Coming Up Mon 9:00 PM  AEDT
Coming Up Live in 
Live
Punjabi radio

'ਅਧਵਾਟੇ ਸਫ਼ਰ ਦੀ ਸਿਰਜਣਾ’: ਮਨਮੀਤ ਅਲੀਸ਼ੇਰ ਨੂੰ ਸਮਰਪਿਤ ਚੌਥੇ ਬਰਸੀ ਸਮਾਰੋਹ, ਕਿਤਾਬ ਵੀ ਹੋਵੇਗੀ ਲੋਕ ਅਰਪਣ

Manmeet’s Paradise - a memorial site that was established at Brisbane in the memory of Manmeet Alisher. Source: Supplied

ਬ੍ਰਿਸਬੇਨ ਦੇ ਬੱਸ ਡਰਾਈਵਰ ਅਤੇ ਪੰਜਾਬੀ ਭਾਈਚਾਰੇ ਵਿੱਚ ਵੱਖਰੀਆਂ ਪਿਰਤਾਂ ਪਾਉਣ ਵਾਲ਼ੇ ਮਨਮੀਤ ਅਲੀਸ਼ੇਰ ਦੀ ਅੱਜ ਚੌਥੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਉਸ ਨੂੰ ਸ਼ਰਧਾਂਜਲੀ ਦਿੰਦੇ ਕਈ ਸਮਾਗਮ ਹੋ ਰਹੇ ਹਨ। ਉਸਦੇ ਜੀਵਨ ਅਤੇ ਸਮਾਜ ਵਿਚਲੇ ਯੋਗਦਾਨ ਨੂੰ ਦਰਸਾਉਣ ਵਾਲੀ ਇੱਕ ਕਿਤਾਬ 'ਅਧਵਾਟੇ ਸਫ਼ਰ ਦੀ ਸਿਰਜਣਾ: ਮਨਮੀਤ ਅਲੀਸ਼ੇਰ’ ਵੀ ਇਸ ਮੌਕੇ ਰਿਲੀਜ਼ ਕੀਤੀ ਜਾ ਰਹੀ ਹੈ।

ਮਨਮੀਤ ਅਲੀਸ਼ੇਰ [ਸ਼ਰਮਾ] ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਦਾ ਇੱਕ ਹਰਮਨ-ਪਿਆਰਾ ਮੈਂਬਰ ਸੀ ਜਿਸਨੇ ਕਵਿਤਾ ਅਤੇ ਗੀਤਕਾਰੀ ਵਿੱਚ ਆਪਣੀ ਪ੍ਰਤਿਭਾ ਦੀ ਇੱਕ ਵੱਖਰੀ ਛਾਪ ਛੱਡਦਿਆਂ ਪ੍ਰਸਿੱਧੀ ਪ੍ਰਾਪਤ ਕੀਤੀ।

29-ਸਾਲਾ ਮਨਮੀਤ ਇੱਕ ਸ਼ੋ-ਬਿਜ਼ ਆਯੋਜਕ ਵੀ ਸੀ ਜੋ ਬ੍ਰਿਸਬੇਨ ਵਿੱਚ ਇੱਕ ਬੱਸ ਡਰਾਈਵਰ ਦੇ ਤੌਰ 'ਤੇ ਕੰਮ ਕਰਦਾ ਸੀ।

28 ਅਕਤੂਬਰ 2016 ਨੂੰ ਉਸ ਨੂੰ ਬ੍ਰਿਸਬੇਨ ਦੇ ਮੂਰੂਕਾ ਬੱਸ ਅੱਡੇ 'ਤੇ ਇੱਕ ਵਿਅਕਤੀ ਵੱਲੋਂ ਅੱਗ ਲਗਾਕੇ ਮਾਰ ਦਿੱਤਾ ਗਿਆ ਸੀ।

ਐਂਥੋਨੀ ਨਾਂ ਦੇ ਇਸ ਕਾਤਿਲ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਉਪਰੰਤ ਚੱਲੇ ਇੱਕ ਲੰਬੇ ਮੁਕੱਦਮੇ ਦੌਰਾਨ ਭਾਈਚਾਰੇ ਵਿੱਚ ਇਸ ਗੱਲ ਨੂੰ ਲੈਕੇ ਭਾਰੀ ਰੋਸ ਪਾਇਆ ਗਿਆ ਸੀ।

28 ਅਕਤੂਬਰ 2020, ਬੁੱਧਵਾਰ ਨੂੰ ਉਸਦੀ ਯਾਦ ਨੂੰ ਸਮਰਪਿਤ ਚੌਥੀ ਬਰਸੀ ਦੇ ਮੌਕੇ ਭਾਰਤ ਅਤੇ ਆਸਟ੍ਰੇਲੀਆ ਵਿੱਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ।

Manmeet Alisher
Manmeet Alisher was a popular figure among Australia’s Punjabi community.
SBS

ਅਲੀਸ਼ੇਰ ਪਰਿਵਾਰ ਨੇ ਆਪਣੇ ਫੇਸਬੁੱਕ ਪੇਜ ਜ਼ਰੀਏ ਬ੍ਰਿਸਬੇਨ ਵਿੱਚ ਹੋਣ ਵਾਲੇ ਦੋ ਸ਼ਰਧਾਂਜਲੀ ਸਮਾਰੋਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਯੂਨੀਅਨ ਦੇ ਮੈਂਬਰਾਂ ਅਤੇ ਬੱਸ ਚਾਲਕਾਂ ਵੱਲੋਂ ਆਯੋਜਿਤ ਪਹਿਲਾ ਸਮਾਰੋਹ ਬੁੱਧਵਾਰ ਦੁਪਹਿਰ ਮਨਮੀਤ ਪੈਰਾਡਾਈਜ਼, ਲਕਸਮਵਰਥ ਪਲੇਸ ਵਿਖੇ ਹੋਵੇਗਾ।

'ਮਨਮੀਤ ਦਾ ਪੈਰਾਡਾਈਜ਼' ਉਸਦੀ ਯਾਦ ਨੂੰ ਸਮਰਪਿਤ ਇੱਕ ਜਗ੍ਹਾ ਹੈ ਜੋ ਮੂਰੂਕਾ, ਬ੍ਰਿਸਬੇਨ ਵਿੱਚ ਉਸਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਥਾਪਿਤ ਕੀਤੀ ਗਈ ਸੀ।

Manmeet’s Paradise is a memorial site that was established to pay tribute to Mr Alisher at Beaudesert Rd, Moorooka, Brisbane.
Manmeet’s Paradise is a memorial site that was established to pay tribute to Mr Alisher at Beaudesert Rd, Moorooka, Brisbane.
Supplied

ਦੂਜਾ ਸਮਾਰੋਹ, ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਦਾ ਸਾਂਝਾ ਉਪਰਾਲਾ ਹੈ ਜੋ ਅੱਜ ਦੇਰ ਸ਼ਾਮ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਮਨਮੀਤ ਦੇ ਜੀਵਨ ਅਤੇ ਸਮਾਜ ਵਿਚਲੇ ਯੋਗਦਾਨ ਬਾਰੇ ਲਿਖੀ ਇੱਕ ਕਿਤਾਬ - 'ਅਧਵਾਟੇ ਸਫ਼ਰ ਦੀ ਸਿਰਜਣਾ: ਮਨਮੀਤ ਅਲੀਸ਼ੇਰ’ ਵੀ ਲੋਕ-ਅਰਪਣ ਕੀਤੀ ਜਾਣੀ ਹੈ।

ਪੰਜਾਬੀ ਲੇਖਕ ਸੱਤਪਾਲ ਭੀਖੀ ਅਤੇ ਡਾ: ਸੁਮਿਤ ਸ਼ੰਮੀ ਨੇ 300 ਪੰਨਿਆਂ ਦੀ ਇਸ ਕਿਤਾਬ ਨੂੰ ਕਈ ਉਘੀਆਂ ਸਾਹਿਤਕ ਸ਼ਖਸੀਅਤਾਂ ਅਤੇ ਮਨਮੀਤ ਦੇ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਨਾਲ਼ ਸੰਪਾਦਿਤ ਕੀਤਾ ਹੈ।

Book on Manmeet Alisher
Supplied

 

ਡਾ ਸ਼ੰਮੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਇਸ ‘ਵਿਲੱਖਣ ਜੀਵਨ-ਚਿੱਤਰ’ ਉੱਤੇ ਕੰਮ ਕਰਨ ਪਿੱਛੋਂ ਮਾਣ ਮਹਿਸੂਸ ਕਰ ਰਹੇ ਹਨ।

“ਮਨਮੀਤ ਭਾਈਚਾਰੇ ਲਈ ਇੱਕ ਵੱਡਾ ਨਾਮ ਹੈ। ਉਹ ਕੋਈ ਸਧਾਰਨ ਵਿਅਕਤੀ ਨਹੀਂ ਸੀ। ਉਹ ਇੱਕ ਸੰਸਥਾ ਵਾਂਗ ਸੀ ਜਿਸਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਆਪਣੀ ਖੂਬਸੂਰਤ ਛਾਪ ਛੱਡੀ," ਉਨ੍ਹਾਂ ਕਿਹਾ।

“ਆਸਟ੍ਰੇਲੀਆ ਵਿੱਚ ਉਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ। ਉਹ ਕਵਿਤਾ, ਅਦਾਕਾਰੀ ਅਤੇ ਗਾਇਨ ਸਮੇਤ ਬਹੁਤ ਸਾਰੀਆਂ ਪ੍ਰਤਿਭਾਵਾਂ ਨਾਲ ਭਰਪੂਰ ਸੀ।"

ਡਾ ਸ਼ੰਮੀ ਨੇ ਕਿਹਾ ਕਿ ਕਿਤਾਬ ਵਿੱਚ ਸ੍ਰੀ ਅਲੀਸ਼ੇਰ ਦੀਆਂ ਕਈ ਲਿਖਤਾਂ ਸ਼ਾਮਲ ਹਨ ਜੋ ਉਨ੍ਹਾਂ ਨੇ ਉਸਦੀ ਹੱਥ ਲਿਖਤ ਡਾਇਰੀ ਵਿੱਚੋਂ ਵਰਤੀਆਂ ਹਨ।

"ਮਨਮੀਤ ਇੱਕ ਪ੍ਰਤਿਭਾਵਾਨ ਲੇਖਕ ਸੀ। ਉਹ ਆਪਣੀਆਂ ਲਿਖਤਾਂ ਵਾਲ਼ਾ ਬੈਗ ਅਕਸਰ ਆਪਣੇ ਨਾਲ਼ ਰੱਖਦਾ ਸੀ। ਜਿਸ ਵੇਲ਼ੇ ਉਸ ਉੱਤੇ ਇੱਕ ਜਲਣਸ਼ੀਲ ਪਦਾਰਥ ਨਾਲ਼ ਹਮਲਾ ਕੀਤਾ ਗਿਆ ਉਸ ਮੌਕੇ ਉਸਦਾ ਇਹ ਬੈਗ ਵੀ ਜਲ਼ਕੇ ਰਾਖ਼ ਹੋ ਗਿਆ ਸੀ। ਸਾਡੇ ਕੋਲ ਉਸਦੀ ਸਿਰਫ ਇੱਕ ਡਾਇਰੀ ਹੈ ਜਿਸ ਵਿੱਚੋਂ ਬਹੁਤ ਸਾਰੀਆਂ ਲਿਖਤਾਂ ਨੂੰ ਇਸ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ ਹੈ," ਉਨ੍ਹਾਂ ਕਿਹਾ।

Family and friends of Manmeet Alisher at his memorial - File photo.
Family and friends of Manmeet Alisher at his memorial in Brisbane - File photo.
SBS

ਡਾ ਸ਼ੰਮੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਕਈ ਪੰਜਾਬੀ ਸ਼ਖਸੀਅਤਾਂ ਦੁਆਰਾ ਲਿਖੇ ਲੇਖ ਅਤੇ ਕਵਿਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ, ਡਾ: ਧਰਮਿੰਦਰ ਸਿੰਘ ਉੱਭਾ, ਅਮਿਤ ਅਲੀਸ਼ੇਰ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ, ਮਨਜੀਤ ਬੋਪਾਰਾਏ, ਸੁਰਿੰਦਰ ਸਿੰਘ ਖੁਰਦ, ਦਵੀ ਕੌਰ, ਗੁਰਦੀਪ ਜਗੇੜਾ, ਰਿਸ਼ੀ ਗੁਲਾਟੀ, ਸੁਰਜੀਤ ਸੰਧੂ, ਤਰਨਦੀਪ ਬਿਲਾਸਪੁਰ, ਹਰਮਨਦੀਪ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਲੇਖਕ ਸ਼ਾਮਿਲ ਹਨ।

ਡਾ ਸ਼ੰਮੀ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।  

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
'ਅਧਵਾਟੇ ਸਫ਼ਰ ਦੀ ਸਿਰਜਣਾ’: ਮਨਮੀਤ ਅਲੀਸ਼ੇਰ ਨੂੰ ਸਮਰਪਿਤ ਚੌਥੇ ਬਰਸੀ ਸਮਾਰੋਹ, ਕਿਤਾਬ ਵੀ ਹੋਵੇਗੀ ਲੋਕ ਅਰਪਣ 28/10/2020 12:00 ...
Interview with Pakistani Punjabi writer and poet Mehmood Awan 06/12/2021 11:51 ...
International students turn away from Australia amid uncertainty over border reopening 06/12/2021 08:52 ...
Cancer death rates decline - but more in men than women 06/12/2021 07:26 ...
Omicron investigations to understand the threat 06/12/2021 07:11 ...
SBS Punjabi Australia News: Friday 3 Dec 2021 03/12/2021 11:50 ...
'83' is not just a movie, but a tribute to the iconic moment in cricket history, says Ranveer Singh 03/12/2021 05:00 ...
India Diary: Akali Dal leader Manjinder Singh Sirsa joins BJP, resigns as Delhi gurdwara body chief 03/12/2021 08:15 ...
'The evolution of a cricket fan': Professor explores his immigrant journey through the sport 03/12/2021 11:10 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
View More