Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬੌਰਨ ਵਸਦੇ ਭਾਈਚਾਰੇ ਨੂੰ ਭਾਰਤ ਵਿਚਲੇ ਕੋਵਿਡ-ਹਾਲਾਤਾਂ ਉੱਤੇ ਚਿੰਤਾ, ਹੋਈਆਂ ਸਾਂਝੀਆਂ ਅਰਦਾਸਾਂ

Event organiser Karthik Arasu and other members of Indian Australian community at Fed Square, Melbourne Source: Photo supplied by Sunny Duggal

ਭਾਰਤੀ ਭਾਈਚਾਰੇ ਦੇ 100 ਦੇ ਕਰੀਬ ਮੈਂਬਰਾਂ ਨੇ ਬੁੱਧਵਾਰ ਨੂੰ ਮੈਲਬੌਰਨ ਦੇ ਫੈਡਰੇਸ਼ਨ ਸਕੁਏਰ ਵਿੱਚ ਇੱਕ ਇਕੱਠ ਦਾ ਆਯੋਜਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ਵਿੱਚ ਵਿਗੜਦੇ ਕੋਵਿਡ-ਹਾਲਾਤਾਂ ਤੋਂ ਬੇਹਤਰੀ ਲਈ ਅਰਦਾਸ ਕੀਤੀ।

ਮੈਲਬੌਰਨ ਵਸਦੇ ਸੰਨੀ ਦੁੱਗਲ ਜੋ ਇਸ ਸਮਾਗਮ ਵਿੱਚ ਸ਼ਾਮਿਲ ਹੋਏ, ਨੂੰ ਆਪਣੇ ਬਜ਼ੁਰਗ ਮਾਪਿਆਂ ਦੀ ਚਿੰਤਾ ਹੈ ਜੋ ਇਸ ਵੇਲ਼ੇ ਆਪਣੇ ਘਰ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਹਨ।

“ਉਹ ਆਸਟ੍ਰੇਲੀਆ ਦੇ ਪੀ ਆਰ ਹਨ ਪਰ ਇਸ ਵੇਲ਼ੇ ਭਾਰਤ ਗਏ ਹੋਏ ਹਨ। ਮੈਂ ਉਨ੍ਹਾਂ ਦੀ ਸਿਹਤਯਾਬੀ ਨੂੰ ਲੈਕੇ ਬਹੁਤ ਚਿੰਤਤ ਹਾਂ," ਉਨ੍ਹਾਂ ਕਿਹਾ।

ਸ੍ਰੀ ਦੁੱਗਲ ਨੇ ਕਿਹਾ ਕਿ ਸਮੁਚਾ ਘਟਨਾਕ੍ਰਮ ਬਹੁਤ “ਨਿਰਾਸ਼ਾਜਨਕ ਅਤੇ ਦੁਖਦਾਈ” ਹੈ।

“ਕਰੋਨਾ ਨੇ ਸਾਰੇ ਦੇਸ਼ ਨੂੰ ਬੁਰੀ ਤਰਾਂਹ ਪ੍ਰਭਾਵਿਤ ਕੀਤਾ ਹੈ। ਹਾਲਾਤ ਬਹੁਤ ਮਾੜੇ ਹਨ, ਮੇਰਾ ਇਕ ਕਰੀਬੀ ਰਿਸ਼ਤੇਦਾਰ ਇਸ ਬਿਮਾਰੀ ਕਾਰਨ ਚਲਾਣਾ ਕਰ ਗਿਆ।”

“ਮੇਰੇ ਬਹੁਤ ਸਾਰੇ ਦੋਸਤ ਆਪਣੇ ਅਜ਼ੀਜ਼ਾਂ ਨੂੰ ਗਵਾ ਚੁੱਕੇ ਹਨ ਅਤੇ ਉਹ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਹੋਣ ਲਈ ਵਾਪਸ ਨਹੀਂ ਜਾ ਸਕੇ,” ਉਨ੍ਹਾਂ ਦੁਖੀ ਹਿਰਦੇ ਨਾਲ਼ ਕਿਹਾ।

The vigil was held at the iconic Federation Square building in Melbourne.
The vigil was held at the iconic Federation Square building in Melbourne.
Photo supplied by Sunny Duggal

ਸ਼੍ਰੀ ਦੁੱਗਲ ਨੇ ਦੱਸਿਆ ਕਿ ਫੈਡ ਸਕੁਏਰ ਇਕੱਠੇ ਹੋਣ ਦਾ ਮਕਸਦ ਭਾਰਤੀ ਵਸਦੇ ਆਪਣੇ ਭਾਈਚਾਰੇ ਨਾਲ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਨਾ ਅਤੇ ਪ੍ਰਭਾਵਿਤ ਲੋਕਾਂ ਦੀ ਬੇਹਤਰੀ ਲਈ ਸਾਂਝੀ ਪ੍ਰਾਥਨਾ-ਸਭਾ ਦਾ ਆਯੋਜਨ ਕਰਨਾ ਸੀ।

ਦੁਨੀਆ ਦੀ ਦੂਜੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਪਿੱਛਲੇ 24 ਘੰਟਿਆਂ ਦੌਰਾਨ 323,000 ਤੋਂ ਵੱਧ ਨਵੇਂ ਕੇਸ ਅਤੇ 3000 ਮੌਤਾਂ ਦਰਜ ਕੀਤੀਆਂ ਗਈਆਂ। ਵਿਗੜੇ ਹਾਲਾਤਾਂ ਦੇ ਚਲਦਿਆਂ ਆਸਟ੍ਰੇਲੀਅਨ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਉਡਾਣਾਂ 'ਤੇ ਪਬੰਦੀ ਲਗਾਈ ਹੋਈ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਮੈਲਬੌਰਨ ਵਸਦੇ ਭਾਈਚਾਰੇ ਨੂੰ ਭਾਰਤ ਵਿਚਲੇ ਕੋਵਿਡ-ਹਾਲਾਤਾਂ ਉੱਤੇ ਚਿੰਤਾ, ਹੋਈਆਂ ਸਾਂਝੀਆਂ ਅਰਦਾਸਾਂ 30/04/2021 06:15 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More