Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਭਾਰਤੀ ਟਰੱਕ ਡਰਾਈਵਰ ਦੀ ਆਸਟ੍ਰੇਲੀਆ ‘ਚ ਹਾਦਸੇ ਦੌਰਾਨ ਮੌਤ, ਭਾਈਚਾਰੇ ਵੱਲੋਂ ਪੀੜ੍ਹਤ ਪਰਿਵਾਰ ਲਈ ਹਜ਼ਾਰਾਂ ਡਾਲਰ ਇਕੱਠੇ

Indian driver Sagarpreet Singh died in a horrific truck crash in regional Western Australia. Source: Supplied by Mr Boparai

25-ਸਾਲਾ ਭਾਰਤੀ ਟਰੱਕ ਡਰਾਈਵਰ ਸਾਗਰਪ੍ਰੀਤ ਸਿੰਘ 'ਰਾਜਾ' ਦੀ ਪੱਛਮੀ ਆਸਟ੍ਰੇਲੀਆ ਵਿੱਚ ਹੋਏ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਭਾਈਚਾਰੇ ਵੱਲੋਂ ਉਸ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇੱਕ ਫੰਡਰੇਜ਼ਰ ਜ਼ਰੀਏ ਹਜ਼ਾਰਾਂ ਡਾਲਰ ਇਕੱਠੇ ਕੀਤੇ ਗਏ ਹਨ।

ਵਿਕਟੋਰੀਆ ਪਾਰਕ ਇਲਾਕੇ ਦੇ ਵਸਨੀਕ ਸਾਗਰਪ੍ਰੀਤ ਸਿੰਘ ਦੀ ਐਤਵਾਰ 2 ਮਈ ਨੂੰ ਪਰਥ ਤੋਂ 800 ਕਿਲੋਮੀਟਰ ਦੂਰ ਮੀਕਾਥਾਰਾ ਇਲਾਕੇ ਨੇੜੇ ਹੋਏ ਇੱਕ ਦਰਦਨਾਕ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਉਸਦੇ ਪਰਮ ਮਿੱਤਰ ਤੇ ਉਸ ਨਾਲ ਇੱਕੋ ਘਰ ਵਿੱਚ ਰਹਿਣ ਵਾਲੇ ਜਗਵੀਰ ਸਿੰਘ ਬੋਪਾਰਾਏ ਨੇ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਉਸਨੂੰ ਇੱਕ "ਨੇਕਦਿਲ, ਮਿਹਨਤੀ ਤੇ ਹਰ ਕਿਸੇ ਦੇ ਔਖੇ ਵੇਲੇ 'ਚ ਕੰਮ ਆਉਣ ਵਾਲੇ" ਨੌਜਵਾਨ ਵਜੋਂ ਯਾਦ ਕੀਤਾ ਹੈ।  

“ਮੁੱਢਲੀ ਜਾਣਕਾਰੀ ਮੁਤਾਬਕ ਉਸਦਾ ਬੀ ਡਬਲ ਟਰੱਕ ਸੜਕ ਤੋਂ ਖਿਸਕਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਚ ਲੱਗੀ ਭਿਆਨਕ ਅੱਗ ਪਿੱਛੋਂ ਰਾਜੇ ਦੀ ਦੁਖਦਾਈ ਮੌਤ ਦੀ ਖ਼ਬਰ ਸਾਨੂੰ ਦਿੱਤੀ ਗਈ ਹੈ," ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ।    

ਸ੍ਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਇੱਕ 'ਮਾਈਨਿੰਗ ਕੰਟਰੈਕਟਰ' ਸੀ ਅਤੇ ਪਿਛਲੇ ਛੇ ਮਹੀਨੇ ਤੋਂ ਜੀ ਡਬਲਿਊ ਆਰ ਕੰਪਨੀ ਨਾਲ ਟਰੱਕ ਚਲਾ ਰਿਹਾ ਸੀ।

ਦੁਰਘਟਨਾ ਗੋਲਡਫ਼ੀਲਡ ਹਾਈਵੇਜ਼ ਦੇ ਬਿਨਾਂ ਲੁਕ ਵਾਲੇ ਖਰਾਬ ਸਮਝੇ ਜਾਂਦੇ 'ਅਨਸੀਲਡ' ਹਿੱਸੇ ਉੱਤੇ ਓਦੋਂ ਹੋਈ ਦੱਸੀ ਜਾਂਦੀ ਹੈ ਜਦੋ ਉਸਦੀ 'ਰੋਡ ਟ੍ਰੇਨ' ਜਿਸ ਵਿੱਚ 'ਆਇਰਨ ਓਰ' ਲੱਦੀ ਹੋਈ ਸੀ, ਜਰਾਲਡਨ ਵੱਲ ਜਾ ਰਹੀ ਸੀ।

The road train caught fire after the crash that occurred on the stretch of a road between Meekatharra and Wiluna in WA.
The road train caught fire after the crash that occurred on the stretch of a road between Meekatharra and Wiluna in WA.
Supplied by Mr Boparai

ਪੱਛਮੀ ਆਸਟ੍ਰੇਲੀਆ ਪੁਲਿਸ ਇਸ ਦੁਰਘਟਨਾ ਪਿਛਲੇ ਕਾਰਨਾਂ ਦੀ ਤਫਤੀਸ਼ ਕਰ ਰਹੀ ਹੈ।

ਦੁਰਘਟਨਾ ਦੀ ਜਾਂਚ ਮੇਜਰ ਕ੍ਰੈਸ਼ ਇਨਵੈਸਟੀਗੇਸ਼ਨ ਯੂਨਿਟ ਨੂੰ ਸੌਂਪੀ ਗਈ ਹੈ।

ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਅਤੇ ਵੀਡੀਓ ਫੁਟੇਜ ਸਾਂਝੀ ਕਰਨ ਲਈ ਅਪੀਲ ਵੀ ਕੀਤੀ ਗਈ ਹੈ।  

ਮ੍ਰਿਤਕ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੱਕਾ ਕੰਡਿਆਲਾ ਪਿੰਡ ਨਾਲ ਸੀ ਤੇ ਉਹ 18-ਸਾਲ ਦੀ ਉਮਰੇ ਵਿਦਿਆਰਥੀ ਵੀਜ਼ੇ ਉਤੇ ਆਸਟ੍ਰੇਲੀਆ ਆਇਆ ਸੀ।

ਉਸ ਦੇ ਮਿੱਤਰ ਬੋਪਾਰਾਏ ਨੇ ਦੱਸਿਆ ਕਿ 2014 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਉਣ ਵੇਲੇ ਉਸਦੇ ਪਰਿਵਾਰ ਨੂੰ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਟਰੱਕਿੰਗ ਦੇ ਕੰਮਕਾਰ ਨਾਲ ਆਪਣੇ ਪੰਜਾਬ ਰਹਿੰਦੇ ਪਰਿਵਾਰ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ।

ਪੀੜਤ ਪਰਿਵਾਰ ਦੀ ਮਦਦ ਲਈ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।

ਆਰਟੀਕਲ ਲਿਖੇ ਜਾਣ ਤੱਕ ਸ਼ੁੱਕਰਵਾਰ 7 ਮਈ ਤੱਕ ਇਸ ਵਿੱਚ ਲੋਕਾਂ ਵੱਲੋਂ 70,000 ਡਾਲਰ ਦਾ ਸਹਿਯੋਗ ਦਿੱਤਾ ਜਾ ਚੁੱਕਿਆ ਹੈ।

fundraiser
Screenshot of a fundraiser (on Thursday 6 May) that was started to support Mr Singh's family back in Punjab, India.
Supplied

ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਮ੍ਰਿਤਕ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।

ਬਹੁਤੇ ਸੁਨੇਹਿਆਂ ਵਿੱਚ “ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ” ਲਿਖਿਆ ਗਿਆ ਹੈ।  


Tributes flow for Sagarpreet Singh aka Raja who died in a truck crash in WA.
Tributes flow for Sagarpreet Singh aka Raja who died in a truck crash in WA.
Supplied

ਉਸ ਦੇ ਜਾਨਣ ਵਾਲਿਆਂ ਵੱਲੋਂ ਉਸ ਨੂੰ ਇੱਕ “ਨੇਕ-ਦਿਲ, ਸਾਊ ਅਤੇ ਮਿਲਾਪੜੇ” ਸੁਭਾਅ ਵਾਲੇ ਨੌਜਵਾਨ ਵਜੋਂ ਯਾਦ ਕੀਤਾ ਜਾ ਰਿਹਾ ਹੈ। 

ਮ੍ਰਿਤਕ ਦੇ ਮਿੱਤਰ ਤੇ ਉਸ ਨਾਲ਼ ਪਰਥ ਸਥਿੱਤ ਇੱਕੋ ਘਰ ਰਹਿਣ ਵਾਲੇ ਜਗਵੀਰ ਸਿੰਘ ਬੋਪਾਰਾਏ ਨਾਲ਼ ਇੰਟਰਵਿਊ ਸੁਨਣ ਲਈ ਕਲਿਕ ਕਰੋ

‘Shattered hopes and dreams’: Indian-origin truck driver killed in a tragic crash in Western Australia
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਭਾਰਤੀ ਟਰੱਕ ਡਰਾਈਵਰ ਦੀ ਆਸਟ੍ਰੇਲੀਆ ‘ਚ ਹਾਦਸੇ ਦੌਰਾਨ ਮੌਤ, ਭਾਈਚਾਰੇ ਵੱਲੋਂ ਪੀੜ੍ਹਤ ਪਰਿਵਾਰ ਲਈ ਹਜ਼ਾਰਾਂ ਡਾਲਰ ਇਕੱਠੇ 07/05/2021 06:25 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More