Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ

ਮੀਨੂੰ ਰਾਣੀ ਅਤੇ ਉਸਦਾ ਪਰਿਵਾਰ ਭਾਰਤ ਪਰਤਣ ਤੋਂ ਪਹਿਲਾਂ ਐਡੀਲੇਡ ਰਹਿੰਦੇ ਸਨ Source: Supplied by Mrs Rani

ਆਸਟ੍ਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਮੁਲਕ ਤੋਂ ਬਾਹਰ ਫਸੇ ਹਜ਼ਾਰਾਂ ਹੁਨਰਮੰਦ ਖੇਤਰੀ ਵੀਜ਼ਾ ਧਾਰਕਾਂ ਜਿਸ ਵਿੱਚ ਸਬਕਲਾਸ 489 ਅਤੇ 491 ਦੇ ਲੋਕ ਸ਼ਾਮਿਲ ਹਨ, ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵੀਜ਼ੇ ਵਿਚਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਵਾਧਾ ਕੀਤਾ ਜਾਵੇ ਤਾਂਕਿ ਉਹ ਆਪਣੇ ਸਥਾਈ ਨਿਵਾਸ ਜਾਂ ਪੀ ਆਰ ਲਈ ਚੁਣੇ ਰਸਤੇ ਨੂੰ ਮੁੜ ਲੀਹੇ ਪਾ ਸਕਣ।

ਸਕਿਲਡ ਖੇਤਰੀ ਵੀਜ਼ਾ ਧਾਰਕ ਮੀਨੂੰ ਰਾਣੀ ਫਰਵਰੀ 2020 ਵਿਚ ਆਪਣੇ ਪਤੀ ਅਤੇ ਬੱਚਿਆਂ ਸਮੇਤ ਪੰਜਾਬ ਦੇ ਫਗਵਾੜਾ ਨੇੜੇ ਆਪਣੇ ਜੱਦੀ ਪਿੰਡ ਗਈ ਸੀ।

ਪਰ ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਛੇ ਹਫ਼ਤਿਆਂ ਦਾ ਥੋੜਾ ਸਮਾਂ ਉਨ੍ਹਾਂ ਨੂੰ ਇੱਕ ਅਜਿਹੀ ਮੁਸ਼ਕਿਲ ਪੈਦਾ ਕਰੇਗਾ ਜਿਸ ਤਹਿਤ ਉਹ ਆਸਟ੍ਰੇਲੀਆ ਮੁੜ ਆਉਣ ਲਈ ਤਰਸਣਗੇ।

ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਸਥਾਪਿਤ ਹੋਣ ਲਈ ਉਹ ਹੁਣ ਤੱਕ ਹਜ਼ਾਰਾਂ ਡਾਲਰ ਖਰਚ ਚੁਕੇ ਹਨ।

“ਸਾਡੇ ਲਈ ਇਹ ਇੱਕ ਬਹੁਤ ਔਖਾ ਸਮਾਂ ਹੈ। ਪਿਛਲੇ ਡੇਢ ਸਾਲ ਤੋਂ ਅਸੀਂ ਆਪਣਾ ਕਿਰਾਇਆ, ਕਾਰ ਬੀਮਾ ਅਤੇ ਹੋਰ ਵੀ ਬਹੁਤ ਸਾਰੇ ਖਰਚੇ ਇਸ ਆਸ ਨਾਲ ਜਾਰੀ ਰੱਖ ਰਹੇ ਹਾਂ ਕਿ ਅਸੀਂ ਆਸਟ੍ਰੇਲੀਆ ਵਿਚ ਆਪਣੀ ਜ਼ਿੰਦਗੀ ਵਿੱਚ ਵਾਪਸ ਸਥਾਪਿਤ ਹੋਣ ਦੇ ਯੋਗ ਹੋਵਾਂਗੇ।

"ਮੇਰਾ ਪੁੱਤਰ ਪਿਛਲੇ ਇਕ ਸਾਲ ਤੋਂ ਸਕੂਲ ਨਹੀਂ ਗਿਆ ਹੈ, ਅਤੇ ਮੈਨੂੰ ਚਿੰਤਾ ਹੈ ਕਿ ਉਹ ਸਿੱਖਣ ਦਾ ਮਹੱਤਵਪੂਰਣ ਸਮਾਂ ਗੁਆ ਰਿਹਾ ਹੈ, ਜਿਸਦਾ ਉਸਦੀ ਜ਼ਿੰਦਗੀ ਉੱਤੇ ਲੰਮੇ ਸਮੇਂ ਲਈ ਪ੍ਰਭਾਵ ਪੈ ਸਕਦਾ ਹੈ," ਸ੍ਰੀਮਤੀ ਰਾਣੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

ਪਰਿਵਾਰ ਨੂੰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਉਹ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਆਪਣਾ ਉਹ ਮੌਕਾ ਗੁਆ ਸਕਦੇ ਹਨ, ਜਿਸਦੇ ਲਈ ਉਨ੍ਹਾਂ ਅਕਤੂਬਰ ਵਿੱਚ ਯੋਗ ਹੋ ਜਾਣਾ ਸੀ।

“ਅਸੀਂ 489 ਵੀਜ਼ਾ ਉੱਤੇ ਹਾਂ ਅਤੇ ਆਮ ਹਾਲਤਾਂ ਵਿੱਚ ਸਾਡੀ ਇਸ ਸਾਲ ਦੇ ਅਖੀਰ ਵਿੱਚ ਪੀ ਆਰ ਹੋ ਜਾਣੀ ਸੀ। ਪਰ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਬਾਹਰ ਡੇਢ ਸਾਲ ਬਿਤਾਏ ਹਨ, ਇਸ ਲਈ ਮੈਨੂੰ ਡਰ ਹੈ ਕਿ ਅਸੀਂ ਹੁਣ 12 ਸਾਲ ਦੇ ਇਸ ਲੰਬੇ ਸੰਘਰਸ਼ ਤੋਂ ਬਾਅਦ ਵੀ ਇਸ ਲਈ ਯੋਗ ਨਹੀਂ ਹੋ ਸਕਦੇ।

ਮੀਨੂੰ ਇਕੱਲੀ ਨਹੀਂ ਹੈ। ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, 29 ਮਾਰਚ ਤੱਕ ਸਕਿੱਲਡ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ ਸਬ-ਕਲਾਸ 489 ਅਤੇ ਸਕਿਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ ਸਬਕਲਾਸ 491 ਦੇ ਕੁੱਲ 6,230 ਧਾਰਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਇਹਨਾਂ ਅੰਕੜਿਆਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਬਿਨੈਕਾਰ ਸ਼ਾਮਲ ਹਨ।

489 ਵੀਜ਼ਾ ਧਾਰਕ ਅਲੀ ਰਿਆਦ ਅਬਦੁੱਲਾ ਇੱਕ ਟੈਲੀਗ੍ਰਾਮ ਸਮੂਹ ‘ਸਟ੍ਰੈਂਡਡ ਸਕਿਲਡ ਮਾਈਗ੍ਰਾਂਟ ਆਫ ਰੀਜਨਲ ਆਸਟ੍ਰੇਲੀਆ (ਐਸ ਐਸ ਐਮ ਓ ਆਰ ਏ) ਚਲਾ ਰਿਹਾ ਹੈ।

ਇਸ ਸਮੂਹ ਵਿੱਚ ਦੁਨੀਆ ਭਰ ਤੋਂ ਇੱਕ ਹਜ਼ਾਰ ਤੋਂ ਵੀ ਵੱਧ 489 ਅਤੇ 491 ਵੀਜ਼ਾ ਧਾਰਕ ਸ਼ਾਮਲ ਹਨ।

ਸ਼੍ਰੀ ਅਬਦੁੱਲਾ ਨੂੰ ਇੱਕ ਬਿਜਨਸ ਡਿਵੈਲਪਮੈਂਟ ਮੈਨੇਜਰ ਵਜੋਂ ਦਸੰਬਰ 2018 ਵਿੱਚ ਉੱਤਰੀ ਪ੍ਰਦੇਸ਼ ਵਿੱਚ ਮਾਈਗਰੇਟ ਕਰਨ ਲਈ ਸੱਦਾ ਦਿੱਤਾ ਗਿਆ ਸੀ।

ਪਰ ਹੁਣ ਉਸਨੂੰ ਡਰ ਹੈ ਕਿ ਜੇ ਅੰਤਰਰਾਸ਼ਟਰੀ ਸਰਹੱਦ ਇਕ ਹੋਰ ਸਾਲ ਬੰਦ ਰਹਿੰਦੀ ਹੈ ਤਾਂ ਉਹ ਆਪਣੇ ਸਥਾਈ ਨਿਵਾਸ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ।

ਟੈਲੀਗ੍ਰਾਮ ਸਮੂਹ ਦੀ ਤਰਫੋਂ ਬੋਲਦਿਆਂ ਸ੍ਰੀ ਅਬਦੱਲਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਪ੍ਰਵਾਸੀ ਮੋਰਿਸਨ ਸਰਕਾਰ ਨੂੰ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨਾਲੋਂ ਵਾਪਸੀ ਲਈ ਤਰਜੀਹ ਦੀ ਅਪੀਲ ਨਹੀਂ ਕਰ ਰਹੇ ਹਨ।

ਸਗੋਂ ਉਹ ਤਾਂ ਇਸ ਗੱਲ ਦਾ ਭਰੋਸਾ ਚਾਹੁੰਦੇ ਹਨ ਕਿ ਹਾਲਤ ਸੁਧਰਨ ਉੱਤੇ ਇਹਨਾਂ ਹੁਨਰਮੰਦ ਪ੍ਰਵਾਸੀਆਂ ਲਈ ਵੀਜ਼ਾ ਵਧਾਕੇ, ਸ਼ਰਤਾਂ ਵਿੱਚ ਨਰਮਾਈ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਸਥਾਈ ਨਿਵਾਸ ਲਈ ਪਹਿਲਾਂ ਵਾਂਗ ਯੋਗਤਾ ਪੂਰੀ ਕਰ ਸਕਣ।

489 visa
Ali Riad Abdallah.
Supplied by Ali Riad Abdallah

ਸਕਿਲਡ ਖੇਤਰੀ ਵੀਜ਼ਾ ਧਾਰਕ ਮੀਨੂੰ ਰਾਣੀ ਨੇ ਵੀ ਸਰਕਾਰ ਤੋਂ ਇਹੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਉਨ੍ਹਾਂ ਲੋਕਾਂ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਹੈ ਜੋ ਇਥੇ ਸਥਾਪਿਤ ਹੋਣ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਹਨ।

ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ: 

ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ 12/07/2021 04:30 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More