Coming Up Mon 9:00 PM  AEDT
Coming Up Live in 
Live
Punjabi radio

ਕੋਵਿਡ-19 ਦੌਰਾਨ ਨੌਕਰੀ ਬਦਲਣਾ ਵੱਡੀ ਉਮਰ ਦੇ ਲੋਕਾਂ ਲਈ ਬਣੀ ਇੱਕ ਚੁਣੌਤੀ

Career change amid Covid-19 Source: Getty

ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਚਲਣ ਦੇਖਣ ਨੂੰ ਮਿਲ ਰਿਹਾ ਸੀ ਕਿ ਆਸਟ੍ਰੇਲੀਆ ਦਾ ਰੁਜ਼ਗਾਰ ਵਾਲਾ ਖੇਤਰ ਲੋਕਾਂ ਦੀ ਵਧਦੀ ਹੋਈ ਉਮਰ ਕਾਰਨ ਕਾਫੀ ਮੁਸ਼ਕਲਾਂ ਵਿੱਚ ਸੀ। ਸਾਲ 2018 ਵਿੱਚ ਕਰਵਾਏ ਇੱਕ ਸਰਵੇਖਣ ਤੋਂ ਇਹ ਵੀ ਪਤਾ ਚੱਲਿਆ ਸੀ ਕਿ ਆਸਟ੍ਰੇਲੀਆ ਦੇ ਰੁਜ਼ਗਾਰਦਾਤਾ 50 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਨੌਕਰੀਆਂ ਦੇਣਾ ਪਸੰਦ ਨਹੀਂ ਕਰਦੇ।

ਥਿੰਕਰਬੈੱਲ ਅਦਾਰੇ ਦੇ ਮੁਖੀ ਐਡਮ ਫੈਰੀਅਰ ਕਹਿੰਦੇ ਹਨ ਕਿ ਵਡੇਰੀ ਉਮਰ ਦੇ ਲੋਕਾਂ ਨੂੰ ਨੌਕਰੀਆਂ 'ਤੇ ਨਾ ਰੱਖਣ ਦਾ ਵੱਡਾ ਕਾਰਨ ਜਿਆਦਾ ਖਰਚ ਦਾ ਹੋਣਾ ਦੱਸਿਆ ਜਾਂਦਾ ਹੈ। ਆਸਟ੍ਰੇਲੀਅਨ ਸਰਕਾਰ ਦੇ ਆਂਕੜਿਆਂ ਅਨੁਸਾਰ ਫੈਰੀਅਰ ਦੇ ਖਿੱਤੇ ਵਾਲੇ ਕਾਮਿਆਂ ਦੀ ਔਸਤ ਉਮਰ 38 ਸਾਲ ਹੈ।

ਬਰਦਰਹੁੱਡ ਆਫ ਸੈਂਟ ਲਾਰੈਂਸ ਅਦਾਰੇ ਦੀ ਪਿਛਲੇ ਸਾਲ ਜੂਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਦੇ 51 ਤੋਂ 65 ਸਾਲਾਂ ਦੀ ਉਮਰ ਦੇ ਲੋਕਾਂ ਦੀ ਨੌਕਰੀ ਕੋਵਿਡ-19 ਕਾਰਨ ਕਾਫੀ ਪ੍ਰਭਾਵਤ ਹੋਈ ਸੀ।

ਕਈ ਅਦਾਰਿਆਂ ਵਲੋਂ ਵਡੇਰੀ ਉਮਰ ਦੇ ਲੋਕਾਂ ਨੂੰ ਮੁੜ ਤੋਂ ਰੁਜ਼ਗਾਰ ਉੱਤੇ ਲੱਗਣ ਵਾਸਤੇ ਕਈ ਪ੍ਰਕਾਰ ਦੇ ਟਰੇਨਿੰਗ ਵੀ ਦੇਣੀ ਸ਼ੁਰੂ ਕੀਤੀ ਹੋਈ ਹੈ।

ਇਹਨਾਂ ਵਿੱਚੋਂ ਹੀ ਇੱਕ ਹੈ, ‘ਵੈਰਟੋ’ਜ਼ ਸਕਿੱਲਸ ਚੈੱਕਪੌਇੰਟ’ ਪਰੋਗਰਾਮ ਜੋ ਕਿ ਆਸਟ੍ਰੇਲੀਆ ਦੀ ਰਾਜਧਾਨੀ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਚਲਾਇਆ ਜਾ ਰਿਹਾ ਹੈ।

ਇਸ ਅਦਾਰੇ ਦੇ ਰੋਨ ਮੈਕਸਵੈੱਲ ਮੰਨਦੇ ਹਨ ਕਿ ਉਮਰ ਦੇ ਨਾਲ ਨਾਲ, ਸਭਿਆਚਾਰਕ ਅਤੇ ਭਾਸ਼ਾਈ ਵਖਰੇਵੇਂ ਵੀ ਕਈਆਂ ਦੇ ਰਾਹ ਦਾ ਰੋੜਾ ਬਣਦੇ ਹਨ।

ਇਹ ਸਲਾਹ ਦਿੰਦੇ ਹਨ ਕਿ ਆਪਣੀ ਰਿਹਾਇਸ਼ ਦੇ ਨੇੜਲੇ ਸਥਾਨ ਵਿੱਚ ਹੀ ਅਜਿਹੀਆਂ ਨੌਕਰੀਆਂ ਭਾਲੋ ਜਿਹਨਾਂ ਦੇ ਮਾਲਕ ਸਭਿਆਚਾਰਾਂ ਦੀ ਕਦਰ ਕਰਨ ਵਾਲੇ ਹੋਣ।

57 ਸਾਲਾਂ ਦੇ ‘ਰੇਅਮੰਡ ਹੈਨ’, ਜੋ ਕਿ ਆਟੋਮੋਬਾਈਲ ਇੰਡਸਟਰੀ ਨਾਲ ਜੁੜੇ ਹੋਏ ਹਨ, ਬਾਰਡਰਾਂ ਦੇ ਬੰਦ ਹੋਣ ਕਾਰਨ ਜਪਾਨ ਵਾਲੀ ਨੌਕਰੀ ਗਵਾ ਚੁੱਕੇ ਹਨ।

ਕੋਵਿਡ-19 ਬੰਦਸ਼ਾਂ ਕਾਰਨ ਹੈਨ ਨਿਜੀ ਤੌਰ ‘ਤੇ ਇੰਟਰਵਿਊਜ਼ ਦੇਣ ਵਿੱਚ ਅਸਮਰੱਥ ਹਨ। ਇਸ ਲਈ ਹੁਣ ਇਹ ਬਦਲਵੀਂ ਨੌਕਰੀ ਜਾਂ ਆਪਣਾ ਬਿਜ਼ਨਸ ਕਰਨ ਦੀ ਸੋਚ ਰਹੇ ਹਨ।

ਮੈਕਸਵੈੱਲ ਕਹਿੰਦੇ ਹਨ ਕਿ ਰੁਜ਼ਗਾਰਦਾਤਾ ਵਡੇਰੀ ਉਮਰ ਦੇ ਲੋਕਾਂ ਨੂੰ ਜਿਆਦਾਤਰ ਕੰਟਰੈਕਟ ਨੌਕਰੀਆਂ ਹੀ ਦਿੰਦੇ ਹਨ।

ਹੈਨ ਨੇ ਆਪਣੇ ਹੁਨਰਾਂ ਨੂੰ ਹੋਰ ਨਿਖਾਰਨ ਅਤੇ ਮਾਰਕੀਟ ਦੇ ਚਲਨ ਸਮਝਣ ਲਈ ਮਹਾਂਮਾਰੀ ਦੌਰਾਨ ਕਈ ਪ੍ਰਕਾਰ ਦੀ ਪੜਾਈ ਵੀ ਕਰ ਲਈ ਹੈ।

ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੀ ਇਹ ਦਲੇਰੀ ਫੈਰੀਅਰ ਦੇ ਧਿਆਨ ਵਿੱਚ ਵੀ ਉਦੋਂ ਆਈ, ਜਦੋ ਇਸ ਦੇ ਅਦਾਰੇ ਨੇ ਪਿਛਲੇ ਸਾਲ ਵਡੇਰੀ ਉਮਰ ਦੇ ਲੋਕਾਂ ਲਈ 8 ਹਫਤਿਆਂ ਦੇ ਇੰਟਰਨਸ਼ਿੱਪ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ ਸੀ।

ਕੋਵਿਡ-19 ਮਹਾਂਮਾਰੀ ਕਾਰਨ ਇਸ ਇੰਟਰਨਸ਼ਿੱਪ ਨੂੰ ਅੱਗੇ ਪਾ ਦਿੱਤਾ ਗਿਆ ਹੈ।

ਫੈਰੀਅਰ ਨੇ ਜੇਲਾਂ ਵਿੱਚ ਇੱਕ ਮਨੋਵਿਗਿਆਨੀ ਵਜੋਂ ਕੰਮ ਕੀਤਾ ਹੈ ਅਤੇ 30ਵਿਆਂ ਦੀ ਉਮਰ ਤੋਂ ਹੀ ਐਡਵਰਟਾਈਜ਼ਿੰਗ ਨਾਲ ਵੀ ਜੁੜੇ ਰਹੇ ਹਨ।

ਇਹ ਕਹਿੰਦੇ ਹਨ ਕਿ ਮਹਾਂਮਾਰੀ ਦੌਰਾਨ ਵੀ ਵਡੇਰੀ ਉਮਰ ਦੇ ਲੋਕ ਅਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਗਰ ਉਹਨਾਂ ਵਿੱਚ ਪੱਕੀ ਲਗਨ ਹੋਵੇ।

ਹਾਨ ਵਾਸਤੇ ਵੀ ਇੱਕ ਕੋਚ ਵਜੋਂ ਨਵੀਂ ਸ਼ੁਰੂਆਤ ਹੋਈ ਹੈ, ਜਿਸ ਪਿੱਛੇ 7 ਮਹੀਨਿਆਂ ਦੀ ਮਿਹਨਤ ਲੱਗੀ ਹੋਈ ਹੈ।

ਸਕਿਲਸ ਚੈੱਕਪੋਆਇੰਗ ਪਰੋਗਰਾਮ ਵਾਸਤੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ, ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਜਾਂ ਸਕਿਲਜ਼ ਐਂਡ ਇੰਪਲਾਇਮੈਂਟ ਦੀ ਵੈਬਸਾਈਟ ਤੇ ਜਾਓ।

ਭਾਵਨਾਤਮ ਸਹਾਇਤਾ ਲੈਣ ਲਈ ਬਿਓਂਡ ਬਲੂ ਨੂੰ 1800 512 348 ‘ਤੇ ਫੋਨ ਕਰੋ।

ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ ਦੇਸ਼-ਵਿਆਪੀ ਅਨੁਵਾਦ ਅਤੇ ਦੁਭਾਸ਼ੀਏ ਵਾਲੀ ਸੇਵਾ ਨੂੰ 13 14 50 ਤੇ ਫੋਨ ਕਰ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਕੋਵਿਡ-19 ਦੌਰਾਨ ਨੌਕਰੀ ਬਦਲਣਾ ਵੱਡੀ ਉਮਰ ਦੇ ਲੋਕਾਂ ਲਈ ਬਣੀ ਇੱਕ ਚੁਣੌਤੀ 11/02/2021 06:00 ...
COVID has made grieving more complex 29/11/2021 09:24 ...
Most Australians say racism is a 'very big' problem: Scanlon Foundation 29/11/2021 07:29 ...
Might Europe's current COVID surge be seen in Australia in 2022? 29/11/2021 06:30 ...
Pakistani Punjabi poetry book review: 'Ghar Da Buha' by Ghulam Rasool Shouq 29/11/2021 12:09 ...
SBS Punjabi Australia News: Friday 26 Nov 2021 26/11/2021 11:23 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
India Diary: Cabinet approves bill to repeal three farm laws 26/11/2021 08:33 ...
Karan Deol to share screen with uncle Abhay Deol in upcoming movie ‘Velle’ 26/11/2021 05:00 ...
SBS Punjabi Australia News: Thursday 25th Nov 2021 25/11/2021 13:09 ...
View More