Coming Up Tue 9:00 PM  AEDT
Coming Up Live in 
Live
Punjabi radio

ਦਸਤਾਰ ਨਾਲ ਸਟੇਟ ਵਾਲੀਬਾਲ ਵਿੱਚ ਸੋਨੇ ਦਾ ਤਗਮਾ ਜਿਤਣ ਵਾਲੀ ਜਸ਼ਨਦੀਪ

has won 4 medals in total; 2 Gold and 2 Silver Source: Jashandeep

ਜਸ਼ਨਦੀਪ ਕੌਰ ਨੇ ਸਿਰਫ 13 ਸਾਲਾਂ ਦੀ ਉਮਰ ਵਿੱਚ ਹੀ ਪੰਜਾਬ ਰਹਿੰਦੇ ਹੋਏ ਚਾਰ ਨੈਸ਼ਨਲ ਚੈਂਪੀਅਨਸ਼ਿਪ ਖੇਡੀਆਂ ਅਤੇ ਇੱਕ ਵਿੱਚ ਜਿੱਤ ਵੀ ਹਾਸਲ ਕੀਤੀ। ਇਸ ਸਾਲ ਜਸ਼ਨਦੀਪ ਨੇ ਸਿਡਨੀ ਦੀ ਯੂ ਟੀ ਐਸ ਟੀਮ ਨਾਲ ਸਟੇਟ ਦੀਆਂ ਛੇ ਵਿੱਚੋਂ ਚਾਰ ਖੇਡਾਂ ਖੇਡੀਆਂ, ਅਤੇ ਚਾਰਾਂ ਵਿੱਚ ਹੀ ਤਗਮੇ ਵੀ ਹਾਸਲ ਕੀਤੇ – ਦੋ ਸੋਨੇ ਦੇ ਅਤੇ ਦੋ ਚਾਂਦੀ ਦੇ।

ਸਾਲ 2016 ਵਿੱਚ ਆਈ ਟੀ ਮਾਸਟਰਸ ਦੀ ਪੜਾਈ ਕਰਨ ਲਈ ਆਸਟ੍ਰੇਲੀਆ ਆਈ ਜਸ਼ਨਦੀਪ ਨੂੰ ਸ਼ੁਰੂ ਸ਼ੁਰੂ ਵਿੱਚ ਪੜਾਈ, ਕੰਮ ਅਤੇ ਆਪਣੇ ਵਾਲੀਬਾਲ ਖੇਡਣ ਵਾਲੇ ਸ਼ੌਂਕ ਨੂੰ ਪੂਰਾ ਕਰਨ ਸਮੇਂ ਕੁੱਝ ਜਦੋ ਜਹਿਦ ਜਰੂਰ ਕਰਨੀ ਪਈ, ਪਰ ਸਮਾਂ ਪਾ ਕਿ ਉਸ ਨੇ ਸਿਡਨੀ ਵਿਚਲੇ ਸੁਪਰ ਸਿਖਸ ਸਪੋਰਟਸ ਐਂਡ ਕਲਚਰ ਕਲੱਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਰਫ ਲੜਕਿਆਂ ਦੀ ਟੀਮ ਨਾਲ ਖੇਡਣਾ ਸ਼ੁਰੂ ਕਰ ਦਿੱਤਾ।

Jashandeep Kaur
won gold in NSW state volleyball
Jashandeep

ਜਸ਼ਨਦੀਪ ਨੇ ਮਾਣ ਨਾਲ ਐਸ ਬੀ ਐਸ ਨੂੰ ਦਸਿਆ ਕਿ, ‘ਸਟੇਟ ਕੱਪ ਵਿੱਚ ਕਈ ਡਵੀਜ਼ਨਾਂ ਹੁੰਦੀਆਂ ਹਨ ਜਿਵੇਂ ਵਨ, ਟੂ ਅਤੇ ਆਨਰਸ। ਮੈਂ ਆਨਰਸ ਟੀਮ ਵਿੱਚ ਯੂ ਟੀ ਐਸ ਲਈ ਖੇਡਦੀ ਰਹੀ। ਇਸ ਸਾਲ ਦੇ ਸਟੇਟ ਕੱਪ ਵਿੱਚ ਚਾਰ ਖੇਡਾਂ ਸਨ ਅਤੇ ਸਾਡੀ ਟੀਮ ਨੇ ਚਾਰੋਂ ਹੀ ਖੇਡਾਂ ਜਿੱਤੀਆਂ ਅਤੇ ਸੋਨੇ ਦੇ ਤਗਮੇ ਨੂੰ ਹਾਸਲ ਕੀਤਾ’।

Jashandeep Kaur
playing one of the grand finals to achieve Gold
Jashandeep

‘ਮੈਂ 13 ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰ ਰਾੜਾ ਸਾਹਿਬ ਸਕੂਲ ਵਿੱਚ ਪੜਦੇ ਹੋਏ ਵਾਲੀਬਾਲ ਖੇਡੀ। ਉਸ ਸਮੇਂ ਕਿਸੇ ਪਰੋਫੈਸ਼ਨਲ ਕੋਚ ਕੋਲੋਂ ਕੋਈ ਟਰੇਨਿੰਗ ਨਹੀਂ ਸੀ ਮਿਲੀ ਪਰ ਸਾਡੇ ਸਕੂਲ ਦੇ ਅਧਿਆਪਕਾਂ ਨੇ ਹੀ ਸਾਨੂੰ ਇਸ ਖੇਡ ਬਾਰੇ ਕੁੱਝ ਟਿਪਸ ਵਗੈਰਾ ਦਿੱਤੇ। ਮੈਂ 7 ਸਾਲਾਂ ਦੀ ਖੇਡ ਦੌਰਾਨ ਚਾਰ ਨੈਸ਼ਨਲ ਖੇਡੇ ਅਤੇ ਇੱਕ ਵਾਰ ਜੇਤੂ ਵੀ ਰਹੇ। ਮੈਨੂੰ “ਬੈਸਟ ਸਟਰਾਈਕਰ ਆਫ ਦਾ ਯੀਅਰ” ਵਾਲਾ ਸਨਮਾਨ ਵੀ ਦਿੱਤਾ ਗਿਆ ਸੀ’।

ਜਸ਼ਨਦੀਪ ਆਪਣੀ ਖੇਡ ਵਿਚਲੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਬੰਨਦੇ ਹੋਈ ਕਹਿੰਦੀ ਹੈ ਕਿ, ‘ਮੈਨੂੰ ਮੇਰੀ ਮਾਤਾ ਨੇ ਹਮੇਸ਼ਾਂ ਹੀ ਇਸ ਖੇਡ ਵਾਸਤੇ ਪ੍ਰੇਰਤ ਕੀਤਾ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਣ ਲਈ ਸਦਾ ਹੀ ਸ਼ਾਬਾਸ਼ੀ ਦਿੱਤੀ। ਪਰ ਮੈਨੂੰ ਇਹ ਦੇਖ ਕਿ ਬੜੀ ਨਿਰਾਸ਼ਾ ਹੁੰਦੀ ਹੈ ਕਿ ਇਸ ਖੇਡ ਵਿੱਚ ਪੰਜਾਬੀ ਕੁੜੀਆਂ ਬਹੁਤ ਹੀ ਘੱਟ ਹਨ’।

Jashandeep Kaur
After playing for all boys team, Jashandeep found great team in UTS.
Jashandeep

‘ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਹਰ ਕੋਈ ਕਿਸੇ ਵੀ ਖੇਡ ਨੂੰ ਅਪਣਾ ਸਕਦਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਲੀਆਂ ਖੇਡਾਂ ਦੀ ਟਰੇਨਿੰਗ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਬੇਸ਼ਕ, ਇੱਥੇ ਕਈ ਖੇਡਾਂ ਵਾਸਤੇ ਪੈਸੇ ਭਰਨੇ ਪੈਂਦੇ ਹਨ ਪਰ ਉਸ ਪੈਸੇ ਦਾ ਮੁੱਲ ਪੂਰਾ ਪੂਰਾ ਵਸੂਲ ਵੀ ਹੁੰਦਾ ਹੈ’।

ਜਸ਼ਨਦੀਪ ਨੇ ਸਾਲ 2017 ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਦਸਤਾਰ ਬੰਨ ਕੇ ਵਾਲੀਬਾਲ ਖੇਡਦੇ ਸਮੇਂ ਕੋਈ ਵੀ ਦਿੱਕਤ ਨਹੀਂ ਮਹਿਸੂਸ ਕੀਤੀ। ਆਪਣੇ ਖਾਲੀ ਸਮੇਂ ਵਿੱਚ ਜਸ਼ਨਦੀਪ ਕੈਲੀਗ੍ਰਾਫੀ ਕਰਨਾ ਪਸੰਦ ਕਰਦੀ ਹੈ ਅਤੇ ਆਣ ਵਾਲੇ ਸਮੇਂ ਵਿੱਚ ਗੱਤਕਾ ਅਤੇ ਕੀਰਤਨ ਸਿੱਖਣ ਦੀ ਵੀ ਇਛੁੱਕ ਹੈ।

Listen to SBS Punjabi Monday to Friday at 9 pm. Follow us on Facebook and Twitter

Coming up next

# TITLE RELEASED TIME MORE
ਦਸਤਾਰ ਨਾਲ ਸਟੇਟ ਵਾਲੀਬਾਲ ਵਿੱਚ ਸੋਨੇ ਦਾ ਤਗਮਾ ਜਿਤਣ ਵਾਲੀ ਜਸ਼ਨਦੀਪ 23/11/2018 12:15 ...
Former Punjab DGP and Navjot Sidhu's advisor Mohammad Mustafa booked for ‘provocative’ speech 25/01/2022 08:08 ...
Novavax COVID-19 vaccine approved for use in Australia 25/01/2022 04:39 ...
SBS Punjabi Australia News: Monday 24 Jan 2022 24/01/2022 12:52 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
SBS Punjabi Australia News: Friday 21st Jan 2022 21/01/2022 08:30 ...
India extends ban on international commercial flights till Feb 28 21/01/2022 07:38 ...
SBS Punjabi Australia News: Thursday 20 Jan 2022 20/01/2022 11:15 ...
Pakistan Diary: 'Drone attack' in Abu Dhabi kills one Pakistani and two Indian nationals 20/01/2022 06:59 ...
RAT kit pricing 'beyond outrageous': ACCC 20/01/2022 06:36 ...
View More