Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

‘ਕਾਇਦਾ-ਏ-ਨੂਰ’: ਮਹਾਰਾਜਾ ਰਣਜੀਤ ਸਿੰਘ ਦੀ ਚਲਾਈ ਸਾਖਰਤਾ ਮੁਹਿੰਮ ਨੂੰ ਸੁਰਜੀਵ ਕਰਦੀ ਇੱਕ ਦਸਤਾਵੇਜ਼ੀ ਫਿਲਮ

As a result of this Qaida-e-Noor concept, 100% women of Maharaja's regime became educated. Source: Supplied by Dave Sidhu

‘21ਵੀਂ ਸਦੀ ਦਾ ਕਾਇਦਾ-ਏ-ਨੂਰ’ ਨਾਮੀ ਇੱਕ ਨਵਾਂ ਕਿਤਾਬਚਾ ਅਤੇ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ 18ਵੀਂ ਸਦੀ ਦੇ ਉਸ ਉਪਰਾਲੇ ਨੂੰ ਮੁੜ ਤੋਂ ਸੁਰਜੀਵ ਕਰਨ ਦੀ ਕੋਸ਼ਿਸ਼ ਹੈ ਜਿਸ ਤਹਿਤ ਲੋਕ ਆਪਣੀ ਮਾਤ-ਭਾਸ਼ਾ ਵਿੱਚ ਸਾਖਰਤਾ ਹਾਸਿਲ ਕਰਦੇ ਸਨ।

ਅਜੋਕੇ ਤਕਨੀਕੀ ਯੁੱਗ ਵਿੱਚ ਅਸੀਂ ਆਪਣੀ ਜਿੰਦਗੀ ਨੂੰ ਸਾਰੇ ਸੁੱਖ ਅਤੇ ਅਰਾਮ ਦੇਣ ਲਈ ਕਈ ਪ੍ਰਕਾਰ ਦੇ ਉਪਰਾਲੇ ਕਰਦੇ ਹਾਂ ਪਰ ਇਹਨਾਂ ਦੇ ਨਾਲ ਪੜਾਈ-ਲਿਖਾਈ ਵਾਸਤੇ ਵੀ ਨਵੇਂ ਢੰਗ-ਤਰੀਕੇ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਂਦਾ ਹੈ।

ਇਸ ਗੱਲ ਦੇ ਮੱਦੇਨਜ਼ਰ ਸਿਡਨੀ ਨਿਵਾਸੀ ਫਿਲਮ ਨਿਰਮਾਤਾ, ਨਿਰਦੇਸ਼ਕ ਦੇਵ ਸਿੱਧੂ ‘ਕਾਇਦਾ-ਏ-ਨੂਰ’ ਨਾਮੀ ਦਸਤਾਵੇਜ਼ੀ ਫਿਲਮ ਬਣਾ ਰਹੇ ਹਨ ਜੋ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।

Qaida-E-Noor
Unique concept of learning through one's own mother tongue.
Dave Sidhu

ਸ਼੍ਰੀ ਸਿੱਧੂ ਨੇ ਐਸ ਬੀ ਐਸ ਪੰਜਾਬੀ ਨਾਲ ਇਸ ਦਸਤਾਵੇਜ਼ੀ ਦਾ ਪਿਛੋਕੜ ਸਾਂਝਾ ਕਰਦਿਆਂ ਕਿਹਾ, “ਬੇਸ਼ਕ ਮਹਾਰਾਜਾ ਰਣਜੀਤ ਸਿੰਘ ਆਪ ਅਨਪੜ ਸੀ ਪਰ ਉਸ ਨੂੰ ਸਾਖਰਤਾ ਦੀ ਮਹੱਤਤਾ ਬਾਰੇ ਪੂਰਾ ਗਿਆਨ ਸੀ”।

“ਸਾਖਰਤਾ ਨੂੰ ਆਪਣੀ ਪਰਜਾ ਤੱਕ ਪਹੁੰਚਾੳਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਿਵੇਕਲਾ ਕਾਇਦਾ (ਕਿਤਾਬਚਾ) ਤਿਆਰ ਕੀਤਾ ਜਿਸ ਦੁਆਰਾ ਲੋਕ ਆਪਣੀ ਮਾਂ ਬੋਲੀ ਵਿੱਚ ਹੀ ਲੋੜੀਂਦਾ ਗਿਆਨ ਪ੍ਰਾਪਤ ਕਰ ਸਕਦੇ ਸਨ”।

ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਾਰਜ ਲਈ 5000 ਕਿਤਾਬਚੇ ‘ਕਾਇਦਾ-ਏ-ਨੂਰ’ ਦੇ ਨਾਮ ਹੇਠ ਤਿਆਰ ਕਰਵਾ ਕੇ ਪਿੰਡਾਂ-ਸ਼ਹਿਰਾਂ ਦੇ ਸਰਦਾਰਾਂ ਨੂੰ ਇਸ ਹੁਕਮ ਨਾਲ ਵੰਡੇ ਕਿ ਉਹ ਆਪ ਵੀ ਇਸ ਨੂੰ ਪੜਨ ਅਤੇ ਅੱਗੇ ਪੰਜ ਕਾਪੀਆਂ ਹੋਰ ਬਣਵਾ ਕੇ ਦੂਜਿਆਂ ਨੂੰ ਵੀ ਵੰਡਣ।

Dave Sidhu
Producing a documentary on Qaida-E-Noor, the concept used by Maharaja Ranjit Singh.
Dave Sidhu

ਕੁਝ ਇਤਿਹਾਸਕਾਰਾਂ ਮੁਤਾਬਿਕ ਇਸ ਨਿਵੇਕਲੇ ਕਾਰਜ ਦੇ ਨਤੀਜੇ ਵਜੋਂ ਲਹੌਰ ਸ਼ਹਿਰ ਦੇ ਹੀ 87% ਲੋਕ ਪੜੇ-ਲਿਖੇ ਹੋ ਗਏ ਸਨਅਤੇ ਇਸ ਤੋਂ ਇਲਾਵਾ ਆਲੇ-ਦੁਆਲੇ ਦੇ 78% ਲੋਕ ਵੀ ਸਾਖਰਤਾ ਹਾਸਲ ਕਰ ਚੁੱਕੇ ਸਨ।

"ਮਹਾਰਾਜਾ ਰਣਜੀਤ ਸਿੰਘ ਦੀ ਵਿਲੱਖਣ ਸੋਚ ਦੁਆਰਾ ਇਸ ‘ਕਾਇਦਾ-ਏ-ਨੂਰ’ ਨੂੰ ਰਾਜ ਦੀਆਂ ਸਾਰੀਆਂ ਔਰਤਾਂ ਲਈ ਲਾਜ਼ਮੀ ਬਣਾਇਆ ਗਿਆ ਸੀ ਤਾਂ ਕਿ ਉਹ ਆਪਣੇ ਘਰਾਂ ਤੋਂ ਹੀ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕਣ,” ਸ਼੍ਰੀ ਸਿੱਧੂ ਨੇ ਦੱਸਿਆ।

ਇਹ ਵੀ ਦੱਸਿਆ ਜਾਂਦਾ ਹੈ ਕਿ ਬਰਿਟਿਸ਼ ਰਾਜ ਦੌਰਾਨ ਇਸ ‘ਕਾਇਦਾ-ਏ-ਨੂਰ’ ਨੂੰ ਜਾਣ-ਬੁੱਝਕੇ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਕਿ ਲੋਕ ਇਸ ਬਾਰੇ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋ ਸਕਣ।

ਹੁਣ ਕਈ ਭਾਈਚਾਰਕ ਸੰਸਥਾਵਾਂ ਵਲੋਂ ਇੱਕ ਸਾਂਝਾ ਉਪਰਾਲਾ ਕਰਦੇ ਹੋਏ ਇਸ ਉਪਰਾਲੇ ਨੂੰ ਮੁੜ ਤੋਂ ਸੁਰਜੀਵ ਕੀਤਾ ਜਾ ਰਿਹਾ ਹੈ ਜਿਸ ਨਾਲ ਸਬੰਧਤ ਇੱਕ ਦਸਤਾਵੇਜ਼ੀ ਫਿਲਮ ਮਿਤੀ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Coming up next

# TITLE RELEASED TIME MORE
‘ਕਾਇਦਾ-ਏ-ਨੂਰ’: ਮਹਾਰਾਜਾ ਰਣਜੀਤ ਸਿੰਘ ਦੀ ਚਲਾਈ ਸਾਖਰਤਾ ਮੁਹਿੰਮ ਨੂੰ ਸੁਰਜੀਵ ਕਰਦੀ ਇੱਕ ਦਸਤਾਵੇਜ਼ੀ ਫਿਲਮ 23/09/2021 14:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More