ ਘੁਟਾਲੇਬਾਜਾਂ ਵੱਲੋਂ ਇੰਟਰਨੈੱਟ ਦੁਆਰਾ ਲੋਕਾਂ ਨੂੰ ਲੁੱਟਣ ਲਈ ਕਈ ਪ੍ਰਕਾਰ ਦੇ ਹੀਲੇ ਵਰਤੇ ਜਾ ਰਹੇ ਹਨ।”

“ਲੋਕਾਂ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ, ਅਤੇ ਕਈ ਵਾਰ ਤਾਂ ਡਰਾ ਧਮਕਾ ਕੇ ਵੀ ਪੈਸੇ ਲੁੱਟੇ ਕੀਤੇ ਜਾਂਦੇ ਹਨ।”

ਬਹੁਤ ਵਾਰ ਨੌਕਰੀਆਂ ਦੇਣ ਦਾ ਲਾਲਚ, ਅਤੇ ਕਈ ਵਾਰ ਪਿਆਰ ਅਤੇ ਵਿਆਹ ਕਰਵਾਉਣ ਵਾਲੇ ਲੁਭਾਉਣ ਵਾਲੇ ਸੁਪਨੇ ਵੀ ਦਿਖਾਏ ਜਾਂਦੇ ਹਨ।

“ਬਹੁਤ ਸਾਰੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਘੁਟਾਲੇਬਾਜਾਂ ਵੱਲੋਂ ਸਰਕਾਰੀ ਅਫਸਰ ਬਣ ਕੇ ਫੋਨ ‘ਤੇ ਸੰਪਰਕ ਕੀਤਾ ਜਾਂਦਾ ਹੈ। ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦੇਣ ਦੀਆਂ ਧਮਕੀਆਂ ਤੱਕ ਵੀ ਦਿੱਤੀਆਂ ਜਾਂਦੀਆਂ ਹਨ।”

ਕੋਵਿਡ ਪਾਬੰਦੀਆਂ ਕਾਰਨ ਆਪਣੇ ਘਰ ਰਹਿਣ ਲਈ ਮਜਬੂਰ ਲੋਕਾਂ ਨੂੰ ਭਾਈਚਾਰਕ ਸਾਂਝ, ਖਰੀਦਦਾਰੀ, ਅਤੇ ਭੁਗਤਾਨ ਆਦਿ ਕਰਨ ਲਈ ਆਨਲਾਈਨ ਸੇਵਾਵਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਮਿਸ ਪੰਨੂੰ ਦਸਦੀ ਹੈ ਕਿ ਜਿਆਦਾਤਰ ਧੋਖਾ ਕਰਨ ਵਾਲੇ ਲੋਕ ਵੱਡੇ ਅਦਾਰਿਆਂ ਦਾ ਨਾਮ ਵਰਤ ਕੇ ਉਹਨਾਂ ਵਰਗਾ ਈ-ਮੇਲ ਐਡਰੈਸ ਬਣਾ ਲੈਂਦੇ ਹਨ। ਪਰ ਉਹ ਕਦੀ ਵੀ ਪੂਰਾ ਅਤੇ ਪੱਕਾ ਪਤਾ ਨਹੀਂ ਵਰਤਦੇ ਜਿੱਥੋਂ ਉਹਨਾਂ ਤੱਕ ਪਹੁੰਚਿਆ ਜਾ ਸਕੇ।

“ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੀ ਨਿਜ਼ੀ ਜਾਣਕਾਰੀ ਕਦੀ ਨਾ ਦੇਓ ਅਤੇ ਹਮੇਸ਼ਾਂ ਸਮਾਂ ਰਹਿੰਦੇ ਹੋਏ ਹੀ ਉਸ ਅਦਾਰੇ ਬਾਰੇ ਪੂਰੀ ਤਰਾਂ ਜਾਂਚ ਜਰੂਰ ਕਰ ਲਵੋ।”

ਮਿਸ ਪੰਨੂੰ ਦਾ ਕਹਿਣਾ ਹੈ ਕਿ ਜੇਕਰ ਕੋਈ ਧੋਖੇ ਦਾ ਸ਼ਿਕਾਰ ਬਣ ਜਾਂਦਾ ਹੈ ਤਾਂ ਪਤਾ ਚੱਲਣ ‘ਤੇ ਤੁਰੰਤ ਬੈਂਕ ਨਾਲ ਸੰਪਰਕ ਕਰੋ, ਅਤੇ ਨਾਲ ਹੀ ਪੁਲਿਸ ਨੂੰ ਵੀ ਰਿਪੋਰਟ ਕਰੋ।

ਕਈ ਵਾਰ ਤੁਹਾਡਾ ਨਾਮ ਅਤੇ ਨਿਜੀ ਜਾਣਕਾਰੀ ਵਰਤ ਕੇ ਹੋਰਨਾ ਲੋਕਾਂ ਨੂੰ ਤੁਹਾਡੇ ਨਾਮ ਉੱਤੇ ਹੀ ਲੁੱਟਿਆ ਜਾ ਸਕਦਾ ਹੈ, ਜਿਸ ਬਾਰੇ ਬਹੁਤ ਦੇਰ ਬਾਅਦ ਪਤਾ ਚਲਦਾ ਹੈ।

ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹਰ 12 ਮਹੀਨਿਆਂ ਬਾਅਦ ਆਪਣੇ ਬੈਂਕ ਤੋਂ ਇਹ ਰਿਪੋਰਟ ਜ਼ਰੂਰ ਮੰਗਣ ਕਿ ਇਸ ਸਮੇਂ ਦੌਰਾਨ ਕਿਹੜੇ-ਕਿਹੜੇ ਅਦਾਰੇ ਨੇ ਉਹਨਾਂ ਦੀ ਕਰੈਡਿੱਟ ਹਿਸਟਰੀ ਜਾਨਣ ਲਈ ਬੈਂਕ ਨਾਲ ਸੰਪਰਕ ਕੀਤਾ ਸੀ।

ਇਹ ਰਿਪੋਰਟ ਬਿਲਕੁੱਲ ਮੁਫਤ ਦਿੱਤੀ ਜਾਂਦੀ ਹੈ।

ਮਿਸ ਪੰਨੂੰ ਸਲਾਹ ਦਿੰਦੇ ਹੋਏ ਕਹਿੰਦੇ ਹਨ, “ਆਪਣੀਆਂ ਬੈਂਕ ਦੀਆਂ ਸਟੇਟਮੈਂਟਾਂ ਨੂੰ ਚੰਗੀ ਤਰਾਂ ਨਾਲ ਜਾਂਚਣਾ ਚਾਹੀਦਾ ਹੈ ਅਤੇ ਹਰ ਛੋਟੇ ਪਰ ਸ਼ੱਕੀ ਭੁਗਤਾਨ ਬਾਰੇ ਪੂਰੀ ਪੜਤਾਲ ਕਰਵਾਉਣੀ ਚਾਹੀਦੀ ਹੈ।”

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Coming up next

# TITLE RELEASED TIME MORE
ਮਹਾਂਮਾਰੀ ਬੰਦਸ਼ਾਂ ਦੌਰਾਨ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਲੋਕ ਹੋ ਰਹੇ ਹਨ ਧੋਖਾਧੜੀਆਂ ਦਾ ਸ਼ਿਕਾਰ 10/09/2021 16:00 ...
ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ 26/10/2021 06:33 ...
ਸਕੂਲੀ ਬੱਚਿਆਂ ਵਿੱਚ ਧੱਕੇਸ਼ਾਹੀ ਅਤੇ ਮਹਾਂਮਾਰੀ ਦੇ ਸਦਮੇ ਨੂੰ ਘਟਾਉਣ ਵਿੱਚ ਮਾਪੇ ਕਰ ਸਕਦੇ ਹਨ ਮੱਦਦ 25/10/2021 25:00 ...
ਆਸਟ੍ਰੇਲੀਆ ਦੀਆਂ ਪਰਵਾਸੀ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਲਈ ਨਿਯਮਤ ਮੈਮੋਗ੍ਰਾਮ ਕਰਵਾਉਣ ਦੀ ਅਪੀਲ 25/10/2021 08:51 ...
ਆਸਟ੍ਰੇਲੀਆ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ 21/10/2021 11:26 ...
ਸੌਖੀਆਂ ਹੋਣ ਜਾ ਰਹੀਆਂ ਹਨ ਮੈਲਬੌਰਨ ਦੀਆਂ ਕੋਵਿਡ-19 ਪਾਬੰਦੀਆਂ 21/10/2021 09:00 ...
ਆਸਟ੍ਰੇਲੀਆ ਵਿੱਚ ਖ਼ੁਸ਼ਹਾਲ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਕਰਨ ਆਈ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਕਹਾਣੀ 18/10/2021 10:29 ...
ਸਾਲ 2020-21 ਵਿੱਚ ਸਥਾਈ ਨਿਵਾਸ ਦੇ ਪ੍ਰਮੁੱਖ ਕਿੱਤਿਆਂ ਬਾਰੇ ਜਾਣੋ 18/10/2021 07:27 ...
ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਅਪੀਲ 13/10/2021 10:00 ...
ਸਿੰਗਾਪੁਰ ਦੇ ਉੱਦਮੀ ਜੋੜੇ ਨੇ ਬਣਾਈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉੱਤੇ ਇੱਕ ਦਸਤਾਵੇਜ਼ੀ ਫਿਲਮ 13/10/2021 25:00 ...
View More