ਗ੍ਰਿਫਿਥ ਤੋਂ ਨਵੇਂ ਚੁਣੇ ਗਏ ਕੌਂਸਲਰ ਮਨਜੀਤ ਸਿੰਘ ਲਾਲੀ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੁਨਰਮੰਦ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਖੇਤਰੀ ਇਲਾਕਿਆਂ ਵਿੱਚ ਜਾਕੇ ਵਸ ਰਹੇ ਹਨ। ਜਿਸ ਕਰਕੇ ਲੋੜ ਹੈ ਕਿ ਇਹਨਾਂ ਪ੍ਰਵਾਸੀਆਂ ਦੇ ਸਭਿਆਚਾਰ ਨਾਲ ਮੇਲ ਖਾਂਦੀਆਂ ਸੇਵਾਵਾਂ ਵੀ ਹੁਣ ਉਪਲਬਧ ਕਰਵਾਈਆਂ ਜਾਣ। ਇਥੋਂ ਤੱਕ ਕਿ ਗ੍ਰਿਫਿਥ ਵਸਦੇ ਪੰਜਾਬੀ ਅਤੇ ਹਿੰਦੂ ਭਾਈਚਾਰੇ ਨੂੰ ਅੰਤਿਮ ਸੰਸਕਾਰ ਦੀਆਂ ਰਸਮਾ ਵਾਸਤੇ ਵੀ 200 ਕਿਮੀ ਦੂਰ ਜਾਣਾ ਪੈਂਦਾ ਹੈ।
ਸ਼੍ਰੀ ਲਾਲੀ ਜੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਗ੍ਰਿਫਿਥ ਆ ਕੇ ਵਸੇ ਸਨ, ਦਾ ਕਹਿਣਾ ਹੈ ਕਿ ਕੌਂਸਲਰ ਵਜੋਂ ਚੁਣੇ ਜਾਣ ਤੋਂ ਬਾਅਦ ਉਹਨਾਂ ਦਾ ਪ੍ਰਮੁੱਖ ਧਿਆਨ ਪ੍ਰਵਾਸੀਆਂ ਦੀਆਂ ਸਭਿਆਚਾਰਕ ਲੋੜਾਂ ਨੂੰ ਪੂਰਾ ਕਰਵਾਉਣਾ ਹੋਵੇਗਾ।
ਸ਼੍ਰੀ ਲਾਲੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਗ੍ਰਿਫਿਥ ਵਿੱਚ ਇੱਕ ਛੋਟਾ ਕਾਰੋਬਾਰ ਚਲਾ ਰਹੇ ਅਤੇ ਭਾਈਚਾਰੇ ਨਾਲ ਖੇਡਾਂ, ਸਭਿਆਚਾਰਕ ਮੇਲਿਆਂ ਅਤੇ ਹੋਰ ਕਈ ਕਾਰਜਾਂ ਰਾਹੀਂ ਸਾਂਝ ਰੱਖਦੇ ਹਨ।
ਪ੍ਰਮੁੱਖ ਨੁਕਤੇ:
- ਗ੍ਰਿਫਿਥ ਤੋਂ ਨਵੇਂ ਚੁਣੇ ਗਏ ਕੌਂਸਲਰ ਮਨਜੀਤ ਸਿੰਘ ਲਾਲੀ ਐਨ ਐਸ ਡਬਲਿਊ ਦੇ ਇਸ ਖੇਤਰੀ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਹੇ ਹਨ।
- ਉਨ੍ਹਾਂ ਮੁਤਾਬਿਕ ਪ੍ਰਵਾਸੀਆਂ ਦੀ ਵਧ ਰਹੀ ਆਮਦ ਦੇ ਧਿਆਨ ਹਿੱਤ ਉਹਨਾਂ ਦੇ ਸਭਿਆਚਾਰ ਨਾਲ ਮੇਲ ਖਾਂਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਲੋੜ ਹੈ।
- ਭਾਈਚਾਰੇ ਨੂੰ ਸੰਸਕਾਰ ਕਰਨ ਲਈ ਵੀ ਵਾਗਾ-ਵਾਗ ਜਾਣਾ ਪੈਂਦਾ ਹੈ ਜੋ ਕਿ ਗ੍ਰਿਫਿਥ ਤੋਂ 200 ਕਿਮੀ ਦੂਰ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।