Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਇੱਕ ਨਵੀਂ ਖੋਜ ਨੇ ਦਰਸਾਏ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਵਿੱਚ ਸ਼ਰਾਬਨੋਸ਼ੀ ਦੇ ਲਾਭ

A new survey has some surprising results about drinking during the pandemic Source: Getty

ਵਡੇਰੀ ਉਮਰ ਦੇ ਲੋਕਾਂ ਵਿੱਚ ਹਲਕੇ ਤਰੀਕੇ ਨਾਲ ਸ਼ਰਾਬਨੋਸ਼ੀ ਕਰਨ ਨਾਲ ਦਿੱਲ ਦੇ ਰੋਗਾਂ ਦਾ ਖਤਰਾ ਘੱਟ ਹੋ ਜਾਂਦਾ ਹੈ। ਅਜਿਹਾ 70 ਸਾਲਾਂ ਤੋਂ ਵਡੇਰੀ ਉਮਰ ਦੇ 18 ਹਜ਼ਾਰ ਲੋਕਾਂ ਉੱਤੇ ਕੀਤੀ ਗਈ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ।

ਮੋਨੈਸ਼ ਯੂਨਿਵਰਸਿਟੀ ਵਲੋਂ ਕੀਤੀ ਇੱਕ ਹਾਲੀਆ ਖੋਜ ਵਿੱਚ ਵਡੇਰੀ ਉਮਰ ਦੇ ਲੋਕਾਂ ਵਲੋਂ ਇੱਕ ਜਾਂ ਦੋ ਗਲਾਸ ਸ਼ਰਾਬ ਪੀਣ ਦੇ ਲਾਭਾਂ ਬਾਰੇ ਪਤਾ ਲਗਾਇਆ ਗਿਆ ਹੈ। ਇਸ ਖੋਜ ਦੇ ਸਹਿ-ਲੇਖਕ ਐਸੋਸੀਏਟ ਪਰੋਫੈਸਰ ਜੋਆਨਾ ਰਾਇਨ ਕਹਿੰਦੇ ਹਨ।

ਆਸਟ੍ਰੇਲੀਆ ਅਤੇ ਯੂਨਾਇਟੇਡ ਸਟੇਟਸ ਦੇ ਤਕਰੀਬਨ 18 ਹਜ਼ਾਰ ਲੋਕਾਂ ਉੱਤੇ ਇਹ ਖੋਜ ਕੀਤੀ ਗਈ ਹੈ ਜਿਹਨਾਂ ਦੀ ਔਸਤ ਉਮਰ 74 ਸਾਲ ਹੈ। ਇਹ ਖੋਜ ਸਿਫਾਰਸ਼ ਕਰਦੀ ਹੈ ਕਿ ਹਫਤੇ ਦੀਆਂ 5 ਤੋਂ 10 ਡਰਿੰਕਸ ਜਾਂ ਰੋਜ਼ਾਨਾਂ ਦੀਆਂ ਇੱਕ ਜਾਂ ਦੋ ਡਰਿੰਕਸ ਪੀ ਲੈਣੀਆਂ ਚਾਹੀਦੀਆਂ ਹਨ। ਐਸੋਸੀਏਟ ਪ੍ਰੋਫੈਸਰ ਰਾਇਨ ਅਨੁਸਾਰ ਇਹ ਖੋਜ ਸੰਜਮ ਨਾਲ ਸ਼ਰਾਬਨੋਸ਼ੀ ਕਰਨ ਵਾਲੇ ਲੋਕਾਂ ਉੱਤੇ ਕੇਂਦਰਤ ਸੀ ਅਤੇ ਜਿਹੜੇ ਲੋਕਾਂ ਉੱਤੇ ਇਹ ਕੀਤੀ ਗਈ ਸੀ ਉਨ੍ਹਾਂ ਦੀ ਸਿਹਤ ਬਾਕੀਆਂ ਦੇ ਮੁਕਾਬਲੇ ਕਾਫ਼ੀ ਠੀਕ ਸੀ।

ਇਸ ਖੋਜ ਵਿੱਚ ਭਾਗ ਲੈਣ ਵਾਲਿਆਂ ਉੱਤੇ ਤਿੰਨ ਤੋਂ ਸੱਤ ਸਾਲਾਂ ਤੱਕ ਨਿਗਰਾਨੀ ਰੱਖੀ ਗਈ ਸੀ ਅਤੇ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪਹਿਲਾਂ ਤੋਂ ਮੌਜੂਦ ਦਿਲ ਦੇ ਰੋਗ ਜਾਂ ਹੋਰ ਕਿਸੇ ਕਿਸਮ ਦੇ ਗੰਭੀਰ ਰੋਗ ਵੀ ਨਹੀਂ ਸਨ।

ਪਰ ਇਸ ਖੋਜ ਨੇ ਇਸ ਗੱਲ ਬਾਰੇ ਪਤਾ ਨਹੀਂ ਲਗਾਇਆ ਗਿਆ ਕਿ ਸ਼ਰਾਬ ਪੀਣ ਨਾਲ ਹੀ ਦਿਲ ਦੇ ਰੋਗ ਕਿਉਂ ਘੱਟ ਹੁੰਦੇ ਹਨ।

ਪ੍ਰੋਫੈਸਰ ਰਾਇਨ ਅਨੁਸਾਰ ਪਹਿਲਾਂ ਕੀਤੀਆਂ ਖੋਜਾਂ ਅਨੁਸਾਰ ਰੈੱਡ ਵਾਈਨ ਵਿਚਲੇ ਐਂਟੀ ਔਕਸੀਡੈਂਟਸ ਲਾਭਦਾਇਕ ਹੋ ਸਕਦੇ ਹਨ, ਪਰ ਉਹ ਤਾਂ ਕਈ ਫਲਾਂ ਅਤੇ ਸਬਜ਼ੀਆਂ ਆਦਿ ਵਿੱਚ ਵੀ ਪਾਏ ਜਾਂਦੇ ਹਨ।

ਹਾਰਟ ਫਾਊਂਡੇਸ਼ਨ ਦੀ ਜੂਲੀ ਐਨ-ਮਿਚਲ ਕਹਿੰਦੀ ਹੈ ਕਿ ਸ਼ਰਾਬਨੋਸ਼ੀ ਕਦੇ ਵੀ ਸਿਹਤਮੰਦ ਭੋਜਨ ਦਾ ਹਿੱਸਾ ਨਹੀਂ ਮੰਨੀ ਜਾਂਦੀ, ਇਸ ਲਈ, ਇਸ ਹਾਲੀਆ ਖੋਜ ਵਿਚਲੀਆਂ ਜਾਣਕਾਰੀਆਂ ਨੂੰ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ।

ਅਜਿਹਾ ਲੱਗਦਾ ਹੈ ਕਿ ਜੋ ਲੋਕ ਸ਼ਰਾਬ ਪੀਣ ਦੇ ਸ਼ੌਂਕੀਨ ਹਨ ਉਹ ਹੀ ਸੰਜਮ ਨਾਲ ਸ਼ਰਾਬ ਪੀਣ ਦਾ ਸੁਨੇਹਾ ਦੇ ਰਹੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਇੱਕ ਨਵੀਂ ਖੋਜ ਨੇ ਦਰਸਾਏ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਵਿੱਚ ਸ਼ਰਾਬਨੋਸ਼ੀ ਦੇ ਲਾਭ 10/11/2021 05:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
ਐਸ ਬੀ ਐਸ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਸਰੋਤਿਆਂ ਲਈ ਨਵੇਂ ਸਾਲ ਦੇ ਸੁਨੇਹੇ 03/01/2022 08:48 ...
ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼ 30/12/2021 05:32 ...
ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ 29/12/2021 07:31 ...
ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ 27/12/2021 10:38 ...
ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਸਬੰਧੀ ਅਰੰਭੀ ਗਈ ਇੱਕ ਬਹੁ-ਸਭਿਆਚਾਰਕ ਮੁਹਿੰਮ 24/12/2021 07:08 ...
ਆਸਟ੍ਰੇਲੀਆ ਵਿੱਚ ਪਹਿਲੀ ਪੰਜਾਬਣ ਕਾਂਊਸਲਰ ਬਨਣ ਵਾਲੀ ਕੁਸ਼ਪਿੰਦਰ ਕੌਰ 22/12/2021 20:00 ...
View More