Coming Up Mon 9:00 PM  AEST
Coming Up Live in 
Live
Punjabi radio

'ਸਭ ਲਈ ਔਖਾ ਸਮਾਂ': ਮੈਲਬੌਰਨ ਵਿਚਲੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਛੋਟੇ ਕਾਰੋਬਾਰ ਹੋਰ ਨੁਕਸਾਨ ਝੱਲਣ ਲਈ ਮਜਬੂਰ

Mandeep Brar operates six beauty salons across Melbourne. Source: Supplied

ਕੋਵਿਡ -19 ਕਾਰਨ ਲਾਗੂ ਸਟੇਜ 3 ਪਾਬੰਦੀਆਂ ਨੇ ਮੈਲਬੌਰਨ ਦੇ ਛੋਟੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਬੇਬਸ ਪ੍ਰਤੀਤ ਹੁੰਦੇ ਕਾਰੋਬਾਰੀ ਜੋ ਪਹਿਲੀ ਤਾਲਾਬੰਦੀ ਤੋਂ ਬਾਅਦ ਹਾਲਾਤ ਬੇਹਤਰ ਹੋਣ ਦੀ ਉਮੀਦ ਕਰ ਰਹੇ ਸਨ, ਹੁਣ ਸਰਕਾਰ ਤੋਂ ਹੋਰ ਆਰਥਿਕ ਮਦਦ ਲਈ ਅਪੀਲ ਕਰ ਰਹੇ ਹਨ।

ਮੈਲਬੌਰਨ ਦੇ 5 ਮਿਲੀਅਨ ਨਿਵਾਸੀਆਂ ਲਈ 6 ਹੋਰ ਹਫਤਿਆਂ ਲਈ ਲਾਗੂ ਪਾਬੰਦੀਆਂ ਪਿੱਛੋਂ  ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਹੁਣ ਹੋਰ ਨੁਕਸਾਨ ਝੱਲਣ ਲਈ ਮਜਬੂਰ ਹਨ। 

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਹਨਾਂ ਕਾਰੋਬਾਰੀਆਂ ਨੇ ਕਿਹਾ ਕਿ ਇਹ ਪਾਬੰਦੀਆਂ ਦੇਸ਼-ਹਿੱਤ ਵਿੱਚ ਲਾਜ਼ਮੀ ਹਨ ਪਰ ਨਾਲੋਂ-ਨਾਲ਼ ਸਰਕਾਰਾਂ ਨੂੰ ਵੀ ਇਸ ਸਿਲਸਿਲੇ ਵਿੱਚ ਆਰਥਿਕ ਮੁਹਾਜ ਉੱਤੇ ਲੋੜ੍ਹੀਂਦੀ ਮੱਦਦ ਕਰਨੀ ਚਾਹੀਦੀ ਹੈ।  

ਦੱਸਣਯੋਗ ਹੈ ਕਿ ਇਸ ਸਿਲਸਿਲੇ ਵਿੱਚ ਸਰਕਰ ਵੱਲੋਂ ਪਹਿਲਾਂ ਹੀ ਬਹੁਤ ਸਾਰੇ 'ਯੋਗ ਕਾਰੋਬਾਰਾਂ' ਨੂੰ 10,000 ਡਾਲਰ ਦੀ ਗ੍ਰਾਂਟ ਅਤੇ ਜੀ ਐੱਸ ਟੀ ਰਿਆਇਤ ਦਿੱਤੀ ਗਈ ਹੈ।  

Mandeep Brar’s two stores located in the hotspot postcodes were closed much earlier.
Mandeep Brar’s two stores located in the hotspot postcodes were closed much earlier.
Supplied
ਮਨਦੀਪ ਬਰਾੜ ਜੋ ਬਿਊਟੀ ਥੈਰੇਪੀ ਨਾਲ਼ ਸਬੰਧਿਤ 'ਜਸਟ ਥਰੈਡਿੰਗ' ਕਾਰੋਬਾਰ ਚਲਾ ਰਹੇ ਹਨ, ਨੇ ਆਖਿਆ ਕਿ ਸਰਕਾਰ ਵੱਲੋਂ ਦਿੱਤੀ ਰਿਆਇਤ 'ਨਾ-ਕਾਫੀ' ਹੈ।   

"ਮੈਂ ਮੈਲਬੌਰਨ ਵਿੱਚ 6 ਵੱਖਰੀਆਂ ਥਾਵਾਂ ਉੱਤੇ ਸਟੋਰ ਚਲਾ ਰਿਹਾ ਹਾਂ ਪਰ ਇਹ ਸਾਰੇ ਇੱਕੋ ਕੰਪਨੀ ਦੇ ਨਾਂ ਹੇਠ ਹਨ। ਪਿੱਛਲੇ ਤਿੰਨ ਮਹੀਨੇ ਦੌਰਾਨ ਸਾਡਾ 5 ਲੱਖ ਡਾਲਰ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ ਜਦਕਿ ਸਰਕਾਰ ਵੱਲੋਂ ਸਿਰਫ $10,000 ਡਾਲਰ ਦੀ ਇੱਕ ਗ੍ਰਾਂਟ ਅਤੇ ਜੀ ਐਸ ਟੀ ਵਜੋਂ 14,000 ਡਾਲਰ ਦੀ ਰਿਆਇਤ ਹੀ ਮਿਲੀ ਹੈ।"      

ਸ਼੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਹਾਲਾਤ ਸੁਧਰਨ ਦੀ ਉਮੀਦ ਹੈ, ਪਰ ਨਾਲ਼ ਹੀ ਪਾਬੰਦੀਆਂ ਦੇ ਵਧਧੇ ਸਮੇਂ ਤੋਂ ਪੈਦਾ ਅਨਿਸ਼ਚਿਤਤਾ ਦੇ ਮੱਦੇਨਜ਼ਰ, ਉਨਾਂ ਸਰਕਾਰਾਂ ਤੋਂ ਵਧੇਰੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। 

ਮਨਦੀਪ ਸਿੰਘ ਜੋ ਨਾਰਥ ਮੈਲਬੌਰਨ ਦੇ 'ਹੋਟ-ਸਪੋਟ' ਪੋਸਟਕੋਡ  ਵਿੱਚ ਇੱਕ ਕਾਰ-ਵਰਕਸ਼ਾਪ ਚਲਾ ਰਹੇ ਹਨ, ਨੇ ਜਿਥੇ ਕਾਰੋਬਾਰ ਵਿੱਚ 'ਭਾਰੀ ਨੁਕਸਾਨ' ਦਾ ਜ਼ਿਕਰ ਕੀਤਾ ਓਥੇ ਉਨ੍ਹਾਂ ਸਰਕਾਰ ਦਾ ਵਿੱਤੀ ਸਹਾਇਤਾ ਲਈ ਵੀ ਧੰਨਵਾਦ ਕੀਤਾ ਹੈ। 

Mandeep Singh has thanked the government for a $10,000 grant and a GST incentive.
Mandeep Singh has thanked the government for a $10,000 grant and a GST incentive.
Supplied

ਵਿਨੀਤ ਬੰਸਲ, ਕਰੇਗੀਬਰਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਚਲਾ ਰਹੇ ਹਨ। ਉਨ੍ਹਾਂ ਆਪਣੇ ਕਾਰੋਬਾਰ ਨੂੰ ਚਲਦੇ ਰੱਖਣ ਵਿੱਚ ਸਥਾਨਿਕ ਭਾਈਚਾਰੇ ਤੋਂ ਮਿਲੇ ਸਹਿਯੋਗ ਨੂੰ ਅਹਿਮ ਦੱਸਿਆ ਹੈ।  

"ਇਹ ਸਭ ਲਈ ਔਖਾ ਸਮਾਂ ਹੈ। ਸੇਲ ਵਿੱਚ ਕਾਫੀ ਗਿਰਾਵਟ ਆਈ ਹੈ ਪਰ ਟੇਕਅਵੇ ਬਿਜ਼ਨੈੱਸ ਨਾਲ਼ ਠੀਕ-ਠਾਕ ਗੁਜ਼ਾਰਾ ਹੋ ਰਿਹਾ ਹੈ। ਅਸੀਂ ਕਿਸਮਤ ਵਾਲ਼ੇ ਹਾਂ ਕਿ ਆਸਟ੍ਰੇਲੀਆ ਰਹਿ ਰਹੇ ਹਾਂ ਜਿਥੇ ਸਾਨੂੰ ਹਰ ਸੰਭਵ ਮਦਦ ਮਿਲ ਰਹੀ ਹੈ।"

Vineet Bansal runs an Indian restaurant at Craigieburn in Melbourne’s north.
Vineet Bansal runs an Indian restaurant at Craigieburn in Melbourne’s north.
Supplied

ਇਸ ਬਾਰੇ ਵਿਸਥਾਰਤ ਇੰਟਰਵਿਊਜ਼ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

Coming up next

# TITLE RELEASED TIME MORE
'ਸਭ ਲਈ ਔਖਾ ਸਮਾਂ': ਮੈਲਬੌਰਨ ਵਿਚਲੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਛੋਟੇ ਕਾਰੋਬਾਰ ਹੋਰ ਨੁਕਸਾਨ ਝੱਲਣ ਲਈ ਮਜਬੂਰ 27/07/2020 12:00 ...
SBS Punjabi Australia News: Friday 27 May 2022 27/05/2022 10:19 ...
Australians can expect a significant rise in their power bills 27/05/2022 05:42 ...
This Australian state has expanded its skilled occupation list to attract offshore migrants and international students 27/05/2022 06:55 ...
ਲੱਖਾਂ ਲੋਕ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਸੰਯੁਕਤ ਰਾਸ਼ਟਰ ਦੀ ਚਿਤਾਵਨੀ 27/05/2022 05:03 ...
ਅਮਰੀਕਾ ਦਾ 'ਗੰਨ ਕਲਚਰ' ਫੇਰ ਸੁਆਲਾਂ ਦੇ ਘੇਰੇ 'ਚ, ਸਕੂਲ ਗੋਲੀਬਾਰੀ ਦੌਰਾਨ 21 ਲੋਕਾਂ ਦੀ ਮੌਤ 26/05/2022 08:44 ...
UN warns millions face famine 26/05/2022 05:03 ...
SBS Punjabi Australia News: Thursday 26 May 2022 26/05/2022 08:40 ...
‘Beyond butter chicken’: Manpreet Sekhon on changing perceptions of Indian food in Australia 26/05/2022 16:00 ...
ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ 26/05/2022 10:45 ...
View More