Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੁਝ ਘੱਟ ਜਾਣੇ-ਪਛਾਣੇ ਸੜਕ ਨਿਯਮ ਜੋ ਹਰ ਆਸਟ੍ਰੇਲੀਅਨ ਡਰਾਈਵਰ ਲਈ ਜਾਨਣੇ ਜ਼ਰੂਰੀ ਹਨ

Source: Getty Images/John Crux

ਕੀ ਤੁਹਾਨੂੰ ਪਤਾ ਹੈ ਕਿ ਤਸਮਾਨੀਆ ਵਿੱਚ ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਆਪਣੇ ਫੋਨ 'ਤੇ ਜੀਪੀਐਸ ਨੈਵੀਗੇਸ਼ਨ ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ, ਅਤੇ ਆਪਣੀ ਕਾਰ ਦੀ ਖਿੜਕੀ ਵਿੱਚੋਂ ਬਾਂਹ ਬਾਹਰ ਕੱਢਣਾ ਵੀ ਗੈਰਕਾਨੂੰਨੀ ਹੈ? ਇਸ ਐਪੀਸੋਡ ਵਿੱਚ, ਕੁਝ ਇਹੋ ਜਿਹੇ ਘੱਟ ਪਤਾ ਨਿਯਮਾਂ ਬਾਰੇ ਗੱਲ ਕਰਾਂਗੇ ਜੋ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਸਫ਼ਰ ਕਰਦੇ ਵਕਤ ਜਾਨਣੇ ਜ਼ਰੂਰੀ ਹਨ।

ਆਸਟ੍ਰੇਲੀਆ ਵਿੱਚ ਸਵੇਰੇ ਜਾਂ ਦੁਪਹਿਰ ਦੇ ਸਮੇਂ ਬੈਟਰੀ ਨਾਲ ਚੱਲਣ ਵਾਲੇ ਸਕੂਟਰਾਂ 'ਤੇ ਘੁੰਮਦੇ ਲੋਕ ਆਮ ਹੀ ਦੇਖਣ ਨੂੰ ਮਿਲਦੇ ਹਨ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਕੁਝ ਖੇਤਰਾਂ ਵਿਚ ਸੜਕਾਂ 'ਤੇ ਇਲੈਕਟ੍ਰਿਕ ਸਕੂਟਰ ਚਲਾਉਣ ਦੀ ਮਨਾਹੀ ਹੈ।

ਰਾਇਲ ਆਟੋਮੋਟਿਵ ਕਲੱਬ ਆਫ਼ ਵਿਕਟੋਰੀਆ ਜਾਂ ਆਰਏਸੀਵੀ ਵਿਚ ਟਰਾਂਸਪੋਰਟ, ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੇ ਸੀਨੀਅਰ ਮੈਨੇਜਰ, ਪੀਟਰ ਕਾਰਟਸੀਡੀਮਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਹ ਜਾਣੇ ਬਿਨਾਂ ਹਜ਼ਾਰਾਂ ਡਾਲਰ ਖਰਚ ਕਰ ਦਿੰਦੇ ਹਨ ਕਿ ਪੁਲਿਸ ਨਿੱਜੀ ਜਾਇਦਾਦ ਤੋਂ ਬਾਹਰ ਇਲੈਕਟ੍ਰਿਕ ਸਕੂਟਰ ਦੀ ਵਰਤੋਂ ਕਰਨ 'ਤੇ ਇਸਨੂੰ ਜ਼ਬਤ ਕਰ ਸਕਦੀ ਹੈ।

ਸ੍ਰੀ ਕਾਰਟਸੀਡੀਮਸ ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਜੋ ਮੈਲਬੌਰਨ ਸੀਬੀਡੀ ਵਿਚ ਡਰਾਈਵਿੰਗ ਕਰਨ ਦਾ ਆਦੀ ਨਹੀਂ ਹੈ, ਲਈ ਹੁੱਕ-ਟਰਨ ਅਖਵਾਉਣ ਵਾਲਾ ਇੱਕ ਨਿਯਮ ਓਲਝਾਉਣ ਵਾਲ਼ਾ ਅਤੇ ਡਰਾਉਣਾ ਹੋ ਸਕਦਾ ਹੈ।

ਹੁੱਕ-ਟਰਨ ਨਿਯਮ ਟ੍ਰੈਮਾਂ ਲਈ ਟ੍ਰੈਫਿਕ ਕੁਸ਼ਲਤਾ ਦੀ ਸਹੂਲਤ ਲਈ ਬਣਾਇਆ ਗਿਆ ਸੀ ਅਤੇ ਇਸ ਨਿਯਮ ਦੇ ਅਨੁਸਾਰ, ਇੱਕ ਕਾਰ ਚਾਲਕ ਨੂੰ ਖੱਬੇ ਪਾਸੇ ਦੀ ਲੇਨ ਨੂੰ ਸੱਜੇ ਮੁੜਨ ਲਈ ਇਸਤੇਮਾਲ ਕਰਨਾ ਪੈਂਦਾ ਹੈ।

ਸਾਬਕਾ ਟਾਪ ਗੇਅਰ ਆਸਟ੍ਰੇਲੀਆ ਦੇ ਪੇਸ਼ਕਾਰ ਅਤੇ ਐਡਵਾਂਸਡ ਡਰਾਈਵਿੰਗ ਇੰਸਟ੍ਰਕਟਰ ਸਟੀਵ ਪਿਜ਼ਾਟੀ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਅਸਾਧਾਰਣ ਸੜਕ ਨਿਯਮ ਹਨ।

ਸ੍ਰੀ ਪਿਜ਼ਾਟੀ ਕਹਿੰਦੇ ਹਨ ਕਿ ਜਿੱਥੇ ਰਾਜ ਦੇ ਕੁਝ ਨਿਯਮ ਜਿਵੇਂ ਕਿ ਲਾਪਰਵਾਹੀ ਨਾਲ ਜਾਂ ਜਾਣਬੁੱਝ ਕੇ ਕਿਸੇ ਅੰਤਮ ਸੰਸਕਾਰ ਦੀ ਰਸਮ ਵਿਚ ਵਿਘਨ ਪਾਉਣ ਜਾਂ ਸੜਕ 'ਤੇ ਜਾ ਰਹੇ ਘੋੜਿਆਂ ਨੂੰ ਦਖਲ ਦੇਣ ਦੀ ਇਜਾਜ਼ਤ ਨਾਂ ਹੋਣਾ ਆਦਿ ਕੁਝ ਸਮਝਦਾਰੀ ਪੈਦਾ ਕਰਦੇ ਹਨ, ਓਥੇ ਹੀ ਕੁਝ ਹੋਰਨਾਂ ਨਿਯਮਾਂ ਪਿੱਛੇ ਕੋਈ ਤਰਕ ਵੇਖਣਾ ਮੁਸ਼ਕਲ ਹੈ।

ਜਿਵੇਂ ਕਿ ਜੇਕਰ ਤੁਹਾਡੀ ਕਾਰ ਬੱਸ ਅੱਡੇ 'ਤੇ ਖੜੇ ਕਿਸੇ ਵਿਅਕਤੀ ਉੱਤੇ ਚਿੱਕੜ ਸੁੱਟਦੀ ਹੈ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।

ਜੇ ਤੁਸੀਂ ਤਸਮਾਨੀਆ ਦੇ ਦੌਰੇ ਦੌਰਾਨ ਗੱਡੀ ਚਲਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਸਥਿਤੀ ਵਿੱਚ, ਸ਼੍ਰੀ ਪਿਜ਼ਾਟੀ ਫੋਨ ਉੱਤੇ ਜੀਪੀਐਸ ਨੈਵੀਗੇਸ਼ਨ ਐਪਸ ਦੀ ਵਰਤੋਂ ਕਰਨ ਦੀ ਬਜਾਏ ਕਿਸੇ ਮਨੋਨੀਤ ਸੈਟੇਲਾਈਟ ਨੈਵੀਗੇਸ਼ਨ ਉਪਕਰਣ ਲੈਣ ਦੀ ਸਲਾਹ ਦਿੰਦੇ ਹਨ ਕਿਉਂਕਿ ਉਥੇ ਗੱਡੀ ਚਲਾਉਂਦੇ ਸਮੇਂ ਆਪਣੇ ਫੋਨ 'ਤੇ ਜੀਪੀਐਸ ਨੈਵੀਗੇਸ਼ਨ ਐਪ ਦੀ ਵਰਤੋਂ ਕਰਨਾ ਗੈਰਕਾਨੂੰਨੀ ਹੈ।

ਜੇਕਰ ਤੁਸੀਂ ਕੈਨਬਰਾ ਵਿੱਚ ਗੱਡੀ ਚਲਾਉਂਦੇ ਹੋਏ ਗੋਲ ਚੱਕਰ ਤੋਂ ਜਾਣਾ ਹੈ ਤਾਂ ਗੋਲ ਚੱਕਰ ਤੋਂ ਬਾਹਰ ਆਉਂਦੇ ਸਮੇ ਖੱਬੇ ਪਾਸੇ ਦਾ ਸੰਕੇਤ ਦੇਣਾ ਤੁਹਾਨੂੰ ਜੁਰਮਾਨੇ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ।

ਆਰਏਸੀਵੀ ਦੇ ਪੀਟਰ ਕਾਰਟਸੀਡੀਮਸ ਦੱਸਦੇ ਹਨ ਕਿ ਦੇਸ਼ ਭਰ ਵਿੱਚ ਤੇਜ਼ ਰਫਤਾਰ ਸੀਮਾ ਵਾਲੀ ਸੜਕ 'ਤੇ ਜਾਣ ਬੁੱਝ ਕੇ ਹੌਲੀ ਗੱਡੀ ਚਲਾਉਣ ਲਈ ਵੀ ਤੁਹਾਡੇ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਸਟੀਵ ਪਿਜ਼ਾਟੀ ਕਹਿੰਦੇ ਹਨ ਕਿ ਵਾਹਨ ਚਲਾਉਂਦੇ ਸਮੇਂ ਕਾਰ ਦੀਆਂ ਖਿੜਕੀਆਂ ਵਿਚੋਂ ਬਾਂਹ ਬਾਹਰ ਕੱਢਣਾ ਜਾਂ ਚਲਦੀ ਗੱਡੀ ਵਿੱਚੋਂ ਹੱਥ ਲਹਿਰਾਉਣਾ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਕਾਨੂੰਨਾਂ ਦੇ ਵਿਰੁੱਧ ਹੈ।

ਪੋਰਸ਼ ਆਸਟ੍ਰੇਲੀਆ ਲਈ ਇੱਕ ਰੇਸ ਡਰਾਈਵਰ ਵਜੋਂ, ਸ਼੍ਰੀ ਪਿਜ਼ਾਟੀ ਵਿਦੇਸ਼ਾਂ ਵਿੱਚ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ ਜਿੱਥੇ ਉਹ ਅੰਤਰਰਾਸ਼ਟਰੀ ਡ੍ਰਾਇਵਿੰਗ ਸਭਿਆਚਾਰਾਂ ਤੋਂ ਵੀ ਜਾਣੂ ਹੋਏ ਹਨ।

ਉਹ ਵਿਦੇਸ਼ਾਂ ਵਿੱਚ ਆਪਣਾ ਲਾਇਸੈਂਸ ਪ੍ਰਾਪਤ ਕੀਤੇ ਡਰਾਈਵਰਾਂ ਨੂੰ ਆਸਟ੍ਰੇਲੀਆ ਵਿਚ ਡਰਾਈਵਿੰਗ ਦੀ ਸਿਖਲਾਈ ਅਤੇ ਸਿੱਖਿਆ ਦੇ ਪ੍ਰੋਗਰਾਮ ਬਾਰੇ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ ਜੋ ਕਿ ਦੂਜੇ ਦੇਸ਼ਾਂ ਨਾਲੋਂ ਘੱਟ ਸਖਤ ਹੈ।

ਤੁਸੀਂ ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਪ੍ਰਦੇਸ਼ ਦੇ ਸੜਕ ਨਿਯਮਾਂ ਦਾ ਪਤਾ ਲਗਾਉਣ ਲਈ ਰਾਸ਼ਟਰੀ ਆਵਾਜਾਈ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 

Coming up next

# TITLE RELEASED TIME MORE
ਕੁਝ ਘੱਟ ਜਾਣੇ-ਪਛਾਣੇ ਸੜਕ ਨਿਯਮ ਜੋ ਹਰ ਆਸਟ੍ਰੇਲੀਅਨ ਡਰਾਈਵਰ ਲਈ ਜਾਨਣੇ ਜ਼ਰੂਰੀ ਹਨ 30/04/2021 08:44 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More