Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸੌਖੀਆਂ ਹੋਣ ਜਾ ਰਹੀਆਂ ਹਨ ਮੈਲਬੌਰਨ ਦੀਆਂ ਕੋਵਿਡ-19 ਪਾਬੰਦੀਆਂ

Outdoor dining areas at the Sydney Opera House, in Sydney (AAP Image/Bianca De Marchi) Source: AAP

ਵਿਕਟੋਰੀਆ ਆਪਣੇ 70 ਪ੍ਰਤੀਸ਼ਤ ਪੂਰੇ ਕੋਵਿਡ -19 ਟੀਕੇ ਦੇ ਟੀਚੇ ਤੇ ਪਹੁੰਚ ਗਈ ਹੈ, ਜਿਸ ਨਾਲ ਮੈਲਬੌਰਨ ਦੀ ਤਾਲਾਬੰਦੀ ਵੀਰਵਾਰ ਨੂੰ ਰਾਤ 11.59 ਖਤਮ ਹੋ ਜਾਵੇਗੀ।

ਸੰਸਾਰ ਦਾ ਸਭ ਤੋਂ ਜਿਆਦਾ ਤਾਲਾਬੰਦੀਆਂ ਝੱਲਣ ਵਾਲਾ ਸ਼ਹਿਰ ਮੈਲਬੌਰਨ ਮਿੱਥੀ ਹੋਈ ਤਰੀਕ ਤੋਂ ਪੰਜ ਦਿਨ ਪਹਿਲਾਂ ਖੁੱਲਣ ਜਾ ਰਿਹਾ ਹੈ।

ਸ਼ੁੱਕਰਵਾਰ ਅੱਧੀ ਰਾਤ ਤੋਂ ਮੈਲਬੌਰਨ ਵਾਸੀ ਬਿਨਾਂ ਕਿਸੇ ਕਾਰਨ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ।

ਰਾਤ 9 ਵਜੇ ਵਾਲਾ ਕਰਫਿਊ ਵੀ ਖਤਮ ਹੋ ਜਾਵੇਗਾ ਅਤੇ ਲੋਕ ਆਪਣੇ ਘਰਾਂ ਵਿੱਚ 10 ਮਹਿਮਾਨਾਂ ਨੂੰ ਸੱਦਾ ਦੇ ਸਕਣਗੇ। ਬਾਹਰੀ ਇਕੱਠਾਂ ਵਿੱਚ 15 ਲੋਕਾਂ ਦੀ ਹੱਦ ਮਿੱਥੀ ਗਈ ਹੈ।

ਦੋਵੇਂ ਟੀਕੇ ਲਗਵਾ ਚੁੱਕੇ ਲੋਕ ਹੁਣ ਵਾਲ ਕਟਵਾਉਣ, ਜਾਂ ਕੈਫੇ ਅਤੇ ਪੱਬ ਵਿੱਚ ਜਾ ਕੇ ਅਨੰਦ ਮਾਣ ਸਕਣਗੇ।

ਖੇਤਰੀ ਵਿਕਟੋਰੀਆ ਵਿਚਲੇ ਰੈਸਟੋਰੈਂਟਾਂ, ਕੈਫੇਆਂ ਅਤੇ ਜਿੰਮਾਂ ਵਿੱਚ ਲੋਕਾਂ ਦੀ ਗਿਣਤੀ ਨੂੰ 10 ਤੋਂ ਵਧਾ ਕੇ 30 ਕਰ ਦਿੱਤਾ ਜਾਵੇਗਾ।

ਬੇਸ਼ਕ ਕਮਿਊਨਿਟੀ ਵਿੱਚ ਬਹੁਤ ਸਾਰੇ ਨਵੇਂ ਮਾਮਲੇ ਅਜੇ ਵੀ ਰੋਜ਼ਾਨਾ ਸਾਹਮਣੇ ਆ ਰਹੇ ਹਨ, ਪਰ ਪ੍ਰੀਮੀਅਰ ਅਨੁਸਾਰ ਹੁਣ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ, ਜੋ ਕਿ ਪਹਿਲਾਂ ਕੀਤੇ ਕਿਆਸ ਦੇ ਉਲਟ ਹੈ।

ਸ਼ੁੱਕਰਵਾਰ 22 ਅਕਤੂਬਰ ਤੋਂ ਮੈਲਬਰਨ ਵਾਸੀਆਂ ਉੱਤੇ 15 ਕਿਲੋਮੀਟਰ ਦੀ ਹੱਦਬੰਦੀ ਵਾਲੀ ਯਾਤਰਾ ਪਾਬੰਦੀ ਵੀ ਖਤਮ ਹੋ ਜਾਵੇਗੀ, ਪਰ ਖੇਤਰੀ ਵਿਕਟੋਰੀਆ ਵਿੱਚ ਜਾਣ ਲਈ ਅਜੇ ਕੁੱਝ ਦੇਰ ਹੋਰ ਇੰਤਜ਼ਾਰ ਕਰਨਾ ਪਵੇਗਾ ਅਤੇ ਘਰਾਂ ਅੰਦਰ ਤੇ ਬਾਹਰ ਹੋਣ ਵਾਲੇ ਇਕੱਠਾਂ ਸਮੇਂ ਮਾਸਕ ਪਾਉਣੇ ਲਾਜ਼ਮੀ ਰਹਿਣਗੇ।

ਪਰ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਨੇ ਇਨ੍ਹਾਂ ਮੌਜੂਦਾ ਮਾਸਕ ਨਿਯਮਾਂ ਵਿੱਚ ਵੀ ਤਬਦੀਲੀ ਦੀ ਮੰਗ ਕੀਤੀ ਹੈ।

ਰਿਟੇਲ ਵਾਲੇ ਵਪਾਰ 80% ਟੀਕਾਕਰਣ ਤੱਕ ਬੰਦ ਹੀ ਰਹਿਣਗੇ, ਜੋ ਕਿ ਅਗਲੇ 10 ਦਿਨਾਂ ਵਿੱਚ ਪੂਰਾ ਹੋਣ ਦੀ ਆਸ ਹੈ।

ਦਾ ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦੇ ਟਿਮ ਪਾਈਪਰ ਇਹਨਾਂ ਬੰਦਸ਼ਾਂ ਨੂੰ ਹੋਰ ਵੀ ਪਹਿਲਾਂ ਖਤਮ ਕਰਨ ਦੀ ਮੰਗ ਕਰਦੇ ਹਨ।

ਇਸ ਸਮੇਂ ਜਦੋਂ ਵਿਕਟੋਰੀਆ ਦੇ ਹਸਪਤਾਲਾਂ ਵਿੱਚ ਦਾਖਲ ਹੋਏ 777 ਲੋਕਾਂ ਵਿੱਚੋਂ 90% ਪੂਰੀ ਤਰਾਂ ਵੈਕਸੀਨੇਟਡ ਨਹੀਂ ਹਨ, ਮੁੱਖ ਸਿਹਤ ਅਫਸਰ ਪ੍ਰੋ ਬਰੈੱਟ ਸਟਨ ਨੇ ਲੋਕਾਂ ਨੂੰ ਦੋਵੇਂ ਟੀਕੇ ਤੁਰੰਤ ਲਗਵਾਉਣ ਦੀ ਅਪੀਲ ਕੀਤੀ ਹੈ।

ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਸ਼ੁੱਕਰਵਾਰ ਤੋਂ ਬਾਅਦ ਵੀ ਬੰਦਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19  ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਸੌਖੀਆਂ ਹੋਣ ਜਾ ਰਹੀਆਂ ਹਨ ਮੈਲਬੌਰਨ ਦੀਆਂ ਕੋਵਿਡ-19 ਪਾਬੰਦੀਆਂ 21/10/2021 09:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More