Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕਿਰਪਾਨ ਪਾਬੰਦੀ ਮਾਮਲੇ ‘ਚ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਵਿਰੋਧ, 50 ਤੋਂ ਵੀ ਵੱਧ ਜਥੇਬੰਦੀਆਂ ਇੱਕ ਝੰਡੇ ਥੱਲੇ

Picture for representation purpose. Source: ASA

ਆਸਟ੍ਰੇਲੀਅਨ ਸੂਬੇ ਨਿਊ ਸਾਊਥ ਵੇਲਜ਼ ਵੱਲੋਂ ਸਕੂਲਾਂ 'ਚ ਕਿਰਪਾਨ 'ਤੇ ਪਾਬੰਦੀ ਦੇ ਫੈਸਲੇ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਗਲੈੱਨਵੁਡ ਵੱਲੋਂ 50 ਤੋਂ ਵੀ ਵੱਧ ਸਿੱਖ ਜਥੇਬੰਦੀਆਂ ਨਾਲ਼ ਮਿਲਕੇ ਸਾਂਝਾ ਉੱਦਮ ਕੀਤਾ ਜਾ ਹੈ ਜਿਸ ਤਹਿਤ ਸਰਕਾਰ ਨੂੰ ਇਸ ਸਬੰਧੀ ਫੈਸਲਾ ਵਾਪਿਸ ਲੈਣ ਲਈ ਆਖਿਆ ਜਾ ਰਿਹਾ ਹੈ।

ਸਿਡਨੀ ਦੇ ਇੱਕ ਸਕੂਲ ਵਿੱਚ ਇੱਕ 14-ਸਾਲਾ ਸਿੱਖ ਵਿਦਿਆਰਥੀ ਵੱਲੋਂ ਕਥਿਤ ਤੌਰ 'ਤੇ ਇੱਕ 16-ਸਾਲਾ ਵਿਦਿਆਰਥੀ ਨੂੰ ਕਿਰਪਾਨ ਨਾਲ਼ ਜ਼ਖ਼ਮੀ ਕਰਨ ਤੋਂ ਬਾਅਦ ਨਿਊ ਸਾਊਥ ਵੇਲਜ਼ ਸਿਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਕਿਸੇ ਵੀ ਕਿਸਮ ਦਾ ਚਾਕੂ ਲਿਆਉਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। 

ਇਸ ਫ਼ੈਸਲੇ ਪਿੱਛੋਂ ਆਸਟ੍ਰੇਲੀਆ ਵਿੱਚ ਸਕੂਲਾਂ ਵਿੱਚ ਕਿਰਪਾਨ ਲੈਕੇ ਆਉਣ ਦੀ ਇਜਾਜ਼ਤ 'ਤੇ ਕਾਫੀ ਕਿੰਤੂ-ਪਰੰਤੂ ਹੋ ਰਿਹਾ ਹੈ।

ਨਿਊ ਸਾਊਥ ਵੈਲਜ਼ ਦੀ ਮੁੱਖ ਮੰਤਰੀ ਨੇ ਪਹਿਲਾਂ ਦਿੱਤੇ ਬਿਆਨ ਵਿੱਚ ਕਿਹਾ ਸੀ ਉਹ ਹੈਰਾਨ ਹਨ ਕਿ ਕੁਝ ਵਿਦਿਆਰਥੀ ਸਕੂਲਾਂ 'ਚ 'ਚਾਕੂ' ਲੈਕੇ ਆ ਸਕਦੇ ਹਨ।

A file photo of NSW Minister for Education Sarah Mitchell and Premier Gladys Berejiklian.
A file photo of NSW Minister for Education Sarah Mitchell and Premier Gladys Berejiklian.
AAP

ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਹੁਣ ਸਾਂਝੇ ਤੌਰ ਉਤੇ ਸਮਾਜਿਕ ਅਤੇ ਕਾਨੂੰਨੀ ਪੈਰਵੀ ਦੀ ਗੱਲਾਂ ਕੀਤੀਆਂ ਜਾ ਰਹੀਆਂ ਹਨ। 

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਨੁਮਾਇੰਦਗੀ ਵਿੱਚ ਕੱਲ ਸ਼ਾਮ ਸਿਖਿਆ ਮੰਤਰੀ ਸਾਰਾਹ ਮਿਸ਼ੈਲ ਨਾਲ਼ ਗੱਲਬਾਤ ਵੀ ਕੀਤੀ ਗਈ ਹੈ।

ਇਸ ਮੀਟਿੰਗ ਵਿੱਚ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਸਿੱਖ ਭਾਈਚਾਰੇ ਲਈ ਕਿਰਪਾਨ ਦੀ ਅਹਿਮੀਅਤ ਦੇ ਚਲਦਿਆਂ ਇਸ ਬੈਨ ਨੂੰ ਹਟਾਉਣ ਲਈ ਅਪੀਲ ਕੀਤੀ।

ਨਾਲ਼ ਹੀ ਇਸ ਗੱਲ ਉੱਤੇ ਵੀ ਨਾਰਾਜ਼ਗੀ ਪ੍ਰਗਟਾਈ ਗਈ ਕਿ ਇਹ ਫੈਸਲਾ ਲੈਣ ਵੇਲ਼ੇ ਸਰਕਾਰ ਵੱਲੋਂ ਭਾਈਚਾਰੇ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।

ਇਸਤੋਂ ਇਲਾਵਾ ਸਿੱਖ ਬੱਚਿਆਂ ਨੂੰ ਆਪਣੀ ਵੱਖਰੀ ਦਿੱਖ ਦੇ ਚਲਦਿਆਂ ਸਕੂਲਾਂ ਵਿੱਚ ਆਓਂਦੀਆਂ ਚੁਣੌਤੀਆਂ ਖਾਸ ਕਰ ਨਸਲੀ ਵਿਤਕਰੇ ਅਤੇ 'ਬੁੱਲੀਇੰਗ' ਬਾਰੇ ਵੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ।

Sydney Vaisakhi
Members of the Sikh community celebrating Vaisakhi in April 2018 in Sydney.
ASA/SBS Punjabi

ਐਸ ਬੀ ਐਸ ਪੰਜਾਬੀ ਵੱਲੋਂ ਇਸ ਵਿਸ਼ੇ ਉੱਤੇ ਹੋਰ ਜਾਨਣ ਲਈ ਕੁਝ ਭਾਈਚਾਰਕ ਜਥੇਬੰਦੀਆਂ ਨਾਲ਼ ਵੀ ਸੰਪਰਕ ਕੀਤਾ ਗਿਆ ਹੈ।

ਯੂਨਾਇਟੇਡ ਸਿਖਸ ਦੇ ਗੁਰਵਿੰਦਰ ਸਿੰਘ, ਟਰਬਨਜ਼ 4 ਆਸਟ੍ਰੇਲੀਆ ਦੇ ਅਮਰ ਸਿੰਘ ਅਤੇ ਹਰਮਨ ਫਾਊਂਡੇਸ਼ਨ ਵੱਲੋਂ ਹਰਿੰਦਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇਸ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। 

ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿੱਕ ਕਰੋ:

‘Not acceptable’: Sikh community reacts after government bans 'kirpan' in NSW schools
00:00 00:00

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਕਿਰਪਾਨ ਪਾਬੰਦੀ ਮਾਮਲੇ ‘ਚ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਵਿਰੋਧ, 50 ਤੋਂ ਵੀ ਵੱਧ ਜਥੇਬੰਦੀਆਂ ਇੱਕ ਝੰਡੇ ਥੱਲੇ 20/05/2021 17:20 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More