Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸਰਕਾਰ ਵਲੋਂ ਜਾਰੀ ਕੀਤੀ ‘ਕੋਵਿਡ-ਸੇਫ’ ਨਾਮੀ ਐਪ ਨੂੰ ਮਿਲਿਆ ਭਰਵਾਂ ਹੁੰਗਾਰਾ

CovidSafe app Source: AAP

ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕੇਸਾਂ ਨੂੰ ਲੱਭਣ ਲਈ ਤਿਆਰ ਕੀਤੀ ਗਈ ਇੱਕ ਨਵੀਂ ਐਪ ਨੂੰ ਤਕਰੀਬਨ 1 ਮਿਲਿਅਨ ਆਸਟ੍ਰੇਲੀਆਈ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ।। ਡਾਕਰਟਰਾਂ, ਨਰਸਾਂ, ਵਪਾਰਾਂ ਅਤੇ ਵਿੱਤੀ ਸਮੂਹਾਂ ਨੇ ਇਸ ਸਵੈ-ਇਛੱਕ ਐਪ ਦਾ ਸਮਰਥਨ ਕੀਤਾ ਹੈ ਜੋ ਕਿ ਅਜੇ ਬੀਤੇ ਐਤਵਾਰ ਨੂੰ ਸ਼ੁਰੂ ਕੀਤੀ ਗਈ ਹੈ।

ਇਸ ‘ਕੋਵਿਡ-ਸੇਫ’ ਨਾਮੀ ਐਪ ਦੇ ਜਾਰੀ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਇਸ ਐਪ ਨੂੰ ਤਕਰੀਬਨ 1 ਮਿਲਿਅਨ ਆਸਟ੍ਰੇਲੀਆਈ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਇਹ ਐਪ ਬਲੂਟੁੱਥ ਤਕਨੀਕ ਦੁਆਰਾ ਕੋਵਿਡ-19 ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗੀ।

ਸ਼੍ਰੀ ਹੰਟ ਨੇ ਕਿਹਾ ਕਿ ਜਿਹੜੇ ਵਿਅਕਤੀ ਨਿੱਜਤਾ ਜ਼ਾਹਰ ਹੋ ਜਾਣ ਤੋਂ ਚਿੰਤਤ ਹਨ, ਉਹ ਕੋਈ ਵੀ ਜਾਅਲੀ ਨਾਮ ਦੀ ਵਰਤੋਂ ਕਰ ਸਕਦੇ ਹਨ।

ਸਰਕਾਰ ਨੂੰ ਉਮੀਦ ਹੈ ਕਿ ਇਸ ਐਪ ਦੀ ਵਿਆਪਕ ਵਰਤੋਂ ਨਾਲ ਸਮਾਜਿਕ ਅਤੇ ਆਰਥਿਕ ਬੰਦਸ਼ਾਂ ਜਲਦ ਖਤਮ ਕੀਤੀਆਂ ਜਾ ਸਕਣਗੀਆਂ।

ਖਾਸ ਨੁੱਕਤੇ:


  • ਕੋਵਿਡ-ਸੇਫ ਨਾਮੀ ਐਪ ਨੂੰ ਸਰਕਾਰ ਨੇ ਬੀਤੇ ਐਤਵਾਰ (24 ਅਪ੍ਰੈਲ ਨੂੰ) ਕੀਤਾ ਲਾਗੂ।
  • ਲਾਗੂ ਕੀਤੇ ਜਾਣ ਦੇ ਕੁੱਝ ਘੰਟਿਆਂ ਵਿੱਚ ਹੀ ਤਕਰੀਬਨ 1 ਮਿਲੀਅਨ ਲੋਕਾਂ ਨੇ ਕੀਤਾ ਡਾਊਨਲੋਡ।
  • ਡਾਕਰਟਰਾਂ, ਨਰਸਾਂ, ਵਪਾਰਾਂ ਅਤੇ ਵਿੱਤੀ ਸਮੂਹਾਂ ਨੇ ਇਸ ਸਵੈ-ਇਛੱਕ ਐਪ ਦਾ ਸਮਰਥਨ ਕੀਤਾ ਹੈ।

Stay home, stay safe.
ਘਰ ਰਹੋ, ਸੁਰੱਖਿਅਤ ਰਹੋ, ਜੁੜੇ ਰਹੋ, ਜਾਨਾਂ ਬਚਾਓ।
SBS

ਆਸਟ੍ਰੇਲੀਅਨ ਮੈਡੀਕਲ ਐਸੋਸ਼ਿਏਸ਼ਨ ਦੇ ਪ੍ਰਧਾਨ ਟੋਨੀ ਬਾਰਟੋਨੀ ਨੇ ਇਸ ਐਪ ਨੂੰ ਮਹਾਂਮਾਰੀ ਤੋਂ ਬਚਣ ਦਾ ਇੱਕ ਕਾਰਗਰ ਤਰੀਕਾ ਦੱਸਿਆ ਹੈ।

ਆਸਟ੍ਰੇਲੀਅਨ ਨਰਸਿੰਗ ਐਂਡ ਮਿਡਵਾਈਫਰੀ ਫਾਊਂਡੇਸ਼ਨ ਦੀ ਦੇਸ਼ ਵਿਆਪੀ ਸਕੱਤਰ ਐਨੀ ਬਟਲਰ ਨੇ ਕਿਹਾ ਹੈ ਕਿ ਇੱਕ ਰਜਿਸਟਰਡ ਨਰਸ ਵਜੋਂ ਉਹ ਵੀ ਇਸ ਐਪ ਦਾ ਇਸਤੇਮਾਲ ਜਲਦ ਹੀ ਕਰੇਗੀ।

ਦਾ ਬਿਜ਼ਨਸ ਕਾਊਂਸਲ ਆਫ ਆਸਟ੍ਰੇਲੀਆ ਨੇ ਵੀ ਇਸ ਐਪ ਦਾ ਸਮਰਥਨ ਕੀਤਾ ਹੈ। ਇਸ ਸੰਸਥਾ ਦੇ ਮੁਖੀ ਜੈਨੀਫਰ ਵੈਸਟਕੋਟ ਦਾ ਕਹਿਣਾ ਹੈ ਕਿ ਜਿੰਨੇ ਜਿਆਦਾ ਆਸਟ੍ਰੇਲੀਅਨ ਇਸ ਐਪ ਨੂੰ ਵਰਤਣਗੇ, ਉਤਨੀ ਜਲਦੀ ਹੀ ਅਸੀਂ ਸਾਰੇ ਸੁਰੱਖਿਅਤ ਹੋ ਸਕਾਂਗੇ ਅਤੇ ਨਾਲ ਹੀ ਪਾਬੰਦੀਆਂ ਵੀ ਖਤਮ ਹੋ ਸਕਣਗੀਆਂ।

ਆਸਟ੍ਰੇਲੀਆ ਇੰਸਟੀਚਿਊਟ ਵਲੋਂ ਹਾਲ ਵਿੱਚ ਹੀ ਕਰਵਾਈ ਇੱਕ ਖੋਜ ਵਿੱਚ 45 ਪ੍ਰਤੀਸ਼ਤ ਆਸਟ੍ਰੇਲੀਅਨ ਲੋਕਾਂ ਨੇ ਇਸ ਐਪ ਨੂੰ ਵਰਤਣ ਲਈ ਹਾਮੀ ਭਰੀ ਹੈ। ਜਦੋਂਕਿ 28 ਪ੍ਰਤੀਸ਼ਤ ਇਸ ਤੋਂ ਇਨਕਾਰੀ ਹਨ ਅਤੇ ਤਕਰੀਬਨ 27 ਪ੍ਰਤੀਸ਼ਨ ਅਜੇ ਇਸ ਬਾਰੇ ਅਨਿਸ਼ਚਿਤ ਸਨ। 

ਆਸਟ੍ਰੇਲੀਆਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

 

Coming up next

# TITLE RELEASED TIME MORE
ਸਰਕਾਰ ਵਲੋਂ ਜਾਰੀ ਕੀਤੀ ‘ਕੋਵਿਡ-ਸੇਫ’ ਨਾਮੀ ਐਪ ਨੂੰ ਮਿਲਿਆ ਭਰਵਾਂ ਹੁੰਗਾਰਾ 27/04/2020 03:47 ...
ਕੋਵਿਡ-19 ਮਹਾਂਮਾਰੀ ਦੌਰਾਨ ਬਦਲੇ ਹੋਏ ਸਮਾਜਕ ਤੌਰ ਤਰੀਕੇ 23/11/2020 07:00 ...
ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟ੍ਰੇਲੀਆ ਨੇ ਐਲਾਨੀ ਕੋਵਿਡ-19 ਬੰਦਸ਼ਾਂ ਵਿੱਚ ਨਰਮੀ 23/11/2020 09:00 ...
'ਧਾਰਮਿਕ ਸੁਤੰਤਰਤਾ ਅਤੇ ਸਮਾਨਤਾ ਬਿੱਲ ਨਾਲ ਸਾਰਿਆਂ ਨੂੰ ਬਰਾਬਰ ਦੀ ਧਾਰਮਿਕ ਆਜ਼ਾਦੀ ਮਿਲ ਸਕੇਗੀ': ਗੁਰਮੇਸ਼ ਸਿੰਘ ਐਮ ਪੀ 23/11/2020 10:00 ...
ਪ੍ਰਵਾਸੀ ਪਰਿਵਾਰਾਂ ਵੱਲੋਂ ਮਾਪਿਆਂ ਨੂੰ ਕੋਵਿਡ ਯਾਤਰਾ ਪਾਬੰਦੀ ਤੋਂ ਛੋਟ ਦੇਣ ਦੀ ਅਪੀਲ, 11,000 ਲੋਕਾਂ ਦੀ ਪਟੀਸ਼ਨ ਸੰਸਦ ‘ਚ ਪੇਸ਼ 19/11/2020 07:00 ...
‘ਗੁਰਸਾਖੀ ਦਾ ਸਕੂਲ ‘ਚ ਪਹਿਲਾ ਦਿਨ’: ਇੱਕ ਆਸਟ੍ਰੇਲੀਅਨ ਸਕੂਲ ਬਾਹਰ ਪੰਜਾਬੀ ‘ਚ ਲਿਖੇ ਦੋ ਸ਼ਬਦਾਂ ਦੀ ਅਹਿਮੀਅਤ 17/11/2020 17:00 ...
ਭਾਰਤੀ ਪਰਿਵਾਰਾਂ ਦਾ ਕ੍ਰਿਪਟੋਕਰੰਸੀ ਵਿੱਚ ਲੱਖਾਂ ਡਾਲਰ ਦਾ ਨੁਕਸਾਨ, ਹੁਣ ਇਕੱਠੇ ਹੋਕੇ ਲੜ੍ਹਨਗੇ ਕਾਨੂੰਨੀ ਲੜਾਈ 17/11/2020 22:00 ...
ਛੋਟੇ ਵਪਾਰਾਂ ਨੂੰ ਆਨਲਾਈਨ ਚਲਾਉਣ ਲਈ ਕੁੱਝ ਖਾਸ ਨੁੱਕਤੇ 17/11/2020 09:00 ...
ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਕਾਰਨ ਪੈਦਾ ਹੋਏ ਹੰਗਾਮੀ ਹਾਲਾਤ 16/11/2020 05:00 ...
‘ਇਹ ਇਨਸਾਫ ਨਹੀਂ’: ਰਵਨੀਤ ਕੌਰ ਦੀ ਮੌਤ ਦੇ ਅਦਾਲਤੀ ਫੈਸਲੇ ਪਿੱਛੋਂ ਪੀੜ੍ਹਤ ਪਰਿਵਾਰ ਨਿਰਾਸ਼ 13/11/2020 10:00 ...
View More