Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀਅਤ ਨੂੰ ਪ੍ਰਣਾਏ ਹੋਏ ਦਵਿੰਦਰ ਧਾਰੀਆ ਨੇ ਏਬੀਸੀ ਪਲੇਅ ਸਕੂਲ ਵਿੱਚ ਪੇਸ਼ ਕੀਤਾ ਭੰਗੜਾ

Punjabi singer and musician Devinder Dharia makes an appearance on ABC's 'Play School'. Source: Supplied by Devinder Dharia

ਸਿਡਨੀ ਨਿਵਾਸੀ ਦਵਿੰਦਰ ਸਿੰਘ ਧਾਰੀਆ ਨੇ ਆਸਟ੍ਰੇਲੀਆ ਭਰ ਦੇ ਕਈ ਸਮਾਗਮਾਂ ਵਿੱਚ ਪੰਜਾਬੀ ਸਭਿਆਚਾਰ ਦੀ ਨੁਮਾਇੰਦਗੀ ਕੀਤੀ ਹੈ। ਹਾਲ ਹੀ ਵਿੱਚ ਉਹਨਾਂ ਏਬੀਸੀ ਟੀਵੀ ਦੇ 'ਪਲੇਅ ਸਕੂਲ' ਵਿੱਚ ਭੰਗੜੇ ਅਤੇ ਢੋਲ ਦੀ ਪੇਸ਼ਕਾਰੀ ਨਾਲ਼ ਛੋਟੇ ਬੱਚਿਆਂ ਦੀ ਦੁਨੀਆ ਵਿੱਚ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ ਹੈ।

ਦਵਿੰਦਰ ਸਿੰਘ ਧਾਰੀਆ ਜੋ ਕਿ ਆਪਣੀ ਵਿਲੱਖਣ ਪੰਜਾਬੀ ਲੋਕ ਗਾਇਕੀ ਕਰਕੇ ਜਾਣੇ ਜਾਂਦੇ ਹਨ, ਨੂੰ ਉਸ ਸਮੇਂ ਖੁਸ਼ੀ ਹੋਈ ਜਦੋਂ ਏਬੀਸੀ ਟੀਵੀ ਅਦਾਰੇ ਵਲੋਂ ਉਹਨਾਂ ਨੂੰ ਬੱਚਿਆਂ ਦੇ ' ਪਲੇਅ ਸਕੂਲ' ਪ੍ਰੋਗਰਾਮ ਵਿੱਚ ਪੰਜਾਬੀ ਸਭਿਆਚਾਰ ਦੀ ਇੱਕ ਝਲਕ ਪੇਸ਼ ਕਰਨ ਲਈ ਸੱਦਾ ਮਿਲਿਆ।

ਸ਼੍ਰੀ ਧਾਰੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਵਾਸਤੇ ਇਹ ਇੱਕ ਖਾਸ ਮੌਕਾ ਸੀ ਜਦੋਂ ਉਹਨਾਂ ਨੇ ਛੋਟੇ ਅਤੇ ਗੈਰ-ਭਾਰਤੀ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਭੰਗੜੇ ਨਾਲ਼ ਜੋੜਨਾ ਸੀ।

Davinder Singh Dharia
Mr Davinder Singh Dharia a well known Punjabi folk singer, performer and teacher.
Dharia

ਸ਼੍ਰੀ ਧਾਰੀਆ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਇਸ ਪੇਸ਼ਕਾਰੀ ਨਾਲ ਬਹੁਤ ਤਸੱਲੀ ਮਿਲੀ ਹੈ ਕਿਉਂਕਿ ਅਜਿਹਾ ਕਰਨ ਨਾਲ ਉਹ ਆਸਟ੍ਰੇਲੀਆ ਭਰ ਦੇ ਛੋਟੇ-ਛੋਟੇ ਬਾਲਾਂ ਤੱਕ ਪੰਜਾਬੀ ਸਭਿਆਚਾਰ ਦੀ ਇਸ ਵੰਨਗੀ ਨੂੰ ਪਹੁੰਚਾਉਣ ਵਿੱਚ ਸਫਲ ਹੋਏ ਹਨ।

“ਛੋਟੇ ਬੱਚੇ ਕਿਸੇ ਵੀ ਚੀਜ਼ ਨੂੰ ਛੇਤੀ ਸਿੱਖਣ ਦੀ ਸਮਰੱਥਾ ਰੱਖਦੇ ਹਨ ਅਤੇ ਉਹਨਾਂ ਵਿੱਚ ਨਵੇਂ ਸਭਿਆਚਾਰਾਂ ਨੂੰ ਅਪਨਾਉਣ ਦੀ ਵੀ ਤਾਂਘ ਹੁੰਦੀ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਪੰਜਾਬੀ ਕੱਪੜੇ ਪਾ ਕੇ ਗਏ ਸੀ ਅਤੇ ਢੋਲ ਦੀ ਤਾਲ ‘ਤੇ ਅਸੀਂ 'ਆਓ ਪਾਈਏ ਭੰਗੜਾ, ਜੀ ਆਓ ਪਾਈਏ ਭੰਗੜਾ ਪੇਸ਼ ਕੀਤਾ," ਉਨ੍ਹਾਂ ਦੱਸਿਆ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Coming up next

# TITLE RELEASED TIME MORE
ਪੰਜਾਬੀਅਤ ਨੂੰ ਪ੍ਰਣਾਏ ਹੋਏ ਦਵਿੰਦਰ ਧਾਰੀਆ ਨੇ ਏਬੀਸੀ ਪਲੇਅ ਸਕੂਲ ਵਿੱਚ ਪੇਸ਼ ਕੀਤਾ ਭੰਗੜਾ 22/09/2021 10:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More