Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਬੱਚਿਆਂ ਨੂੰ ਧਾਰਮਿਕ ਸਾਹਿਤ ਅਤੇ ਸਭਿਆਚਾਰ ਨਾਲ਼ ਜੋੜਨ ਲਈ ਚੋਣਵੀਆਂ ਪੁਸਤਕਾਂ ਦਾ ਭੰਡਾਰ

Mr Singh's son reading a book on Sikh culture. Source: Supplied by Arwinder Singh

ਮੈਲਬਰਨ ਨਿਵਾਸੀ ਅਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਜਦੋਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪੁਸਤਕਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਕੋਈ ਸਾਰਥਕ ਸਰੋਤ ਨਹੀਂ ਮਿਲਿਆ। ਹੁਣ ਉਹਨਾਂ ਨੇ ਪੰਜਾਬ ਤੋਂ ਆਪਣੇ ਬੱਚਿਆਂ ਲਈ ਪੁਸਤਕਾਂ ਦਾ ਭੰਡਾਰ ਇਕੱਠਾ ਕੀਤਾ ਹੈ ਜਿਸ ਬਾਰੇ ਉਹ ਦੂਸਰੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਹਨ।

ਅਰਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਬੱਚਿਆਂ ਲਈ ਆਸਟ੍ਰੇਲੀਆ ਵਿੱਚ ਉਪਲੱਬਧ ਪੁਸਤਕਾਂ ਵਿੱਚ ਭਾਰਤੀ ਅਤੇ ਪੰਜਾਬੀ ਸਭਿਆਚਾਰ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ। ਇਸ ਲਈ ਮੈਂ ਅਤੇ ਮੇਰੀ ਪਤਨੀ ਨੇ ਭਾਲ ਕਰਦੇ ਹੋਏ ਅੰਮ੍ਰਿਤਸਰ ਦੇ ਇੱਕ ਪਬਲਿਸ਼ਰ ਨਾਲ ਸੰਪਰਕ ਕੀਤਾ ਜਿਸਨੇ ਕਾਫੀ ਮਿਆਰੀ ਪੁਸਤਕਾਂ ਦੀ ਸੂਚੀ ਸਾਨੂੰ ਭੇਜੀ”।

ਅਰਵਿੰਦਰ ਸਿੰਘ ਅਤੇ ਉਹਨਾਂ ਦੇ ਪਤਨੀ ਨੇ ਬੱਚਿਆਂ ਲਈ ਉਪਲਬਧ ਪੁਸਤਕਾਂ ਦੀ ਇਸ ਲੰਬੀ ਸੂਚੀ ਨੂੰ ਘੋਖਦਿਆਂ ਆਪਣੇ 2 ਅਤੇ 6 ਸਾਲ ਦੇ ਬੱਚਿਆਂ ਲਈ ਕਾਫੀ ਸਾਰੀਆਂ ਪੁਸਤਕਾਂ ਇਥੋਂ ਮੰਗਵਾਈਆਂ।

Books to connect with Punjabi values
Books to connect with Punjabi values
Arwinder Singh

ਆਪਣੇ ਬੱਚਿਆਂ ਨੂੰ ਇਹਨਾਂ ਪੁਸਤਕਾਂ ਤੋਂ ਹੋਏ 'ਸਪਸ਼ਟ ਲਾਭ' ਨੂੰ ਦੇਖਦੇ ਹੋਏ ਸ਼੍ਰੀ ਸਿੰਘ ਪਰਿਵਾਰ ਨੇ ਹੁਣ ਇਹਨਾਂ ਪੁਸਤਕਾਂ ਨੂੰ ਅਜਿਹੇ ਦੂਜੇ ਮਾਪਿਆਂ ਤੱਕ ਵੀ ਉਪਲਬਧ ਕਰਵਾਉਣ ਦੀ ਠਾਣੀ ਹੈ, ਜੋ ਇਹਨਾਂ ਵਾਂਗ ਹੀ ਮਿਆਰੀ ਪੁਸਤਕਾਂ ਦੀ ਭਾਲ ਵਿੱਚ ਲੱਗੇ ਹੋਏ ਹਨ।

“ਅਸੀਂ ਪੁਸਤਕਾਂ ਦੀ ਚੋਣ ਬੜੇ ਧਿਆਨ ਨਾਲ ਕੀਤੀ। ਇਹਨਾਂ ਪੁਸਤਕਾਂ ਦਾ ਇੱਕ ਪੰਨਾਂ ਪੰਜਾਬੀ ਵਿੱਚ ਅਤੇ ਦੂਜਾ ਅੰਗਰੇਜ਼ੀ ਵਿੱਚ ਹੋਣ ਕਾਰਨ ਬੱਚੇ ਇਹਨਾਂ ਵਿੱਚੋਂ ਮਿਲਣ ਵਾਲੇ ਸੰਦੇਸ਼ ਨੂੰ ਬੜੀ ਅਸਾਨੀ ਨਾਲ ਸਮਝ ਲੈਂਦੇ ਹਨ,” ਉਨ੍ਹਾਂ ਕਿਹਾ।

ਅਰਵਿੰਦਰ ਸਿੰਘ ਮੰਨਦੇ ਹਨ ਕਿ ਫੋਟੋਆਂ ਨਾਲ ਭਰਪੂਰ ਪੁਸਤਕਾਂ ਬੱਚਿਆਂ ਲਈ ਅਕਸਰ ਖਾਸ ਖਿੱਚ ਰੱਖਦੀਆਂ ਹਨ।

“ਬੇਸ਼ਕ ਇਸ ਸਮੇਂ ਬਹੁਤ ਸਾਰਾ ਸਾਹਿਤ ਆਨਲਾਈਨ ਮੁਫਤ ਵੀ ਪਿਆ ਹੋਇਆ ਹੈ ਪਰ ਨਾਲ਼ ਹੀ ਕੁਝ  ਚੀਜ਼ਾਂ ਵੀ ਹਨ ਜੋ ਕਿ ਬੱਚਿਆਂ ਦੇ ਕੋਮਲ ਮਨਾਂ ਲਈ ਖਤਰਨਾਕ ਸਿੱਧ ਹੋ ਸਕਦੀਆਂ ਹਨ। ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਪੁਸਤਕਾਂ ਪੜਨ ਦੀ ਆਦਤ ਪਾਉਣੀ ਹੀ ਠੀਕ ਸਮਝੀ ਅਤੇ ਪੁਸਤਕਾਂ ਦੀ ਚੋਣ ਵੀ ਆਪ ਹੀ ਕੀਤੀ ਹੈ।"

“ਸਾਡਾ ਪੰਜਾਬੀ ਸਭਿਆਚਾਰ ਅਤੇ ਧਰਮ ਸਾਨੂੰ ਵੰਡ ਛਕਣ ਅਤੇ ਇੱਕ ਦੂਜੇ ਦਾ ਧਿਆਨ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਲਈ ਜਰੂਰੀ ਹੈ ਕਿ ਸਾਡੇ ਬੱਚੇ ਇਸ ਸੁਨੇਹੇ ਨੂੰ ਛੋਟੀ ਉਮਰੇ ਹੀ ਆਪਣੀ ਜਿੰਦਗੀ ਵਿੱਚ ਅਪਨਾ ਲੈਣ,” ਸ਼੍ਰੀ ਸਿੰਘ ਨੇ ਮਾਣ ਨਾਲ ਕਿਹਾ।

ਹੁਣ ਉਨ੍ਹਾਂ ਨੇ ਇਹਨਾਂ ਪੁਸਤਕਾਂ ਬਾਰੇ ਦੂਜੇ ਲੋਕਾਂ ਨੂੰ ਦੱਸਣ ਲਈ ਫੇਸਬੁੱਕ ਉੱਤੇ 'ਲਿਟਲ ਕੌਰਜ਼ ਐਂਡ ਸਿੰਘਜ਼ ਬੁੱਕਸਟੋਰ: ਕੁਨੈਕਟਿੰਗ ਵਿੱਦ ਦਾ ਰੂਟਸ’ ਨਾਮੀ ਪੇਜ ਵੀ ਸ਼ੁਰੂ ਕੀਤਾ ਹੈ।

Coming up next

# TITLE RELEASED TIME MORE
ਪੰਜਾਬੀ ਬੱਚਿਆਂ ਨੂੰ ਧਾਰਮਿਕ ਸਾਹਿਤ ਅਤੇ ਸਭਿਆਚਾਰ ਨਾਲ਼ ਜੋੜਨ ਲਈ ਚੋਣਵੀਆਂ ਪੁਸਤਕਾਂ ਦਾ ਭੰਡਾਰ 12/05/2021 10:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More