Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਜੌਬਸੀਕਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੋਂ ਵਿਰੋਧੀ ਧਿਰ ਚਿੰਤਤ

Source: AAP

ਕਰੋਨਾਵਾਇਰਸ ਮਹਾਂਮਾਰੀ ਦੇ ਅਸਰਾਂ ਤੋਂ ਬਚਾਉਣ ਲਈ ਐਲਾਨੇ ਸਰਕਾਰੀ ਭੱਤੇ ਅਗਲੇ ਮਹੀਨੇ ਤੋਂ ਬੰਦ ਹੋ ਜਾਣਗੇ ਪਰ ਫੈਡਰਲ ਸਰਕਾਰ ਹੁਣ ਪਹਿਲਾਂ ਤੋਂ ਚੱਲੇ ਆਓਂਦੇ ਜੌਬਸੀਕਰ ਭੁਗਤਾਨ ਵਿੱਚ ਹਰ ਪੰਦਰਵਾੜੇ 50 ਡਾਲਰ ਦਾ ਵਾਧਾ ਕਰਨ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਨਾ-ਕਾਫੀ ਹੈ ਅਤੇ ਸਰਕਾਰ ਅਜਿਹੇ ਕਮਜ਼ੋਰ ਵਰਗ ਦੇ ਲੋਕਾਂ ਨਾਲ ਧੱਕਾ ਕਰਨ ਜਾ ਰਹੀ ਹੈ ਜੋ ਇਸ ਵੇਲ਼ੇ ਆਪਣੇ ਰੋਜ਼ਮਰ੍ਹਾ ਵਾਲੇ ਖਰਚੇ ਵੀ ਮੁਸ਼ਕਲ ਨਾਲ ਚੁੱਕ ਰਹੇ ਹਨ।

ਇੱਕ ਅੰਦਾਜ਼ੇ ਅਨੁਸਾਰ ਇਸ ਸਮੇਂ ਆਸਟ੍ਰੇਲੀਆ ਵਿੱਚ 1.2 ਮਿਲੀਅਨ ਲੋਕ ਜੌਬਸੀਕਰ ਭੱਤਾ ਪ੍ਰਾਪਤ ਕਰ ਰਹੇ ਹਨ।

ਪਰ ਮੌਜੂਦਾ ਦਿੱਤਾ ਜਾਣ ਵਾਲਾ 150 ਡਾਲਰਾਂ ਵਾਲਾ ਵਾਧੂ ਭੱਤਾ 31 ਮਾਰਚ ਤੋਂ ਬੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਇੱਕ 50 ਡਾਲਰਾਂ ਦਾ ਵਾਧਾ ਹਰ ਪੰਦਰਵਾੜੇ ਵਾਸਤੇ ਦਿੱਤਾ ਜਾਵੇਗਾ ਜਿਸ ਵਾਸਤੇ ਕੁੱਝ ਔਖੀਆਂ ਸ਼ਰਤਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਲਾਭ ਲੰਬੇ ਸਮੇਂ ਤੱਕ ਹੋਵੇਗਾ।

ਸ਼੍ਰੀ ਮੌਰੀਸਨ ਨੇ ਕਿਹਾ ਹੈ ਕਿ ਇਸ ਤਬਦੀਲੀ ਨਾਲ ਉਹਨਾਂ ਬੇਰੁਜ਼ਗਾਰਾਂ ਨੂੰ ਮੱਦਦ ਮਿਲੇਗੀ ਜੋ ਜੌਬਸੀਕਰ ਭੱਤੇ ਨੂੰ ਛੱਡਦੇ ਹੋਏ ਨੌਕਰੀਆਂ ਪ੍ਰਾਪਤ ਕਰਨੀਆਂ ਚਾਹ ਰਹੇ ਹਨ।

ਜੌਬਸੀਕਰ ਦੀਆਂ ਨਵੀਆਂ ਸ਼ਰਤਾਂ ਅਨੁਸਾਰ ਨੌਕਰੀਆਂ ਭਾਲਣ ਵਾਲਿਆਂ ਨੂੰ ਹਰ ਮਹੀਨੇ ਵਾਧੂ ਨੌਕਰੀਆਂ ਲੱਭਣੀਆਂ ਹੋਣਗੀਆਂ ਅਤੇ ਨਾਲ ਹੀ ਰੁਜ਼ਗਾਰਦਾਤਾਵਾਂ ਨੂੰ ਵੀ ਜਾਕੇ ਮਿਲਣਾ ਹੋਵੇਗਾ।

ਲੇਬਰ ਪਾਰਟੀ ਦੀ ਲਿੰਡਾ ਬਰਨੀ ਦਾ ਕਹਿਣਾ ਹੈ ਕਿ ਇਸ ਨਵੀਂ ਪ੍ਰਣਾਲੀ ਦੇ ਨਾਲ ਉਹ ਆਪਣੀ ਜਿੰਮੇਵਾਰੀਆਂ ‘ਤੇ ਧਿਆਨ ਕੇਂਦਰਤ ਕਰੇਗੀ।

ਗਰੀਨਸ ਪਾਰਟੀ ਦੇ ਸੇਨੇਟਰ ਰੇਚਲ ਸਾਈਵਾਰਟ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨੌਕਰੀਆਂ ਲੱਭਣ ਵਾਲਿਆਂ ਉੱਤੇ ਨੁਕਸਾਨਦੇਹ ਪ੍ਰਭਾਵ ਪਾ ਸਕਦੀਆਂ ਹਨ।

ਇੰਪਲਾਇਮੈਂਟ ਮਨਿਸਟਰ ਮਿਕੇਲੀਆ ਕੈਸ਼ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਸਿਰਫ ਬੇਰੁਜ਼ਗਾਰਾਂ ਵਾਸਤੇ ਹੀ ਨਹੀਂ ਹੋਣਗੀਆਂ ਬਲਿਕ, ਰੁਜ਼ਗਾਰ ਪ੍ਰਦਾਨ ਕਰਨ ਵਾਲਿਆਂ ਦੇ ਵੀ ਆਡਿਟ ਕੀਤੇ ਜਾਣਗੇ।

ਸਰਕਾਰ ਦਾ ਕਹਿਣਾ ਹੈ ਕਿ 1986 ਤੋਂ ਬਾਅਦ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬਦਲਾਅ ਹੈ ਤੇ 1 ਅਪ੍ਰੈਲ ਤੋਂ ਤਕਰੀਬਨ 1.95 ਮਿਲੀਅਨ ਲੋਕਾਂ ਨੂੰ ਇਸ ਵਾਧੇ ਦਾ ਫਾਇਦਾ ਹੋ ਸਕੇਗਾ।

ਫੈਡਰਲ ਸਿਹਤ ਮੰਤਰੀ ਗਰੇਗ ਹੰਟ ਨੇ ਕਿਹਾ ਹੈ ਕਿ ਪਿਛਲਾ ਸਮਾਂ ਸਾਰਿਆਂ ਲਈ ਹੀ ਬਹੁਤ ਵਿੱਤੀ ਮੁਸ਼ਕਲਾਂ ਵਾਲਾ ਸੀ ਅਤੇ ਅਜੇ ਵੀ ਕਈ ਚੁਣੋਤੀਆਂ ਸਾਹਮਣੇ ਆ ਰਹੀਆਂ ਹਨ।

ਸਮਾਜਕ ਭਲਾਈ ਮੰਤਰੀ ਐਨੀ ਰਸਟਨ ਦਾ ਕਹਿਣਾ ਹੈ ਸਿਸਟਮ ਸਾਰਿਆਂ ਲਈ ਬਰਾਬਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਣਾ ਚਾਹੀਦਾ ਹੈ।

ਗਰੀਨਸ ਨੇਤਾ ਐਡਮ ਬੈਂਟ ਨੇ ਕਿਹਾ ਹੈ ਕਿ ਸਰਕਾਰ ਵਲੋਂ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਜੌਬਸੀਕਰ ਲਿਆਉਣਾ ਦਰਸਾਉਂਦਾ ਹੈ ਕਿ ਮੌਜੂਦਾ ਭਲਾਈ ਭੱਤਾ ਕਾਫੀ ਘੱਟ ਹੈ।

ਸ਼੍ਰੀ ਬੈਂਟ ਨੇ ਇਹ ਵੀ ਕਿਹਾ ਹੈ ਕਿ ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦੀ ਇੰਟਰਵਿਊ ਲਈ ਜਾਣ ਲਈ ਕਪੜਿਆਂ ਆਦਿ ਦਾ ਖਰਚ ਕਰਨ ਲਈ ਵੀ ਹੁਣ ਪੈਸੇ ਖਰਚਣੇ ਪੈਣਗੇ।

ਦਾ ਆਸਟ੍ਰੇਲੀਅਨ ਕਾਊਂਸਲ ਆਫ ਸੋਸ਼ਲ ਸਰਵਿਸਿਸ ਦੀ ਕਸਾਂਡਰਾ ਗੋਲਡੀ ਨੂੰ ਫਿਕਰ ਹੈ ਕਿ ਸਰਕਾਰ ਭਲਾਈ ਕਰਨ ਦਾ ਇੱਕ ਮੌਕਾ ਗਵਾਉਣ ਜਾ ਰਹੀ ਹੈ। 

ਜੌਬਕੀਪਰ ਭੱਤੇ ਨੂੰ ਵਪਾਰਾਂ ਅਤੇ ‘ਨਾਟ ਫੋਰ ਪਰੋਫਿਟ ਅਦਾਰਿਆਂ’ ਦੀ ਮੱਦਦ ਹਿੱਤ ਮਾਰਚ ਅਖੀਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ।

ਵਿਰੋਧੀ ਧਿਰ ਦੇ ਡਿਪਟੀ ਲੀਡਰ ਰਿਚਰਡ ਮਾਰਲੇਸ ਨੇ ਪ੍ਰਧਾਨ ਮੰਤਰੀ ਕੋਲੋਂ ਹੋਣ ਇਹਨਾਂ ਭੱਤਿਆਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਕਈ ਸਵਾਲ ਕੀਤੇ ਹਨ।

ਸਿਹਤ ਅਤੇ ਸਹਾਇਤਾ ਦੇ ਉਪਾਵਾਂ ਲਈ ਮੱਦਦ ਬਾਰੇ ਆਪਣੀ ਭਾਸ਼ਾ ਵਿੱਚ ਜਾਣੋ, ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ਤੋਂ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।


ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਜੌਬਸੀਕਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੋਂ ਵਿਰੋਧੀ ਧਿਰ ਚਿੰਤਤ 24/02/2021 09:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More