Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਘਰੇਲੂ ਹਿੰਸਾ ਦੇ ਸਮਾਜਿਕ ਕੋਹੜ ਨਾਲ਼ ਨਜਿੱਠਣ ਲਈ ਹਰਮਨ ਫਾਂਊਂਡੇਸ਼ਨ ਵਲੋਂ ਇੱਕ ਨਿਵੇਕਲਾ ਉਪਰਾਲਾ

A play on domestic violence prevention in parliament of NSW. Source: SBS Punjabi

ਸਿਡਨੀ ਦੀ ਸੰਸਥਾ ਹਰਮਨ ਫਾਂਊਂਡੇਸ਼ਨ ਵੱਲੋਂ ਐਨ ਐਸ ਡਬਲਿਊ ਹੈਲਥ ਨਾਲ ਮਿਲਕੇ ਘਰੇਲੂ ਹਿੰਸਾ ਦੀ ਵਿਆਪਕ ਸਮੱਸਿਆ ਨੂੰ ਉਜਾਗਰ ਕਰਨ ਅਤੇ ਉਸਦੇ ਹੱਲ ਲੱਭਣ ਦਾ ਸੱਦਾ ਦਿੰਦੇ ਦੋ ਛੋਟੇ ਨਾਟਕ ਨਿਊ ਸਾਊਥ ਵੇਲਜ਼ ਦੀ ਸੰਸਦ ਵਿੱਚ ਕਰਵਾਏ ਗਏ ਹਨ।

ਸਿਡਨੀ ਦੀ ਸਮਾਜ ਭਲਾਈ ਸੰਸਥਾ ਹਰਮਨ ਫਾਂਊਂਡੇਸ਼ਨ ਦੀ ਸੰਸਥਾਪਕ ਹਰਿੰਦਰ ਕੌਰ ਨੇ ਕਿਹਾ ਕਿ "ਸਮਾਜ ਵਿੱਚ ਫੈਲੀ ਘਰੇਲੂ ਹਿੰਸਾ ਵਾਲੀ ਸਮੱਸਿਆ ਨੂੰ ਅਕਸਰ ਉਦੋਂ ਤੱਕ ਅਣਗੋਲਿਆ ਜਾਂਦਾ ਹੈ ਜਦੋਂ ਤੱਕ ਪਾਣੀ ਸਿਰ ਉੱਪਰ ਦੀ ਨਹੀਂ ਲੰਘ ਜਾਂਦਾ"।

ਇਹੀ ਕਾਰਨ ਸੀ ਕਿ ਉਨ੍ਹਾਂ ਇਸ ਬਾਰੇ ਜਾਗਰੂਕਤਾ ਪੈਂਦਾ ਕਰਨ ਲਈ ਐਨ ਐਸ ਡਬਲਿਊ ਸੰਸਦ ਭਾਵਾਂ ਵਿੱਚ ਦੋ ਨਾਟਕਾਂ ਦਾ ਆਯੋਜਨ ਕੀਤਾ।

ਇਹ ਦੋਵੇਂ ਨਾਟਕ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਨ ਅਤੇ ਇਹਨਾਂ ਨੂੰ ਸਿਆਸਤਦਾਨਾਂ, ਘਰੇਲੂ ਹਿੰਸਾ ਦੇ ਪੀੜਤਾਂ, ਸਮਾਜ ਭਲਾਈ ਮਾਹਰਾਂ ਅਤੇ ਭਾਈਚਾਰੇ ਦੇ ਲੋਕਾਂ ਵਲੋਂ ਭਰਪੂਰ ਸਲਾਹਿਆ ਗਿਆ।

Harman Foudation
Harinder Kaur, founder of Harman Foundation.
SBS Punjabi

ਹਰਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਫਾਂਊਂਡੇਸ਼ਨ ਵਲੋਂ ਪੀੜਤਾਂ ਦੀ ਮੱਦਦ ਲਈ ਇੱਕ 24 ਘੰਟੇ 7 ਦਿਨ ਚੱਲਣ ਵਾਲੀ ਟੈਲੀਫੋਨ ਹੈਲਪ ਲਾਈਨ ਵੀ ਸਥਾਪਤ ਕੀਤੀ ਹੋਈ ਹੈ।

"ਇਸ ਤੋਂ ਅਲਾਵਾ ਸਾਡੀ ਸੰਸਥਾ ਨੇ ਇੱਕ ਰਿਹਾਇਸ਼ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਜਿਸ ਵਿੱਚ ਪੀੜਤਾਂ ਨੂੰ ਫੌਰੀ ਤੌਰ 'ਤੇ ਸਿਰ ਢਕਣ ਲਈ ਢੁੱਕਵੀ ਜਗਾ ਦਿੱਤੀ ਜਾਂਦੀ ਹੈ,” ਉਨ੍ਹਾਂ ਕਿਹਾ।

Harman Foundation
Seminar on prevention of Domestic Violence in NSW parliament house.
SBS Punjabi

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਮਈ ਦਾ ਮਹੀਨਾ ਘਰੇਲੂ ਹਿੰਸਾ ਦੀ ਰੋਕਥਾਮ ਲਈ ਹੀ ਸਮਰਪਿਤ ਕੀਤਾ ਜਾਂਦਾ ਹੈ।

ਸੰਸਦ ਭਵਨ ਵਿੱਚ ਖੇਡੇ ਗਏ ਦੋਵੇਂ ਨਾਟਕ ਘਰੇਲੂ ਹਿੰਸਾ ਦੀ ਕਰੂਪ ਤਸਵੀਰ ਬਿਆਨ ਕਰਨ ਵਾਲੇ ਸਨ ਅਤੇ ਇਹਨਾਂ ਨੂੰ ਸਾਰੇ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।

Harman Foundation
A short play to highlight the prevention measures for Domestic Violence in NSW Parliament, hosted by Harman Foundation.
SBS Punjabi

ਇਸ ਤੋਂ ਇਲਾਵਾ ਘਰੇਲੂ ਹਿੰਸਾ ਰੋਕਥਾਮ ਮਾਹਰਾਂ ਅਤੇ ਪੀੜਤਾਂ ਵਿਚਾਲੇ ਇੱਕ ਖੁੱਲਾ ਸੰਵਾਦ ਵੀ ਰਚਿਆ ਗਿਆ ਜਿਸ ਵਿੱਚ ਸਮੱਸਿਆਵਾਂ ਨੂੰ ਸੁਣਦੇ ਹੋਏ ਉਹਨਾਂ ਦੇ ਹੱਲ ਲੱਭਣ ਦੇ ਯਤਨ ਵੀ ਵਿਚਾਰੇ ਗਏ।

ਹਰਮਨ ਫਾਂਊਂਡੇਸ਼ਨ ਵਲੋਂ ਕਰਵਾਏ ਇਸ ਸਮਾਗਮ ਵਿੱਚ ਕਈ ਸਿਆਸਤਦਾਨਾਂ, ਸਮਾਜ ਭਲਾਈ ਸੰਸਥਾਵਾਂ ਦੇ ਨੁਮਾਂਇੰਦਿਆਂ, ਘਰੇਲੂ ਹਿੰਸਾ ਦੇ ਪੀੜਤ ਵਿਅਕਤੀਆਂ ਅਤੇ ਭਾਈਚਾਰੇ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਭਾਗ ਲਿਆ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਘਰੇਲੂ ਹਿੰਸਾ ਦੇ ਸਮਾਜਿਕ ਕੋਹੜ ਨਾਲ਼ ਨਜਿੱਠਣ ਲਈ ਹਰਮਨ ਫਾਂਊਂਡੇਸ਼ਨ ਵਲੋਂ ਇੱਕ ਨਿਵੇਕਲਾ ਉਪਰਾਲਾ 30/06/2021 25:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More