Coming Up Thu 9:00 PM  AEDT
Coming Up Live in 
Live
Punjabi radio

ਮਹਾਂਮਾਰੀ ਦੇ ਚਲਦਿਆਂ ਵੀ ਪ੍ਰਵਾਸੀ ਹਾਸਲ ਕਰ ਰਹੇ ਹਨ ਆਸਟ੍ਰੇਲੀਆ ਦੀ ਨਾਗਰਿਕਤਾ

Australian citizenship ceremony Source: Paul Kane - CA/Cricket Australia via Getty Images

ਐਸ ਬੀ ਐਸ ਵਲੋਂ ਵਿਸ਼ੇਸ਼ ਤੌਰ ਤੇ ਪ੍ਰਾਪਤ ਕੀਤੇ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਲੋਕਾਂ ਨੂੰ ਰਿਕਾਰਡ ਮਾਤਰਾ ਵਿੱਚ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀ। ਪਿਛਲੇ 12 ਮਹੀਨਿਆਂ ਦੌਰਾਨ 2 ਲੱਖ ਤੋਂ ਵੀ ਜਿਆਦਾ ਲੋਕਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾ ਲਿਆ ਸੀ, ਜੋ ਕਿ ਕਿਸੇ ਇੱਕ ਸਾਲ ਦੌਰਾਨ ਸਭ ਤੋਂ ਵੱਡਾ ਆਂਕੜਾ ਹੈ।

ਕੈਨਬਰਾ ਵਿੱਚ ਕੀਤੇ ਗਏ ਇੱਕ ਖਾਸ ਸਮਾਗਮ ਦੌਰਾਨ ਛੇ ਦੇਸ਼ਾਂ ਤੋਂ ਆਏ 11 ਲੋਕਾਂ ਨੇ ਨਾਗਰਿਕਤਾ ਹਾਸਲ ਕੀਤੀ ਹੈ। ਬੇਸ਼ਕ ਉਹਨਾਂ ਦੀ ਖੁਸ਼ੀ ਉਸ ਸਮੇਂ ਕੁੱਝ ਮੱਠੀ ਪੈ ਗਈ ਜਦੋਂ ਉਹਨਾਂ ਨੂੰ ਹੱਥ ਮਿਲਾੳਣ ਜਾਂ ਗਲੇ ਲੱਗਣ ਦੀਆਂ ਬੰਦਸ਼ਾਂ ਦਾ ਸਾਹਮਣਾ ਕਰਨਾ ਪਿਆ। ਪਰ ਦਿਨੇਸ਼ ਕੁਮਾਰ ਅਨੁਸਾਰ ਉਹ ਇਸ ਘੜੀ ਦਾ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।

ਪਿਛਲੇ ਮਹੀਨੇ ਤੋਂ ਕੁੱਝ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨਿਜੀ ਤੌਰ ਤੇ ਸ਼ਾਮਲ ਹੋ ਕੇ ਕੀਤੇ ਜਾਣ ਵਾਲੇ ਸਮਾਗਮ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚ 1300 ਲੋਕਾਂ ਨੂੰ ਆਹਮੋ ਸਾਹਮਣੇ ਹੋ ਕਿ ਸਰਟਿਫਿਕੇਟ ਦਿੱਤੇ ਵੀ ਜਾ ਚੁੱਕੇ ਹਨ। ਗ੍ਰਹਿ ਵਿਭਾਗ ਦੇ ਜੈਫ ਫੀਅਰਨ ਅਨੁਸਾਰ ਬਹੁਤ ਸਾਰੇ ਹੋਰ ਲੋਕਾਂ ਨੇ ਆਨ-ਲਾਈਨ ਜਾ ਕੇ ਵੀ ਇਹ ਹਾਸਲ ਕੀਤੇ ਹਨ।

ਪਿਛਲੇ ਵਿੱਤੀ ਸਾਲ ਦੌਰਾਨ 2 ਲੱਖ ਚਾਰ ਹਜ਼ਾਰ ਲੋਕਾਂ ਨੇ ਨਾਗਰਿਕਤਾ ਹਾਸਲ ਕੀਤੀ ਸੀ, ਜਿਸ ਨਾਲ ਉਡੀਕ ਕਰਨ ਵਾਲਿਆਂ ਦੀ ਸੂਚੀ ਵਿੱਚ 40% ਦੀ ਤੇਜੀ ਆਈ ਸੀ। ਐਕਟਿੰਗ ਮਨਿਸਟਰ ਐਲਨ ਟੱਜ ਅਨੁਸਾਰ ਸਰਕਾਰ ਇਸ ਉਡੀਕ ਸੂਚੀ ਨੂੰ ਘਟਾਉਣ ਲਈ ਹਰ ਹੀਲਾ ਵਰਤ ਰਹੀ ਹੈ।

ਸਾਲ 2019-20 ਦੇ ਨੰਬਰ ਪਿਛਲੇ ਸਾਰੇ ਸਾਲਾਂ ਨਾਲੋਂ ਸਭ ਤੋਂ ਵੱਧ ਰਿਕਾਰਡ ਕੀਤੇ ਗੲੈ ਹਨ। ਅਤੇ ਇਹ ਸਾਲ 2018 ਦੇ ਮੁਕਾਬਲੇ 60% ਜਿਆਦਾ ਹਨ। ਚੋਟੀ ਦੇ ਤਿੰਨ ਦੇਸ਼ਾਂ ਵਿੱਚ ਭਾਰਤ ਪਹਿਲੇ ਨੰਬਰ ਤੇ 38 ਹਜ਼ਾਰ, ਯੂ ਕੇ 25 ਹਜ਼ਾਰ, ਅਤੇ ਚੀਨ ਤਕਰੀਬਨ 15 ਹਜ਼ਾਰ ਤੇ ਆਏ ਹਨ।

ਕਈ ਲੋਕਾਂ ਨੇ ਕਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਨਾਗਰਿਕਤਾ ਲਈ ਬੇਨਤੀ ਕੀਤੀ ਸੀ। ਸ਼੍ਰੀ ਜਾਨੀ ਅਨੁਸਾਰ ਉਸ ਨੂੰ ਨਾਗਰਿਕਤਾ ਸਮਾਗਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਹਾਸਲ ਹੋ ਰਹੀ ਹੈ, ਜੋ ਕਿ ਆਹਮੋ ਸਾਹਮਣੇ ਹੋਣ ਵਾਲੇ ਸਮਾਗਮ ਦੁਆਰਾ ਕੀਤੀ ਜਾਣੀ ਹੈ। ਪਰ ਉਹ ਕਹਿੰਦੇ ਹਨ ਕਿ ਬੇਸ਼ਕ ਜਿੰਨਾ ਵੀ ਸਮਾਂ ਹੋਰ ਲੱਗ ਜਾਵੇ, ਉਹ ਇੰਤਜ਼ਾਰ ਕਰਨ ਲਈ ਤਿਆਰ ਹਨ।

ਪਰ ਕਈ ਮੰਨਦੇ ਹਨ ਕਿ ਲਗਣ ਵਾਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਅਭੀਜੀਤ ਸੇਨ ਨੇ ਪਿਛਲੇ ਸਾਲ ਫਰਵਰੀ ਵਿੱਚ ਨਾਗਰਿਕਤਾ ਲਈ ਬਿਨੇ ਪੱਤਰ ਦਿੱਤਾ ਸੀ। ਉਸ ਅਨੁਸਾਰ ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਉਹਨਾਂ ਦਾ ਭਵਿੱਖ ਕਾਫੀ ਧੁੰਦਲਾ ਹੋ ਰਿਹਾ ਹੈ।

ਸ਼੍ਰੀ ਟੱਜ ਅਨੁਸਾਰ ਸਰਕਾਰ ਨਾਗਰਿਕਤਾ ਪ੍ਰਕਿਰਿਆ ਵਿੱਚ ਤੇਜ਼ੀ ਲਿਆੳਣ ਵਿੱਚ ਲੱਗੀ ਹੋਈ ਹੈ, ਪਰ ਉਹ ਸੁਰੱਖਿਆ ਸਲਾਹਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੀ।

ਨਾਗਰਿਕਤਾ ਵਾਸਤੇ ਮੌਜੂਦਾ ਇੰਤਜ਼ਾਰ ਦਾ ਸਮਾਂ 29 ਮਹੀਨਿਆਂ ਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਮਹਾਂਮਾਰੀ ਦੇ ਚਲਦਿਆਂ ਵੀ ਪ੍ਰਵਾਸੀ ਹਾਸਲ ਕਰ ਰਹੇ ਹਨ ਆਸਟ੍ਰੇਲੀਆ ਦੀ ਨਾਗਰਿਕਤਾ 27/07/2020 06:00 ...
Akshay Kumar, Ajay Devgn, Ranveer Singh urge fans to watch 'Sooryavanshi' in theatres this Diwali 28/10/2021 05:00 ...
Is Victoria's Homebuyers Fund a good option for buyers? Mortgage broker answers questions 28/10/2021 11:26 ...
SBS Punjabi Australia News: Wednesday 27th Oct 2021 27/10/2021 10:00 ...
ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਦੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਵੇਗੀ ਸਰਕਾਰ 27/10/2021 11:00 ...
Sydney-based Punjabi Sahitak Forum's new initiative sparks conversation on Sikh history and social issues 27/10/2021 13:00 ...
ਆਸਟ੍ਰੇਲੀਆ ਵਿੱਚ ਚਮੜੀ ਦੇ ਕੈਂਸਰ ਦੇ ਖਤਰਿਆਂ ਤੋਂ ਸੁਰੱਖਿਅਤ ਕਿਵੇਂ ਰਿਹਾ ਜਾ ਸਕਦਾ ਹੈ? 27/10/2021 10:24 ...
Pakistan Diary: Not a good time for improving ties with India after World Cup thrashing, says PM Imran Khan 27/10/2021 07:35 ...
Sidhu Moosewala says 'Yes I Am A Student' sheds light on the plight of international students 27/10/2021 11:15 ...
New guidelines outline ways legal workplaces can improve cultural diversity 27/10/2021 09:00 ...
View More