Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸ਼ੈਪਰਟਨ ਵਿੱਚ ਕੋਵਿਡ-19 ਦੇ ਫੈਲਾਅ ਪਿੱਛੋਂ ਸਿੱਖ ਭਾਈਚਾਰੇ ਵੱਲੋਂ ਸਾਂਝੇ ਉੱਦਮ, ਮੁਫ਼ਤ ਭੋਜਨ ਅਤੇ ਗਰੋਸਰੀ ਕਿੱਟਾਂ ਦੀ ਸੇਵਾ

ਲੋੜਵੰਦਾਂ ਲਈ ਮੁਫ਼ਤ ਭੋਜਨ ਦੀ ਸੇਵਾ ਕਰ ਰਿਹਾ ਹੈ ਸ਼ੈਪਰਟਨ ਦਾ ਸਿੱਖ ਭਾਈਚਾਰਾ Source: Supplied by Guru Nanak Sikh Society

ਵਿਕਟੋਰੀਆ ਦੇ ਪੇਂਡੂ ਖੇਤਰ ਵਿਚਲੇ ਸ਼ੈਪਰਟਨ ਇਲਾਕੇ ਵਿੱਚ ਕੋਵਿਡ-19 ਫੈਲਾਅ ਤੋਂ ਬਾਅਦ ਇੱਕ-ਤਿਹਾਈ ਆਬਾਦੀ ਨੂੰ 'ਆਈਸੋਲੇਸ਼ਨ' ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਸਥਿਤੀ ਦੇ ਚਲਦਿਆਂ ਸਿੱਖ ਭਾਈਚਾਰੇ ਦੇ ਸੇਵਾਦਾਰਾਂ ਨੇ ਮੁਫ਼ਤ ਭੋਜਨ ਤੇ ਕਰਿਆਨੇ ਦੀਆਂ ਕਿੱਟਾਂ ਦੇਣ ਲਈ ਹੱਥ ਅੱਗੇ ਵਧਾਇਆ ਹੈ।

ਸ਼ੈਪਰਟਨ ਗੁਰਦੁਆਰਾ ਜਥੇਬੰਦੀ ਗੁਰੂ ਨਾਨਕ ਸਿੱਖ ਸੁਸਾਇਟੀ ਅਤੇ ਖ਼ਾਲਸਾ ਫਾਊਂਡੇਸ਼ਨ ਵੱਲੋਂ ਸਾਂਝੇ ਉਧਮ ਤਹਿਤ ਲੋਕਾਂ ਦੀ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਗੁਰਦੁਆਰੇ ਦੇ ਸਕੱਤਰ ਗੁਰਮੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 16,000 ਤੋਂ ਵੀ ਵੱਧ ਲੋਕਾਂ ਨੂੰ ਸਵੈ-ਪੱਧਰ ਉੱਤੇ ਅਲੱਗ-ਥਲੱਗ ਕਰਨ ਲਈ ਕਹੇ ਜਾਣ ਤੋਂ ਬਾਅਦ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।

"ਸਕੂਲਾਂ ਵਿੱਚ ਕੋਵਿਡ-19 ਵਾਇਰਸ ਆਉਣ ਪਿੱਛੋਂ ਸਥਿਤੀ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਲ ਹੋ ਗਿਆ ਸੀ ਇਸ ਦੇ ਨਤੀਜੇ ਵਜੋਂ ਪ੍ਰਸ਼ਾਸ਼ਨ ਨੇ ਸਾਡੇ ਕਸਬੇ ਦੀ ਇੱਕ ਤਿਹਾਈ ਆਬਾਦੀ ਨੂੰ ਆਈਸੋਲੇਸ਼ਨ ਵਿੱਚ ਰਹਿਣ ਲਈ ਆਖਿਆ ਹੈ," ਉਨ੍ਹਾਂ ਦੱਸਿਆ। 

ਸਿੱਖ ਭਾਈਚਾਰੇ ਦੇ ਸੇਵਾਦਾਰ ਕਰਿਆਨੇ ਤੇ ਹੋਰ ਲੋੜ ਦੀਆਂ ਚੀਜ਼ਾਂ ਵਾਲੀਆਂ ਕਿੱਟਾਂ ਤਿਆਰ ਕਰਦੇ ਹੋਏ।
ਸਿੱਖ ਭਾਈਚਾਰੇ ਦੇ ਸੇਵਾਦਾਰ ਕਰਿਆਨੇ ਤੇ ਹੋਰ ਲੋੜ ਦੀਆਂ ਚੀਜ਼ਾਂ ਵਾਲੀਆਂ ਕਿੱਟਾਂ ਤਿਆਰ ਕਰਦੇ ਹੋਏ।
Supplied by Khalsa Foundation

ਇਸ ਚਿੰਤਾਜਨਕ ਸਥਿਤੀ ਦੇ ਚਲਦਿਆਂ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਤੇ ਕਰਿਆਨੇ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ।

ਉਨ੍ਹਾਂ ਦੱਸਿਆ ਕਿ ਸਿੱਖ ਸੇਵਾਦਾਰਾਂ ਨੇ ਹੋਰ ਵਲੰਟੀਅਰਾਂ ਨਾਲ਼ ਮਿਲਕੇ ਹੁਣ ਤਕ 100 ਤੋਂ ਵੀ ਵੱਧ ਪਰਿਵਾਰਾਂ ਦੀ ਭੋਜਨ ਤੇ ਖਾਣੇ-ਦਾਣੇ ਵਿੱਚ ਮੱਦਦ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਹੂਲਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।   

ਇਸ ਦੌਰਾਨ ਸ਼ੈਪਰਟਨ ਦੇ ਵਸਨੀਕ ਧਾਮੀ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ-ਸੇਵੀ ਕੰਮਾਂ ਲਈ ਅੰਤਰਾਸ਼ਟਰੀ ਪੱਧਰ ਉੱਤੇ ਸਤਿਕਾਰ ਦੀ ਪਾਤਰ ਬਣੀ ਖ਼ਾਲਸਾ ਏਡ ਜਥੇਬੰਦੀ ਵੱਲੋਂ 'ਜੀ ਵੀ ਕੇਅਰ' ਸੰਸਥਾ ਦੇ ਸਹਿਯੋਗ ਨਾਲ ਕਰਿਆਨੇ ਦੀਆਂ ਕਿੱਟਾਂ ਮੁਹੱਈਆ ਕਰਾਉਣ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ। 

ਸਮਾਜ-ਸੇਵੀ ਜਥੇਬੰਦੀ ਖ਼ਾਲਸਾ ਫਾਊਂਡੇਸ਼ਨ ਦੇ ਨੁਮਾਇੰਦੇ ਕਮਲਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਵਿਕਟੋਰੀਆ ਵਿੱਚ ਵੱਖੋ-ਵੱਖਰੇ ਸਮੇਂ ਤਾਲਾਬੰਦੀ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਿੱਚ ਜੁਟੇ ਹੋਏ ਹਨ।

ਉਹਨਾਂ ਦੁਆਰਾ ਮੁਫ਼ਤ ਭੋਜਨ ਦੀ ਸਹੂਲਤ ਤਹਿਤ ਮੈਲਬੌਰਨ ਸ਼ਹਿਰ ਦੇ ਫਲਿੰਡਰਜ਼ ਸਟ੍ਰੀਟ ਸਟੇਸ਼ਨ ਲਾਗੇ 'ਫ਼ੂਡ-ਵੈਨ' ਦਾ ਉਪਰਾਲਾ ਵੀ ਕੀਤਾ ਗਿਆ ਸੀ। 

ਵਿਕਟੋਰੀਅਨ ਸਰਕਾਰ ਨੇ 26 ਅਗਸਤ ਨੂੰ ਜਾਰੀ ਇੱਕ ਮੀਡੀਆ ਰੀਲੀਜ਼ ਵਿੱਚ ਖ਼ਾਲਸਾ ਫਾਊਂਡੇਸ਼ਨ ਦੇ ਸਮਾਜ ਸੇਵੀ ਯਤਨਾਂ ਦਾ ਜ਼ਿਕਰ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਵੀ ਲੋੜ੍ਹੀਂਦੇ ਭਾਈਚਾਰਕ ਫੰਡ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਸ਼ੈਪਰਟਨ ਦੇ ਵਸਨੀਕਾਂ ਨੂੰ ਕਰਿਆਨਾ ਤੇ ਜ਼ਰੂਰੀ ਸਾਮਾਨ ਮੁਹੱਈਆ ਕਰਾਉਣ ਦੇ ਨਾਲ-ਨਾਲ ਆਪਣੀ ਮੁਫ਼ਤ ਭੋਜਨ ਸੇਵਾ ਜਾਰੀ ਰੱਖ ਸਕਣ। 

ਰਾਜ ਸਰਕਾਰ ਦੇ ਦੱਸਣ ਮੁਤਾਬਕ ਅਗਸਤ 2020 ਤੋਂ ਸਰਕਾਰ ਨੇ ਪੰਜ ਲੱਖ ਤੋਂ ਵੀ ਵੱਧ ਵਿਕਟੋਰੀਅਨ ਲੋਕਾਂ ਦੀ ਸਹਾਇਤਾ ਲਈ ਲਗਪਗ 23 ਮਿਲੀਅਨ ਡਾਲਰ ਖਰਚ ਕੀਤੇ ਹਨ।  


ਪੂਰੀ ਗੱਲਬਾਤ ਸੁਣਨ ਲਈ ਆਡੀਓ ਬਟਨ 'ਤੇ ਕਲਿਕ ਕਰੋ 

ਸ਼ੈਪਰਟਨ ਵਿੱਚ ਕੋਵਿਡ-19 ਦੇ ਫੈਲਾਅ ਪਿੱਛੋਂ ਸਿੱਖ ਭਾਈਚਾਰੇ ਵੱਲੋਂ ਸਾਂਝੇ ਉੱਦਮ, ਮੁਫ਼ਤ ਭੋਜਨ ਅਤੇ ਗਰੋਸਰੀ ਕਿੱਟਾਂ ਦੀ ਸੇਵਾ
00:00 00:00


ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਸ਼ੈਪਰਟਨ ਵਿੱਚ ਕੋਵਿਡ-19 ਦੇ ਫੈਲਾਅ ਪਿੱਛੋਂ ਸਿੱਖ ਭਾਈਚਾਰੇ ਵੱਲੋਂ ਸਾਂਝੇ ਉੱਦਮ, ਮੁਫ਼ਤ ਭੋਜਨ ਅਤੇ ਗਰੋਸਰੀ ਕਿੱਟਾਂ ਦੀ ਸੇਵਾ 01/09/2021 11:40 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More