Coming Up Thu 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਡਾਇਰੀ: ਪੰਜਾਬ ਵਿੱਚ 72 ਫੀਸਦੀ ਮਤਦਾਨ, ਕੁਝ ਮਾਮੂਲੀ ਝੜੱਪਾਂ ਨੂੰ ਛੱਡਕੇ ਚੋਣਾਂ ਸ਼ਾਂਤਮਈ ਰਹੀਆਂ

Village women display their voter identity cards as they arrive to cast their votes for the Punjab State Assembly elections. Source: AAP Images

ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦੀ ਵੋਟਰਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਈਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੋਲਿੰਗ ਵਾਲੇ ਦਿਨ ਪੁਲਿਸ ਵੱਲੋਂ 33 'ਐਫ ਆਈ ਆਰਜ਼' ਵੀ ਦਰਜ ਕੀਤੀਆਂ ਗਈਆਂ। ਇਹ ਤੇ ਹਫਤੇ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਪਰਮਜੀਤ ਸਿੰਘ ਸੋਨਾ ਦੀ ਇਹ ਰਿਪੋਰਟ ਸੁਣੋ....

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ ਦਿਨੀਂ ਹੋਈਆਂ ਪੰਜਾਬ ਵਿਧਾਨ ਸਭ ਚੋਣਾਂ ਦੌਰਾਨ ਕੁੱਲ 1,54,69,618 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚ 81,33,930 ਪੁਰਸ਼ ਅਤੇ 73,35,406 ਔਰਤਾਂ, ਜਦੋਂ ਕਿ 282 ਟਰਾਂਸਜੈਂਡਰ ਸ਼ਾਮਲ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਕੁੱਲ 117 ਹਲਕਿਆਂ ਵਿੱਚ ਗਿੱਦੜਬਾਹਾ ਸਭ ਤੋਂ ਵੱਧ (84.93%) ਪੋਲਿੰਗ ਪ੍ਰਤੀਸ਼ਤਤਾ ਦੇ ਨਾਲ ਪਹਿਲੇ ਸਥਾਨ 'ਤੇ ਰਿਹਾ, ਜਿਸ ਤੋਂ ਬਾਅਦ ਤਲਵੰਡੀ ਸਾਬੋ (83.70%) ਅਤੇ ਸਰਦੂਲਗੜ੍ਹ (83.64%) ਜਦਕਿ ਅੰਮ੍ਰਿਤਸਰ ਪੱਛਮੀ (55.40%), ਲੁਧਿਆਣਾ ਦੱਖਣੀ (59.04%) ਅਤੇ ਅੰਮ੍ਰਿਤਸਰ ਕੇਂਦਰੀ (59.19%) ਹਲਕਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਪ੍ਰਤੀਸ਼ਤਤਾ ਦਰਜ ਕੀਤੀ ਗਈ ਹੈ।

ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਬਣਾਈ ਰੱਖਣ ਬਾਰੇ ਗੱਲ ਕਰਦੇ ਹੋਏ ਸ੍ਰੀ ਰਾਜੂ ਨੇ ਦੱਸਿਆ ਕਿ ਰਾਜ ਭਰ ਵਿੱਚ ਚੋਣਾਂ ਨਾਲ ਸਬੰਧਤ ਕੁਝ ਮਾਮੂਲੀ ਘਟਨਾਵਾਂ ਸਾਹਮਣੇ ਆਉਣ ਤੇ ਕੁੱਲ 33 ਐਫ ਆਈ ਆਰਜ਼ ਵੀ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 10 ਮਾਮੂਲੀ ਝੜਪਾਂ ਨਾਲ, 16 ਮਨਾਹੀ ਦੇ ਹੁਕਮਾਂ ਦੀ ਉਲੰਘਣਾ ਨਾਲ, ਤਿੰਨ ਚੋਣਾਂ ਨਾਲ ਸਬੰਧਤ ਅਪਰਾਧ, ਇੱਕ ਗੋਲੀਬਾਰੀ ਦੀ ਘਟਨਾ ਨਾਲ ਅਤੇ ਤਿੰਨ ਹੋਰ ਮਾਮਲਿਆਂ ਨਾਲ ਸਬੰਧਤ ਹਨ।

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਪੰਜਾਬੀ ਡਾਇਰੀ: ਪੰਜਾਬ ਵਿੱਚ 72 ਫੀਸਦੀ ਮਤਦਾਨ, ਕੁਝ ਮਾਮੂਲੀ ਝੜੱਪਾਂ ਨੂੰ ਛੱਡਕੇ ਚੋਣਾਂ ਸ਼ਾਂਤਮਈ ਰਹੀਆਂ 22/02/2022 07:52 ...
ਹਰਿੰਦਰ ਭੁੱਲਰ: ਅਦਾਕਾਰੀ ਅਤੇ ਵਲੋਗ ਦੀ ਦੁਨੀਆ ਦਾ ਇੱਕ ਜਾਣਿਆ-ਪਛਾਣਿਆ ਚੇਹਰਾ 29/06/2022 14:36 ...
ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫਲੂ ਦਾ ਟੀਕਾਕਰਨ ਜਲਦੀ ਕਰਵਾਉਣ ਉੱਤੇ ਜ਼ੋਰ 29/06/2022 06:15 ...
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਅਰਥ-ਵਿਵਸਥਾ ਢਹਿ-ਢੇਰੀ ਹੋਣ ਬਾਰੇ ਬਿਆਨ 28/06/2022 04:59 ...
ਪੰਜਾਬੀ ਡਾਇਰੀ: 'ਆਪ' ਸਰਕਾਰ ਦਾ ਪਹਿਲਾ ਬਜਟ, 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ 28/06/2022 10:03 ...
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ 24/06/2022 09:59 ...
ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਮੰਦੀ ਤੋਂ ਜਲਦ ਉਭਰਨ ਦੀ ਉਮੀਦ ਵਿੱਚ 24/06/2022 06:00 ...
ਘੱਟ ਤਨਖਾਹ ਵਾਲੇ ਕਾਮਿਆਂ ਦੀ ਤਨਖ਼ਾਹ ਵਿੱਚ ਵਾਧਾ, ਲੱਗਭਗ 2.2 ਮਿਲੀਅਨ ਲੋਕਾਂ ਨੂੰ ਫਾਇਦਾ ਮਿਲਣ ਦੀ ਉਮੀਦ 23/06/2022 07:14 ...
ਮੈਲਬੌਰਨ ਵਿੱਚ ਹੋਣ ਜਾ ਰਹੀ ਮਲਟੀਕਲਚਰਲ ਅਥਲੈਟਿਕਸ ਮੀਟ ਲਈ ਤਿਆਰੀਆਂ ਜ਼ੋਰਾਂ 'ਤੇ 22/06/2022 09:49 ...
ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ? 22/06/2022 16:50 ...
View More