Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬੌਰਨ ਵਿੱਚ ਰਾਈਡਸ਼ੇਅਰ ਕਾਰ ਚਾਲਕ ਉੱਤੇ ਚਾਕੂ ਨਾਲ਼ ਹਮਲਾ, ਪੁਲਿਸ ਕਰ ਰਹੀ ਹੈ ਘਟਨਾ ਦੀ ਜਾਂਚ

CCTV footage shows DiDi driver Ranjodh Singh fought back and was stabbed during the hustle. Source: Supplied

ਦੱਖਣ-ਪੂਰਬੀ ਮੈਲਬੌਰਨ ਵਿੱਚ ਇੱਕ 26-ਸਾਲਾ ਡੀਡੀ ਡਰਾਈਵਰ ਰਣਜੋਧ ਸਿੰਘ ਉੱਤੇ ਦੋ ਸਵਾਰੀਆਂ ਚੁੱਕਣ ਵੇਲ਼ੇ ਕਥਿਤ ਤੌਰ 'ਤੇ ਚਾਕੂ ਨਾਲ਼ ਹਮਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।

22 ਜੂਨ ਦੀ ਰਾਤ ਨੂੰ ਸਪਰਿੰਗਵੇਲ ਵਿੱਚ ਆਪਣੀ ਰੋਜ਼-ਮੱਰਾ ਦੀ ਨੌਕਰੀ ਕਰਦਿਆਂ ਇੱਕ ਰਾਈਡਸ਼ੇਅਰ ਚਾਲਕ ਨੂੰ ਇੱਕ ਮੁਸ਼ਕਿਲ ਸਥਿਤੀ ਦਾ ਸਾਮਣਾ ਕਰਨਾ ਪਿਆ।

ਘਟਨਾ ਬਾਰੇ ਐਸ ਬੀ ਐਸ ਪੰਜਾਬੀ ਨੂੰ ਜਾਣਕਾਰੀ ਦਿੰਦਿਆਂ ਡੀਡੀ ਡਰਾਈਵਰ ਰਣਜੋਧ ਸਿੰਘ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਰਾਈਡਸ਼ੇਅਰ ਕਾਰ ਚਲਾ ਰਿਹਾ ਹੈ ਅਤੇ ਕਦੇ ਵੀ 'ਇਸ ਕਿਸਮ ਦੀ ਨੌਬਤ' ਨਹੀਂ ਆਈ।

ਉਸਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਰਾਤ ਨੂੰ 9 ਵਜੇ ਸਪਰਿੰਗਵੇਲ ਇਲਾਕੇ ਵਿੱਚ ਵਿਕਟੋਰੀਆ ਐਵੇਨਿਊ ਉੱਤੇ 'ਪਿਕਅਪ' ਵਾਲੀ ਜਗ੍ਹਾ 'ਤੇ ਉਸ 'ਤੇ ਹਮਲਾ ਕੀਤਾ – “ਇੱਕ ਨੇ ਮੈਨੂੰ ਡਰਾਈਵਰ ਸੀਟ ਵਾਲੇ ਪਾਸੇ ਤੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਜਦਕਿ ਦੂਸਰੇ ਨੇ ਕਾਰ ਅੰਦਰ ਆਕੇ ਮੈਨੂੰ ਪਿੱਛੋਂ ਗਲ਼ੇ ਤੋਂ ਫੜ੍ਹ ਲਿਆ।“

ਰਣਜੋਧ ਸਿੰਘ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ 'ਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ। 

DiDi driver Ranjodh Singh incidentally installed a CCTV camera inside his car just two days before the attack.
DiDi driver Ranjodh Singh incidentally installed a CCTV camera inside his car just two days before the attack.
Supplied

ਹਮਲੇ ਦੌਰਾਨ ਉਸਦਾ ਮੋਬਾਈਲ ਫ਼ੋਨ ਖੋਹ ਲਿਆ ਗਿਆ ਅਤੇ ਚਾਕੂ ਨਾਲ ਕੀਤੇ ਵਾਰ ਪਿੱਛੋਂ ਉਸਦੀ ਬਾਂਹ 'ਤੇ ਟਾਂਕੇ ਲੱਗੇ ਹਨ।

ਪੁਲਿਸ ਕੋਲ਼ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ, ਉਹ ਅਗਲੇ ਦਿਨ ਹੀ ਅਪਰਾਧ ਵਾਲੀ ਥਾਂ 'ਤੇ ਵਾਪਸ ਆਇਆ - "ਮੈਨੂੰ ਉਸੇ ਜਗ੍ਹਾ ਤੋਂ ਚਾਕੂ ਮਿਲਿਆ, ਜਿਥੇ ਮੇਰੇ ‘ਤੇ ਹਮਲਾ ਕੀਤਾ ਗਿਆ ਸੀ।"

ਮਿਸਟਰ ਸਿੰਘ, ਜੋ ਕਿ ਇਸ ਘਟਨਾ ਤੋਂ ਬਾਅਦ ਕਾਫੀ ਸਦਮੇ ਵਿੱਚ ਹੈ, ਨੇ ਕਿਹਾ ਕਿ ਉਸਨੇ ਹਮਲੇ ਤੋਂ ਦੋ ਦਿਨ ਪਹਿਲਾਂ ਹੀ ਆਪਣੀ ਕਾਰ ਵਿੱਚ ਸੀਸੀਟੀਵੀ ਕੈਮਰਾ ਲਗਵਾਇਆ ਸੀ।

“ਮੇਰਾ ਇੱਕ ਦੋਸਤ ਜੋ ਮੇਰੇ ਵਾਂਗ ਇੱਕ ਰਾਈਡਸ਼ੇਅਰ ਚਾਲਕ ਹੈ, ਉੱਤੇ ਵੀ ਕੁਝ ਦਿਨ ਪਹਿਲਾਂ ਹਮਲਾ ਕੀਤਾ ਗਿਆ ਸੀ। ਉਸ ਘਟਨਾ ਪਿੱਛੋਂ ਮੈਂ ਅਜੇ ਦੋ ਦਿਨਾਂ ਪਹਿਲਾਂ ਹੀ ਆਪਣੀ ਕਾਰ ਵਿੱਚ ਇੱਕ ਸੀਸੀਟੀਵੀ ਕੈਮਰਾ ਲਗਵਾਇਆ ਸੀ।” 

ਵਿਕਟੋਰੀਆ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਸਿਲਸਿਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।

ਰਾਈਡਸ਼ੇਅਰ ਕੰਪਨੀ ਡੀਡੀ ਨੇ ਐਸ ਬੀ ਐਸ ਪੰਜਾਬੀ ਨੂੰ ਜਾਰੀ ਬਿਆਨ ਵਿੱਚ ਕਿਹਾ, “ਡੀਡੀ ਜਾਂਚ ਵਿੱਚ ਵਿਕਟੋਰੀਆ ਪੁਲਿਸ ਨੂੰ ਸਹਿਯੋਗ ਦੇ ਰਹੀ ਹੈ ਅਤੇ ਡਰਾਈਵਰ ਨੂੰ ਬੀਮੇ ਦੇ ਸਬੰਧ ਵਿੱਚ ਜਾਣਕਾਰੀ ਵੀ ਪ੍ਰਦਾਨ ਕਰ ਰਹੀ ਹੈ।“

ਇਸ ਘਟਨਾ ਦੇ ਪ੍ਰਤੀਕਰਮ ਦਿੰਦਿਆਂ ਭਾਈਚਾਰਕ ਨੁਮਾਇੰਦੇ ਡਾ: ਯਾਦੂ ਸਿੰਘ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।

“ਪੁਲਿਸ ਨੂੰ ਹਰ ਸੰਭਵ ਕੋਸ਼ਿਸ਼ ਕਰਦਿਆਂ ਇਸ ਘਟਨਾ ਦੇ ਅਸਲ ਮਨੋਰਥ ਦੀ ਪੜਤਾਲ ਕਰਨੀ ਚਾਹੀਦੀ ਹੈ। ਭਾਰਤੀ ਉਪ-ਮਹਾਂਦੀਪ ਦੇ ਬਹੁਤ ਸਾਰੇ ਲੋਕ ਟਰਾਂਸਪੋਰਟ ਉਦਯੋਗ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਸਭ ਲਈ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।”

ਘਟਨਾ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਮੈਲਬੌਰਨ ਵਿੱਚ ਰਾਈਡਸ਼ੇਅਰ ਕਾਰ ਚਾਲਕ ਉੱਤੇ ਚਾਕੂ ਨਾਲ਼ ਹਮਲਾ, ਪੁਲਿਸ ਕਰ ਰਹੀ ਹੈ ਘਟਨਾ ਦੀ ਜਾਂਚ 30/06/2020 06:28 ...
ਵਿਕਟੋਰੀਆ ਵਿੱਚ ਕੋਵਿਡ-ਪ੍ਰਭਾਵਿਤ ਟੈਕਸੀ ਸਨਅਤ ਲਈ 22 ਮਿਲੀਅਨ ਡਾਲਰ ਦਾ ਐਲਾਨ, ਡਰਾਈਵਰਾਂ ਵੱਲੋਂ 'ਸਿੱਧਾ' ਫਾਇਦਾ ਦੇਣ ਲਈ ਅਪੀਲ 05/08/2020 21:00 ...
ਆਸਟ੍ਰੇਲੀਆ ਵਿੱਚ ਸਥਾਪਤ ਹੋਣ ਸਮੇਂ ਪ੍ਰਵਾਸੀ ਮਰਦਾਂ ਦੀ ਮਾਨਸਿਕ ਸਿਹਤ ਉੱਤੇ ਪੈ ਸਕਦਾ ਹੈ ਅਸਰ 04/08/2020 08:00 ...
ਕੋਵਿਡ-19 ਹੌਟ ਸਪੋਟਸ ਵਿੱਚ ਬੇਥਾਹ ਚੁਣੌਤੀਆਂ ਦਾ ਸਾਮਣਾ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਕਰਮਚਾਰੀ 31/07/2020 13:09 ...
'ਪੀ ਆਰ ਦੀ ਅਰਜ਼ੀ ਹੋਵੇਗੀ ਰੱਦ': ਭਾਰਤੀ ਪ੍ਰਵਾਸੀ ਨੂੰ ਹਜ਼ਾਰਾਂ ਡਾਲਰ ਦਾ ਨੁਕਸਾਨ, ਸਰਕਾਰੀ ਅਧਿਕਾਰੀ ਬਣਕੇ ਮਾਰੀ ਠੱਗੀ 30/07/2020 11:00 ...
'ਲੰਬੇ ਸਮੇਂ ਵਾਲੀਆਂ ਸਰਹੱਦੀ ਪਾਬੰਦੀਆਂ ਪੈਦਾ ਕਰਨਗੀਆਂ ਭਾਰੀ ਵਿੱਤੀ ਖਤਰੇ' 29/07/2020 09:00 ...
ਇਸ ਠਹਿਰਾਵ ਦੇ ਦੌਰ ਵਿੱਚ ਕਰੋ ਮੁਲਾਕਾਤ ਆਪਣੇ ਬਿਹਤਰ ਸਰੂਪ ਨਾਲ 27/07/2020 08:29 ...
'ਅਸੀਂ ਆਂ ਪਿੰਡਾਂ ਵਾਲੇ ਜੱਟ': ਮੈਲਬੌਰਨ ਦੀ ਡਾਂਸ ਜੋੜੀ ਨੇ ਟਿੱਕਟੋਕ ਉੱਤੇ ਪਾਈਆਂ ਧਮਾਲਾਂ 27/07/2020 09:24 ...
ਮਹਾਂਮਾਰੀ ਦੇ ਚਲਦਿਆਂ ਵੀ ਪ੍ਰਵਾਸੀ ਹਾਸਲ ਕਰ ਰਹੇ ਹਨ ਆਸਟ੍ਰੇਲੀਆ ਦੀ ਨਾਗਰਿਕਤਾ 27/07/2020 06:00 ...
'ਸਭ ਲਈ ਔਖਾ ਸਮਾਂ': ਮੈਲਬੌਰਨ ਵਿਚਲੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਛੋਟੇ ਕਾਰੋਬਾਰ ਹੋਰ ਨੁਕਸਾਨ ਝੱਲਣ ਲਈ ਮਜਬੂਰ 27/07/2020 12:00 ...
View More