Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਨਵੇਂ ਦਿਸ਼ਾਂ ਨਿਰਦੇਸ਼ਾਂ ਦੁਆਰਾ ਕਾਨੂੰਨੀ ਕਾਰਜ ਸਥਾਨਾਂ ‘ਤੇ ਸੁਧਾਰੀ ਜਾ ਸਕਦੀ ਹੈ ਸੱਭਿਆਚਾਰਕ ਵਿਭਿੰਨਤਾ

Scale of justice Source: Getty Images/Julius Adamek/EyeEm

‘ਦਾ ਲਾਅ ਸੁਸਾਇਟੀ ਆਫ ਨਿਊ ਸਾਊਥ ਵੇਲਜ਼’ ਵਲੋਂ ਇੱਕ ਨਵੀਂ ਗਾਈਡ ਜਾਰੀ ਕੀਤੀ ਗਈ ਹੈ ਜਿਸ ਦੁਆਰਾ ਕਾਨੂੰਨੀ ਕਾਰਜ ਸਥਾਨਾਂ ਤੇ ਸੱਭਿਆਚਾਰਕ ਵਿਭਿੰਨਤਾ ਵਿੱਚ ਹੋਰ ਵੀ ਸੁਧਾਰ ਲਿਆਇਆ ਜਾ ਸਕਦਾ ਹੈ। ਹਾਲਾਂਕਿ ਇਹ ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਉਪਰਾਲਿਆਂ ਨਾਲ ਆਸਟ੍ਰੇਲੀਆ ਦੇ ਸਭਿਆਚਾਰਾਂ ਵਿੱਚਲੀ ਸਾਂਝ ਹੋਰ ਵੀ ਪੀਢ੍ਹੀ ਹੋ ਸਕੇਗੀ, ਪਰ ਵਿਆਪਕ ਭਾਈਚਾਰੇ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਅਜੇ ਸਿਰਫ਼ ਸ਼ੁਰੂਆਤੀ ਕਦਮ ਹੈ।

ਮੋਲੀਨਾ ਅਸਥਾਨਾਂ ਨੇ 2004 ਵਿੱਚ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਪਹਿਲਾਂ ਕਈ ਸਾਲ ਭਾਰਤ ਵਿੱਚ ਇੱਕ ਪੇਸ਼ੇਵਰ ਵਕੀਲ ਵਜੋਂ ਬਿਤਾਏ ਸਨ।

ਪਰ ਮਿਸ ਅਸਥਾਨਾ ਨੇ ਹਿੰਮਤ ਨਹੀਂ ਹਾਰੀ ਅਤੇ ਜੁਟੀ ਰਹੀ।

ਲਾਅ ਸੋਸਾਇਟੀ ਆਫ ਨਿਊ ਸਾਊਥ ਵੇਲਜ਼ ਵਲੋਂ ਜਾਰੀ ਕੀਤੇ ਤਾਜ਼ਾਂ ਆਂਕੜਿਆਂ ਤੋਂ ਇਹ ਪਤਾ ਚੱਲਿਆ ਹੈ ਕਿ ਸਾਲ 2003 ਵਿੱਚ ਵਿਦੇਸ਼ਾਂ ਤੋਂ ਜਨਮੇ ਹੋਏ ਕਾਨੂੰਨੀ ਮਾਹਰਾਂ ਦੀ ਮਾਤਰਾ 22.5% ਸੀ, ਜੋ ਕਿ ਸਾਲ 2020 ਵਿੱਚ ਵੱਧ ਕੇ 28% ਹੋ ਗਈ ਸੀ।

ਪਰ ਇਹ ਵਾਧਾ ਨਿਊ ਸਾਊਥ ਵੇਲਜ਼ ਦੀ ਉਸ ਵੱਸੋਂ ਦੇ ਮੁਕਾਬਲੇ ਅਜੇ ਵੀ ਬਹੁਤ ਘੱਟ ਹੈ, ਜੋ ਕਿ 2016 ਦੀ ਜਨਗਨਣਾ ਮੁਤਾਬਕ, ਇਹ ਦਰਸਾਉਂਦਾ ਹੈ ਕਿ ਰਾਜ ਦੇ 35% ਨਿਵਾਸੀ ਬਾਹਰਲੇ ਮੁਲਕਾਂ ਤੋਂ ਜਨਮੇ ਹੋਏ ਹਨ।

ਅਤੇ ਨਿਊ ਸਾਊਥ ਵੇਲਜ਼ ਦੀ ਅਬਾਦੀ ਦਾ 3.4% ਲੋਕ ਆਦਿਵਾਸੀ ਭਾਈਚਾਰੇ ਤੋਂ ਹਨ। ਪਰ ਕਾਨੂੰਨੀ ਖੇਤਰ ਵਿੱਚ ਇਨ੍ਹਾਂ ਦੀ ਮਾਤਰਾ ਸਿਰਫ 1.1% ਹੀ ਹੈ।

ਆਸਟ੍ਰੇਲੀਆ ਦੇ ਹੋਰਨਾਂ ਰਾਜਾਂ ਵਿੱਚ ਵੀ ਅਜਿਹਾ ਹੀ ਚਲਨ ਦੇਖਣ ਨੂੰ ਮਿਲਦਾ ਹੈ।

ਦਾ ਲਾਅ ਸੋਸਾਇਟੀ ਆਫ ਨਿਊ ਸਾਊਥ ਵੇਲਜ਼, ਜੋ ਕਿ ਆਸਟ੍ਰੇਲੀਆ ਭਰ ਦੇ ਕਾਨੂੰਨੀ ਮਾਹਰਾਂ ਵਿੱਚ 43% ਦਾ ਹਿੱਸਾ ਪਾਉਂਦੀ ਹੈ, ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕੁੱਝ ਅਜਿਹੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਨਾਲ ਕਾਨੂੰਨੀ ਕਾਰਜ ਸਥਾਨ ਹੋਰ ਵੀ ਜਿਆਦਾ ਸਭਿਅਚਾਰਕ ਵਿਭਿੰਨਤਾ ਵਾਲੇ ਹੋ ਸਕਣਗੇ।

ਦਾ ਲਾਅ ਸੋਸਾਇਟੀ ਆਫ ਨਿਊ ਸਾਊਥ ਵੇਲਜ਼ ਦੀ ਮੁਖੀ ਇਸ ਸਮੇ ਇੱਕ ਯੂਈਨ ਔਰਤ ਸੋਨੀਆ ਸਟੀਵਾਰਟ ਹੈ।

ਇਹ ਇਸ ਅਦਾਰੇ ਦੀ ਪਹਿਲੀ ਆਦਿਵਾਸੀ ਪਿਛੋਕੜ ਤੋਂ ਅਤੇ ਪਹਿਲੀ ਔਰਤ ਮੁਖੀ ਹੈ।

ਅਮਾਨੀ ਗਰੀਨ ਅਫਰੀਕਨ ਆਸਟ੍ਰੇਲੀਅਨ ਲਾਅ ਨੈਟਵਰਕ ਦੇ ਮੁਖੀ ਹਨ ਅਤੇ ਉਹ ਕਹਿੰਦੇ ਹਨ ਕਿ ਕਈ ਕਾਨੂੰਨੀ ਕੰਪਨੀਆਂ ਸਭਿਆਚਾਰਕ ਵਿਭਿੰਨਤਾ ਨੂੰ ਲਾਗੂ ਕਰਨ ਲਈ ਸੰਜੀਦਾ ਹਨ, ਪਰ ਉਨ੍ਹਾਂ ਨੂੰ ਇਸਦੀ ਸ਼ੁਰੂਆਤ ਕਰਨ ਬਾਰੇ ਜਾਣਕਾਰੀ ਨਹੀਂ ਹੈ।

ਸ਼੍ਰੀ ਗਰੀਨ ਇਹ ਵੀ ਮੰਨਦੇ ਹਨ ਕਿ ਕਾਨੂੰਨੀ ਖੇਤਰ ਵਿੱਚ ਉਚਾਈਆਂ ਛੋਹਣਾ ਕਿਸੇ ਦੀ ਕਾਬਲੀਅਤ ਤੇ ਅਧਾਰਤ ਨਹੀਂ ਹੁੰਦਾ ਬਲਕਿ ਇਸ ਗੱਲ ਤੇ ਅਧਾਰਤ ਹੁੰਦਾ ਹੈ ਕਿ ਉਹਨਾਂ ਦਾ ਸਕੂਲੀ ਅਤੇ ਸਭਿਆਚਾਰਕ ਪਿਛੋਕੜ ਕਿਹੜਾ ਸੀ।

ਉਹ ਕਹਿੰਦੇ ਹਨ ਕਿ ਇਸ ਖਾਸ ਕਾਰਨ ਕਰਕੇ ਵਿਭਿੰਨ ਪਿਛੋਕੜਾਂ ਦੇ ਲੋਕ ਅੱਗੇ ਨਹੀਂ ਵੱਧ ਪਾਉਂਦੇ।

ਆਂਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬੇਸ਼ਕ ਏਸ਼ੀਆਈ ਪਿਛੋਕੜ ਦੇ ਲੋਕਾਂ ਦੀ ਆਸਟ੍ਰੇਲੀਆ ਵਿਚਲੀ ਗਿਣਤੀ 10% ਦੇ ਕਰੀਬ ਹੈ, ਪਰ ਕਾਨੂੰਨੀ ਖੇਤਰਾਂ ਵਿੱਚ ਇਹ ਸਿਰਫ 7.7% ਹੀ ਹਨ।

ਕਰੀਸਟੀਨ ਟਰਾਨ ਦੇ ਮਾਪੇ 1970ਵਿਆਂ ਵਿੱਚ ਵੀਅਤਨਾਮ ਲੜਾਈ ਦੇ ਸ਼ਰਣਾਰਥੀਆਂ ਵਜੋਂ ਇੱਕ ਕਿਸ਼ਤੀ ਦੁਆਰਾ ਆਸਟ੍ਰੇਲੀਆ ਆਏ ਸਨ।

ਉਹ ਕਹਿੰਦੀ ਹੈ ਕਿ ਜਦੋਂ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਸੰਸਾਰ ਦੀ ਇੱਕ ਸਭ ਤੋਂ ਵਧੀਆ ਕਾਨੂੰਨੀ ਕੰਪਨੀ ਹਰਬਰਟ ਸਮਿੱਥ ਫਰੀਹਿੱਲਜ਼ ਦਾ ਹਿੱਸਾ ਵੀ ਬਣ ਸਕੇਗੀ।

ਪਰ ਇਸ ਕੰਪਨੀ ਵਿੱਚ ਕਈ ਪੋਜ਼ੀਸ਼ਨਾਂ ਤੇ ਕੰਮ ਕਰਨ ਦੇ ਬਾਵਜੂਦ ਵੀ ਮਿਸ ਟਰਾਨ ਨੂੰ ਕਈ ਵਾਰ ਡਿਸਕਰੀਮਿਨੇਸ਼ਨ ਅਤੇ ਹੋਰਨਾਂ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹਾ ਹੀ  ਮੋਲੀਨਾ ਅਸਥਾਨਾਂ ਦੇ ਨਾਲ ਵੀ ਵਾਪਰਿਆ ਹੈ, ਜਿਸ ਨੇ ਆਪਣੀ ਨਿਜ਼ੀ ਕਾਨੂੰਨੀ ਕੰਪਨੀ ਸਥਾਪਤ ਕੀਤੀ ਸੀ। ਇਸ ਸਮੇਂ ਇਹ ਏਸ਼ੀਅਨ ਆਸਟ੍ਰੇਲੀਅਨ ਲਾਇਅਰਜ਼ ਐਸੋਸ਼ੀਏਸ਼ਨ ਦੀ ਪਹਿਲੀ ਭਾਰਤੀ ਮੂਲ ਦੀ ਉੱਪ ਮੁਖੀ ਵਜੋਂ ਨਿਯੁਕਤ ਹੋਈ ਹੈ ਅਤੇ ਹੋਰਨਾਂ ਕਈ ਕੰਪਨੀਆਂ ਦੇ ਬੋਰਡਾਂ ਵਿੱਚ ਵੀ ਕੰਮ ਕਰ ਰਹੀ ਹੈ।

ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ ਮਿਸ ਅਸਥਾਨਾਂ ਨੂੰ ਅਜੇ ਵੀ ਕਈ ਵਾਰ ਉਸ ਦੇ ਪਿਛੋਕੜ ਕਾਰਨ ਅਣਗੋਲਿਆਂ ਕੀਤਾ ਜਾਂਦਾ ਹੈ।

ਮਿਸ ਅਸਥਾਨਾਂ ਦਾ ਮੰਨਣਾ ਹੈ ਕਿ ਸਭਿਆਚਾਰਕ ਵਿਭਿੰਨਤਾ ਲਈ ਰਾਖਵਾਂਕਰਨ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਖੇਡਾਂ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਅਨ ਸਭਿਆਚਾਰ ਦਾ ਸਹੀ ਚਿਹਰਾ ਉਜਾਗਰ ਕਰਨ ਲਈ ਕਾਨੂੰਨੀ ਖੇਤਰਾਂ ਵਿੱਚ ਸਭਿਆਚਾਰਕ ਵਿਭਿੰਨਤਾ ਨੂੰ ਵਧਾਉਣ ਦੀ ਬਹੁਤ ਲੋੜ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਨਵੇਂ ਦਿਸ਼ਾਂ ਨਿਰਦੇਸ਼ਾਂ ਦੁਆਰਾ ਕਾਨੂੰਨੀ ਕਾਰਜ ਸਥਾਨਾਂ ‘ਤੇ ਸੁਧਾਰੀ ਜਾ ਸਕਦੀ ਹੈ ਸੱਭਿਆਚਾਰਕ ਵਿਭਿੰਨਤਾ 29/10/2021 09:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
ਐਸ ਬੀ ਐਸ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਸਰੋਤਿਆਂ ਲਈ ਨਵੇਂ ਸਾਲ ਦੇ ਸੁਨੇਹੇ 03/01/2022 08:48 ...
ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼ 30/12/2021 05:32 ...
ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ 29/12/2021 07:31 ...
ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ 27/12/2021 10:38 ...
ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਸਬੰਧੀ ਅਰੰਭੀ ਗਈ ਇੱਕ ਬਹੁ-ਸਭਿਆਚਾਰਕ ਮੁਹਿੰਮ 24/12/2021 07:08 ...
ਆਸਟ੍ਰੇਲੀਆ ਵਿੱਚ ਪਹਿਲੀ ਪੰਜਾਬਣ ਕਾਂਊਸਲਰ ਬਨਣ ਵਾਲੀ ਕੁਸ਼ਪਿੰਦਰ ਕੌਰ 22/12/2021 20:00 ...
View More