Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਨਿੱਕੇ ਪੰਜਾਬੀ ਖਿਡਾਰੀਆਂ ਨੇ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿਕਟੋਰੀਆ ਵਿੱਚ ਮਾਰੀਆਂ ਵੱਡੀਆਂ ਮੱਲਾਂ

(L-R) Jashandeep Singh Deol, Paramdeep Singh and Naunihal Singh after winning the 2021 Under-13 state hockey championship. Source: Supplied by Taqdir Deol

ਜਸ਼ਨਦੀਪ ਸਿੰਘ ਦਿਓਲ, ਪਰਮਦੀਪ ਸਿੰਘ ਅਤੇ ਨੌਨਿਹਾਲ ਸਿੰਘ ਇਸ ਮੁਕਾਬਲੇ ਦੇ 'ਨੋਰਥ ਈਸਟ ਮੈਟਰੋ ਜ਼ੋਨ' ਦੇ ਟ੍ਰਾਇਲਾਂ ਵਿੱਚ ਸ਼ਾਮਿਲ ਹੋਏ ਅਤੇ ਵਿਕਟੋਰੀਆ ਦੀ 'ਰੈਡ ਡੇਵਿਲਜ਼' ਟੀਮ ਵਿੱਚ ਚੁਣੇ ਗਏ ਸਨ। ਇਨ੍ਹਾਂ ਦੀ ਟੀਮ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹੀ ਅਤੇ ਜੂਨੀਅਰ ਸਟੇਟ ਹਾਕੀ ਚੈਂਪੀਅਨ ਬਣੀ। ਇਸ ਇੰਟਰਵਿਊ ਵਿੱਚ ਅਸੀਂ ਇਨ੍ਹਾਂ ਬੱਚਿਆਂ ਦੀ ਮਾਣ-ਮੱਤੀ ਪ੍ਰਾਪਤੀ, ਸਿਖਲਾਈ ਤੇ ਅਭਿਆਸ ਦੀ ਜਾਣਕਾਰੀ ਬਾਰੇ ਗੱਲਬਾਤ ਕੀਤੀ।

ਹਾਕੀ ਵਿਕਟੋਰੀਆ ਵਲੋਂ ਆਯੋਜਿਤ 'ਜੇ. ਐਸ. ਸੀ' ਵਿਕਟੋਰੀਆ ਦੇ ਜੂਨੀਅਰ ਖਿਡਾਰੀਆਂ ਲਈ ਇੱਕ ਪ੍ਰੀਮੀਅਰ ਹਾਕੀ ਚੈਂਪੀਅਨਸ਼ਿਪ ਹੈ।

ਮਾਣ ਵਾਲੀ ਗੱਲ ਹੈ ਕਿ ਇਸ ਸਾਲ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਵੀ ਇਸ ਚੈਂਪੀਅਨਸ਼ਿਪ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਕੁਝ ਖਾਸ ਪ੍ਰਾਪਤੀਆਂ ਵੀ ਦਰਜ ਕੀਤੀਆਂ।

ਅੰਡਰ-13 ਵਰਗ ਦੇ ਫਾਈਨਲ ਵਿੱਚ 'ਰੈਡ ਡੇਵਿਲਜ਼' ਟੀਮ ਨੇ ਗੋਲ੍ਡ ਮੈਡਲ ਮੈਚ ਵਿੱਚ ਵਿਰੋਧੀ ਟੀਮ 'ਟਾਈਗਰਜ਼' ਨੂੰ ਹਰਾ ਕੇ 2021 ਦੀ ਸ਼ੀਲਡ ਆਪਣੇ ਨਾਮ ਕੀਤੀ।

JSC Victoria
Jashan, Param and Naunihal with their team mates after winning U13 JSC 2021
Supplied by Taqdir Deol

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਚੈਂਪੀਅਨਸ਼ਿਪ ਦੇ ਵੇਰਵੇ ਤੇ ਚਾਨਣਾ ਪਾਉਂਦੇ ਹੋਏ ਹੋਏ ਪਰਮਦੀਪ ਸਿੰਘ ਦੀ ਮਾਂ ਪਵੀ ਹੀਰ ਨੇ ਦੱਸਿਆ ਕਿ "ਅੰਡਰ 13, ਅੰਡਰ 15, ਅੰਡਰ 18: ਇਨ੍ਹਾਂ 3 ਉਮਰ ਵਰਗਾਂ ਦੇ ਅੰਦਰ ਕੋਈ ਵੀ ਖਿਡਾਰੀ ਚੁਣੇ ਜਾਣ ਲਈ ਟਰਾਇਲ ਦੇ ਸਕਦਾ ਹੈ। ਹਾਕੀ ਵਿਕਟੋਰੀਆ ਵਲੋਂ ਅਜ਼ਮਾਇਸ਼ ਤੋਂ ਬਾਅਦ, ਬੱਚਿਆਂ ਦੀ ਚੋਣ ਹਾਕੀ ਖੇਡਣ ਦੇ ਗੁਣਾਂ ਅਤੇ ਹੁਨਰ ਦੇ ਅਧਾਰ 'ਤੇ ਕੀਤੀ ਜਾਂਦੀ ਹੈ।"

ਉਸਨੇ ਕਿਹਾ, "ਉਮਰ, ਸਮੂਹਾਂ ਅਤੇ ਜ਼ੋਨਾਂ ਬਾਰੇ ਵਿਸਥਾਰ ਤਫਤੀਸ਼ ਕਰਨ ਲਈ ਹਾਕੀ ਵਿਕਟੋਰੀਆ ਦੀ ਵੈਬਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਉਥੋਂ ਅਸੀਂ ਖੇਤਰੀ ਅਤੇ ਮੈਟਰੋ ਜ਼ੋਨ ਦੇ ਅਨੁਸਾਰ ਆਪਣੇ ਜ਼ੋਨ ਲਈ ਅਜ਼ਮਾਇਸ਼ ਅਤੇ ਨਾਮਜ਼ਦ ਲਿੰਕ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਾਂ।"

ਮਨੋਬਲ ਵਿੱਚ ਵਿਕਾਸ ਦੀ ਗੱਲ ਕਰਦਿਆਂ ਪਵੀ ਨੇਂ ਕਿਹਾ, "ਖੇਡਾਂ ਦੇ ਨਾਲ ਬੱਚੇ ਨਿੱਜੀ ਵਿਕਾਸ ਦੇ ਹੁਨਰ ਸਿੱਖਦੇ ਹਨ।"

ਹਾਕੀ ਵਿੱਚ ਸ਼ਮੂਲੀਅਤ ਨਾਲ ਅਸੀਂ ਆਪਣੇ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਪ੍ਰੇਰਣਾ ਵਿੱਚ ਵਾਧਾ ਵੇਖਿਆ। 

ਬੱਚਿਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਹਾਕੀ ਵੱਲ ਉਨ੍ਹਾਂ ਦਾ ਕੁਦਰਤੀ ਤੌਰ ਤੇ ਹੀ ਝੁਕਾਅ ਰਿਹਾ ਹੈ।

ਪੰਜਵੀ ਜਮਾਤ ਵਿੱਚ ਪੜ੍ਹਦੇ 11 ਸਾਲਾਂ ਪਰਮਦੀਪ ਸਿੰਘ ਨੇ ਆਪਣੇ ਖੇਡਣ ਦੇ ਪਸੰਦੀਦਾ ਹਿੱਸੇ ਬਾਰੇ ਗਲ ਕਰਦਿਆਂ ਦੱਸਿਆ ਕਿ "ਜਦੋਂ ਮੈਂ ਹਾਕੀ ਖੇਡਦਾ ਹਾਂ ਤਾਂ ਮੈਂ ਇਸ ਦਾ ਬਹੁਤ ਆਨੰਦ ਲੈਂਦਾ ਹਾਂ। ਅਸੀਂ ਸਿਖਲਾਈ ਕਰਦੇ ਹਾਂ ਅਤੇ ਮਸਤੀ ਕਰਦੇ ਹਾਂ।"

JSC U13 Champions
Supplied by Taqdir Deol

ਜਸ਼ਨਦੀਪ ਸਿੰਘ ਦਿਓਲ ਆਪਣੀ ਸਖਤ ਮਿਹਨਤ ਸਦਕਾ ਨੇੜ-ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਖੇਡਣਾ ਚਾਹੁੰਦਾ ਹੈ।

ਛੇਵੀਂ ਜਮਾਤ ਵਿੱਚ ਪੜ੍ਹਦੇ ਜਸ਼ਨ ਨੂੰ ਪਹਿਲੀ ਵਾਰ ਹਾਕੀ ਵਿੱਚ ਦਿਲਚਸਪੀ ਤੀਜੀ ਵਿੱਚ ਪੜ੍ਹਦਿਆਂ ਪਈ ਤੇ ਹੁਣ ਹਾਕੀ ਖੇਡਣਾ ਉਸ ਨੂੰ ਬਹੁਤ ਪਸੰਦ ਹੈ।

ਸੈਂਟਰ ਫਾਰਵਰਡ ਖੇਡਣ ਵਾਲੇ ਨੌਨਿਹਾਲ ਸਿੰਘ ਨੇ ਚੈਂਪੀਅਨਸ਼ਿਪ ਦੌਰਾਨ 2 ਗੋਲ ਕੀਤੇ। "ਗੋਲ ਕਰਨ ਤੋਂ ਬਾਅਦ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਮੈਂ ਆਪਣੀ ਵੱਡੀ ਭੈਣ ਨੂੰ ਹਾਕੀ ਖੇਡਦੇ ਹੋਏ ਵੇਖਦਿਆਂ ਹਾਕੀ ਖੇਡਣੀ ਸ਼ੁਰੂ ਕੀਤੀ," ਉਸ ਨੇ ਦੱਸਿਆ।

"ਜੈਮੀ ਡਵਾਈਅਰ, ਆਸਟਰੇਲੀਆਈ ਫੀਲਡ ਹਾਕੀ ਖਿਡਾਰੀ ਮੇਰਾ ਮਨਪਸੰਦ ਖਿਡਾਰੀ ਹੈ", 10-ਸਾਲਾ ਨੌਨਿਹਾਲ ਨੇ ਆਪਣੇ ਸ਼ੁੱਧ ਪੰਜਾਬੀ ਲਹਿਜ਼ੇ ਵਿੱਚ ਕਿਹਾ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

Coming up next

# TITLE RELEASED TIME MORE
ਨਿੱਕੇ ਪੰਜਾਬੀ ਖਿਡਾਰੀਆਂ ਨੇ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿਕਟੋਰੀਆ ਵਿੱਚ ਮਾਰੀਆਂ ਵੱਡੀਆਂ ਮੱਲਾਂ 21/07/2021 15:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More