ਕੁਸ਼ਪਿੰਦਰ ਕੌਰ ਨੇ ਸਿਡਨੀ ਵਿੱਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਲੈਕਟਾਊਨ ਇਲਾਕੇ ਤੋਂ ਕਾਂਊਂਸਲਰ ਵਜੋਂ ਚੋਣ ਜਿੱਤਦੇ ਹੋਏ ਪਹਿਲੀ ਪੰਜਾਬੀ ਔਰਤ ਹੋਣ ਵਜੋਂ ਇਤਿਹਾਸ ਰੱਚ ਦਿੱਤਾ ਹੈ।
ਕੁਸ਼ਪਿੰਦਰ ਜੋ ਕਿ ਪੇਸ਼ੇ ਵਜੋਂ ਸਿੱਖਿਆ ਦੇ ਖੇਤਰ ਨਾਲ ਜੁੜੀ ਹੋਈ ਹੈ, ਨੇ ਆਸਟ੍ਰੇਲੀਆ ਦੇ ਸੰਵਿਧਾਨਕ ਅਦਾਰੇ ਵਿੱਚ ਦਾਖਲ ਹੋਣ ਵਾਲੀ ਚੋਣ ਜਿੱਤ ਕੇ ਪਹਿਲੀ ਪੰਜਾਬੀ ਔਰਤ ਹੋਣ ਦਾ ਮਾਣ ਹਾਸਲ ਕੀਤਾ ਹੈ।
ਖਾਸ ਨੁੱਕਤੇ:
- ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਨਜ਼ਦੀਕੀ ਮਾਹਲਪੁਰ ਨੇੜਲੇ ਛੋਟੇ ਜਿਹੇ ਪਿੰਡ ਹਲੂਵਾਲ ਤੋਂ ਆ ਕੇ ਕੁਸ਼ਪਿੰਦਰ ਕੌਰ ਨੇ ਆਸਟ੍ਰੇਲੀਆ ਵਿੱਚ ਇਤਿਹਾਸ ਰਚ ਦਿੱਤਾ ਹੈ।
- ਕੁਸ਼ਪਿੰਦਰ ਦੇ ਦਾਦਾ ਬਿਸ਼ਨ ਸਿੰਘ ਨੇ ਅੰਗ੍ਰੇਜ਼ਾਂ ਖਿਲਾਫ ਅਜ਼ਾਦੀ ਦੀ ਲੜਾਈ ਵਿੱਚ ਗਦਰ ਪਾਰਟੀ ਦੇ ਸਿਪਾਹੀ ਵਜੋਂ ਭਾਗ ਲਿਆ ਸੀ।
- ਪੜਾਈ ਲ਼ਿਖਾਈ ਦੇ ਕਿੱਤੇ ਨਾਲ ਜੁੜੀ ਕੁਸ਼ਪਿੰਦਰ ਨੇ ਔਰਤਾਂ ਅਤੇ ਨੌਜਵਾਨਾਂ ਵਾਸਤੇ ਕਈ ਅਹਿਮ ਕੰਮ ਕੀਤੇ ਹਨ।
ਲੇਬਰ ਪਾਰਟੀ ਵਲੋਂ ਚੋਣ ਲੜਨ ਵਾਲੀ ਕੁਸ਼ਪਿੰਦਰ ਨੇ ਬਲੈਕਟਾਊਨ ਕਾਂਊਂਸਲ ਦੇ ਵਾਰਡ ਨੰ 2 ਵਿੱਚੋਂ ਚੋਣ ਜਿੱਤੀ ਹੈ।
ਕੁਸ਼ਪਿੰਦਰ ਦਾ ਕਹਿਣਾ ਹੈ ਕਿ ਸਾਲ 2014 ਵਿੱਚ ਆਸਟ੍ਰੇਲੀਆ ਪ੍ਰਵਾਸ ਕਰਕੇ ਆਉਣ ਤੋਂ ਪਹਿਲਾਂ ਇਸ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਕਦੇ ਸਿਆਸਤ ਵਿੱਚ ਵੀ ਪੈਰ ਪਾਏਗੀ।
“ਕਈ ਨਾਮਵਰ ਸਿੱਖਿਅਕ ਅਦਾਰਿਆਂ ਵਿੱਚ ਬਤੌਰ ਪ੍ਰਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਕੰਮ ਕਰਨ ਸਮੇਂ ਮੈਂ ਸਿੱਖਿਆਰਥੀਆਂ ਦੀ ਯੋਗਤਾ ਪਛਾਣਦੀ ਰਹਿੰਦੀ ਸੀ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਮੱਦਦ ਪ੍ਰਦਾਨ ਕਰਦੇ ਹੋਏ ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਯਤਨ ਵੀ ਕਰਦੀ ਰਹਿੰਦੀ ਸੀ।”
ਕੁਸ਼ਪਿੰਦਰ ਨੇ ਭਾਰਤੀ ਮੂਲ ਦੀਆਂ ਔਰਤਾਂ ਸਮੇਤ ਉਹਨਾਂ ਸਾਰੀਆਂ ਪ੍ਰਵਾਸੀ ਔਰਤਾਂ ਦਾ ਮਾਰਗ ਦਰਸ਼ਨ ਕਰਨ ਦਾ ਵੀ ਵਾਅਦਾ ਕੀਤਾ ਹੈ ਜੋ ਕਿ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀਆਂ ਹਨ।
“ਜਿਹੜੀਆਂ ਔਰਤਾਂ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀਆਂ ਹਨ, ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ। ਮੈਨੂੰ ਅਜਿਹੀਆਂ ਔਰਤਾਂ ਦੀ ਹਰ ਪ੍ਰਕਾਰ ਦੀ ਮੱਦਦ ਕਰਨ ਵਿੱਚ ਖੁਸ਼ੀ ਮਿਲੇਗੀ।”
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।