Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ

Basketable provides instant interaction where customers can place orders without having to wait in queues. Photo:Vinnie Pelia Source: Vinnie Pelia

ਗਾਹਕ ਲੰਬੀਆਂ ਲਾਈਨਾਂ ਵਿੱਚ ਖੜ ਕੇ ਚੀਜ਼ਾਂ ਖਰੀਦਣਾ ਪਸੰਦ ਨਹੀਂ ਕਰਦੇ। ਸਮਾਂ ਖਰਾਬ ਹੋਣ ਨਾਲ ਕਾਰੋਬਾਰਾਂ ਨੂੰ ਵੀ ਘਾਟਾ ਸਹਿਣਾ ਪੈਂਦਾ ਹੈ। ਇਹਨਾਂ ਮੁਸ਼ਕਲਾਂ ਦੇ ਹੱਲ ਵਜੋਂ ਪੰਜਾਬੀ ਨੌਜਵਾਨ ਨੇ ਇੱਕ ਅਜਿਹਾ ਤਰੀਕਾ ਤਿਆਰ ਕੀਤਾ ਹੈ ਜਿਸ ਨਾਲ ਗਾਹਕ ਆਪਣੀ ਖਰੀਦ ਸਕਿੰਟਾਂ ਵਿੱਚ ਕਰਦੇ ਹੋਏ, ਸੁਰੱਖਿਅਤ ਤਰੀਕੇ ਨਾਲ ਭੁਗਤਾਨ ਵੀ ਕਰ ਸਕਦੇ ਹਨ।

ਸਿਡਨੀ ਦੇ ਰਹਿਣ ਵਾਲੇ ਨੌਜਵਾਨ ਵਿੰਨੀ ਪੇਲੀਆ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੀ ਪਹਿਲਕਦਮੀ ‘ਬਾਸਕਟੇਬਲ’ ਬਾਰੇ ਗੱਲ ਕਰਦੇ ਹੋਏ ਦੱਸਿਆ, "ਗਾਹਕਾਂ ਨੂੰ ਸਿਰਫ਼ ਇੱਕ ਕਿਉ ਆਰ ਕੋਡ ਸਕੈਨ ਕਰਨਾ ਪਵੇਗਾ, ਜਿਸਦੇ ਜਵਾਬ ਵਿੱਚ ਉਨ੍ਹਾਂ ਨੂੰ ਇੱਕ ਟੈਕਸਟ ਸੁਨੇਹੇ ਜ਼ਰੀਏ ਦੁਕਾਨ ਦਾ ਮੀਨੂ ਪ੍ਰਾਪਤ ਹੋ ਜਾਵੇਗਾ।"

“ਇਸ ਤੋਂ ਬਾਅਦ ਗਾਹਕ ਆਪਣੀ ਪਸੰਦ ਦੀਆਂ ਵਸਤਾਂ ਨੂੰ ਚੁਣਦੇ ਹੋਏ ਲੌੜੀਂਦੀ ਮਾਤਰਾ ਵਿੱਚ ਖਰੀਦ ਕਰ ਸਕਦੇ ਹਨ।"


ਖਾਸ ਨੁੱਕਤੇ:

  • ਬਾਸਕਟੇਬਲ ਨਾਲ ਗਾਹਕਾਂ ਅਤੇ ਵਪਾਰਾਂ ਦੋਹਾਂ ਲਈ ਹੀ ਸਮੇਂ ਦੀ ਬਚਤ ਹੋ ਸਕਦੀ ਹੈ।
  • ਆਸਟ੍ਰੇਲੀਆ ਤੇਜ਼ੀ ਨਾਲ ‘ਕੈਸ਼ਲੈੱਸ’ ਭਵਿੱਖ ਵੱਲ ਵਧ ਰਿਹਾ ਹੈ ਅਤੇ ਇਸ ਹੱਲ ਦੁਆਰਾ ਕਿਸੇ ਵੀ ਸਮੇਂ, ਅਤੇ ਕਿਸੇ ਵੀ ਥਾਂ ਤੋਂ ਸੁਰੱਖਿਅਤ ਭੁਗਤਾਨ ਕੀਤੇ ਜਾ ਸਕਦੇ ਹਨ।
  • ਲੋਕ ਭਾਂਤ-ਭਾਂਤ ਦੀਆਂ ਐਪਸ ਡਾਊਨਲੋਡ ਨਹੀਂ ਕਰਨਾ ਚਾਹੁੰਦੇ, ਇਸ ਲਈ ਇਹ ਤਰੀਕਾ ਮੌਜੂਦਾ ਐਸ ਐਮ ਐਸ ਪ੍ਰਣਾਲੀ ਨੂੰ ਹੀ ਵਰਤਦਾ ਹੈ।

Basketable
People doesn’t like downloading so many apps, so this SMS based solution provides an easy and instant service.

ਸ਼੍ਰੀ ਪੇਲੀਆ ਨੇ ਸ਼ੁਰੂ-ਸ਼ੁਰੂ ਵਿੱਚ ਸ਼ੌਕੀਆਂ ਤੌਰ ਤੇ ਤਾਂ ਐਪਸ ਬਨਾਉਣ ਦੀ ਸ਼ੁਰੂਆਤ ਕੀਤੀ ਸੀ, ਅਤੇ ਕੁੱਝ ਸਮਾਂ ਪਹਿਲਾਂ ਆਪਣੀ ਮਾਤਾ ਜੀ ਦੀ ਮੰਗ ਉੱਤੇ  ਇੱਕ ਅਜਿਹੀ ਚੈਟਿੰਗ ਐਪ ਬਣਾ ਦਿੱਤੀ ਸੀ ਜਿਸ ਨਾਲ ਉਸਦੀ ਮਾਤਾ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਹੀ ਦੂਜਿਆਂ ਨਾਲ ਚੈਟ ਕਰ ਸਕਦੀ ਸੀ।

‘ਬਾਸਕਟੇਬਲ’ ਨਾਮਕ ਪਹਿਲਕਦਮੀ ਬਾਰੇ ਵਿਸਥਾਰ ਨਾਲ ਦਸਦੇ ਹੋਏ ਸ਼੍ਰੀ ਪੇਲੀਆ ਨੇ ਕਿਹਾ, “ਜਦੋਂ ਗਾਹਕ ਆਪਣੀ ਪਸੰਦ ਦੀ ਚੀਜ਼ ਦੀ ਖਰੀਦ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਕਾਊਂਟਰ ਤੇ ਜਾਕੇ ਆਪਣਾ ਆਰਡਰ ਪ੍ਰਾਪਤ ਕਰਨਾ ਪੈਂਦਾ ਹੈ। ਬਾਕੀ ਦਾ ਸਾਰਾ ਕੰਮ ਇਸ ਨਵੇਂ ਹੱਲ ਨੇ ਪਹਿਲਾਂ ਹੀ ਕਰ ਦਿੱਤਾ ਹੁੰਦਾ ਹੈ”।

ਇਸ ਬਚੇ ਹੋਏ ਸਮੇਂ ਦੇ ਨਾਲ ਵਿਕਰੀ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ, ਅਤੇ ਗਾਹਕਾਂ ਨੂੰ ਵੀ ਵਧੀਆ ਸੇਵਾ ਮਿਲ ਜਾਂਦੀ ਹੈ।

“ਬੇਸ਼ਕ ਤੁਸੀਂ ਕਿਸੇ ਰੈਸਟੋਰੈਂਟ ਦੇ ਮਾਲਕ ਹੋ, ਜਾਂ ਫੇਰ ਕੋਈ ਚਲਦੀ ਫਿਰਦੀ ਵੈਨ ਵਿੱਚ ਖਾਣਾ ਵੇਚਦੇ ਹੋ, ਇਹ ਪਹਿਲਕਦਮੀ ਸਾਰਿਆਂ ਦੀ ਮਦਦ ਕਰ ਸਕਦੀ ਹੈ”, ਸ਼੍ਰੀ ਪੇਲੀਆ ਨੇ ਦੱਸਿਆ।

ਇਸ ਨਾਲ ਬਹੁਤ ਸਾਰੇ ਉਪਰਲੇ ਖਰਚੇ ਵੀ ਬੱਚ ਜਾਂਦੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More