Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਸਾਹਿਤਕ ਫੌਰਮ ਵਲੋਂ ਸਿੱਖ ਇਤਿਹਾਸ ਦੇ ਨਿਵੇਕਲੇ ਪੱਖ ਭਾਈਚਾਰੇ ਲਈ ਪੇਸ਼ ਕਰਨ ਦਾ ਨਵਾਂ ਉਪਰਾਲਾ

Sydney based Punjabi Sahitak Forum has geared up its activities and started exploring Sikh history post Guru times. Source: Manjinder Singh

ਪੰਜਾਬੀ ਸਾਹਿਤਕ ਮੰਚ ਦੀ ਨਵੀਂ ਪਹਿਲਕਦਮੀ ਦਾ ਉਦੇਸ਼ ਸਿੱਖ ਇਤਿਹਾਸ ਅਤੇ ਵਿਰਸੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਫੋਰਮ ਆਸਟ੍ਰੇਲੀਆ ਵਿੱਚ ਭਾਈਚਾਰੇ ਦੇ ਮੈਂਬਰਾਂ ਦੁਆਰਾ ਦਰਪੇਸ਼ ਸਮਾਜਿਕ ਮੁੱਦਿਆਂ 'ਤੇ ਚਰਚਾ ਕਰਨ ਲਈ ਔਨਲਾਈਨ ਸੈਸ਼ਨਾਂ ਦੁਆਰਾ ਵੀ ਸਾਂਝ ਪਾ ਰਿਹਾ ਹੈ।

ਫੌਰਮ ਦੇ ਇੱਕ ਬਾਨੀ ਮਨਜਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮਹਾਂਮਾਰੀ ਤੋਂ ਪਹਿਲਾਂ ਅਸੀਂ ਮਿਲ ਬੈਠ ਕੇ ਸੈਮੀਨਾਰ ਕਰਦੇ ਹੁੰਦੇ ਸੀ ਅਤੇ ਹਰ ਸਾਲ ਕਈ ਨਾਮਵਰ ਅਤੇ ਉੱਭਰ ਰਹੇ ਪੰਜਾਬੀ ਲਿਖਾਰੀਆਂ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਨੂੰ ਭਾਈਚਾਰੇ ਦੇ ਸਨਮੁੱਖ ਕਰਦੇ ਹੁੰਦੇ ਸੀ”।

“ਪੰਜਾਬੀ ਸਾਹਿਤਕ ਫੌਰਮ ਦੀ ਸਥਾਪਨਾ ਇਸ ਮੰਤਵ ਨਾਲ ਕੀਤੀ ਗਈ ਸੀ ਤਾਂ ਕਿ ਪੰਜਾਬੀ ਭਾਸ਼ਾ, ਸਭਿਆਚਾਰ, ਵਿਰਸਾ ਅਤੇ ਇਤਿਹਾਸ ਦਾ ਸਹੀ ਪ੍ਰਸਾਰ ਹੁੰਦਾ ਰਹੇ”।

Punjabi Sahitak Forum
Maninder Singh, one of the founders of Punjabi Sahitak Forum

ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਤੋਂ ਹਾਰ ਨਾ ਮੰਨਦੇ ਹੋਏ, ਪੰਜਾਬੀ ਸਾਹਿਤਕ ਫੌਰਮ ਸਿਡਨੀ ਦੇ ਕਾਰਜਕਰਤਾਵਾਂ ਨੇ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਕਈ ਲੜੀਵਾਰ ਸੈਮੀਨਾਰ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਨ੍ਹਾਂ ਆਨਲਾਈਨ ਸੈਮੀਨਾਰਾਂ ਵਿੱਚ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਬਾਅਦ ਵਾਲਾ ਸਿੱਖ ਇਤਿਹਾਸ ਵਿਚਾਰਿਆ ਅਤੇ ਭਾਈਚਾਰੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਫੌਰਮ ਨੇ ਇੱਕ ਹੋਰ ਲੜੀਵਾਰ ਗੱਲਬਾਤ ਵੀ ਸ਼ੁਰੂ ਕੀਤੀ ਹੈ ਜਿਸ ਵਿੱਚ ਭਖਦੇ ਸਮਾਜਕ ਮਸਲੇ ਵੀ ਵਿਚਾਰੇ ਜਾਂਦੇ ਹਨ।

ਪਰ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਨੇ ਜਦੋਂ ਆਹਮੋ ਸਾਹਮਣੇ ਕਰਵਾਏ ਜਾਣ ਵਾਲੇ ਸੈਮੀਨਾਰਾਂ ਉੱਤੇ ਰੋਕ ਲਗਾ ਦਿੱਤੀ ਤਾਂ ਫੌਰਮ ਦੇ ਮੈਂਬਰਾਂ ਨੇ ਸਲਾਹ ਕਰਕੇ ਆਨਲਾਈਨ ਪਲੇਟਫਾਰਮਾਂ ਨੂੰ ਵਰਤਣ ਦਾ ਮਨ ਬਣਾਇਆ।

“ਇਸ ਸਮੇਂ ਪੰਜਾਬੀ ਸਾਹਿਤਕ ਫੌਰਮ ਵਲੋਂ ਲੜੀਵਾਰ ਦੋ ਸੈਮੀਨਾਰ ਆਨਲਾਈਨ ਕਰਵਾਏ ਜਾ ਰਹੇ ਹਨ। ਪਹਿਲਾ, ਸਿੱਖ ਗੁਰੂਆਂ ਦੇ ਸਮੇਂ ਤੋਂ ਬਾਅਦ ਵਾਲੇ ਸਿੱਖ ਇਤਿਹਾਸ ਨਾਲ ਜੋੜਦਾ ਹੈ। ਅਤੇ ਦੂਜਾ, ਭਾਈਚਾਰੇ ਦੇ ਭੱਖਦੇ ਮਸਲਿਆਂ ਜਿਵੇਂ ਘਰੇਲੂ ਹਿੰਸਾ, ਬੱਚਿਆਂ ਦਾ ਸ਼ੋਸ਼ਣ, ਮਾਨਸਿਕ ਅਤੇ ਸ਼ਰੀਰਕ ਸਿਹਤ ਆਦਿ ਨੂੰ ਵਿਚਾਰਦਾ ਹੈ”।

ਹਰ ਪੰਦਰਵਾੜੇ ਨੂੰ ਫੌਰਮ ਵਲੋਂ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਫੇਸਬੁੱਕ ਪੇਜ, ਜਿਸ ਦਾ ਪਤਾ ‘ਪੰਜਾਬੀ ਫੌਰਮ ਸਿਡਨੀ-ਆਸਟ੍ਰੇਲੀਆ’ ਹੈ, ‘ਤੇ ਲਾਈਵ ਹੋ ਕੇ ਵਿਚਾਰਿਆਂ ਜਾਂਦਾ ਹੈ।

 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਪੰਜਾਬੀ ਸਾਹਿਤਕ ਫੌਰਮ ਵਲੋਂ ਸਿੱਖ ਇਤਿਹਾਸ ਦੇ ਨਿਵੇਕਲੇ ਪੱਖ ਭਾਈਚਾਰੇ ਲਈ ਪੇਸ਼ ਕਰਨ ਦਾ ਨਵਾਂ ਉਪਰਾਲਾ 29/10/2021 13:00 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More