ਕੋਇਲਿਸ਼ਨ ਵੱਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਸੁਪਰ ਦੀ ਵਰਤੋਂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਮੁੜ ਤੋਂ ਜਿੱਤਦਾ ਹੈ ਤਾਂ ਪਹਿਲੇ ਘਰ ਦੇ ਖਰੀਦਦਾਰ $50,000 ਤੱਕ ਆਪਣੇ ਸੁਪਰਅਨੂਏਸ਼ਨ ਦੇ 40 ਫੀਸਦ ਹਿੱਸੇ ਦੀ ਵਰਤੋਂ ਕਰ ਸਕਣਗੇ।
ਚੋਣ ਸਰਗਰਮੀਆਂ ਹੁਣ ਆਪਣੇ ਆਖਰੀ ਹਫਤੇ ਵਿੱਚ ਹਨ ਅਤੇ ਗਠਜੋੜ ਵੱਲੋਂ ਅਧਿਕਾਰਿਤ ਤੌਰ ‘ਤੇ ਚੌਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਲਿਬਰਲ-ਨੈਸ਼ਨਲ ਪਾਰਟੀ ਵੱਲੋਂ ਬ੍ਰਿਸਬੇਨ ‘ਚ ਚੋਣ ਮੁਹਿੰਮ ਦੇ ਅਧਿਕਾਰਿਤ ਤੌਰ ‘ਤੇ ਉਦਘਾਟਨ ਸਮੇਂ ਕਾਫੀ ਉਤਸ਼ਾਹ ਨਜ਼ਰ ਆਇਆ।
ਟੋੋਨੀ ਐਬੋਟ ਵੱਲੋਂ 2013 ‘ਚ ਚੋਣਾਂ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪਾਰਟੀ ਨੇ ਕੁਈਨਜ਼ਲੈਂਡ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਇੱਕ ਅਜਿਹਾ ਰਾਜ ਹੈ ਜੋ ਸਰਕਾਰ ਦੇ ਮੁੜ ਚੋਣਾਂ ਦੀਆਂ ਸੰਭਾਵਨਾਵਾਂ ਲਈ ਮਹੱਤਵਪੂਰਣ ਹੋਵੇਗਾ।
ਦਿਨ-ਪ੍ਰਤੀਦਿਨ ਵੱਧ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਚੱਲਦਿਆਂ, ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਮੁੜ ਤੋਂ ਜਿੱਤਦਾ ਹੈ ਤਾਂ ਪਹਿਲੇ ਘਰ ਦੇ ਖਰੀਦਦਾਰ, ਜਾਇਦਾਦ ਲੈਣ ਸਮੇਂ ਆਪਣੇ ਸੁਪਰਅਨੂਏਸ਼ਨ ਦੇ 40 ਫੀਸਦ ਹਿੱਸੇ ਵਿੱਚੋਂ 50,000 ਡਾਲਰ ਤੱਕ ਦੀ ਵਰਤੋਂ ਕਰ ਸਕਣਗੇ।
ਇਸ ਨੀਤੀ ਨੂੰ ਵਿਰੋਧੀ ਧਿਰ ਅਤੇ ਆਰਥਿਕ ਮਾਹਰਾਂ ਦੁਆਰਾ ਵਿਆਪਕ ਤੌਰ 'ਤੇ ਨਾਪਸੰਦ ਕੀਤਾ ਗਿਆ ਹੈ।
ਲੇਬਰ ਦੇ ਹਾਊਸਿੰਗ ਬੁਲਾਰੇ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਇਹ ਨੀਤੀ ਘਰਾਂ ਨੂੰ ਹੋਰ ਵੀ ਮਹਿੰਗਾ ਅਤੇ ਪਹੁੰਚ ਤੋਂ ਬਾਹਰ ਕਰ ਦੇਵੇਗੀ।
ਜ਼ਿਆਦਾ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।