Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਅਨ ਲੋਕਾਂ ਲਈ 2022 ਤੋਂ ਸ਼ੁਰੂ ਹੋ ਸਕਦੀ ਹੈ ਵਿਦੇਸ਼ ਯਾਤਰਾ: ਪ੍ਰਧਾਨ ਮੰਤਰੀ ਸਕੌਟ ਮੌਰੀਸਨ

Source: AAP

ਹਾਲੇ ਤੱਕ ਸਿਰਫ 3.3% ਆਸਟ੍ਰੇਲੀਅਨ ਲੋਕਾਂ ਨੂੰ ਹੀ ਕਰੋਨਾਵਾਇਰਸ ਮਹਾਂਮਾਰੀ ਦਾ ਟੀਕਾ ਲਗਾਇਆ ਜਾ ਸਕਿਆ ਹੈ ਜਦਕਿ ਇਸ ਦੇ ਮੁਕਾਬਲੇ ਯੂ ਐਸ ਵਿੱਚ 45%, ਯੂ ਕੇ ਵਿਚ 47% ਅਤੇ ਇਸਰਾਈਲ ਵਿੱਚ 57% ਟੀਕਾਕਰਣ ਹੋ ਚੁੱਕਾ ਹੈ। ਜਦੋਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਅਗਲੇ ਸਾਲ ਦੀ ਕਰਿਸਮਿਸ ਤੱਕ ਸਰਹੱਦਾਂ ਖੁੱਲਣ ਬਾਰੇ ਪੁੱਛਿਆ ਤਾਂ ਉਹਨਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਉਹਨਾਂ 3.3% ਆਸਟ੍ਰੇਲੀਅਨ ਲੋਕਾਂ ਵਿੱਚ ਸ਼ਾਮਲ ਹੋ ਗਏ ਹਨ ਜਿਹਨਾਂ ਨੇ ਕਰੋਨਾਵਾਇਰਸ ਦੇ ਦੋਵੇਂ ਟੀਕੇ ਲਗਵਾ ਲਏ ਹਨ। ਇਸ ਸਮੇਂ ਪ੍ਰਧਾਨ ਮੰਤਰੀ ਵਿਦੇਸ਼ ਦੀ ਯਾਤਰਾ ਤੋਂ ਪਰਤਣ ਉਪਰੰਤ ‘ਦਾ ਲੋਜ’ ਵਿੱਚ ਇਕੱਲਤਾ ਧਾਰਨ ਕਰ ਰਹੇ ਹਨ।

ਨਿਊਜ਼ੀਲੈਂਡ ਅਤੇ ਕੁੱਝ ਮੁੱਠੀ ਭਰ ਦੇਸ਼ਾਂ ਵਿਚਾਲੇ ਖੁੱਲਣ ਵਾਲੀ ਯਾਤਰਾ ਨੂੰ ਛੱਡ ਕੇ ਬਾਕੀ ਦੇ ਦੇਸ਼ਾਂ ਨਾਲ ਆਸਟ੍ਰੇਲੀਆ ਦੀਆਂ ਸਰਹੱਦਾਂ ਅਗਲੇ ਸਾਲ ਦੇ ਮੱਧ ਤੱਕ ਖੁਲਣ ਦੀ ਕੋਈ ਉਮੀਦ ਨਹੀਂ ਹੈ।

2ਜੀਬੀ ਰੇਡਿਓ ਨਾਲ ਗੱਲ ਕਰਦੇ ਹੋਏ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਉਮੀਦ ਹੀ ਕਰ ਸਕਦੇ ਹਨ ਕਿ ਇਹ ਸਰਹੱਦੀ ਬੰਦਸ਼ਾਂ ਇਸ ਮਿੱਥੀ ਹੋਈ ਹੱਦ ਤੋਂ ਵੀ ਜਿਆਦਾ ਸਮੇਂ ਤੱਕ ਲਾਗੂ ਨਹੀਂ ਰਹਣਗੀਆਂ।

ਪਿਛਲੇ ਸਮੇਂ ਦੇ ਆਂਕੜਿਆਂ ਅਨੁਸਾਰ ਯੂ ਕੇ ਵਿੱਚ ਬੇਸ਼ਕ ਰੋਜ਼ਾਨਾ ਦਰਜ ਹੋਣ ਵਾਲੇ ਕੇਸਾਂ ਦੀ ਗਿਣਤੀ ਬਹੁਤ ਜਿਆਦਾ ਰਹੀ ਸੀ, ਪਰ ਨਾਲ ਹੀ ਇਸ ਵਿੱਚ ਟੀਕਾਕਰਣ ਵੀ ਕਾਫੀ ਤੇਜ਼ੀ  (47% ਦੀ ਦਰ) ਨਾਲ ਕੀਤਾ ਜਾ ਚੁੱਕਿਆ ਹੈ।

ਯੂਨਾਇਟੇਡ ਸਟੇਟਸ ਵਿੱਚ 45% ਲੋਕਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ ਅਤੇ ਇਸ ਸਮੇਂ ਕਈ ਅਮਰੀਕੀ ਲੋਕ ਯੂ ਕੇ ਵਿੱਚ ਜਾ ਕੇ ਗਰਮੀਆਂ ਦੀਆਂ ਛੁੱਟੀਆਂ ਮਾਨਣ ਦੀ ਤਿਆਰੀ ਕਰ ਰਹੇ ਹਨ।
ਬਾਕੀ ਦੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਟੀਕਾਕਰਣ ਦੀ ਗਤੀ ਕਾਫੀ ਹੋਲੀ ਚੱਲ ਰਹੀ ਅਤੇ ਪਿਛਲੇ ਹਫਤੇ ਕੀਤੇ ਐਲਾਨਾਂ ਨਾਲ ਟੀਕਾਕਰਣ ਨੂੰ ਰੋਕ ਜਿਹੀ ਲੱਗ ਗਈ ਜਾਪਦੀ ਹੈ।

ਪਿਛਲੇ ਹਫਤੇ ਕੀਤੇ ਐਲਾਨ ਅਨੁਸਾਰ ਹੁਣ ਆਸਟ੍ਰੇਲੀਆ ਦੇ 60 ਸਾਲ ਤੱਕ ਦੇ ਲੋਕਾਂ ਨੂੰ ਫਾਈਜ਼ਰ ਦਾ ਟੀਕਾ ਲਗਾਇਆ ਜਾਵੇਗਾ। ਪਰ ਨਾਲ ਹੀ ਕਈ ਰਾਜਾਂ ਅਤੇ ਪ੍ਰਦੇਸ਼ਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਕੋਲ ਮੰਗ ਅਨੁਸਾਰ ਟੀਕੇ ਉਪਲਬਧ ਹੀ ਨਹੀਂ ਹਨ।

ਐਸਟਰਾਜ਼ੈਨਿਕਾ ਦਾ ਟੀਕਾ ਹੁਣ 60 ਸਾਲ ਦੀ ਉਮਰ ਤੋਂ ਜਿਆਦਾ ਦੇ ਲੋਕਾਂ ਨੂੰ ਲਗਾਇਆ ਜਾਣਾ ਹੈ, ਅਤੇ ਇਸ ਕਾਰਨ ਹੁਣ ਫਾਈਜ਼ਰ ਵਾਲੇ ਟੀਕੇ ਦੀ ਮੰਗ ਬਹੁਤ ਜਿਆਦਾ ਹੋ ਗਈ ਹੈ।
ਫੈਡਰਲ ਸਰਕਾਰ ਨੇ ਫੌਜ ਨੂੰ ਟੀਕਾਕਰਣ ਦੀ ਮੱਦਦ ਲਈ ਮੂਹਰੇ ਆਉਣ ਲਈ ਕਿਹਾ ਹੈ ਅਤੇ ਲੈਫਟੀਨੈਂਟ ਜਨਰਲ ਜੋਹਨ ਫਰੀਵਨ ਇਸ ਮੁਹਿੰਮ ਦੇ ਮੁਖੀ ਥਾਪੇ ਗਏ ਹਨ।

ਕੋਮੋਡਰ ਯੰਗ ਦਾ ਕਹਿਣਾ ਹੈ ਕਿ ਇਸ ਸਮੇਂ ਫਾਈਜ਼ਰ ਦਾ ਟੀਕਾ 22 ਥਾਵਾਂ ਤੇ ਲਗਾਇਆ ਜਾ ਰਿਹਾ ਹੈ ਅਤੇ ਹੋਰ ਕਈ ਥਾਵਾਂ ਨੂੰ ਜਲਦ ਹੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਨੇ ਨੈਸ਼ਨਲ ਕੈਬਿਨੇਟ ਦੀ ਬੈਠਕ ਦੌਰਾਨ ਇਹਨਾਂ ਫੌਜੀਆਂ ਦਾ ਧੰਨਵਾਦ ਕਰਦੇ ਹੋਏ 60 ਸਾਲਾਂ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਛੇਤੀ ਨਾਲ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।

ਬੇਸ਼ਕ ਇਸ ਸਮੇਂ ਆਸਟ੍ਰੇਲੀਆ ਵਿੱਚ ਟੀਕਾਕਰਣ ਦੀ ਰਫਤਾਰ ਕਾਫੀ ਹੌਲੀ ਚੱਲ ਰਹੀ ਹੈ, ਪਰ ਸਿਹਤ ਮੰਤਰੀ ਗ੍ਰੇਗ ਹੰਟ ਨੇ ਕੁੱਝ ਅਜਿਹੇ ਆਂਕੜੇ ਪੇਸ਼ ਕੀਤੇ ਹਨ ਜਿਹਨਾਂ ਦਾ ਆਸਟ੍ਰੇਲੀਅਨ ਲੋਕਾਂ ਵਲੋਂ ਸਵਾਗਤ ਕੀਤਾ ਜਾ ਸਕਦਾ ਹੈ।

ਇਸ ਸਮੇਂ ਸਿਡਨੀ ਵਿੱਚ ਮੁੜ ਤੋਂ ਫੈਲ ਰਹੇ ਸਥਾਨਕ ਕੋਵਿਡ-19 ਦੇ ਕੇਸ 11 ਤੱਕ ਪਹੁੰਚ ਗਏ ਹਨ। ਦੋ ਨਵੇਂ ਕੇਸ ਵੀ ਦਰਜ ਕੀਤੇ ਗਏ ਹਨ ਜੋ ਕਿ ਪਹਿਲਾਂ ਜਾਣੇ-ਪਹਿਚਾਣੇ ਕੇਸਾਂ ਨਾਲ ਹੀ ਜੁੜੇ ਹੋਏ ਹਨ।

ਪ੍ਰੀਮੀਅਰ ਗਲੇਡੀਜ਼ ਬਰਜੈਕਲਿਅਨ ਨੇ ਕਿਹਾ ਹੈ ਗ੍ਰੇਟਰ ਸਿਡਨੀ ਦੇ ਕੁੱਝ ਇਲਾਕਿਆਂ ਵਿੱਚ ਮਾਸਕ ਪਾਉਣੇ ਲਾਜ਼ਮੀ ਹਨ, ਜਦਕਿ ਬਲੂ ਮਾਊਂਟੇਨਜ਼, ਸ਼ੋਅਲਹੈਵਨਜ਼ ਅਤੇ ਵੂਲੋਂਗੋਂਗ ਦੇ ਕੁੱਝ ਇਲਾਕੇ ਵੀ ਇਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।

ਮਿਸ ਬਰਜੈਕਲਿਅਨ ਨੇ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਹਰ ਮਿਲਣ ਵਾਲੇ ਵਿਅਕਤੀ ਬਾਰੇ ਇਹੀ ਸੋਚਣ ਕਿ ਇਸ ਨੂੰ ਲਾਗ ਲੱਗੀ ਹੋਈ ਹੋ ਸਕਦੀ ਹੈ।

 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟ੍ਰੇਲੀਅਨ ਲੋਕਾਂ ਲਈ 2022 ਤੋਂ ਸ਼ੁਰੂ ਹੋ ਸਕਦੀ ਹੈ ਵਿਦੇਸ਼ ਯਾਤਰਾ: ਪ੍ਰਧਾਨ ਮੰਤਰੀ ਸਕੌਟ ਮੌਰੀਸਨ 22/06/2021 09:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More