Coming Up Tue 9:00 PM  AEST
Coming Up Live in 
Live
Punjabi radio

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸਰਹੱਦ ਬੰਦ ਹੋਣ ਪਿੱਛੋਂ ‘ਟਵਿੰਨ ਸਿਟੀਜ਼’ ਵਸਨੀਕਾਂ ਲਈ ਪੈਦਾ ਹੋਈਆਂ ਮੁਸ਼ਕਿਲਾਂ

Albury-Wodonga residents face long queues as police enforce border closure Source: Supplied

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਜੁੜਵੇਂ ਸ਼ਹਿਰਾਂ ਐਲਬਰੀ ਅਤੇ ਵੋਡੋਂਗਾ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਪ੍ਰਸ਼ਾਸ਼ਨ ਨੇ ਕਰੋਨਾਵਾਇਰਸ ਪਾਬੰਧੀਆਂ ਦੇ ਚਲਦਿਆਂ ਦੋਵਾਂ ਰਾਜਾਂ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਹੈ।

ਇਸ ਪਾਬੰਧੀ ਤੋਂ ਪਹਿਲਾਂ ਅੰਦਾਜ਼ਨ 10 ਤੋਂ 20 ਹਜ਼ਾਰ ਲੋਕ ਹਰ ਰੋਜ਼ ਕੰਮ-ਕਾਰੋਬਾਰਾਂ ਦੇ ਚਲਦਿਆਂ ਸਰਹੱਦ ਪਾਰ ਕਰ ਰਹੇ ਸਨ।

ਭਾਵੇਂ ਇਸ ਸਿਲਸਿਲੇ ਵਿੱਚ ਪਰਮਿਟ ਜਾਰੀ ਹੋਣਗੇ ਪਰ ਸਥਾਨਿਕ ਲੋਕਾਂ ਨੂੰ ਫ਼ਿਲਹਾਲ ਲੰਬੀਆਂ ਕਤਾਰਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਪ੍ਰਤੀਕਿਰਿਆ ਲੈਣ ਲਈ ਅਸੀਂ ਓਥੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ਼ ਗੱਲਬਾਤ ਕੀਤੀ ਹੈ। 

ਕੁਝ ਸਥਾਨਿਕ ਲੋਕਾਂ ਨੇ ਇਸ ਫੈਸਲੇ ਦੀ ਹਮਾਇਤ ਕੀਤੀ ਹੈ ਪਰ ਨਾਲ਼ ਇਹ ਵੀ ਕਿਹਾ ਕਿ 'ਚੰਗਾ ਹੁੰਦਾ' ਜੇ ਪਹਿਲਾਂ ਮੈਲਬੌਰਨ ਦੀ ਹੀ ਨਾਕਾਬੰਦੀ ਕੀਤੀ ਜਾਂਦੀ ਅਤੇ ਫਿਰ ਇਸਦਾ ਘੇਰਾ ਵਧਾਇਆ ਜਾਂਦਾ ਤੇ ਉਸ ਸਮੇਂ ਦੌਰਾਨ ਸਥਾਨਿਕ ਲੋਕਾਂ ਨੂੰ ਪਰਮਿਟ ਮੁਹਈਆ ਕਰਾ ਦਿੱਤੇ ਜਾਂਦੇ। 

ਪੂਰੀ ਰਿਪੋਰਟ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ...

For more details, click this link to read this story in English

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸਰਹੱਦ ਬੰਦ ਹੋਣ ਪਿੱਛੋਂ ‘ਟਵਿੰਨ ਸਿਟੀਜ਼’ ਵਸਨੀਕਾਂ ਲਈ ਪੈਦਾ ਹੋਈਆਂ ਮੁਸ਼ਕਿਲਾਂ 09/07/2020 21:00 ...
SBS Punjabi Australia News: Monday 27 June 2022 27/06/2022 10:03 ...
Watched by young and old alike, Gurpreet Ghuggi looks back at his acting journey 27/06/2022 15:57 ...
How is funding for Aged Care being spent? 27/06/2022 00:05 ...
Sri Lanka's Prime Minister says the country's economy has collapsed 27/06/2022 04:59 ...
SBS Punjabi Australia News: Friday 24 June 2022 24/06/2022 11:55 ...
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ 24/06/2022 09:59 ...
Sidhu Moose Wala's songs trending worldwide, making him a global sensation 24/06/2022 04:59 ...
Free pre-school for children in NSW and Victoria by 2030 24/06/2022 05:30 ...
Kulwinder Billa promises to take people back to good times through his new movie ‘Television’ 24/06/2022 09:59 ...
View More