Coming Up Fri 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਭਾਰਤੀ ਪਿਛੋਕੜ ਦੀਆਂ ਮਹਿਲਾਵਾਂ ਦੁਆਰਾ ਖੁਦਕੁਸ਼ੀਆਂ ਦੀ ਜਾਂਚ ਉਪਰੰਤ ਕੌਰੋਨੇਰ ਨੇ ਕੀਤੀਆਂ ਸਿਫਾਰਸ਼ਾਂ

Rupinder Kaur Source: SBS

ਇਸ ਸਾਲ ਦੇ ਸ਼ੁਰੂ ਵਿੱਚ ਐਸ ਬੀ ਐਸ ਨਿਊਜ਼ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਮੈਲਬਰਨ ਦੇ ਉੱਤਰੀ ਉੱਪਨਗਰ ਦੇ ਕੁੱਝ ਇਲਾਕਿਆਂ ਤੋਂ ਦੱਖਣੀ ਏਸ਼ੀਆਈ ਔਰਤਾਂ ਵਲੋਂ ਕੀਤੀਆਂ ਅਜਿਹੀਆਂ ਖੁਦਕੁਸ਼ੀਆਂ ਬਾਰੇ ਦੱਸਿਆ ਗਿਆ ਸੀ ਜਿਹਨਾਂ ਵਿੱਚ ਕਾਫੀ ਸਮਾਨਤਾ ਪਾਈ ਗਈ ਸੀ। ਵਿਕਟੋਰੀਅਨ ਕੌਰੋਨੇਰ ਨੇ ਹੁਣ ਇਸ ਰੂਝਾਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਮੰਗ ਕੀਤੀ ਹੈ ਕਿ ਹੋਰ ਵੀ ਵਧੇਰੇ ਸਭਿਆਚਾਰਕ ਮੱਦਦ ਵਾਲੀਆਂ ਸੇਵਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਰੂਪਿੰਦਰ ਕੌਰ ਵੀ ਅਜਿਹੇ ਔਖੇ ਸਮੇਂ ਵਿੱਚੋਂ ਦੀ ਲੰਘ ਚੁੱਕੀ ਹੈ। 39 ਸਾਲਾਂ ਦੀ ਇਹ ਔਰਤ 2008 ਵਿੱਚ ਵਿਆਹ-ਉਪਰੰਤ ਭਾਰਤ ਤੋਂ ਮੈਲਬਰਨ ਆਈ ਸੀ, ਜੋ ਕਿ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇੱਕ ਆਮ ਰਿਵਾਜ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਜ਼ੁਬਾਨੀ ਅਤੇ ਸ਼ਰੀਰਕ ਤੌਰ ਤੇ ਬਹੁਤ ਤਸੀਹੇ ਦਿੱਤੇ ਸਨ; ਅਤੇ ਇਸ ਬਦਸਲੂਕੀ ਭਰੇ ਸਮੇਂ ਵਿੱਚ ਉਸ ਨੇ ਵੀ ਸੋਚਿਆ ਸੀ ਕਿ ਖੁਦਕੁਸ਼ੀ ਹੀ ਉਸ ਨੂੰ ਇਸਤੋਂ ਛੁੱਟਕਾਰਾ ਦਿਵਾ ਸਕਦੀ ਹੈ।

ਰੂਪਿੰਦਰ ਨੇ ਪਹਿਲੀ ਵਾਰ ਆਪਣੀ ਕਹਾਣੀ ਇਸ ਕਰਕੇ ਸਾਂਝੀ ਕੀਤੀ ਹੈ ਕਿ ਸ਼ਾਇਦ ਉਸ ਵਰਗੀਆਂ ਕਈ ਅਜਿਹੀਆਂ ਹੋਰਨਾਂ ਔਰਤਾਂ ਦਾ ਭਲਾ ਵੀ ਹੋ ਸਕੇ ਜੋ ਕਿ ਚੁੱਪ ਚਾਪ ਰਹਿ ਕੇ ਦੁੱਖਾਂ ਨੂੰ ਸਹਿਨ ਕਰ ਰਹੀਆਂ ਹਨ। ਉਸ ਦੇ ਸਥਾਨਕ ਭਾਈਚਾਰੇ ਵਿੱਚ ਥੋੜੇ ਸਮੇਂ ਦੇ ਅੰਤਰ ਨਾਲ ਹੋਈਆਂ ਛੇ ਖੁਦਕੁਸ਼ੀਆਂ ਕਾਰਨ ਜਬਰਦਸਤ ਹੱਲਚੱਲ ਹੋਈ ਸੀ। ਇਹਨਾਂ ਵਿੱਚੋਂ ਪੰਜ ਮਾਵਾਂ ਵੀ ਸਨ ਅਤੇ ਇੱਕੋ ਜਿਹੇ ਪਿਛੋਕੜ ਨਾਲ ਸਬੰਧ ਰੱਖਦੀਆਂ ਦੱਸੀਆਂ ਜਾਂਦੀਆਂ ਹਨ। ਸਾਰਜੈਂਟ ਡੇਮਿਅਨ ਲੈਹਮਨ ਨੇ ਸ਼ੁਰੂਆਤੀ ਘਟਨਾਵਾਂ ਦੀ ਪੁਣਛਾਣ ਕੀਤੀ ਸੀ।

ਇਸ ਸਮੇਂ ਕੌਰੋਨੇਰ ਨੇ ਜਿੱਥੇ ਇਹਨਾਂ ਨੂੰ ਰੋਕਣ ਦੇ ਸਬੰਧ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਉੱਥੇ ਨਾਲ ਹੀ ਅੱਗੇ ਪਿੱਛੇ ਹੋਈਆਂ ਸ਼ੱਕੀ ਮੌਤਾਂ ਦੇ ਮੱਦੇਨਜ਼ਰ ਕੁੱਝ ਸਿਫਾਰਸ਼ਾਂ ਵੀ ਕੀਤੀਆਂ ਹਨ:

-       ਸਿਹਤ ਵਿਭਾਗ ਵਲੋਂ ਦੱਖਣੀ ਏਸ਼ੀਆਈ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਵਾਸਤੇ ਕੀਤੇ ਜਾ ਰਹੇ ਕਾਰਜਾਂ ਦਾ ਮੁੜ ਤੋਂ ਜਾਇਜ਼ਾ ਲਿਆ ਜਾਵੇ;

-       ਵਿਕਟੋਰੀਆ ਦੀ ਪੁਲਿਸ ਨੂੰ ਵਿਭਿੰਨ ਪਿਛੋਕੜਾਂ ਵਾਲੇ ਭਾਈਚਾਰਿਆਂ ਵਿੱਚ ਜਿੱਥੇ ਵੀ ਸ਼ੱਕੀ ਇਰਾਦਤਨ ਮੌਤਾਂ, ਪਰਿਵਾਰਕ ਹਿੰਸਾ ਅਤੇ ਸਮਾਜਕ ਦੂਰੀਆਂ ਹੋਣ ਦੇ ਸੰਕੇਤ ਮਿਲਦੇ ਹੋਣ, ਵਾਸਤੇ ਖਾਸ ਯੂਨਿਟਾਂ ਦਾ ਗਠਨ ਕਰਨਾ ਚਾਹੀਦਾ ਹੈ।

ਵਿਹਟਲਸੀਅ ਕਮਿਊਨਿਟੀ ਕੂਨੈਕਸ਼ਨਸ ਲੀਗਲ ਸਰਵਿਸ ਦੇ ਪ੍ਰਮੁੱਖ ਵਕੀਲ ਕਰਿਸ ਹੋਵਸੇ ਨੇ ਸੱਭ ਤੋਂ ਪਹਿਲਾਂ ਇਹ ਅਵਾਜ਼ ਚੁੱਕਦੇ ਹੋਏ ਕਰੋਨਰ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਅਪੀਲ ਕੀਤੀ ਸੀ।

ਬੇਸ਼ਕ ਇਸ ਸਮੇਂ ਲੋਕਾਂ ਨੂੰ ਘਰਾਂ ਤੋਂ ਬਾਹਰ ਲਿਆਉਣਾ ਅਤੇ ਸਹੀ ਮਦਦ ਨਾਲ ਜੋੜਨਾਂ ਪਹਿਲਾਂ ਨਾਲੋਂ ਕਿਤੇ ਮੁਸ਼ਕਲ ਹੈ, ਪਰ ਫੇਰ ਵੀ ਸਥਾਨਕ ਭਾਈਚਾਰਿਆਂ ਵਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਗਈ ਹੈ ਕਿ ਜਲਦ ਹੀ ਵਧੇਰੇ ਢੁੱਕਵੀਆਂ ਸਹਾਇਤਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।

ਮਦਦ ਵਾਸਤੇ ਲਾਈਫਲਾਈਨ ਸੇਵਾ ਨੂੰ 13 11 14 ਅਤੇ ਸੂਸਾਈਡ ਕਾਲ ਬੈਕ ਸੇਵਾ ਨੂੰ 1300 659 467 ਉੱਤੇ ਫੋਨ ਕੀਤਾ ਜਾ ਸਕਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਭਾਰਤੀ ਪਿਛੋਕੜ ਦੀਆਂ ਮਹਿਲਾਵਾਂ ਦੁਆਰਾ ਖੁਦਕੁਸ਼ੀਆਂ ਦੀ ਜਾਂਚ ਉਪਰੰਤ ਕੌਰੋਨੇਰ ਨੇ ਕੀਤੀਆਂ ਸਿਫਾਰਸ਼ਾਂ 10/09/2020 06:00 ...
ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਨਾਲ ਨਿਵਾਜ਼ਿਆ ਗਿਆ 23/10/2020 10:41 ...
‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ 22/10/2020 05:00 ...
ਮਹਾਂਮਾਰੀ ਦੌਰਾਨ ਵਿਆਹ ਟੁੱਟਣ ਨਾਲ ਹਾਲਾਤ ਹੋ ਸਕਦੇ ਹਨ ਬਹੁਤ ਗੰਭੀਰ 22/10/2020 08:00 ...
ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ: ਜਦੋਂ ਮੈਂ 50 ਦੀ ਉਮਰੇ ਆਸਟ੍ਰੇਲੀਆ ਵਿੱਚ ਜਹਾਜ ਸਿੱਖਣ ਦਾ ਸੁਪਨਾ ਪੂਰਾ ਕੀਤਾ 21/10/2020 13:00 ...
ਜੌਰਡਨ ਸਪ੍ਰਿੰਗਜ਼ ਵਸਨੀਕਾਂ ਨੇ 'ਸਿਨਕਿੰਗ ਸਬਰਬ' ਮੀਡੀਆ ਲੇਬਲਿੰਗ ਨੂੰ ਦੱਸਿਆ ਗਲਤ ਅਤੇ ਗੁੰਮਰਾਹਕੁੰਨ 20/10/2020 10:00 ...
ਐਸ ਬੀ ਐਸ ਪੰਜਾਬੀ ਵਿੱਚ ਛਪੀ ਇੱਕ ਖ਼ਬਰ ਨੇ ਇਸ ਅੰਤਰਰਾਸ਼ਟਰੀ ਵਿਦਿਆਰਥੀ ਦਾ 'ਬਚਾਇਆ ਭਵਿੱਖ' 20/10/2020 17:00 ...
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਹਾਲੇ ਵੀ ਜਾਰੀ 19/10/2020 11:00 ...
ਮੈਲਬਰਨ ਵਿੱਚ ਪਰਾਹੁਣਚਾਰੀ ਅਤੇ ਪ੍ਰਚੂਨ ਅਦਾਰਿਆਂ ਲਈ ਪਾਬੰਦੀਆਂ ਜਾਰੀ 19/10/2020 08:00 ...
ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਵਿੱਚ ਹੋਈ ਮੌਤ, ਭਾਈਚਾਰੇ ਵਿੱਚ ਭਾਰੀ ਸੋਗ 16/10/2020 08:00 ...
View More