Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਖ਼ੁਸ਼ਹਾਲ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਕਰਨ ਆਈ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਕਹਾਣੀ

Ramandeep Kaur lives with her husband Amardeep Singh Sohi and their five-month-old son in Townsville, Queensland.   Source: Supplied my Mrs Kaur

ਕੁਈਨਜ਼ਲੈਂਡ ਦੇ ਟਾਊਨਜ਼ਵਿਲ ਸ਼ਹਿਰ ਵਿੱਚ ਨਰਸਿੰਗ ਦੀ ਪੜ੍ਹਾਈ ਕਰਦੀ ਅੰਤਰਰਾਸ਼ਟਰੀ ਵਿਦਿਆਰਥਣ ਰਮਨਦੀਪ ਕੌਰ ਆਸਟ੍ਰੇਲੀਆ ਵਿਚਲੀ ਆਪਣੀ ਜ਼ਿੰਦਗੀ ਤੋਂ ਕਾਫੀ ਖੁਸ਼ ਤੇ ਸੰਤੁਸ਼ਟ ਹੈ। ਉਸਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕਾਮਯਾਬੀ ਹਾਸਿਲ ਕਰਨ ਅਤੇ ਆਈਆਂ ਮੁਸ਼ਕਲਾਂ ਨੂੰ ਸਰ ਕਰਨ ਵਿੱਚ ਉਸਦੇ ਆਸਟ੍ਰੇਲੀਅਨ ਦੋਸਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਸ ਲਈ ਉਹ ਉਨ੍ਹਾਂ ਦੀ ਖ਼ਾਸ ਧੰਨਵਾਦੀ ਹੈ।

ਅੰਤਰਰਾਸ਼ਟਰੀ ਵਿਦਿਆਰਥਣ ਰਮਨਦੀਪ ਕੌਰ ਨੇ ਆਪਣੀ ਆਸਟ੍ਰੇਲੀਅਨ ਜਿੰਦਗੀ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਬਹੁਤ ਸਾਰੇ ਉਤਾਰ-ਚੜ੍ਹਾਅ ਵੇਖੇ ਹਨ।   

ਹੋਰਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਉਸਨੂੰ ਵੀ ਕਈ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਅੰਗਰੇਜ਼ੀ ਬੋਲੀ ਦੀ ਸਮੱਸਿਆ, ਪੜ੍ਹਾਈ ਦੀਆਂ ਦਿੱਕਤਾਂ, ਕੰਮ-ਕਾਰ ਦੇ ਘੱਟ ਮੌਕੇ ਅਤੇ ਯੂਨੀਵਰਸਿਟੀ ਦੀਆਂ ਹਜ਼ਾਰਾਂ ਡਾਲਰ ਦੀਆਂ ਫੀਸਾਂ ਵਰਗੇ ਆਰਥਿਕ ਮਸਲੇ ਆਦਿ ਸ਼ਾਮਲ ਹਨ।

32-ਸਾਲਾ ਸ੍ਰੀਮਤੀ ਕੌਰ ਜਿਸਨੇ ਹਾਲ ਹੀ ਵਿੱਚ ਜੇਮਜ਼ ਕੁਕ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਮੁਕੰਮਲ ਕੀਤੀ ਹੈ, ਆਪਣੇ ਪਤੀ ਅਮਰਦੀਪ ਸਿੰਘ ਸੋਹੀ ਤੇ ਪੰਜ ਮਹੀਨੇ ਦੇ ਬੱਚੇ ਨਾਲ ਟਾਊਨਜ਼ਵਿਲ ਦੇ ਇੱਕ ਸਬਰਬ ਵਿੱਚ ਰਹਿੰਦੀ ਹੈ। 

32-ਸਾਲਾ ਸ੍ਰੀਮਤੀ ਕੌਰ ਨੇ ਹਾਲ ਹੀ ਵਿੱਚ ਜੇਮਜ਼ ਕੁਕ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਮੁਕੰਮਲ ਕੀਤੀ ਹੈ।
32-ਸਾਲਾ ਰਮਨਦੀਪ ਕੌਰ ਨੇ ਹਾਲ ਹੀ ਵਿੱਚ ਜੇਮਜ਼ ਕੁਕ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਮੁਕੰਮਲ ਕੀਤੀ ਹੈ।
Supplied my Mrs Kaur

ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਵਿੱਚ ਆਪਣੀ ਜਿੰਦਗੀ ਦੇ ਕੁਝ ਅਹਿਮ ਪਲਾਂ ਦਾ ਜ਼ਿਕਰ ਕਰਦਿਆਂ ਉਸਨੇ ਦੱਸਿਆ ਕਿ ਉਹ ਕਈ ਪ੍ਰਕਾਰ ਦੀਆਂ ਨੌਕਰੀਆਂ ਵਿੱਚ ਆਪਣਾ ਹੱਥ ਅਜ਼ਮਾ ਚੁੱਕੀ ਹੈ।  

ਉਸ ਨੇ ਤਕਰੀਬਨ ਛੇ ਮਹੀਨੇ ਟੈਕਸੀ ਵੀ ਚਲਾਈ ਤੇ ਫਿਰ ਟਰੱਕ ਡਰਾਈਵਰ ਬਣਨ ਲਈ ਹੈਵੀ ਡਰਾਈਵਿੰਗ ਦਾ ਲਾਇਸੈਂਸ ਟੈਸਟ ਵੀ ਪਾਸ ਕੀਤਾ।

"ਹੋਰਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਮੈਨੂੰ ਵੀ ਆਰਥਿਕ ਮੁਹਾਜ਼ ਉੱਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਜ਼ਿੰਦਗੀ ‘ਚ ਸੌਖਿਆਂ ਹਾਰ ਮੰਨਣ ਵਾਲਿਆਂ ‘ਚੋਂ ਨਹੀਂ ਹਾਂ। ਇਸ ਲਈ ਮੈਂ ਕਈ ਅਜਿਹੇ ਕੰਮ ਵੀ ਕੀਤੇ ਜੋ ਆਮ ਤੌਰ 'ਤੇ ਭਾਰਤੀ ਵਿਦਿਆਰਥਣਾਂ ਨਹੀਂ ਕਰਦੀਆਂ ਜਿਸ ਵਿੱਚ ਟੈਕਸੀ ਤੇ ਟਰੱਕ ਦਾ ਲਾਈਸੈਂਸ ਲੈਣਾ ਵੀ ਸ਼ਾਮਲ ਹੈ," ਉਸਨੇ ਕਿਹਾ।

ਸ੍ਰੀਮਤੀ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਨੂੰ ਖੁਸ਼-ਖ਼ੁਸ਼ਹਾਲ ਬਣਾਉਣ ਵਿੱਚ ਉਸ ਦੇ ਪਤੀ ਦਾ ਬਹੁਤ ਸਾਥ ਰਿਹਾ। 

"ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਮੈਂ ਆਪਣੀ ਯੂਨੀਵਰਸਿਟੀ ਦੀਆਂ ਹਜ਼ਾਰਾਂ ਡਾਲਰ ਦੀਆਂ ਫੀਸਾਂ ਭਰਨ ਦੇ ਕਾਬਲ ਹੋਈ ਤੇ ਹੁਣ ਮੈਂ ਜਲਦ ਹੀ ਰੇਜਿਸਟ੍ਰੇਸ਼ਨ ਪਿੱਛੋਂ ਨਰਸਿੰਗ ਦੀ ਨੌਕਰੀ ਸ਼ੁਰੂ ਕਰ ਦੇਵਾਂਗੀ," ਉਸਨੇ ਕਿਹਾ।

ਉਸ ਨੇ ਤਕਰੀਬਨ ਛੇ ਮਹੀਨੇ ਟੈਕਸੀ ਵੀ ਚਲਾਈ ਤੇ ਫਿਰ ਟਰੱਕ ਡਰਾਈਵਰ ਬਣਨ ਲਈ ਹੈਵੀ ਡਰਾਈਵਿੰਗ ਦਾ ਲਾਇਸੈਂਸ ਟੈਸਟ ਵੀ ਪਾਸ ਕੀਤਾ।
ਉਸ ਨੇ ਤਕਰੀਬਨ ਛੇ ਮਹੀਨੇ ਟੈਕਸੀ ਵੀ ਚਲਾਈ ਤੇ ਫਿਰ ਟਰੱਕ ਡਰਾਈਵਰ ਬਣਨ ਲਈ ਹੈਵੀ ਡਰਾਈਵਿੰਗ ਦਾ ਲਾਇਸੈਂਸ ਟੈਸਟ ਵੀ ਪਾਸ ਕੀਤਾ।
Supplied my Mrs Kaur

ਸ੍ਰੀਮਤੀ ਕੌਰ ਨੇ ਦੱਸਿਆ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਉਸਦੀ ਨਰਸਿੰਗ ਦੀ ਕੁੱਲ ਫੀਸ 90,000 ਡਾਲਰ ਦੇ ਕਰੀਬ ਸੀ ਜਦਕਿ ਸਥਾਨਕ ਵਿਦਿਆਰਥੀ 20,000 ਡਾਲਰ ਨਾਲ਼ ਇਹ ਕੋਰਸ ਮੁਕੰਮਲ ਕਰ ਲੈਂਦੇ ਹਨ।

ਪਰਿਵਾਰਕ ਖਰਚਿਆਂ ਨੂੰ ਚੁੱਕਣ ਲਈ ਆਪਣੇ ਪਤੀ ਦਾ ਹੱਥ ਵਟਾਉਣ ਲਈ ਉਹ ਇੱਕ ‘ਏਜਡ ਕੇਅਰ’ ਕਰਮਚਾਰੀ ਵਜੋਂ ਵੀ ਕੰਮ ਕਰਦੀ ਰਹੀ ਹੈ। 

ਸ੍ਰੀਮਤੀ ਕੌਰ ਨੇ ਦੱਸਿਆ ਕਿ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਉਸਨੂੰ ਇਹ ਨੌਕਰੀ ਛੱਡਣੀ ਪਈ ਸੀ ਅਤੇ ਪੜ੍ਹਾਈ ਦਾ ਬੋਝ ਤੇ ਸਿਹਤ ਸਮੱਸਿਆਵਾਂ ਵੀ ਉਸ ਲਈ ਇੱਕ ਵੱਡੀ ਚੁਣੌਤੀ ਬਣਕੇ ਸਾਹਮਣੇ ਆਈਆਂ।

ਬੱਚੇ ਦੇ ਜਨਮ ਵੇਲੇ ‘ਦਿਲ ਦੇ ਫੇਲ੍ਹ’ ਹੋਣ ਕਾਰਨ ਸ੍ਰੀਮਤੀ ਕੌਰ ਨੂੰ ਕਈ ਦਿਨ ‘ਆਈ ਸੀ ਯੂ’ ਵਿੱਚ ਰੱਖਿਆ ਗਿਆ ਪਰ ਉਹ ਇਸ ਔਖੇ ਸਮੇਂ ਆਪਣੇ ਨਰਸਿੰਗ ਸਕੂਲ ਦੇ ਸਾਥੀ ਵਿਦਿਆਰਥੀ ਖ਼ਾਸਕਰ ਮੁਰਾਇਆ, ਔਲੀਵਰ ਤੇ ਟੈੱਡ ਦਾ ਸਹਿਯੋਗ ਨਹੀਂ ਭੁੱਲਦੀ।
ਅੰਤਰਰਾਸ਼ਟਰੀ ਵਿਦਿਆਰਥਣ ਰਮਨਦੀਪ ਕੌਰ ਨੇ ਆਪਣੀ ਆਸਟ੍ਰੇਲੀਅਨ ਜਿੰਦਗੀ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਬਹੁਤ ਸਾਰੇ ਉਤਾਰ-ਚੜ੍ਹਾਅ ਵੇਖੇ ਹਨ।
Supplied my Mrs Kaur

ਬੱਚੇ ਦੇ ਜਨਮ ਵੇਲੇ ‘ਦਿਲ ਦੇ ਫੇਲ੍ਹ’ ਹੋਣ ਕਾਰਨ ਸ੍ਰੀਮਤੀ ਕੌਰ ਨੂੰ ਕਈ ਦਿਨ ‘ਆਈ ਸੀ ਯੂ’ ਵਿੱਚ ਰੱਖਿਆ ਗਿਆ ਪਰ ਉਹ ਇਸ ਔਖੇ ਸਮੇਂ ਆਪਣੇ ਨਰਸਿੰਗ ਸਕੂਲ ਦੇ ਸਾਥੀ ਪੰਜਾਬੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦਾ ਸਹਿਯੋਗ ਨਹੀਂ ਭੁੱਲਦੀ।

"ਮੇਰੇ ਆਸਟ੍ਰੇਲੀਅਨ ਦੋਸਤਾਂ ਨੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਮੇਰੇ ਲਈ ਉਹ ਪਰਿਵਾਰ ਦੇ ਨਵੇਂ ਮੈਂਬਰ ਹਨ ਜਿਨ੍ਹਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਪਿਆਰ ਦਿੱਤਾ ਅਤੇ ਔਖੇ ਵੇਲੇ ਮੇਰਾ ਖਿਆਲ ਰੱਖਿਆ।

“ਮੇਰੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ ਪਰ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ। ਉਨ੍ਹਾਂ ਮੈਨੂੰ ਆਸਟ੍ਰੇਲੀਅਨ ਸਮਾਜ ਤੇ ਇੱਥੋਂ ਦੇ ਜੀਵਨ ਨੂੰ ਅਪਨਾਉਣ ਵਿੱਚ ਬਹੁਤ ਮਦਦ ਕੀਤੀ ਜਿਸ ਲਈ ਮਈ ਹਮੇਸ਼ਾਂ ਉਨ੍ਹਾਂ ਦੀ ਰਿਣੀ ਰਹਾਂਗੀ," ਉਸਨੇ ਕਿਹਾ।

ਸ੍ਰੀਮਤੀ ਕੌਰ ਨੂੰ ਆਪਣੇ ਆਸਟ੍ਰੇਲੀਅਨ ਦੋਸਤਾਂ ਨਾਲ ਮਿਲਕੇ ਸਕਾਈ-ਡਾਈਵਿੰਗ, ਹਾਈਕਿੰਗ, ਬਾਕਸਿੰਗ, ਘੋੜ-ਸਵਾਰੀ, ਸਾਈਕਲਿੰਗ ਵਰਗੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਹੈ।
ਰਮਨਦੀਪ ਕੌਰ ਨੂੰ ਆਪਣੇ ਆਸਟ੍ਰੇਲੀਅਨ ਦੋਸਤਾਂ ਨਾਲ ਮਿਲਕੇ ਸਕਾਈ-ਡਾਈਵਿੰਗ, ਹਾਈਕਿੰਗ, ਬਾਕਸਿੰਗ, ਘੋੜ-ਸਵਾਰੀ, ਸਾਈਕਲਿੰਗ ਵਰਗੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਹੈ।
Supplied my Mrs Kaur

ਸ਼੍ਰੀਮਤੀ ਕੌਰ ਦੇ ਨਰਸਿੰਗ ਸਕੂਲ ਵਿਚਲੇ ਦੋਸਤ ਉਸਦੇ ਮਿਲਣਸਾਰ ਤੇ ਜ਼ਿੰਦਗੀ ਨੂੰ 'ਖਿੜੇ-ਮੱਥੇ' ਲੈਣ ਵਾਲੇ ਸੁਭਾਅ ਦੀ ਕਦਰ ਕਰਦੇ ਹਨ।  

"ਰਮਨਦੀਪ ਦੇ ਘਰ ਸਾਡਾ ਬਹੁਤ ਆਉਣਾ-ਜਾਣਾ ਹੈ। ਅਸੀਂ ਉਥੇ ਇੰਡੀਅਨ ਫੂਡ ਬਣਾਉਂਦੇ ਹਾਂ..... ਤੇ ਸਾਨੂੰ ਉਸਦੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਹਿੱਸਾ ਬਣਨ ਵਿੱਚ ਖ਼ੁਸ਼ੀ ਮਿਲਦੀ ਹੈ," ਮੁਰਾਇਆ, ਔਲੀਵਿਆ ਤੇ ਟੈੱਡ ਨੇ ਸਾਂਝੇ ਤੌਰ ਉੱਤੇ ਕਿਹਾ।

ਸ਼੍ਰੀਮਤੀ ਕੌਰ ਦੇ ਨਰਸਿੰਗ ਸਕੂਲ ਵਿਚਲੇ ਦੋਸਤ ਉਸਦੇ ਮਿਲਣਸਾਰ ਤੇ ਜ਼ਿੰਦਗੀ ਨੂੰ 'ਖਿੜੇ-ਮੱਥੇ' ਲੈਣ ਵਾਲੇ ਸੁਭਾਅ ਦੀ ਕਦਰ ਕਰਦੇ ਹਨ।
ਰਮਨਦੀਪ ਕੌਰ ਦੇ ਨਰਸਿੰਗ ਸਕੂਲ ਵਿਚਲੇ ਦੋਸਤ ਉਸਦੇ ਮਿਲਣਸਾਰ ਤੇ ਜ਼ਿੰਦਗੀ ਨੂੰ 'ਖਿੜੇ-ਮੱਥੇ' ਲੈਣ ਵਾਲੇ ਸੁਭਾਅ ਦੀ ਕਦਰ ਕਰਦੇ ਹਨ।
Supplied my Mrs Kaur

ਸ੍ਰੀਮਤੀ ਕੌਰ ਦੂਜੀਆਂ ਭਾਰਤੀ ਅੰਤਰਰਾਸ਼ਟਰੀ ਵਿਦਿਆਰਥਣਾਂ ਨਾਲੋਂ ਥੋੜ੍ਹਾ ਹਟਕੇ ਸੋਚਦੀ ਹੈ। ਉਸਨੂੰ ਆਪਣੇ ਆਸਟ੍ਰੇਲੀਅਨ ਦੋਸਤਾਂ ਨਾਲ ਮਿਲਕੇ ਸਕਾਈ-ਡਾਈਵਿੰਗ, ਹਾਈਕਿੰਗ, ਬਾਕਸਿੰਗ, ਘੋੜ-ਸਵਾਰੀ, ਸਾਈਕਲਿੰਗ ਵਰਗੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਹੈ।

"ਅਸੀਂ ਬਹੁਤ ਸਮਾਂ ਇਕੱਠੇ ਬਤੀਤ ਕਰਦੇ ਹਾਂ। ਉਨ੍ਹਾਂ ਦਾ ਸਾਡੇ ਘਰ ਅਕਸਰ ਆਉਣਾ-ਜਾਣਾ ਹੈ - ਰੋਟੀ ਬਣਾਉਣਾ, ਹੱਸਣਾ-ਖੇਡਣਾ, ਨੱਚਣਾ-ਟੱਪਣਾ ਇਹ ਸਭ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।" 

"ਮੇਰੇ ਪੰਜ ਮਹੀਨੇ ਦੇ ਬੱਚੇ ਨੂੰ ਪਾਲਣ-ਪੋਸ਼ਣ ਵਿੱਚ, ਬੇਬੀ-ਸਿਟਿੰਗ ਵਿੱਚ ਮਰਾਇਆ ਅਤੇ ਔਲੀਵਰ ਨੇ ਕਾਫੀ ਮੱਦਦ ਕੀਤੀ ਹੈ। ਉਨ੍ਹਾਂ ਦੇ ਸਹਿਯੋਗ ਸਦਕਾ ਹੀ ਮੈਂ ਆਪਣੀ ਨਰਸਿੰਗ ਦੀ ਪੜ੍ਹਾਈ ਮੁਕੰਮਲ ਕਰ ਸਕੀ, ਨਹੀਂ ਤਾਂ ਛੋਟੇ ਬੱਚੇ ਨਾਲ ਪੜ੍ਹਾਈ ਦੀਆਂ ਔਖੀਆਂ ‘ਅਸਾਈਨਮੈਂਟਸ’ ਬਣਾਉਣੀਆਂ ਮੇਰੇ ਲਈ ਇੱਕ ਮੁਸ਼ਕਲ ਕੰਮ ਸੀ," ਉਸਨੇ ਕਿਹਾ। 

ਰਮਨਦੀਪ ਕੌਰ ਕਹਿਣਾ ਹੈ ਕਿ ਉਸਦੇ ਆਸਟ੍ਰੇਲੀਅਨ ਦੋਸਤਾਂ ਨੇ ਉਸਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ।
ਰਮਨਦੀਪ ਕੌਰ ਕਹਿਣਾ ਹੈ ਕਿ ਉਸਦੇ ਆਸਟ੍ਰੇਲੀਅਨ ਦੋਸਤਾਂ ਨੇ ਉਸਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ।
Supplied my Mrs Kaur

ਸ੍ਰੀਮਤੀ ਕੌਰ ਤੇ ਉਨ੍ਹਾਂ ਦਾ ਪਤੀ ਆਪਣੀ ਆਸਟ੍ਰੇਲੀਆ ਵਿਚਲੀ ਜ਼ਿੰਦਗੀ ਤੋਂ ਕਾਫੀ ਖੁਸ਼ ਤੇ ਸੰਤੁਸ਼ਟ ਹਨ।

'ਪਰਮਾਨੈਂਟ ਰੈਜ਼ੀਡੈਂਟ' (ਪੀ ਆਰ) ਹੋਣ ਤੋਂ ਬਾਅਦ ਉਨ੍ਹਾਂ ਦਾ ਮਨ ਟਾਊਨਜ਼ਵਿਲ ਸ਼ਹਿਰ ਵਿੱਚ ਪੱਕੇ ਤੌਰ ਉੱਤੇ ਵਸਣ ਦਾ ਹੈ।  

"ਅਸੀਂ ਆਸਟ੍ਰੇਲੀਆ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਕਾਫੀ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ। ਅਸੀਂ ਇਸ ਮੁਲਕ ਦੇ ਧੰਨਵਾਦੀ ਹਾਂ ਜਿੱਥੇ ਸਾਨੂੰ ਉਹ ਹਰ ਮੌਕਾ ਮਿਲ ਰਿਹਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੇ ਸੁਫਨੇ ਨੂੰ ਪੂਰਾ ਕਰਨ ਲਈ ਕਦੇ ਸੋਚਿਆ ਸੀ," ਉਸਨੇ ਕਿਹਾ।

ਰਮਨਦੀਪ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਨੂੰ ਖੁਸ਼-ਖ਼ੁਸ਼ਹਾਲ ਬਣਾਉਣ ਵਿੱਚ ਉਸ ਦੇ ਪਤੀ ਦਾ ਬਹੁਤ ਸਾਥ ਰਿਹਾ।
ਰਮਨਦੀਪ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਨੂੰ ਖੁਸ਼-ਖ਼ੁਸ਼ਹਾਲ ਬਣਾਉਣ ਵਿੱਚ ਉਸ ਦੇ ਪਤੀ ਦਾ ਬਹੁਤ ਸਾਥ ਰਿਹਾ।
Supplied my Mrs Kaur

ਹੋਰ ਜਾਨਣ ਲਈ ਰਮਨਦੀਪ ਕੌਰ ਨਾਲ਼ ਕੀਤੀ ਇਹ ਇੰਟਰਵਿਊ ਸੁਣੋ…

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ ਖ਼ੁਸ਼ਹਾਲ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਕਰਨ ਆਈ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਕਹਾਣੀ 18/10/2021 10:29 ...
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 08/12/2021 12:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
View More