Coming Up Fri 9:00 PM  AEDT
Coming Up Live in 
Live
Punjabi radio

‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ

Australia's First Sikh Temple Complex, Woolgoolga. Source: Supplied

ਨਿਊ ਸਾਊਥ ਵੇਲਸ ਸਰਕਾਰ ਵੱਲੋਂ ਆਸਟ੍ਰੇਲੀਆ ਵਿੱਚ ਸਥਾਪਤ ਸਿੱਖ ਭਾਈਚਾਰੇ ਦੇ ਪਹਿਲੇ ਗੁਰਦੁਆਰੇ ਨੂੰ ਸਟੇਟ ਹੈਰੀਟੇਜ ਰਜਿਸਟਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਇਸ ਫੈਸਲੇ ਦਾ ਆਸਟ੍ਰੇਲੀਅਨ ਸਿੱਖ ਭਾਈਚਾਰੇ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਹੈ।

ਨਿਊ ਸਾਊਥ ਵੇਲਸ ਸਰਕਾਰ ਵਿੱਚ ਹੈਰੀਟੇਜ ਮੰਤਰੀ ਡਾਨ ਹਰਵਿਨ ਨੇ ਆਖਿਆ ਹੈ ਕਿ 1968 ਵਿੱਚ ਆਸਟ੍ਰੇਲੀਆ ਦੇ ਪਹਿਲੇ ਸਿੱਖ ਗੁਰਦੁਆਰੇ ਦੀ ਸਥਾਪਨਾ ਸਮੁਚੇ ਭਾਈਚਾਰੇ ਲਈ ਸਮਾਜਕ ਅਤੇ ਧਾਰਮਕ ਅਹਿਮੀਅਤ ਰੱਖਦੀ ਹੈ।

ਦੱਸਣਯੋਗ ਹੈ ਕਿ ਗੁਰਦਵਾਰਾ ਸਾਹਿਬ ਦੀ ਪਹਿਲੀ ਇਮਾਰਤ ਤੋਂ ਹਟਕੇ ਇੱਕ ਨਵੀਂ ਇਮਾਰਤ ਵੀ ਬਣਾਈ ਗਈ ਹੈ ਜਿਸਦੇ ਚਿੱਟੇ ਤੇ ਸੋਨੇ ਰੰਗੇ ਗੁੰਬਦਾਂ ਦੀ ਵਲਗੂਲਗਾ ਵਿੱਚ ਇੱਕ ਵੱਖਰੀ ਪਛਾਣ ਅਤੇ ਅਹਿਮੀਅਤ ਹੈ।

New building of the first sikh temple
The new building of the First Sikh Temple of Australia opened in 2019.
SBS Punjabi

ਗੁਰਦੁਆਰਾ ਸਾਹਿਬ ਦੇ ਨਵੇਂ ਕੰਪਲੈਕਸ ਨੂੰ 2019 ਵਿੱਚ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਸੀ। 

ਬਹੁਸਭਿਆਚਾਰਕ ਮਾਮਲਿਆਂ ਲਈ ਕਾਰਜਕਾਰੀ ਮੰਤਰੀ ਜੈਫ਼ ਲੀ ਨੇ ਆਖਿਆ ਕਿ ਇਹ ਫ਼ੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। 

ਹੈਰੀਟੇਜ ਮੰਤਰੀ ਡਾਨ ਹਰਵਿਨ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਨੂੰ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਨ। 

ਨਿਊ ਸਾਊਥ ਵੇਲਜ਼ ਸੰਸਦ ਦੇ ਕੌਂਫਸ ਹਾਰਬਰ ਲਈ ਮੈਂਬਰ ਗੁਰਮੇਸ਼ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਦਾ ਇਲਾਕਾ ਸੱਭਿਆਚਾਰਕ ਤੇ ਭਾਈਚਾਰਕ ਵੰਨ-ਸੁਵੰਨਤਾ ਵਾਲਾ ਇੱਕ ਵਿਕਾਸਸ਼ੀਲ ਖੇਤਰ ਹੈ। 

"ਸਾਡੇ ਭਾਈਚਾਰੇ ਲਈ ਇਸ ਥਾਂ ਦਾ ਵਿਰਾਸਤ ਸੂਚੀ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਮਹੱਤਵਪੂਰਨ ਤੇ ਮਾਣ ਵਾਲੀ ਗੱਲ ਹੈ।"

The first Sikh Temple of Australia
The first Sikh Temple of Australia opened in Woolgoolga in 1968.
SBS Punjabi

ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਇਲਾਕੇ ਦੀ ਵਸਨੀਕ ਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਰੰਜਣ ਸਿੰਘ ਮੋਰ 1938 ਵਿੱਚ ਆਸਟ੍ਰੇਲੀਆ ਆਏ ਸਨ।  

"ਉਨ੍ਹਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪਹਿਲੇ ਵਸੇ ਸਿੱਖ ਲੋਕਾਂ ਦੁਆਰਾ ਕੀਤੀ ਗਈ ਇਹ ਕੋਸ਼ਿਸ਼ ਕਦੇ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਸਟੇਟ ਵਿਰਾਸਤ ਵਜੋਂ ਸਾਂਭੀ ਜਾਵੇਗੀ," ਉਨ੍ਹਾਂ ਕਿਹਾ। 

ਸ੍ਰੀਮਤੀ ਕੌਰ ਜੋ 1964 ਵਿੱਚ ਆਪਣੇ ਪਿਤਾ ਨਾਲ ਰਹਿਣ ਲਈ ਭਾਰਤ ਤੋਂ ਵਲਗੂਲਗਾ ਆ ਗਈ ਸੀ, ਵੱਲੋਂ ਸਰਕਾਰ ਦੇ ਇਸ ਫੈਸਲੇ ਲਈ ਧੰਨਵਾਦੀ ਬੋਲ ਸਾਂਝੇ ਕੀਤੇ ਹਨ।  

"ਇਹ ਮਾਣ ਦੇਣ ਲਈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ। ਇਹ ਫ਼ੈਸਲਾ ਸੁਨਿਸ਼ਚਿਤ ਕਰੇਗਾ ਕਿ ਪਹਿਲਾਂ ਸਿੱਖ ਗੁਰਦੁਆਰਾ ਸਾਡੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਸਿੱਖ ਵਿਰਾਸਤ ਬਾਰੇ ਜਾਣੂ ਕਰਵਾਉਂਦਾ ਰਹੇਗਾ।"

Deesh Kaur’s father Niranjan Singh More was one of the early Sikh settlers who established the first Sikh Temple in Woolgoolga.
Deesh Kaur’s father Niranjan Singh More was one of the early Sikh settlers who established the first Sikh Temple in Woolgoolga.
Supplied

ਦੀਸ਼ ਕੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।  

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ

Coming up next

# TITLE RELEASED TIME MORE
‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ 22/10/2020 05:00 ...
SBS Punjabi Australia News: Thursday 20 Jan 2022 20/01/2022 11:15 ...
Pakistan Diary: 'Drone attack' in Abu Dhabi kills one Pakistani and two Indian nationals 20/01/2022 06:59 ...
RAT kit pricing 'beyond outrageous': ACCC 20/01/2022 06:36 ...
Big boss fame Jasmin Bhasin and Gippy Grewal’s ‘Honeymoon’ is spoilt by their families 20/01/2022 05:00 ...
SBS Punjabi Australia News: Wednesday 19th Jan 2022 19/01/2022 10:00 ...
‘Day by day’: Businesses welcome extra work hours for international students but call for more arrivals 19/01/2022 14:26 ...
How has the pandemic changed children? 19/01/2022 09:38 ...
'Migrant communities travel up to 200km for cremations,’ says newly elected councillor in Griffith 19/01/2022 20:00 ...
SBS Punjabi Australia News: Tuesday 18 Jan 2022 18/01/2022 13:38 ...
View More