Coming Up Fri 9:00 PM  AEDT
Coming Up Live in 
Live
Punjabi radio

ਪ੍ਰੇਮਜੋਤ ਨੂੰ ਪੂਰੀ ਤਰਾਂ ਨਾਲ ਤੰਦਰੁਸਤ ਹੋਣ ਵਿੱਚ ਲੱਗ ਸਕਦੇ ਹਨ ਕਈ ਸਾਲ: ਦੋਸਤ ਜਗਜੀਤ ਸਿੰਘ

Source: Jagjeet

ਸੋਹਣੇ ਸੁਣੱਖੇ ਕੱਦ-ਕਾਠ ਦਾ ਮਾਲਕ ਪ੍ਰੇਮਜੋਤ ਸੰਧੂ ਆਪਣੇ ਕਸਰਤੀ ਸ਼ਰੀਰ ਦਾ ਬਹੁਤ ਧਿਆਨ ਰੱਖਦਾ ਸੀ। ਪਰ ਕੈਂਸਰ ਨਾਲ ਪੀੜਤ ਹੋਣ ਤੋਂ ਕੁੱਝ ਹਫਤਿਆਂ ਬਾਦ ਹੀ ਇਹ ਨੌਜਵਾਨ ਹੁਣ ਪਰਥ ਦੇ ਹਸਪਤਾਲ ਵਿੱਚ ਦਵਾਈਆਂ ਤੇ ਅਪ੍ਰੇਸ਼ਨਾਂ ਨਾਲ ਜੂਝਦਾ ਹੋਇਆ, ਸਿਰਫ ਹੱਡੀਆਂ ਦੀ ਮੁੱਠ ਹੀ ਬਣ ਕੇ ਰਹਿ ਗਿਆ ਹੈ।

ਜਗਜੀਤ ਸਿੰਘ ਜੋ ਕਿ ਪ੍ਰੇਮਜੋਤ ਦੇ ਕਰੀਬੀ ਮਿੱਤਰ ਅਤੇ ਦੇਖਰੇਖ ਕਰਨ ਵਾਲਿਆਂ ਵਿੱਚੋਂ ਇੱਕ ਹਨ, ਦਾ ਕਹਿਣਾ ਹੈ ਕਿ ਇੱਕ ਮਾਮੂਲੀ ਜਿਹੇ ਬੁਖਾਰ ਕਾਰਨ ਪ੍ਰੇਮਜੋਤ ਡਾਕਟਰ ਕੋਲ ਦਵਾਈ ਆਦਿ ਲਈ ਗਏ ਸਨ, ਜਿਸ ਨੇ ਉਸ ਨੂੰ ਅੱਗੇ ਹਸਪਤਾਲ ਵਿੱਚ ਜਾਣ ਦੀ ਸਲਾਹ ਦਿੱਤੀ। ਉੱਥੇ ਕੀਤੇ ਗਏ ਕੁੱਝ ਟੈਸਟਾਂ ਤੋਂ ਬਾਅਦ ਕੈਂਸਰ ਹੋਣ ਦੀ ਖਬਰ ਪ੍ਰੇਮਜੋਤ ਨੂੰ ਡਾਕਟਰਾਂ ਨੇ ਯੱਕਦੰਮ ਉਸ ਦੇ ਸਾਹਮਣੇ ਹੀ ਦੇ ਦਿੱਤੀ, ਜਿਸ ਨਾਲ ਪ੍ਰੇਮਜੋਤ ਧੁਰ ਅੰਦਰ ਤੱਕ ਬਹੁਤ ਹੀ ਟੁੱਟ ਗਿਆ।


ਉਸ ਸਮੇਂ ਪ੍ਰੇਮਜੋਤ ਦੇ ਨਜ਼ਦੀਕੀ ਮਿੱਤਰਾਂ ਨੇ ਸਾਰੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਇਸ ਦੀ ਰਹਿੰਦੀ ਹੋਈ ਪੜਾਈ ਨੂੰ ਅੱਗੇ ਪਾਣ ਲਈ ਅਰਜੀ ਪਾ ਦਿੱਤੀੳ, ਵੀਜ਼ੇ ਨੂੰ ਵੀ ਉਸੀ ਅਨੁਸਾਰ ਵਧਾ ਦਿੱਤਾ ਤਾਂ ਕੇ ਇਲਾਜ ਦੋਰਾਨ ਕਿਸੇ ਕਿਸਮ ਦੀ ਕੋਈ ਵੀ ਔਕੜ ਨਾ ਆਵੇ। ਇਸ ਤੋਂ ਅਲਾਵਾ ਦਿਨੇ ਰਾਤ ਉਹ ਵਾਰੀਆਂ ਬੰਨ ਬੰਨ ਕੇ ਹਸਪਤਾਲ ਵਿੱਚ ਪ੍ਰੇਮਜੋਤ ਦੀ ਤਿਮਾਰਦਾਰੀ ਵੀ ਕਰਦੇ ਰਹੇ। ਨਾਲ ਹੀ ਇਹਨਾਂ ਨੇ ਪ੍ਰੇਮਜੋਤ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਹੌਂਸਲਾ ਰੱਖਣ ਦੀ ਬੇਨਤੀ ਕੀਤੀ, ਪਰ ਇਸ ਦੇ ਮਾਮਾ ਜੀ ਅਤੇ ਇੱਕ ਹੋਰ ਰਿਸ਼ਤੇਦਾਰੀ ਵਿੱਚੋਂ ਭਰਾ ਪ੍ਰੇਮਜੋਤ ਦੀ ਮਦਦ ਲਈ ਇੱਥੇ ਆ ਗਏ।
ਇਸ ਸਮੇਂ ਡਾਕਟਰਾਂ ਦਾ ਪੂਰਾ ਜੋਤ ਪ੍ਰੇਮਜੋਤ ਦੇ ਸ਼ਰੀਰ ਵਿੱਚ ਪੈਦਾ ਹੋ ਚੁੱਕੀ ਇੰਫੈਕਸ਼ਨ ਨੂੰ ਖਤਮ ਕਰਨ ਤੇ ਹੀ ਲੱਗਿਆ ਹੋਇਆ ਹੈ। ਇਸ ਤੋਂ ਬਾਦ ਹੀ ‘ਬੋਨ ਮੈਰੋ’ ਕਰਨ ਦਾ ਕੋਈ ਫੈਸਲਾ ਲਿਆ ਜਾ ਸਕੇਗਾ।

Premjot Sandhu
fighting with cancer in Perth hospital
Jagjeet

ਜਗਜੀਤ ਮੁਤਾਬਕ, ਪ੍ਰੇਮਜੋਤ ਦੇ ਮਿੱਤਰਾਂ ਨੇ ਰਾਏ ਕੀਤੀ, ਕਿ ਇਹਦੇ ਵਾਸਤੇ ਕੁੱਝ ਨਾਂ ਕੁੱਝ ਮਾਇਕ ਸਹਾਇਤਾ ਇਕੱਠੀ ਕਰ ਕੇ ਦੇਣੀ ਚਾਹੀਦੀ ਹੈ। ਬੇਸ਼ਕ, ਪ੍ਰੇਮਜੋਤ ਕੋਲ ਸਟੂਡੈਂਟ ਵੀਜ਼ੇ ਵਾਲੀ ਪਰਾਈਵੇਟ ਇੰਸ਼ੋਰੈਂਸ ਹੈ, ਪਰ ਫੇਰ ਵੀ ਹਸਪਤਾਲਾਂ ਦੇ ਬਿਲਾਂ ਨੂੰ ਪੂਰਨ ਲਈ ਇੱਕ ਘਾਪਾ ਪਿਆ ਹੋਇਆ ਹੈ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੇਮਜੋਤ ਲਈ ਭਾਈਚਾਰੇ ਵਲੋਂ ਮੰਗੀ ਗਈ ਮਦਦ ਨੂੰ ਇੰਨਾ ਜਿਆਦਾ ਹੁੰਗਾਰਾ ਮਿਲਿਆ ਕਿ ਚੋਵੀ ਘੰਟਿਆਂ ਦੇ ਅੰਦਰ ਅੰਦਰ ਹੀ ਲੋੜੀਂਦੇ ਤੇ ਮਿੱਥੇ ਗਏ 150,000 ਡਾਲਰਾਂ ਦੀ ਰਾਸ਼ੀ ਇਕੱਠੀ ਹੋ ਗਈ। 
ਜਗਜੀਤ ਨੇ ਦੱਸਿਆ ਹੈ ਕਿ ਫੇਸਬੁੱਕ ਦੀਆਂ ਨੀਤੀਆਂ ਅਨੁਸਾਰ ਇਹ ਮਾਇਆ ਉਦੋਂ ਤੱਕ ਟਰਾਂਸਫਰ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਇਲਾਜ ਸਿੱਧ ਕਰਨ ਵਾਲੇ ਕਾਗਜ਼ ਪੱਤਰ ਫੇਸਬੁੱਕ ਜਾਂਚ ਨਹੀਂ ਲੈਂਦਾ। ਜੇਕਰ, ਫੇਸਬੁੱਕ ਨੂੰ ਕੋਈ ਵੀ ਸ਼ੱਕ-ਸ਼ੁਭਾ ਹੋਇਆਂ ਤਾਂ ਦਾਨੀਆਂ ਵਲੋਂ ਦਾਨ ਕੀਤੀ ਹੋਈ ਰਾਸ਼ੀ ਉਸੇ ਤਰਾਂ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। 

Premjot Sandhu
was standing at 6 feet, weighing 84KGs before Cancer hit him few weeks back.
Jagjeet

ਐਸ ਬੀ ਐਸ ਪੰਜਾਬੀ ਨੇ ਪ੍ਰੇਮਜੋਤ ਦੇ ਮਿੱਤਰਾਂ ਤੇ ਸਹਿਯਗੀਆਂ ਨਾਲ ਲਗਾਤਾਰ ਸੰਪਰਕ ਬਣਇਆ ਹੋਇਆ ਹੈ ਅਤੇ ਤਾਜ਼ੇ ਹਾਲਾਤਾਂ ਤੋਂ ਤੁਹਾਨੂੰ ਸਮੇਂ ਸਮੇਂ ਸਿਰ ਜਾਣੂ ਕਰਵਾਉਂਦੇ ਰਹਾਂਗੇ। ਪਰਮਾਤਮਾਂ ਪ੍ਰੇਮਜੋਤ ਨੂੰ ਜਲਦ ਹੀ ਪੂਰੀ ਤਰਾਂ ਤੰਦੁਰਸਤ ਕਰਨ।

Follow SBS Punjabi on Facebook and Twitter.

Coming up next

# TITLE RELEASED TIME MORE
ਪ੍ਰੇਮਜੋਤ ਨੂੰ ਪੂਰੀ ਤਰਾਂ ਨਾਲ ਤੰਦਰੁਸਤ ਹੋਣ ਵਿੱਚ ਲੱਗ ਸਕਦੇ ਹਨ ਕਈ ਸਾਲ: ਦੋਸਤ ਜਗਜੀਤ ਸਿੰਘ 23/02/2018 12:31 ...
India Diary: Daily COVID-19 cases under 50,000 for the first time in three months 22/10/2020 07:41 ...
Australian News in Punjabi: 22 October 2020 22/10/2020 09:49 ...
'Last rites after cremation should be part of funeral expenses': Family of international student petitions Victorian government 22/10/2020 09:00 ...
Warning over mental health of workers on the coronavirus front line 22/10/2020 07:23 ...
Demands to boycott or ban Akshay Kumar’s Laxmmi Bomb, since it 'promotes Love Jihad' 22/10/2020 05:00 ...
Australia's young women report the highest level of online abuse in the world 22/10/2020 04:07 ...
Tips for enjoying virtual travel during COVID-19 lockdown 22/10/2020 08:00 ...
SBS Punjabi News 21 Oct: Australia has recorded its first case of COVID-19 reinfection 21/10/2020 10:00 ...
ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ: ਜਦੋਂ ਮੈਂ 50 ਦੀ ਉਮਰੇ ਆਸਟ੍ਰੇਲੀਆ ਵਿੱਚ ਜਹਾਜ ਸਿੱਖਣ ਦਾ ਸੁਪਨਾ ਪੂਰਾ ਕੀਤਾ 21/10/2020 13:00 ...
View More