Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਵਰਕਸੇਫ਼ ਵਿਕਟੋਰੀਆ ਦੁਆਰਾ ਬਹੁਸਭਿਆਚਾਰਕ ਭਾਈਚਾਰਿਆਂ ਲਈ ਸਿਹਤ-ਸੁਰੱਖਿਆ ਅਧਿਕਾਰਾਂ ਬਾਰੇ ਸਿੱਖਿਆ ਮੁਹਿੰਮ ਦੀ ਸ਼ੁਰੂਆਤ

Memories of a workplace accident 15 years ago, are still raw in his memory says Sunny Dugal Source: SBS-Hashela Kumarawansa

ਵਰਕਸੇਫ਼ ਵਿਕਟੋਰੀਆ ਦੁਆਰਾ ਚਲਾਈ ਗਈ ਇੱਕ ਨਵੀਂ ਮੁਹਿੰਮ ਸੱਭਿਆਚਾਰਕ ਤੌਰ 'ਤੇ ਭਿੰਨ ਭਾਈਚਾਰਿਆਂ ਦੇ ਲੋਕਾਂ ਨੂੰ ਕੰਮ ਵਾਲੀ ਥਾਂ 'ਤੇ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦੇ ਅਧਿਕਾਰਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਪੰਜਾਬੀ ਸਮੇਤ 19 ਭਾਸ਼ਾਵਾਂ ਰਾਹੀਂ ਜਾਣਕਾਰੀ ਪਹੁੰਚਾਉਣ ਵਿੱਚ ਸਹਾਇਤਾ ਕਰੇਗੀ।

ਵਰਕਸੇਫ਼ ਵਿਕਟੋਰੀਆ ਦਾ ਉਦੇਸ਼ ਸਾਰੇ ਕਾਰਜ ਸਥਾਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਤੇ ਜੇਕਰ ਕੋਈ ਵੀ ਕਰਮਚਾਰੀ ਕੰਮ ਦੌਰਾਨ ਜ਼ਖਮੀ  ਹੋ ਜਾਵੇ ਤਾਂ ਉਸ ਸਥਿਤੀ ਵਿੱਚ ਉਸਨੂੰ ਉੱਚ ਪੱਧਰੀ ਦੇਖਭਾਲ ਅਤੇ ਇਲਾਜ ਪ੍ਰਦਾਨ ਕਰਨਾ ਹੈ। 

ਮੈਲਬੌਰਨ ਤੋਂ ਸੰਨੀ ਦੁੱਗਲ ਜਿਨ੍ਹਾਂ ਨੂੰ ਵਰਕਸੇਫ਼ ਨੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਨਾਲ ਕੰਮ ਕਰਦੇ ਸਮੇਂ ਇੱਕ ਹਾਦਸਾ ਵਾਪਰਿਆ ਤਾਂ ਉਸ ਵੇਲੇ ਉਨ੍ਹਾਂ ਨੂੰ ਵਰਕਸੇਫ਼ ਬਾਰੇ ਕੁਝ ਵੀ ਨਹੀਂ ਸੀ ਪਤਾ।  

 

"ਆਸਟ੍ਰੇਲੀਆ ਆਉਣ ਤੋਂ ਬਾਅਦ ਮੈਲਬੌਰਨ ਵਿੱਚ ਟਰਾਂਸਪੋਰਟ ਠੇਕੇਦਾਰ ਦੀ ਨੌਕਰੀ ਕਰਦੇ ਸਮੇਂ ਮੈਂ ਇੱਕ ਦਿਨ ਟ੍ਰੈਫਿਕ ਲਾਈਟਾਂ ਤੇ ਲਾਈਟ ਹਰੀ ਹੋਣ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਪਿੱਛੋਂ ਆ ਰਹੀ ਇੱਕ ਟ੍ਰੈਮ ਨੇ ਮੇਰੀ ਗੱਡੀ ਨੂੰ ਟੱਕਰ ਮਾਰ ਦਿੱਤੀ।"

"ਟੱਕਰ ਦੇ ਨਤੀਜੇ ਵਜੋਂ ਮੇਰੀ ਗਰਦਨ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਜਿਸ ਕਰਕੇ ਮੇਰਾ ਖੱਬਾ ਮੋਢਾ ਜਾਮ ਹੋ ਗਿਆ ਅਤੇ ਇਸਨੂੰ ਸਥਾਈ ਤੌਰ ਨੁਕਸਾਨ ਪਹੁੰਚਿਆ।" 

ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਵਾਪਰੇ ਇਸ ਹਾਦਸੇ ਤੋਂ ਬਾਅਦ ਵਰਕਸੇਫ਼ ਦੁਆਰਾ ਉਨ੍ਹਾਂ ਦੀ ਸਹਾਇਤਾ ਕਰਨ ਬਾਰੇ ਗੱਲ ਕਰਦਿਆਂ ਸ਼੍ਰੀ ਦੁੱਗਲ ਨੇ ਦੱਸਿਆ ਉਸ ਵਕਤ ਉਨ੍ਹਾਂ ਨੂੰ ਵਰਕਸੇਫ਼ ਬਾਰੇ ਇੱਕ ਬਿਲ-ਬੋਰਡ ਤੋਂ ਪਤਾ ਲੱਗਾ ਸੀ। 

"ਉਸ ਵੇਲੇ ਬਹੁਤ ਘੱਟ ਲੋਕਾਂ ਨੂੰ ਵਰਕਸੇਫ਼ ਬਾਰੇ ਪਤਾ ਹੁੰਦਾ ਸੀ, ਪਰ ਮੈਂ ਖੁਸ਼ਕਿਸਮਤ ਰਿਹਾ ਕਿ ਮੈਨੂੰ ਇੱਕ ਬਿੱਲ-ਬੋਰਡ ਜ਼ਰੀਏ ਇਸ ਬਾਰੇ ਪਤਾ ਚੱਲਿਆ ਜਿਸਤੋਂ ਬਾਅਦ ਮੈਂ ਵਰਕਸੇਫ਼ ਨਾਲ ਫ਼ੋਨ ਕਰਕੇ ਸੰਪਰਕ ਕੀਤਾ।"

"ਉਨ੍ਹਾਂ ਨੇ ਮੇਰੇ ਨਾਲ ਬੜੀ ਸੰਖੇਪ ਵਿੱਚ ਗੱਲਬਾਤ ਕੀਤੀ ਅਤੇ ਮੇਰੇ ਕੇਸ ਨੂੰ ਸਮਝਦੇ ਹੋਏ ਮੈਨੂੰ ਇੱਕ ਕੇਸ ਅਫਸਰ ਦਿੱਤਾ ਜਿਸਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਮੇਰਾ ਕੇਸ ਤਿਆਰ ਕੀਤਾ ਅਤੇ ਮੇਰੀ ਸਹਾਇਤਾ ਕੀਤੀ," ਉਨ੍ਹਾਂ ਕਿਹਾ।

ਵਰਕਸੇਫ਼ ਵਿਕਟੋਰੀਆ ਜੋ ਕਿ ਵਿਕਟੋਰੀਆ ਦਾ ਇੱਕ ਸੇਫਟੀ ਰੈਗੂਲੇਟਰ ਅਦਾਰਾ ਹੈ ਨੇ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਪ੍ਰਵਾਸੀ ਅਤੇ ਗੈਰ-ਅੰਗ੍ਰੇਜ਼ੀ ਬੋਲਣ ਵਾਲੇ ਕਾਮਿਆਂ ਨੂੰ ਕੰਮ ਵਾਲੀ ਥਾਂ 'ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ ਜਿਸ ਲਈ ਵਰਕਸੇਫ਼ ਵਿਕਟੋਰੀਆ ਨੇ ਵੱਖ-ਵੱਖ ਭਾਈਚਾਰਿਆਂ ਦੇ ਕੁਝ ਨੁਮਾਇੰਦਿਆਂ ਦੀ ਚੋਣ ਕੀਤੀ ਹੈ।

ਮੁੱਖ ਸੁਰੱਖਿਆ ਸੰਦੇਸ਼ 19 ਭਾਸ਼ਾਵਾਂ ਵਿੱਚ ਉਪਲਬਧ ਹੋਣਗੇ, ਜਿਨ੍ਹਾਂ ਵਿੱਚ ਪੰਜਾਬੀ, ਯੂਨਾਨੀ ਅਤੇ ਹਿੰਦੀ ਵੀ ਸ਼ਾਮਲ ਹਨ।

ਸੰਨੀ ਦੁੱਗਲ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

Coming up next

# TITLE RELEASED TIME MORE
ਵਰਕਸੇਫ਼ ਵਿਕਟੋਰੀਆ ਦੁਆਰਾ ਬਹੁਸਭਿਆਚਾਰਕ ਭਾਈਚਾਰਿਆਂ ਲਈ ਸਿਹਤ-ਸੁਰੱਖਿਆ ਅਧਿਕਾਰਾਂ ਬਾਰੇ ਸਿੱਖਿਆ ਮੁਹਿੰਮ ਦੀ ਸ਼ੁਰੂਆਤ 05/04/2021 13:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More