ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਕੂਈਨਜ਼ਲੈਂਡ, ਨਾਰਦਰਨ ਟੈਰੀਟੋਰੀ, ਵੈਸਟਰਨ ਆਸਟ੍ਰੇਲੀਆ ਅਤੇ ਤਸਮਾਨੀਆ ਵਿਚਲੀਆਂ ਚੋਣਾਂ ਦੌਰਾਨ ਸੱਤਾਧਿਰ ਨੂੰ ਹੀ ਦੋਬਾਰਾ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਸੀ। ਕੀ ਸਾਊਥ ਆਸਟ੍ਰੇਲੀਆ ਵਿੱਚੋਂ ਵੀ ਇਸ ਕਿਸਮ ਦਾ ਰੁਝਾਨ ਸਾਮਣੇ ਆ ਸਕਦਾ ਹੈ?
ਸਾਊਥ ਆਸਟ੍ਰੇਲੀਆ ਵਿੱਚ ਕਰਵਾਈਆਂ ਜਾਣ ਵਾਲੀਆਂ ਚੋਣਾਂ ਤੋਂ ਸਿਰਫ ਕੁੱਝ ਹੀ ਦਿਨ ਪਹਿਲਾਂ ਕੋਵਿਡ-19 ਕਾਰਨ ਲਾਈਆਂ ਬੰਦਸ਼ਾਂ ਨੂੰ ਨਰਮ ਕਰਦੇ ਹੋਏ ਸੰਗੀਤ ਅਤੇ ਨਾਚ ਦੀ ਇਜਾਜਤ ਦੇ ਨਾਲ 'ਡੈਨਸਿਟੀ ਰਿਸਟਰਿਕਸ਼ਨਸ' ਵੀ ਹਟਾ ਦਿੱਤੀਆਂ ਗਈਆਂ ਹਨ।
ਪਰ ਕਈ ਪਰਾਹੁਣਚਾਰੇ ਵਾਲੇ ਕਿੱਤੇ ਨਾਲ ਜੁੜੇ ਹੋਏ, ਸਿਮੋਨ ਡੋਗਲਸ ਵਰਗਿਆਂ ਦਾ ਮੰਨਣਾ ਹੈ ਕਿ ਅਜਿਹਾ ਬਹੁਤ ਦੇਰ ਨਾਲ ਕੀਤਾ ਗਿਆ ਹੈ ਅਤੇ ਲੋੜ ਨਾਲੋਂ ਕਿਤੇ ਘੱਟ ਹੈ।
ਦੱਖਣੀ ਆਸਟ੍ਰੇਲੀਆ ਨੂੰ ਕਰੋਨਾਵਾਇਰਸ ਅਤੇ ਲਾਕਡਾਊਨਸ ਤੋਂ ਮੁਕਾਬਲਤਨ ਮੁਕਤ ਰਖਣ ਵਿੱਚ ਕਾਮਯਾਬ ਰਹਿਣ ਵਾਲੇ ਪ੍ਰੀਮੀਅਰ ਸਟੀਵਨ ਮਾਰਸ਼ਲ ਇਹਨਾਂ ਚੋਣਾਂ ਦੌਰਾਨ ਚੁਣੋਤੀਪੂਰਨ ਸਮੇਂ ਦਾ ਸਾਹਮਣਾ ਕਰ ਰਹੇ ਹਨ।
ਮਾਰਸ਼ਲ ਸਰਕਾਰ ਨੂੰ ਮਿਲਿਆ ਹੋਇਆ ਸਮਰਥਨ ਉਸ ਸਮੇਂ ਘਟ ਗਿਆ ਸੀ ਜਦੋਂ ਸਰਹੱਦਾਂ ਖੋਹਲੇ ਜਾਣ ਤੋਂ ਇੱਕ ਹਫਤਾ ਬਾਅਦ ਹੀ ਰਾਜ ਵਿੱਚ ਓਮੀਕਰੋਨ ਵੈਰੀਐਂਟ ਫੈਲਣਾ ਸ਼ੁਰੂ ਹੋ ਗਿਆ ਸੀ।
ਸ਼ਨੀਵਾਰ ਨੂੰ ਪੈਣ ਵਾਲ਼ੀਆਂ ਵੋਟਾਂ ਦੌਰਾਨ ਸਟੀਵਨ ਮਾਰਸ਼ਲ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹਨਾਂ ਰਾਜ ਪੱਧਰ ਵਾਲੀਆਂ ਚੋਣਾਂ ਨੂੰ ਫੈਡਰਲ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਅਹਿਮ ਇੱਕ ਟੈਸਟ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਲੇਬਰ ਨੇਤਾ ਪੀਟਰ ਮੈਲੀਨੋਕਾਸ ਨੂੰ ਦੋ ਪ੍ਰਤੀਸ਼ਤ ਵੱਧ ਵੋਟਾਂ ਹਾਸਲ ਹੋਣ ਦੀ ਉਮੀਦ ਹੈ।
ਲਗਦਾ ਹੈ ਕਿ ਲੇਬਰ ਪਾਰਟੀ ਚਾਰ ਮਾਰਜੀਨਲ ਸੀਟਾਂ ਤੇ ਅੱਗੇ ਵਧ ਸਕਦੀ ਹੈ, ਜਿਹਨਾਂ ਵਿੱਚ ਸ਼ਹਿਰ ਦੇ ਉੱਤਰ ਵਿੱਚ ਵਸੇ ਹੋਏ ਕਿੰਗਸ ਤੋਂ ਕੁੱਝ ਵੋਟਰਾਂ ਨੇ ਇਸ ਤਰਾਂ ਕਿਹਾ ਹੈ।
ਇਸ ਸਮੇਂ ਅਜਾਦ ਉਮੀਦਵਾਰ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ, ਜਿਸ ਕਾਰਨ ਮੁਕਾਬਲਾ ਕਾਫੀ ਸਖਤ ਹੋਣ ਦੀ ਉਮੀਦ ਹੈ।
ਵਾਇਟ ਦੀ ਸੀਟ ਤੇ ਲਿਬਰਲ ਸੈਮ ਡੁਲੁਕ ਕਾਇਮ ਹਨ ਜਿਹਨਾਂ ਨੂੰ ਅਜੇ ਪਿੱਛੇ ਜਿਹੇ ਹੀ ਸ਼ਰਾਬ ਪੀ ਕੇ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਹੇਠ ਅਦਾਲਤੀ ਕਾਰਵਾਈ ਸਹਿਣੀ ਪਈ ਸੀ।
ਇੱਕ ਦਹਾਕੇ ਤੋਂ ਵੀ ਜਿਆਦਾ ਸਮੇਂ ਬਾਅਦ, ਰਾਜ ਵਿੱਚ ਵਨ ਨੇਸ਼ਨ ਅਤੇ ਨੈਸ਼ਨਲ ਪਾਰਟੀ ਮੁੜ ਤੋਂ ਚੋਣ ਮੈਦਾਨ ਵਿੱਚ ਕੁੱਦ ਰਹੀਆਂ ਹਨ।
ਪ੍ਰਵਾਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੀ ਮੰਗ ਕਰਨ ਵਾਲੀ ਇਸ ਪਾਰਟੀ ਦੇ ਚੋਣ ਮੈਦਾਨ ਵਿੱਚ ਮੁੜ ਤੋਂ ਆਉਣ ‘ਤੇ, ਪੰਜਾਬ ਤੋਂ ਆਏ ਰਾਜਨ ਵੈਦ ਇਸ ਤਰਾਂ ਕਹਿੰਦੇ ਹਨ।
ਦੋਵਾਂ ਵੱਡੀਆਂ ਪਾਰਟੀਆਂ ਨੇ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਦਿੱਤਾ ਹੈ ਪਰ ਅਗਰ ਅਜਾਦ ਉਮੀਦਵਾਰਾਂ ਨੂੰ ਸਫਲਤਾ ਮਿਲ ਜਾਂਦੀ ਹੈ ਤਾਂ ਰਾਜ ਵਿੱਚ 'ਹੰਗ ਪਾਰਲੀਮੈਂਟ ਦੇ ਆਸਾਰ ਵੀ ਬਣ ਸਕਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।