ਪਾਕਿਸਤਾਨ ਵਿੱਚ ਸਪੇਨ ਤੋਂ ਆਈਆਂ ਦੋ ਸਕੀਆਂ ਭੈਣਾਂ ਦਾ ਪਰਿਵਾਰ ਦੇ ਸਕੇ ਰਿਸ਼ਤੇਦਾਰਾਂ ਵਲੋਂ ਰਲਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਹੋਈਆਂ ਕੁੜੀਆਂ ਦੇ ਨਾਮ ਅਨੀਸਾ ਅਤੇ ਉਰੋਜ਼ ਹਨ। ਪੁਲਿਸ ਰਿਪੋਰਟ ਅਨੁਸਾਰ ਭੈਣਾਂ 'ਤੇ ਦਬਾਅ ਸੀ ਕਿ ਉਹ ਆਪਣੇ ਪਤੀਆਂ ਨੂੰ ਯੂਰਪ ਲਿਜਾਉਣ ਵਿੱਚ ਮੱਦਦ ਕਰਨ ਪਰ ਦੋਵੇਂ ਭੈਣਾਂ ਆਪਣੇ ਪਤੀ ਜੋ ਕਿ ਉਨ੍ਹਾਂ ਦੇ ਚਚੇਰੇ ਭਰਾ ਵੀ ਸਨ, ਨੂੰ ਤਲਾਕ ਦੇਣਾ ਚਾਹੁੰਦੀਆਂ ਸੀ। ਇਹ ਜਾਣਕਾਰੀ ਅਤੇ ਹਫਤੇ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਮਸੂਦ ਮੱਲ੍ਹੀ ਦੀ ਇਹ ਰਿਪੋਰਟ ਸੁਣੋ...
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹੇ ਗੁਜਰਾਤ ਵਿੱਚ ਦੋ ਪਾਕਿਸਤਾਨੀ-ਸਪੈਨਿਸ਼ ਭੈਣਾਂ: 24 ਸਾਲਾ ਅਨੀਸਾ ਅਤੇ 21 ਸਾਲਾ ਉਰੋਜ਼ ਨੂੰ 'ਇੱਜ਼ਤ' ਦੇ ਨਾਮ 'ਤੇ ਮਾਰ ਦਿੱਤਾ ਗਿਆ ਹੈ।
ਪੁਲਿਸ ਰਿਪੋਰਟ ਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਸਕੀਆਂ ਭੈਣਾਂ ਪਾਕਿਸਤਾਨ 'ਚ ਕੀਤੇ ਗਏ ਆਪਣੇ ਵਿਆਹ ਤੋਂ ਨਾ-ਖੁਸ਼ ਸਨ ਅਤੇ ਆਪਣੇ ਪਤੀਆਂ 'ਤੋਂ ਤਲਾਕ ਲੈਣਾ ਚਾਹੁੰਦੀਆਂ ਸਨ।
ਪਾਕਿਸਤਾਨ ਪਹੁੰਚਣ 'ਤੇ, ਭੈਣਾਂ 'ਤੇ ਦਬਾਅ ਪਾਇਆ ਗਿਆ ਕਿ ਉਹ ਆਪਣੇ ਪਤੀਆਂ ਨੂੰ ਯੂਰਪ ਲਿਜਾਉਣ ਵਿੱਚ ਮੱਦਦ ਕਰਨ ਪਰ ਦੋਵੇਂ ਭੈਣਾਂ ਆਪਣੇ ਪਤੀ, ਜੋ ਕਿ ਉਨ੍ਹਾਂ ਦੇ ਚਚੇਰੇ ਭਰਾ ਵੀ ਸਨ, ਨੂੰ ਤਲਾਕ ਦੇਣਾ ਚਾਹੁੰਦੀਆਂ ਸਨ।
ਜਿਸ ਕਾਰਨ 'ਆਨਰ ਕਿਲਿੰਗ' ਦੇ ਨਾਮ 'ਤੇ ਆਪਣੇ ਹੀ ਰਿਸ਼ਤੇਦਾਰਾਂ ਵਲੋਂ ਕੁੜੀਆਂ ਨੂੰ ਗਲਾ ਘੁੱਟ ਕੇ ਅਤੇ ਗੋਲੀਆਂ ਮਾਰ ਕੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਮ੍ਰਿਤਕ ਕੁੜੀਆਂ ਦੇ ਚਾਚੇ ਅਤੇ ਉਨ੍ਹਾਂ ਦੇ ਪਤੀਆਂ ਸਮੇਤ 7 ਲੋਕਾਂ ਖ਼ਿਲਾਫ਼ ਦੋਹਰੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।