Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਲੋਕ-ਮਨਾਂ ਵਿੱਚ ਹਮੇਸ਼ਾਂ 'ਸੁਰਜੀਤ' ਰਹੇਗਾ ਮਿਆਰੀ ਲੇਖਣੀ ਅਤੇ 'ਸ਼ਹਿਰ ਪਟਿਆਲ਼ੇ' ਵਾਲ਼ਾ ਗਿੱਲ ਸੁਰਜੀਤ

Punjabi poet and songwriter Gill Surjit with his son Gavin 'Lally' Gill at SBS Studios, Melbourne. Source: SBS Punjabi

ਮਕਬੂਲ ਗੀਤ 'ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫ਼ੁੱਟ ਗੱਭਰੂ ਨੇ ਸੋਹਣੇ' ਸਮੇਤ ਸੈਂਕੜੇ ਮਿਆਰੀ ਗੀਤ ਦੇਣ ਵਾਲੇ ਮਸ਼ਹੂਰ ਕਵੀ ਅਤੇ ਗੀਤਕਾਰ ਗਿੱਲ ਸੁਰਜੀਤ (73 ਸਾਲ) ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਪਰਕਿਨਸਨ ਦੀ ਬਿਮਾਰੀ ਤੋਂ ਪੀੜ੍ਹਤ ਸਨ। ਪੇਸ਼ ਹੈ 2014 ਵਿੱਚ ਉਨ੍ਹਾਂ ਨਾਲ਼ ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਰਿਕਾਰਡ ਕੀਤੀ ਇੱਕ ਇੰਟਰਵਿਊ।

4 ਅਗਸਤ, 1948 ਨੂੰ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੈਦਾ ਹੋਏ ਗਿੱਲ ਸੁਰਜੀਤ ਨੇ ਪਟਿਆਲਾ ਸ਼ਹਿਰ ਨੂੰ ਆਪਣੀ ਪੱਕੀ ਰਿਹਾਇਸ਼ ਬਣਾ ਲਿਆ ਸੀ ਜਿਥੇ ਉਨ੍ਹਾਂ 24 ਅਪ੍ਰੈਲ 2021 ਨੂੰ ਆਖਰੀ ਸਾਹ ਲਏ।

ਮੈਲਬੌਰਨ ਰਹਿੰਦੇ ਉਨ੍ਹਾਂ ਦੇ ਸਪੁੱਤਰ ਗੇਵਿਨ ਗਿੱਲ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਪਰਕਿਨਸਨ ਦੀ ਬਿਮਾਰੀ ਤੋਂ ਪੀੜ੍ਹਤ ਸਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਦਿਨ-ਪ੍ਰਤੀਦਿਨ ਨਿਘਾਰ ਆ ਰਿਹਾ ਸੀ। 

Gill Surjit at SBS Studios, Melbourne
Gill Surjit at SBS Studios, Melbourne (File photo from 2014).
Photo Preetinder Grewal

ਐਸ ਬੀ ਐਸ ਪੰਜਾਬੀ ਨਾਲ਼ 2014 ਵਿੱਚ ਮੈਲਬੌਰਨ ਸਟੂਡੀਓ ਵਿੱਚ ਰਿਕਾਰਡ ਕੀਤੀ ਇੱਕ ਇੰਟਰਵਿਊ ਦੌਰਾਨ ਗਿੱਲ ਸੁਰਜੀਤ ਨੇ ਦੱਸਿਆ ਸੀ ਕਿ ਭਾਵੇਂ ਉਨ੍ਹਾਂ ਨੇ ਅਨੇਕਾਂ ਗੀਤ ਲਿਖੇ ਪਰ ਗਾਇਕ ਹਰਦੀਪ ਵੱਲੋਂ ਗਾਇਆ ਉਨ੍ਹਾਂ ਦਾ ਗੀਤ ‘ਸ਼ਹਿਰ ਪਟਿਆਲੇ ਦੇ, ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਸਭ ਤੋਂ ਵੱਧ ਮਕਬੂਲ ਹੋਇਆ।

"ਸ਼ਹਿਰ ਪਟਿਆਲੇ ਦੇ" 1989 ਵਿੱਚ ਆਉਟਡੋਰ ਸ਼ੂਟਿੰਗ ਦੌਰਾਨ ਫਿਲਮਾਇਆ ਪਹਿਲਾ ਗੀਤ ਸੀ ਜਿਸਨੇ ਸਾਡਾ ਨਾਂ ਅੰਤਰਾਸ਼ਟਰੀ ਪੱਧਰ ਉੱਤੇ ਪਹੁੰਚ ਦਿੱਤਾ। ਇਸਤੋਂ ਬਾਅਦ ਮੇਰੇ ਲਿਖੇ ਗੀਤ ਕਈ ਪ੍ਰਸਿੱਧ ਗਾਇਕਾਂ ਨੇ ਗਾਏ," ਉਨ੍ਹਾਂ ਕਿਹਾ।

ਮੈਨੂੰ ਇਸ ਗੱਲ ਉੱਤੇ ਮਾਣ ਹੈ ਕਿ ਮੈਨੂੰ ਮੇਰੇ ਲਿਖੇ ਸਾਫ-ਸੁਥਰੇ, ਪਰਿਵਾਰ ਵਿੱਚ ਸੁਣੇ ਜਾ-ਸਕਣ ਵਾਲ਼ੇ ਸੱਭਿਆਚਾਰਕ ਗੀਤਾਂ ਲਈ ਯਾਦ ਕੀਤਾ ਜਾਵੇਗਾ।

ਉਨ੍ਹਾਂ ਤਮਾਮ ਉਮਰ ਪੰਜਾਬੀ ਗੀਤਾਂ ਅਤੇ ਲੋਕ ਨਾਚਾਂ ਨੂੰ ਸਮਰਪਿਤ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਸਤਿਕਾਰ ਦਿੰਦਿਆਂ ਆਪਣਾ ਬਣਦਾ ਯੋਗਦਾਨ ਪਾਇਆ।

ਗਿੱਲ ਸੁਰਜੀਤ ਸਿਵਲ ਡਿਫੈਂਸ ਅਧਿਕਾਰੀ ਵਜੋਂ ਕਈ ਸਾਲ ਲੁਧਿਆਣਾ ਰਹੇ ਤੇ ਕਰੀਬ ਤੀਹ ਸਾਲ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਗਿੱਧਾ ਤੇ ਭੰਗੜਾ ਸਿਖਾਉਂਦੇ ਰਹੇ।

Gill Surjit with Punjabi singer Gurdas Mann and Hans Raj Hans.
Gill Surjit with Punjabi singer Gurdas Mann and Hans Raj Hans.
Supplied

ਉਨ੍ਹਾਂ ਵੱਲੋਂ ਲਿਖੇ ਗੀਤ ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਗਿੱਲ ਹਰਦੀਪ, ਮਲਕੀਤ ਗੋਲਡਨ ਸਟਾਰ, ਚੰਨੀ, ਜਸਪਿੰਦਰ ਨਰੂਲਾ, ਗੁਰਮੀਤ ਬਾਵਾ, ਅਮਰ ਨੂਰੀ, ਰੰਜਨਾ, ਮਹਿੰਦਰ ਕਪੂਰ, ਸੁਰੇਸ਼ ਵਾਡੇਕਰ ਅਤੇ ਪੰਮੀ ਬਾਈ ਆਦਿ ਨੇ ਗਾਏ।

‘ਮੇਲਾ ਮੁੰਡੇ ਕੁੜੀਆਂ ਦਾ’, ‘ਵੰਗਾਂ ਦੀ ਛਣਕਾਰ’, ‘ਝਾਂਜਰ ਦਾ ਛਣਕਾਟਾ’, ‘ਚੇਤੇ ਕਰ ਬਚਪਨ ਨੂੰ’ ਉਨ੍ਹਾਂ ਦੀਆਂ ਪ੍ਰਸਿੱਧ ਗੀਤ ਪੁਸਤਕਾਂ ਹਨ।

ਗਿੱਲ ਸੁਰਜੀਤ ਦੇ ਜਹਾਨੋਂ ਰੁਖਸਤ ਹੋ ਜਾਣ ਨਾਲ਼ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਉਹ ਆਪਣੀ ਮਿਆਰੀ ਲੇਖਣੀ ਦੇ ਸਦਕੇ ਲੋਕ-ਮਨਾਂ ਵਿੱਚ ਹਮੇਸ਼ਾਂ 'ਸੁਰਜੀਤ' ਰਹਿਣਗੇ।

ਗਿੱਲ ਸੁਰਜੀਤ ਨਾਲ਼ 2014 ਵਿੱਚ ਰਿਕਾਰਡ ਕੀਤੀ ਇੰਟਰਵਿਊ ਸੁਣਨ ਲਈ ਕਲਿਕ ਕਰੋ 

‘Shehar Patiale De’: Remembering famous Punjabi poet and songwriter Gill Surjit
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਲੋਕ-ਮਨਾਂ ਵਿੱਚ ਹਮੇਸ਼ਾਂ 'ਸੁਰਜੀਤ' ਰਹੇਗਾ ਮਿਆਰੀ ਲੇਖਣੀ ਅਤੇ 'ਸ਼ਹਿਰ ਪਟਿਆਲ਼ੇ' ਵਾਲ਼ਾ ਗਿੱਲ ਸੁਰਜੀਤ 03/05/2021 18:40 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More