Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਘਰ ਵਾਪਸ ਆਉਣ ਵਾਲੇ ਆਸਟ੍ਰੇਲੀਅਨ ਲੋਕਾਂ ਨੂੰ ਕੂਆਰਨਟੀਨ ਦਾ ਖਰਚ ਆਪ ਚੁੱਕਣਾ ਪਵੇਗਾ

Returning overseas travellers are ushered into Sydney's InterContinental Hotel for the beginning of their 14-day imposed quarantine in March. Source: AAP

ਨਿਊ ਸਾਊਥ ਵੇਲਜ਼ ਵਿੱਚ ਅਪੜਨ ਵਾਲੇ ਯਾਤਰੀਆਂ ਨੂੰ 14 ਦਿਨਾਂ ਦੀ ਲਾਜ਼ਮੀ ਹੋਟਲਾਂ ਵਿੱਚ ਬਿਤਾਈ ਜਾਣ ਵਾਲੀ ਇਕੱਲਤਾ ਵਾਸਤੇ 3000 ਡਾਲਰ ਦੇਣੇ ਹੋਣਗੇ। ਅਜਿਹਾ 18 ਜੂਲਾਈ ਤੋਂ ਲਾਗੂ ਹੋਵੇਗਾ। ਪਰਿਵਾਰ ਦੇ ਨਾਲ ਆਉਣ ਵਾਲੇ ਹੋਰਨਾਂ ਬਾਲਗਾਂ ਨੂੰ 1000 ਡਾਲਰ ਦੇਣੇ ਹੋਣਗੇ। ਤਿੰਨ ਸਾਲ ਤੋਂ ਵੱਡੇ ਬੱਚਿਆਂ ਨੂੰ 500 ਡਾਲਰ ਦੇਣ ਹੋਣਗੇ, ਜਦਕਿ ਤਿੰਨ ਸਾਲ ਤੋਂ ਛੋਟਿਆਂ ਕੋਲੋਂ ਕੁੱਝ ਨਹੀਂ ਲਿਆ ਜਾਵੇਗਾ।

ਕੋਵਿਡ-19 ਦੀ ਭਿਆਨਕ ਮਾਰ ਵਿਕਟੋਰੀਆ ਉੱਤੇ ਅਜੇ ਵੀ ਬੁਰੀ ਤਰਾਂ ਨਾਲ ਪੈ ਰਹੀ ਹੈ, ਅਤੇ ਇਸ ਕਾਰਨ ਹੋਰ ਮੌਤ ਵੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਨੇ ਫੈਸਲਾ ਲਿਆ ਹੈ ਕਿ ਇੱਥੇ ਪਹੁੰਚਣ ਵਾਲੇ ਯਾਤਰੀ ਹੋਟਲਾਂ ਵਿੱਚਲੇ ਕੂਆਰਨਟੀਨ ਦਾ ਖਰਚ ਹੁਣ ਆਪ ਚੁੱਕਣਗੇ।

ਵਿਕਟੋਰੀਆ ਵਿੱਚ ਕਰੋਨਾਵਾਇਰਸ ਦੀ ਟੈਸਟਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਤਕਰੀਬਨ 32 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਗਏ ਹਨ। ਪ੍ਰੀਮੀਅਰ ਡੇਨੀਅਲ ਐਂਡਰੀਊਜ਼ ਨੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਲੋਕਾਂ ਦਾ ਸਵਾਗਤ ਕੀਤਾ ਹੈ। 

ਪਰ ਇਸ ਦੇ ਨਾਲ ਹੀ ਕੋਵਿਡ-19 ਕਾਰਨ ਹੋਈ ਇੱਕ ਹੋਰ ਮੌਤ ਤੋਂ ਇਹ ਵੀ ਸਾਹਮਣੇ ਆ ਗਿਆ ਹੈ ਕਿ ਰਾਜ ਅਜੇ ਵੀ ਕਾਫੀ ਖਤਰੇ ਵਿੱਚ ਹੈ। 70ਵਿਆਂ ਦੀ ਉਮਰ ਦੇ ਇਸ ਵਿਅਕਤੀ ਦੀ ਮੌਤ ਨਾਲ ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 108 ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਇੱਕ 90 ਸਾਲਾਂ ਦੇ ਬਜ਼ੁਰਗ ਦੀ ਮੌਤ ਵੀ ਮੈਲਬਰਨ ਵਿੱਚ ਹੀ ਹੋਈ ਸੀ। ਪ੍ਰੀਮੀਅਰ ਡੇਨੀਅਲ ਐਂਡਰੀਊਜ਼ ਨੇ ਇਹਨਾਂ ਮੌਤਾਂ ਨੂੰ ਬਹੁਤ ਹੀ ਦੁਖਦਾਈ ਦਸਿਆ ਹੈ।

ਵਿਕਟੋਰੀਆ ਸੂਬੇ ਵਿੱਚ ਕਰੋਨਾਵਾਇਰਸ ਦੇ 273 ਨਵੇਂ ਕੇਸ ਦਰਜ ਕੀਤੇ ਗਏ ਸਨ ਅਤੇ ਇਸ ਦੇ ਨਾਲ ਹੀ ਕੁੱਲ ਸੰਖਿਆ ਹੁਣ 3800 ਦੇ ਕਰੀਬ ਪਹੁੰਚ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਬਰੇਟ ਸਟਨ ਨੇ ਸਿਹਤ ਮਹਿਕਮੇ ਅਤੇ ਏਜਡ ਕੇਅਰ ਸੰਸਥਾਵਾਂ ਵਿੱਚ ਫੈਲ ਰਹੇ ਇਸ ਵਾਇਰਸ ਉੱਤੇ ਚਿੰਤਾ ਪ੍ਰਗਟਾਈ ਹੈ।

ਵਿਕਟੋਰੀਆ ਦੀ ਸਰਕਾਰ ਨੈ ਐਲਾਨ ਕੀਤਾ ਹੈ ਕਿ ਕੱਚੀ ਜਮਾਤ ਤੋਂ ਲੈ ਕਿ ਦੱਸਵੀਂ ਤੱਕ ਦੇ ਸਾਰੇ ਵਿਦਿਆਰਥੀ ਘੱਟੋ ਘੱਟ 19 ਅਗਸਤ ਤੱਕ ਘਰਾਂ ਵਿੱਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕਰਨਗੇ ਕਿਉਂਕਿ ਇਸ ਦਾ ਕੋਈ ਹੋਰ ਹੱਲ ਨਜ਼ਰ ਨਹੀਂ ਆ ਰਿਹਾ ਹੈ।

ਅੱਜ 13 ਜੂਲਾਈ ਤੋਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਮੈਲਬਰਨ ਅਤੇ ਮਿਚਲ ਸ਼ਾਇਰ ਦੇ ਵਿਦਿਆਰਥੀ ਸਕੂਲਾਂ ਵਿੱਚ ਪੜਾਈ ਕਰਨ ਲਈ ਪਰਤ ਗਏ ਹਨ। ਜਿਹੜੇ ਛੋਟੇ ਜਾਂ ਅਪੰਗ ਬੱਚੇ ਘਰਾਂ ਵਿੱਚ ਰਹਿ ਕੇ ਪੜਾਈ ਨਹੀਂ ਕਰ ਸਕਦੇ ਉਹਨਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ।

ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਵਿੱਚ ਅਪੜਨ ਵਾਲੇ ਯਾਤਰੀਆਂ ਨੂੰ 14 ਦਿਨਾਂ ਦੀ ਲਾਜ਼ਮੀ ਹੋਟਲਾਂ ਵਿੱਚ ਬਿਤਾਈ ਜਾਣ ਵਾਲੀ ਇਕੱਲਤਾ ਵਾਸਤੇ 3000 ਡਾਲਰ ਦੇਣੇ ਹੋਣਗੇ। ਅਜਿਹਾ 18 ਜੂਲਾਈ ਤੋਂ ਲਾਗੂ ਹੋਵੇਗਾ। ਪਰਿਵਾਰ ਦੇ ਨਾਲ ਆਉਣ ਵਾਲੇ ਹੋਰਨਾਂ ਬਾਲਗਾਂ ਨੂੰ 1000 ਡਾਲਰ ਦੇਣੇ ਹੋਣਗੇ। ਤਿੰਨ ਸਾਲ ਤੋਂ ਵੱਡੇ ਬੱਚਿਆਂ ਨੂੰ 500 ਡਾਲਰ ਦੇਣ ਹੋਣਗੇ, ਜਦਕਿ ਤਿੰਨ ਸਾਲ ਤੋਂ ਛੋਟਿਆਂ ਕੋਲੋਂ ਕੁੱਝ ਨਹੀਂ ਲਿਆ ਜਾਵੇਗਾ।

ਪ੍ਰੀਮੀਅਰ ਗਲੇਡੀਜ਼ ਬਰੇਜੇਕਲਿਅਨ ਨੇ ਕਿਹਾ ਹੈ ਕਿ ਇਹ ਵਾਜਬ ਫੈਸਲਾ ਹੈ ਅਤੇ ਕੂਆਰਨਟੀਨ ਲਈ ਕੀਤੇ ਜਾ ਰਹੇ ਖਰਚੇ  ਹੁਣ ਕੋਵਿਡ ਦੀ ਟੈਸਟਿੰਗ ਅਤੇ ਟਰੇਸਿੰਗ ਉੱਤੇ ਖਰਚੇ ਜਾਣਗੇ।

ਸਿਡਨੀ ਦੇ ਉੱਤਰ ਪੱਛਮੀ ਸ਼ਹਿਰ ਕਸੂਲਾ ਇਲਾਕੇ ਵਿਚਲੇ ਕਰਾਸਰੋਡ ਹੋਟਲ ਦੇ ਇੱਕ 18 ਸਾਲਾਂ ਦੇ ਕਰਮਚਾਰੀ ਵਿੱਚ ਵੀ ਕਰੋਨਾਵਾਇਰਸ ਪਾਇਆ ਗਿਆ ਹੈ।

ਇਸ ਦੇ ਨਾਲ, ਕਰੋਨਾਵਾਇਰਸ ਨਾਲ ਜੁੜੇ ਹੋਏ ਕੇਸਾਂ ਦੀ ਗਿਣਤੀ ਵੀ ਵੱਧ ਕੇ ਹੁਣ 9 ਹੋ ਗਈ ਹੈ। ਸ਼ੁੱਕਰਵਾਰ ਤੋਂ ਇਸ ਹੋਟਲ ਦੇ ਕਾਰਪਾਰਕ ਵਿੱਚ ਲਗਾਏ ਗਏ ਟੈਸਟਿੰਗ ਸੈਂਟਰ ਵਿੱਚ 1200 ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।

ਨਿਊ ਸਾਊਥ ਵੇਲਜ਼ ਦੀ ਲੇਬਰ ਨੇਤਾ ਜੋਡੀ ਮੈਕ-ਕੀਅ ਦਾ ਕਹਿਣਾ ਹੈ ਕਿ ਬਰੇਜੇਕਲਿਅਨ ਸਰਕਾਰ ਨੂੰ ਹਾਲੇ ਹੋਰ ਵੀ ਬਹੁਤ ਕੁੱਝ ਕਰਨਾ ਚਾਹੀਦਾ ਹੈ।

ਆਸਟ੍ਰੇਲੀਆ ਦੇ ਡਿਪਟੀ ਚੀਫ ਮੈਡੀਕਲ ਅਫਸਰ ਡਾ ਨਿੱਕ ਕੋਟਸਵਰਥ ਨੇ ਵੀ ਕਸੂਲਾ ਵਿੱਚ ਫੈਲ ਰਹੇ ਪ੍ਰਕੋਪ ਉੱਤੇ ਚਿੰਤਾ ਪ੍ਰਗਟਾਈ ਹੈ।

ਕੂਈਨਜ਼ਲੈਂਡ ਦੀ ਪ੍ਰੀਮੀਅਰ ਐਨਾਸਟਾਸ਼ੀਆ ਪਾਲਾਜ਼ੂਕ ਨੇ ਕਿਹਾ ਹੈ ਕਿ ਉਹਨਾਂ ਦਾ ਸੂਬਾ ਇਸ ਵਾਇਰਸ ਦੇ ਦੁਬਾਰਾ ਫੈਲਣ ਦੀ ਸੂਰਤ ਵਿੱਚ ਪੂਰੀ ਤਰਾਂ ਤਿਆਰ ਹੈ। ਸਰਕਾਰੀ ਵਿਭਾਗਾਂ ਨੇ ਇਸ ਦੀ ਤਿਆਰੀ ਵੀ ਕਰ ਲਈ ਹੋਈ ਹੈ। ਸਨਸ਼ਾਈਨ ਸਟੇਟ ਵਿੱਚ ਇਸ ਸਮੇਂ ਕਰੋਨਾਵਾਇਰਸ ਦੇ ਤਿੰਨ ਕੇਸ ਹਨ ਜਦਕਿ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ ਹੈ। ਕੂਈਨਜ਼ਲੈਂਡ ਦੀ ਯੂਨਿਵਰਸਿਟੀ ਨੇ ਅੱਜ 13 ਜੂਲਾਈ ਤੋਂ ਕਰੋਨਾਵਾਇਰਸ ਦੀ ਇੱਕ ਦਵਾਈ ਦੇ ਨਮੂਨੇ ਇਨਸਾਨਾਂ ਉੱਤੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਨੀਦਰਲੈਂਡ ਵਿੱਚ ਜਾਨਵਰਾਂ ਉੱਤੇ ਕੀਤੇ ਇਸੇ ਨਮੂਨੇ ਦੇ ਚੰਗੇ ਨਤੀਜੇ ਸਾਹਮਣੇ ਆਏ ਸਨ। ਮਿਸ ਪਾਲਾਜ਼ੂਕ ਨੇ ਕਿਹਾ ਹੈ ਕਿ ਉਹਨਾਂ ਨੂੰ ਇਹਨਾਂ ਟੈਸਟਾਂ ਤੋਂ ਚੰਗੀ ਆਸ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

Coming up next

# TITLE RELEASED TIME MORE
ਘਰ ਵਾਪਸ ਆਉਣ ਵਾਲੇ ਆਸਟ੍ਰੇਲੀਅਨ ਲੋਕਾਂ ਨੂੰ ਕੂਆਰਨਟੀਨ ਦਾ ਖਰਚ ਆਪ ਚੁੱਕਣਾ ਪਵੇਗਾ 14/07/2020 07:48 ...
ਵਿਕਟੋਰੀਆ ਵਿੱਚ ਕੋਵਿਡ-ਪ੍ਰਭਾਵਿਤ ਟੈਕਸੀ ਸਨਅਤ ਲਈ 22 ਮਿਲੀਅਨ ਡਾਲਰ ਦਾ ਐਲਾਨ, ਡਰਾਈਵਰਾਂ ਵੱਲੋਂ 'ਸਿੱਧਾ' ਫਾਇਦਾ ਦੇਣ ਲਈ ਅਪੀਲ 05/08/2020 21:00 ...
ਆਸਟ੍ਰੇਲੀਆ ਵਿੱਚ ਸਥਾਪਤ ਹੋਣ ਸਮੇਂ ਪ੍ਰਵਾਸੀ ਮਰਦਾਂ ਦੀ ਮਾਨਸਿਕ ਸਿਹਤ ਉੱਤੇ ਪੈ ਸਕਦਾ ਹੈ ਅਸਰ 04/08/2020 08:00 ...
ਕੋਵਿਡ-19 ਹੌਟ ਸਪੋਟਸ ਵਿੱਚ ਬੇਥਾਹ ਚੁਣੌਤੀਆਂ ਦਾ ਸਾਮਣਾ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਕਰਮਚਾਰੀ 31/07/2020 13:09 ...
'ਪੀ ਆਰ ਦੀ ਅਰਜ਼ੀ ਹੋਵੇਗੀ ਰੱਦ': ਭਾਰਤੀ ਪ੍ਰਵਾਸੀ ਨੂੰ ਹਜ਼ਾਰਾਂ ਡਾਲਰ ਦਾ ਨੁਕਸਾਨ, ਸਰਕਾਰੀ ਅਧਿਕਾਰੀ ਬਣਕੇ ਮਾਰੀ ਠੱਗੀ 30/07/2020 11:00 ...
'ਲੰਬੇ ਸਮੇਂ ਵਾਲੀਆਂ ਸਰਹੱਦੀ ਪਾਬੰਦੀਆਂ ਪੈਦਾ ਕਰਨਗੀਆਂ ਭਾਰੀ ਵਿੱਤੀ ਖਤਰੇ' 29/07/2020 09:00 ...
ਇਸ ਠਹਿਰਾਵ ਦੇ ਦੌਰ ਵਿੱਚ ਕਰੋ ਮੁਲਾਕਾਤ ਆਪਣੇ ਬਿਹਤਰ ਸਰੂਪ ਨਾਲ 27/07/2020 08:29 ...
'ਅਸੀਂ ਆਂ ਪਿੰਡਾਂ ਵਾਲੇ ਜੱਟ': ਮੈਲਬੌਰਨ ਦੀ ਡਾਂਸ ਜੋੜੀ ਨੇ ਟਿੱਕਟੋਕ ਉੱਤੇ ਪਾਈਆਂ ਧਮਾਲਾਂ 27/07/2020 09:24 ...
ਮਹਾਂਮਾਰੀ ਦੇ ਚਲਦਿਆਂ ਵੀ ਪ੍ਰਵਾਸੀ ਹਾਸਲ ਕਰ ਰਹੇ ਹਨ ਆਸਟ੍ਰੇਲੀਆ ਦੀ ਨਾਗਰਿਕਤਾ 27/07/2020 06:00 ...
'ਸਭ ਲਈ ਔਖਾ ਸਮਾਂ': ਮੈਲਬੌਰਨ ਵਿਚਲੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਛੋਟੇ ਕਾਰੋਬਾਰ ਹੋਰ ਨੁਕਸਾਨ ਝੱਲਣ ਲਈ ਮਜਬੂਰ 27/07/2020 12:00 ...
View More