Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਦੀਆਂ ਖੇਡਾਂ ਦੇ ਨਿਯਮਾਂ ਬਾਰੇ ਜਾਣੋ

Source: Getty Images/Cameron Spencer

ਆਸਟ੍ਰੇਲੀਆ ਇੱਕ ਖੇਡ ਰਾਸ਼ਟਰ ਹੈ, ਅਤੇ ਆਸਟ੍ਰੇਲੀਅਨ ਸਭਿਆਚਾਰ ਵਿੱਚ ਇੱਕ-ਮਿੱਕ ਹੋਣ ਦੇ ਸਭ ਤੋਂ ਦਿਲਚਸਪ ਤਰੀਕਿਆਂ ਵਿੱਚੋਂ ਇੱਕ ਕਮਿਊਨਿਟੀ ਸਪੋਰਟਸ ਕਲੱਬਾਂ ਨਾਲ ਜੁੜਨਾ ਵੀ ਹੈ ਜੋ ਕਿ ਸ਼ਾਮਿਲ ਹੋਣ ਵਾਲੇ ਹਰ ਕਿਸੇ ਲਈ ਸਿਹਤ ਅਤੇ ਸਮਾਜਿਕ ਲਾਭ ਪ੍ਰਦਾਨ ਕਰਦੇ ਹਨ। ਇਸ ਜਾਣਕਾਰੀ ਰਾਹੀਂ ਅਸੀਂ ਤੁਹਾਨੂੰ ਆਸਟ੍ਰੇਲੀਆ ਦੀਆਂ ਚਾਰ ਪ੍ਰਮੁੱਖ ਖੇਡਾਂ ਬਾਰੇ ਦੱਸਦੇ ਹਾਂ।

ਆਸਟ੍ਰੇਲ਼ੀਆ ਦੀ ਇੱਕ ਵੱਡੀ ਖੇਡ ਸੌਕਰ ਹੈ, ਜਿਸ ਨੂੰ ਫੂਟੀ ਵੀ ਕਿਹਾ ਜਾਂਦਾ ਹੈ। ਇਸ ਦਾ ਪ੍ਰਸਾਰ 1850ਵਿਆਂ ਵਿੱਚ ਵਿਕਟੋਰੀਆ ਵਿੱਚ ਇਸ ਲਈ ਕੀਤਾ ਗਿਆ ਸੀ ਤਾਂ ਕਿ ਕਰਿਕਟ ਖਿਡਾਰੀਆਂ ਨੂੰ ਸਰਦੀਆਂ ਵਿੱਚ ਵੀ ਤੰਦਰੁਸਤ ਰੱਖਿਆ ਜਾ ਸਕੇ।

ਅੱਜ 'ਔਜ਼ੀ ਰੂਲਜ਼' ਨੂੰ ਤਕਰੀਬਨ 1.25 ਮਿਲੀਅਨ ਖਿਡਾਰੀਆਂ ਵਲੋਂ ਦੇਸ਼ ਭਰ ਵਿੱਚ ਖੇਡਿਆ ਜਾਂਦਾ ਹੈ। ਇਸ ਵਿੱਚ ਮਰਦ ਅਤੇ ਔਰਤ ਖਿਡਾਰੀ ਬਰਾਬਰ ਦਾ ਭਾਗ ਲੈਂਦੇ ਹਨ ਅਤੇ ਇਸੇ ਕਰਕੇ ਇਹ ਇਸ ਸਮੇਂ ਆਸਟ੍ਰੇਲੀਆ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਖੇਡ ਬਣੀ ਹੋਈ ਹੈ।

ਆਸਟ੍ਰੇਲੀਅਨ ਫੁੱਟਬਾਲ ਐਸੋਸ਼ਿਏਸ਼ਨ ਦੀ ਸਥਾਪਨਾ ਇਸ ਮੰਤਵ ਨਾਲ ਕੀਤੀ ਗਈ ਸੀ ਤਾਂ ਕਿ ਆਸਟ੍ਰੇਲੀਅਨ ਫੁੱਟਬਾਲ ਦਾ ਪ੍ਰਸਾਰ ਅੰਤਰ-ਰਾਸ਼ਟਰੀ ਅਤੇ ਬਹੁ-ਸਭਿਆਚਾਰਕ ਭਾਈਚਾਰਿਆਂ ਵਿੱਚ ਵੀ ਕੀਤਾ ਜਾ ਸਕੇ।

ਇਸ ਸੰਸਥਾ ਦੇ ਮੁਖੀ ਬਰਾਇਨ ਕਲਾਰਕ ਕਹਿੰਦੇ ਹਨ ਕਿ ਲੋਕਾਂ ਅਤੇ ਭਾਈਚਾਰਿਆਂ ਨੂੰ ਖੇਡ ਦੁਆਰਾ ਜੋੜਨਾ ਹੀ ਸਾਡਾ ਮੁੱਖ ਮੰਤਵ ਹੈ ਅਤੇ ਅਸੀਂ ਹਰ ਕਿਸੇ ਦਾ ਸਵਾਗਤ ਕਰਦੇ ਹਾਂ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Coming up next

# TITLE RELEASED TIME MORE
ਆਸਟ੍ਰੇਲੀਆ ਦੀਆਂ ਖੇਡਾਂ ਦੇ ਨਿਯਮਾਂ ਬਾਰੇ ਜਾਣੋ 04/11/2021 09:00 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More