Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੀੜ੍ਹੀਆਂ ਦੀ ਸਾਂਝ ਪੀਢੀ ਕਰਨ ਲਈ ‘ਆਸ਼ਾ ਆਸਟ੍ਰੇਲੀਆ’ ਵਲੋਂ ਇੱਕ ਨਿਵੇਕਲਾ ਉਪਰਾਲਾ

Connecting children, parents and grandparents in their information sessions. Source: Bijinder Duggal

ਸਿਡਨੀ ਦੀ ਸੰਸਥਾ ‘ਆਸ਼ਾ ਆਸਟ੍ਰੇਲੀਆ’ ਬਜ਼ੁਰਗਾਂ ਲਈ ਸਿਹਤ, ਕਸਰਤ, ਯੋਗਾ, ਸੇਵਾ ਸੰਭਾਲ, ਡਿਮੈਂਨਸ਼ੀਆ ਅਤੇ ਡਾਇਬੀਟੀਜ਼ ਵਰਗੇ ਮਸਲਿਆਂ ਉੱਤੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਉਹਨਾਂ ਦੇ ਮਨੋਰੰਜਨ ਦਾ ਵੀ ਖਾਸ ਧਿਆਨ ਰੱਖਦੀ ਹੈ ਤਾਂ ਕਿ ਉਹਨਾਂ ਨੂੰ ਸਮਾਜਕ ਦਬਾਵਾਂ ਵਿੱਚੋਂ ਕੁੱਝ ਦੇਰ ਲਈ ਤਾਂ ਬਾਹਰ ਕੱਢਿਆ ਜਾ ਸਕੇ।

ਇਸ ਦੇ ਨਾਲ ਹੁਣ ਆਸ਼ਾ ਆਸਟ੍ਰੇਲੀਆ ਨੇ ਇੱਕ ਹੋਰ ਨਿਵੇਕਲਾ ਉਪਰਾਲਾ ਕਰਦੇ ਹੋਏ ਪੀੜ੍ਹੀਆਂ ਦੀ ਸਾਂਝ ਪੀਢੀ ਕਰਨ ਦਾ ਯਤਨ ਕੀਤਾ ਹੈ।

ਇਸ ਸੰਸਥਾ ਨੇ ਹੋਰਨਸਬੀ ਅਤੇ ਵੈਸਟ ਰਾਈਡ ਹਾਈ ਸਕੂਲ ਦੇ ਬੱਚਿਆਂ ਨੂੰ ਭਾਈਚਾਰੇ ਦੇ ਬਜ਼ੁਰਗਾਂ ਨਾਲ ਸਮਾਂ ਬਿਤਾਉਣ ਲਈ ਵਿਸ਼ੇਸ਼ ਤੌਰ ਤੇ ਸੱਦਿਆ ਤਾਂ ਕਿ ਉਹ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਮਨ ਪ੍ਰਚਾਵਾ ਕਰ ਸਕਣ।

AASHA
Book of recipes from GrandMa
Bijinder Duggal

ਆਸ਼ਾ ਆਸਟ੍ਰੇਲੀਆ ਸੰਸਥਾ ਦੀ ਬਜਿੰਦਰ ਦੁੱਗਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ, “ਇਹਨਾਂ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਾਂ ਕਰਦੇ ਹੋਏ ਇਹਨਾਂ ਦੀ ਖਾਣਾ ਬਨਾਉਣ ਦੀ ਮਹਾਰਤ ਨੂੰ ਕਲਮਬੱਧ ਕਰਨਾ ਸ਼ੁਰੂ ਕਰ ਦਿੱਤਾ”।

“ਇਸ ਉਪਰਾਲੇ ਦੇ ਨਤੀਜੇ ਵਜੋਂ, ‘ਗਰੈਂਡਮਾ’ਸ ਸੀਕਰੇਟ ਰੈਸੀਪੀਸ’ ਨਾਮੀ ਇੱਕ ਬਹੁ-ਭਾਸ਼ੀ ਪੁਸਤਕ ਤਿਆਰ ਹੋ ਗਈ ਹੈ ਜਿਸ ਨੂੰ 5 ਜੂਨ ਵਾਲੇ ਦਿਨ ‘ਸੁਰ ਸੰਗਮ’ ਨਾਮੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੋਕਾਂ ਲਈ ਪੇਸ਼ ਕੀਤਾ ਜਾਵੇਗਾ”।

ਪਿਛਲੇ ਤਕਰੀਬਨ ਦੋ ਸਾਲਾਂ ਤੋਂ ਸਮਾਜ ਦੇ ਤਕਰੀਬਨ ਹਰ ਵਰਗ ਨੂੰ ਹੀ ਕਰੋਨਾਵਾਇਰਸ ਦੀ ਮਾਰ ਕਿਸੇ ਨਾ ਕਿਸੇ ਤਰਾਂ ਝੱਲਣੀ ਪਈ ਹੈ।

ਬਜ਼ੁਰਗਾਂ ਲਈ ਇਹ ਸਮਾਂ ਬਹੁਤ ਜਿਆਦਾ ਔਖਾ ਸੀ, ਕਿਉਂਕਿ, ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਹਰ ਪ੍ਰਕਾਰ ਦੀ ਹਿਫਾਜ਼ਤ ਕਰਦੇ ਹੋਏ ਉਹਨਾਂ ਨੂੰ ਘਰਾਂ ਅੰਦਰ ਹੀ ਰੱਖਣਾ ਚਾਹੁੰਦੇ ਸਨ।ਪਰ ਅਜਿਹਾ ਕਰਨ ਨਾਲ ਬਹੁਤ ਸਾਰੇ ਬਜ਼ੁਰਗ ਕਾਫੀ ਦਬਾਵਾਂ ਦਾ ਸ਼ਿਕਾਰ ਵੀ ਹੁੰਦੇ ਗਏ।

ਆਸ਼ਾ ਆਸਟ੍ਰੇਲੀਆ ਵਲੋਂ ਆਪਣੀ ਕਾਰਜ ਪ੍ਰਣਾਲੀ ਨੂੰ ਬਦਲਦੇ ਹੋਏ ਸੋਸ਼ਲ ਮੀਡੀਆ ਦੁਆਰਾ ਇਹਨਾਂ ਬਜ਼ੁਰਗਾਂ ਨਾਲ ਸੰਪਰਕ ਬਣਾਇਆ ਗਿਆ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਾਹਰ ਸਲਾਹ ਕਈ ਸੈਸ਼ਨਾਂ ਦੌਰਾਨ ਪ੍ਰਦਾਨ ਕੀਤੀ ਗਈ।

ਮਿਸ ਦੁੱਗਲ ਨੇ ਕਿਹਾ, “ਸਿਡਨੀ ਵਿੱਚ ਕਰੋਨਾਵਾਇਰਸ ਦੇ ਹਾਲਾਤ ਸੁਧਰਨ ਦੇ ਨਾਲ ਅਸੀਂ ਚਾਰ ਸ਼ਹਿਰਾਂ ਵਿੱਚ ਆਹਮੋ-ਸਾਹਮਣੇ ਕਰਵਾਏ ਜਾਣ ਵਾਲੇ ਸੈਸ਼ਨ ਮੁੜ ਤੋਂ ਸ਼ੁਰੂ ਕਰ ਦਿੱਤੇ ਹਨ”।

ਆਸ਼ਾ ਆਸਟ੍ਰੇਲੀਆ ਵਲੋਂ ਵੈਂਟਵਰਥਵਿੱਲ, ਹੋਰਨਸਬੀ, ਕਰੋਸ-ਨੈਸਟ ਅਤੇ ਵੈਸਟ ਰਾਈਡ ਸਬਰਬਾਂ ਵਿੱਚ ਸੈਸ਼ਨ ਲਗਾ ਕਿ ਮਾਹਰਾਂ ਨਾਲ ਜੋੜਿਆ ਜਾਂਦਾ ਹੈ।

ਇਸ ਸੰਸਥਾ ਵਲੋਂ ਇੱਕ ਵੱਡਾ ਉਪਰਾਲਾ ਇਹ ਵੀ ਕੀਤਾ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਦੇ ਹੋਏ ਉਹਨਾਂ ਦਾ ਮਨੋਰੰਜਨ ਕੀਤਾ ਜਾਵੇ ਤਾਂ ਕਿ ਉਹ ਕੁੱਝ ਘੰਟਿਆਂ ਲਈ ਤਾਂ ਜਰੂਰ ਹੀ ਮਾਨਸਿਕ ਦਬਾਵਾਂ ਵਿੱਚੋਂ ਨਿਕਲ ਕੇ ਜਿੰਦਗੀ ਦਾ ਅਨੰਦ ਮਾਣ ਸਕਣ।

Coming up next

# TITLE RELEASED TIME MORE
ਪੀੜ੍ਹੀਆਂ ਦੀ ਸਾਂਝ ਪੀਢੀ ਕਰਨ ਲਈ ‘ਆਸ਼ਾ ਆਸਟ੍ਰੇਲੀਆ’ ਵਲੋਂ ਇੱਕ ਨਿਵੇਕਲਾ ਉਪਰਾਲਾ 01/06/2021 12:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More