Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬਰਨ ਪ੍ਰੀਮੀਅਰ ਲੀਗ ਵੱਲੋਂ ਕ੍ਰਿਕੇਟ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਨਾਲ਼ ਜੁੜਨ ਦਾ ਸੱਦਾ

Melbourne Premier League is formatted on the lines of IPL, say the organisers. Source: Manpreet Singh

ਭਾਰਤੀ ਆਈ ਪੀ ਐਲ ਦੀ ਤਰਜ਼ 'ਤੇ ਖੇਡੀ ਜਾਣ ਵਾਲੀ ਮੈਲਬਰਨ ਪ੍ਰੀਮੀਅਰ ਲੀਗ ਦੇ ਪ੍ਰਬੰਧਕਾਂ ਵਲੋਂ ਕ੍ਰਿਕੇਟ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਨਾਲ਼ ਜੁੜਨ ਦਾ ਸੱਦਾ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਜੋ 1 ਅਗਸਤ ਤੋਂ ਸ਼ੁਰੂ ਹੋਕੇ ਲਗਾਤਾਰ 11 ਹਫਤੇ ਖੇਡਿਆ ਜਾਣਾ ਹੈ, ਲਈ ਤਿਆਰੀਆਂ ਹੁਣ ਜ਼ੋਰਾਂ ਉੱਤੇ ਹਨ।

ਮੈਲਬਰਨ ਨਿਵਾਸੀ ਮਨਪ੍ਰੀਤ ਸੰਧੂ ਜੋ ਬਚਪਨ ਤੋਂ ਹੀ ਕਰਿਕਟ ਦੀ ਖੇਡ ਨਾਲ ਜੁੜੇ ਹੋਏ ਹਨ ਅਤੇ ਕਈ ਨਾਮਵਰ ਭਾਰਤੀ ਖਿਡਾਰੀਆਂ ਦੇ ਨਾਲ ਟਰੇਨਿੰਗ ਵੀ ਲੈ ਚੁੱਕੇ ਹਨ, ਹਮੇਸ਼ਾਂ ਤੋਂ ਹੀ ਚਾਹੁੰਦੇ ਸਨ ਕਿ ਭਾਰਤੀ ਆਈ ਪੀ ਐੱਲ ਵਰਗਾ ਇੱਕ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਵੀ ਕਰਵਾਇਆ ਜਾਣਾ ਚਾਹੀਦਾ ਹੈ।

ਸ਼੍ਰੀ ਸੰਧੂ ਜੋ ਆਪ ਵੀ ਕਰਿਕਟ ਖੇਡ ਚੁੱਕੇ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਇਸ ਟੂਰਨਾਮੈਂਟ ਦਾ ਫਾਰਮੇਟ ਭਾਰਤੀ ਆਈ ਪੀ ਐਲ ਦੀ ਤਰਜ਼ ‘ਤੇ ਹੀ ਉਲੀਕਿਆ ਗਿਆ ਹੈ ਅਤੇ ਇਸ ਨੂੰ ਪੇਸ਼ੇਵਰ ਬਨਾਉਣ ਲਈ ਹਰ ਯਤਨ ਕੀਤਾ ਗਿਆ ਹੈ”।

“ਅਸੀਂ ਵਿਕਟੋਰੀਅਨ ਕਰਿਕਟ ਦੇ ਧੰਨਵਾਦੀ ਹਾਂ ਜਿਸ ਨੇ ਇਸ ਟੂਰਨਾਮੈਂਟ ਨੂੰ ਕਾਰਗਰ ਬਨਾਉਣ ਲਈ ਸਾਨੂੰ ਭਰਪੂਰ ਸਹਿਯੋਗ ਦਿੱਤਾ ਹੈ। ਅਸੀਂ ਇਸ ਨਾਲ ਲੰਬੇ ਸਲਾਹ ਮਸ਼ਵਰੇ ਕਰਨ ਤੋਂ ਬਾਅਦ ਇਸ ਪੜਾਅ ਤੱਕ ਪਹੁੰਚ ਸਕੇ ਹਾਂ”।

ਐਮ ਪੀ ਐਲ ਨਾਮੀ ਇਹ ਟੂਰਨਾਮੈਂਟ ਮੈਲਬਰਨ ਦੇ ਕੇਸੀ ਕਾਂਊਂਸਲ ਵਿਚਲੇ ਕਰਿਕਟ ਮੈਦਾਨਾਂ ਵਿੱਚ ਖੇਡਿਆ ਜਾਵੇਗਾ ਅਤੇ ਇਸ ਦੇ ਨਿਯਮ ਅੰਤਰ-ਰਾਸ਼ਟਰੀ ਟੀ-20 ਵਾਲੇ ਹੀ ਹੋਣਗੇ।

ਸ਼੍ਰੀ ਸੰਧੂ ਨੇ ਕਿਹਾ, “ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ 28 ਭਾਈਚਾਰਕ ਟੀਮਾਂ ਨੇ ਆਪਣੀ ਐਂਟਰੀ ਦਰਜ ਕਰਵਾ ਦਿੱਤੀ ਹੈ ਅਤੇ ਕਈਆਂ ਨੂੰ ਖੇਡ ਮੈਦਾਨਾਂ ਦੀ ਉਪਲਬਧਤਾ ਨਾ ਹੋਣ ਕਾਰਨ ਮਨ੍ਹਾਂ ਵੀ ਕਰਨਾ ਪਿਆ ਹੈ”।

ਇਹ ਟੂਰਨਾਮੈਂਟ 1 ਅਗਸਤ ਤੋਂ ਸ਼ੁਰੂ ਹੋ ਕਿ ਲਗਾਤਾਰ 11 ਹਫਤਿਆਂ ਲਈ ਖੇਡਿਆ ਜਾਵੇਗਾ ਅਤੇ ਇਸ ਦਾ ਫਾਈਨਲ 10 ਅਕਤੂਬਰ ਨੂੰ ਹੋਣਾ ਨਿਯਤ ਕੀਤਾ ਗਿਆ ਹੈ।

MPL will run over 11 weeks starting from 1st August
Non-profit even Melbourne Premier League will run over 11 weeks and the finals would be played on 10th October.
Manpreet Singh

ਸ਼੍ਰੀ ਸੰਧੂ ਨੇ ਕਿਹਾ, “ਅਸੀਂ ਪੰਜ ਦੋਸਤਾਂ ਨੇ ਮਿਲ ਕੇ ਇਸ ਕਾਰਜ ਨੂੰ ਨੇਪਰੇ ਚਾੜਨ ਦਾ ਯਤਨ ਕੀਤਾ ਹੈ ਅਤੇ ਅਸੀਂ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਿਲਸਿਲੇ ਵਿਚ ਸਾਨੂੰ ਸਹਿਯੋਗ ਦੇਣ”।

“ਤੁਸੀਂ ਸਾਨੂੰ ਆਪਣੇ ਸੁਝਾਅ ਵੀ ਭੇਜ ਸਕਦੇ ਹੋ ਤਾਂ ਕਿ ਅਗਲੇ ਟੂਰਨਾਮੈਂਟ ਇਸ ਤੋਂ ਵੀ ਵਧੀਆ ਤਰੀਕੇ ਨਾਲ ਕਰਵਾਏ ਜਾ ਸਕਣ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਮੈਲਬਰਨ ਪ੍ਰੀਮੀਅਰ ਲੀਗ ਵੱਲੋਂ ਕ੍ਰਿਕੇਟ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਨਾਲ਼ ਜੁੜਨ ਦਾ ਸੱਦਾ 30/06/2021 11:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More