Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸਿਡਨੀ ਦੀ 'ਤਿਰੰਗਾ ਰੈਲੀ' ਦੇ ਪ੍ਰਬੰਧਕ ਵੱਲੋਂ ਗਲੇਨਵੁੱਡ ਗੁਰਦੁਆਰਾ ਕਮੇਟੀ ਵੱਲੋਂ ਲਾਏ ਦੋਸ਼ਾਂ ਬਾਰੇ ਸਪਸ਼ਟੀਕਰਣ

Tiranga Rally (L), scenes from the Glendwood Gurdwara on 14th February, 2021. Source: Supplied

ਤਿਰੰਗਾ ਰੈਲੀ ਦੇ ਪ੍ਰਬੰਧਕ ਯੋਗੇਸ਼ ਖੱਟਰ ਨੇ ਪਿਛਲੇ ਮਹੀਨੇ ਪੱਛਮੀ ਸਿਡਨੀ ਵਿੱਚ ਕੀਤੀ ਗਈ ਇੱਕ ਕਾਰ ਰੈਲੀ ਦੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਚਿੰਤਾ ਜ਼ਾਹਰ ਕੀਤੀ ਹੈ।

14 ਫਰਵਰੀ ਨੂੰ ਸਿਡਨੀ ਦੇ ਭਾਈਚਾਰੇ ਵਿੱਚ ਓਦੋਂ ਤਣਾਅ ਵਾਲ਼ਾ ਮਾਹੌਲ ਬਣ ਗਿਆ ਸੀ ਜਦੋਂ ਗਲੇਨਵੁੱਡ ਗੁਰਦੁਆਰਾ ਪ੍ਰਬੰਧਕਾਂ ਨੂੰ ਖ਼ਬਰ ਮਿਲੀ ਕਿ ਵਾਹਨਾਂ ਦਾ ਇਕ ਵੱਡਾ ਕਾਫਲਾ ਐਤਵਾਰ ਦੇਰ ਸ਼ਾਮ ਗੁਰਦਵਾਰੇ ਵੱਲ ਆ ਰਿਹਾ ਸੀ।

ਪਰ ਸਿਡਨੀ ਵਿਚਲੀ ਇਸ ਰੈਲੀ ਦੇ ਮੁੱਖ ਪ੍ਰਬੰਧਕ ਅਤੇ ਫੇਸਬੁੱਕ ਗਰੁੱਪ 'ਇੰਡੀਅਨ ਡਾਇਸਪੋਰਾ ਇਨ ਸਿਡਨੀ' ਵੱਲੋਂ ਯੋਗੇਸ਼ ਖੱਟਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦਾ ਗੁਰਦਵਾਰੇ ਵੱਲ ਜਾਣ ਦਾ 'ਕੋਈ ਇਰਾਦਾ ਨਹੀਂ' ਸੀ।

ਉਨ੍ਹਾਂ ਕਿਹਾ ਕਿ ਰੈਲੀ ਦਾ ਇਕੋ ਉਦੇਸ਼ ‘ਸ਼ਾਂਤਮਈ ਅਤੇ ਸਦਭਾਵਨਾਪੂਰਣ’ ਢੰਗ ਨਾਲ ਭਾਰਤੀ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਸੀ।

ਸ੍ਰੀ ਖੱਟਰ ਨੇ ਕਿਹਾ, “ਸਾਡੀ ਕਿਸੇ ਵੀ ਵਿਅਕਤੀ, ਸਮੂਹ ਜਾਂ ਪੂਜਾ ਸਥਾਨ ਦੀ ਨਿਰਾਦਰੀ ਜਾਂ ਨਿਸ਼ਾਨਾ ਬਣਾਉਣ ਦੀ ਕੋਈ ਯੋਜਨਾ ਨਹੀਂ ਸੀ। ਅਸੀਂ ਸ਼ਾਂਤ ਮਾਹੌਲ ਅਤੇ ਬਹੁ-ਸਭਿਆਚਾਰਵਾਦ ਵਿੱਚ ਵਿਸਵਾਸ਼ ਰੱਖਦੇ ਹਾਂ ਅਤੇ ਭਾਈਚਾਰੇ ਵਿੱਚ ਸਦਭਾਵਨਾ ਫੈਲਾਉਣਾ ਚਾਹੁੰਦੇ ਹਾਂ।”

Tiranga Rally, Sydney
Supplied by Yogesh Khattar

ਪੁਲਿਸ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਸੀ ਕਿ ਰੈਲੀ ਪ੍ਰਬੰਧਕਾਂ ਨੇ 'ਪਬਲਿਕ ਅਸੈਂਬਲੀ' ਦਾ ਆਯੋਜਨ ਕਰਨ ਦਾ ਇਰਾਦਾ ਨੋਟਿਸ ਨੰਬਰ 1, ਸੱਤ ਦਿਨਾਂ ਦੇ ਮਿੱਥੇ ਸਮੇਂ ਦੇ ਅੰਦਰ ਨਹੀਂ ਦਿੱਤਾ ਸੀ।

ਇਹ ਪੁੱਛੇ ਜਾਣ 'ਤੇ ਕਿ ਕੀ ਪ੍ਰਬੰਧਕਾਂ ਨੇ ਉਕਤ ਦਸਤਾਵੇਜ਼ ਦਾਖਲ ਕੀਤੇ ਸਨ, ਸ੍ਰੀ ਖੱਟਰ ਨੇ ਸਾਡੇ ਨਾਲ਼ ਇੱਕ ਦਸਤਾਵੇਜ਼ ਸਾਂਝਾ ਕੀਤਾ ਹੈ, ਜਿਸ ਵਿੱਚ ਪ੍ਰੋਗਰਾਮ ਦਾ ਆਯੋਜਨ ਕਰਨ ਵਾਲ਼ੀ ਸੰਸਥਾ ਦਾ ਨਾਂ 'ਆਰਿਆ ਸਮਾਜ' ਦੱਸਿਆ ਗਿਆ ਹੈ।

ਹਾਲਾਂਕਿ 'ਆਰਿਆ ਸਮਾਜ' ਦੇ ਆਸਟ੍ਰੇਲੀਅਨ ਨੁਮਾਇੰਦਿਆਂ ਨੇ ਇੰਡੀਅਨ ਲਿੰਕ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਰੈਲੀ ਨਾਲ਼ ਆਪਣੇ ਸਬੰਧਾਂ ਤੋਂ ਇਨਕਾਰ ਕੀਤਾ ਹੈ।

ਐਸ ਬੀ ਐਸ ਪੰਜਾਬੀ ਵੱਲੋਂ ਪੁੱਛੇ ਸਵਾਲਾਂ ਦੌਰਾਨ ਪ੍ਰਬੰਧਕ ਯੋਗੇਸ਼ ਖੱਟਰ ਨੇ ਰੈਲੀ ਵਿੱਚ ਸ਼ਾਮਿਲ ਕਾਰਾਂ ਵਿੱਚ ਕਥਿਤ ਤੌਰ ਉਤੇ 'ਭੜਕਾਊ ਧਾਰਮਿਕ ਗੀਤ' ਚਲਾਉਣ ਅਤੇ 'ਹੈਰਿਸ ਪਾਰਕ ਹਿੰਸਾ' ਵਿੱਚ ਸ਼ਾਮਿਲ ਲੋਕਾਂ ਦੇ ਉੱਥੇ ਹੋਣ ਜਾਂ ਨਾ ਹੋਣ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।

ਪੂਰੀ ਜਾਣਕਾਰੀ ਲਈ ਸੁਣੋ ਯੋਗੇਸ਼ ਖੱਟਰ ਨਾਲ਼ ਪੰਜਾਬੀ ਵਿੱਚ ਕੀਤੀ 18 ਮਿੰਟ ਦੀ ਇੰਟਰਵਿਊ: 

Sydney’s 'Tiranga Rally' organiser refutes allegations levelled by Glenwood Gurdwara committee
00:00 00:00

ਦੱਸਣਯੋਗ ਹੈ ਕਿ ਗਲੈੱਨਵੁੱਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਨੂੰ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਸਥਾਨਿਕ ਪੁਲਿਸ ਵਲੋਂ ਚੁੱਕੇ ਅਗਾਊਂ ਕਦਮਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਸੀ।

ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਦਸਤਿਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਕਈ ਰਸਤਿਆਂ ਤੇ ਰੁਕਾਵਟਾਂ ਲਗਾਕੇ ਉਕਤ ਕਾਰ ਰੈਲੀ ਨੂੰ ਗੁਰਦੁਆਰੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਸੀ।

Glenwood
The Sikh Temple/Gurdwara at Glenwood in Sydney's west.
Supplied

ਜਿਵੇਂ ਹੀ ਲੋਕਾਂ ਨੇ ਇਸ ਕਾਰ ਰੈਲੀ ਦੇ ਗੁਰਦੁਆਰਾ ਸਾਹਿਬ ਵੱਲ ਆਉਣ ਦੀ ਖ਼ਬਰ ਸੁਣੀ ਤਾਂ 300 ਤੋਂ 400 ਦੇ ਕਰੀਬ ਸਿੱਖ ਸੰਗਤ ਓਥੇ ਆ ਗਈ ਸੀ।

ਟਰਬਨਸ 4 ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵੀ ਖਬਰ ਸੁਣਦੇ ਸਾਰ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ।

“ਮਾਹੌਲ ਕਾਫੀ ਨਾਜ਼ੁਕ ਸੀ। ਕਈ ਵੀਡੀਓਜ਼ ਸਾਹਮਣੇ ਆਈਆਂ ਸਨ ਜਿਹਨਾਂ ਵਿੱਚ ਪ੍ਰਦਰਸ਼ਨਕਾਰੀ ਭਾਰਤੀ ਝੰਡੇ ਚੁੱਕੀ ਨਾਹਰੇ ਮਾਰਦੇ ਹੋਏ ਕਾਰ ਰੈਲੀ ਵਿੱਚ ਸ਼ਾਮਿਲ ਸਨ ਅਤੇ ਗੁਰਦੁਆਰੇ ਵੱਲ ਆਉਣ ਦੀ ਗੱਲ ਕਰ ਰਹੇ ਸਨ," ਉਨ੍ਹਾਂ ਕਿਹਾ।

ਪੁਲਿਸ ਦੇ ਇੱਕ ਨੁਮਾਂਇੰਦੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੰਬਰਲੈਂਡ ਪੁਲਿਸ ਨੇ ਇਕੱਠ ਅਤੇ ਕਾਰ ਰੈਲੀ ਦੀ ਇਜਾਜਤ ਇਸ ਸ਼ਰਤ ਤੇ ਦਿੱਤੀ ਸੀ ਕਿ ਉਹ ਕੋਵਿਡ-19 ਵਾਲੀਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨਗੇ।

New South Wales Police badge.
AAP/Dean Lewins

ਪੁਲਿਸ ਅਨੁਸਾਰ ਇਹ ਇਕੱਠ ਐਤਵਾਰ 14 ਫਰਵਰੀ ਨੂੰ ਦੁਪਿਹਰ 2 ਵਜੇ ਸ਼ੁਰੂ ਹੋਇਆ ਅਤੇ 4.30 ਵਜੇ ਤੱਕ ਇਸ ਵਿੱਚ ਗਿਣਤੀ ਕਾਫੀ ਵੱਧ ਗਈ ਸੀ।

ਬਿਆਨ ਤਹਿਤ ਪੁਲਿਸ ਨੇ ਦੱਸਿਆ ਕਿ ਕਾਰ ਰੈਲੀ ਵਾਲ਼ੇ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।

ਪੁਲਿਸ ਅਨੁਸਾਰ ਉਸ ਸਮੇਂ ਗੁਰੂਦੁਆਰਾ ਸਾਹਿਬ ਵਿੱਚ 300 ਤੋਂ 400 ਦੇ ਕਰੀਬ ਸ਼ਰਧਾਲੂ ਮੌਜੂਦ ਸਨ ਅਤੇ ਸਥਾਨਿਕ ਸੁਰੱਖਿਆ ਨਿਯਮਾਂ ਤਹਿਤ ਲੋੜੀਂਦੀ ਮਾਤਰਾ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।

ਪੁਲਿਸ ਨੁਮਾਂਇੰਦੇ  ਨੇ ਕਿਹਾ, “ਇਸ ਸਮੇਂ ਦੌਰਾਨ ਕਿਸੇ ਵਲੋਂ ਸ਼ਾਂਤੀ ਭੰਗ ਨਹੀਂ ਕੀਤੀ ਗਈ ਅਤੇ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ”।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਸਿਡਨੀ ਦੀ 'ਤਿਰੰਗਾ ਰੈਲੀ' ਦੇ ਪ੍ਰਬੰਧਕ ਵੱਲੋਂ ਗਲੇਨਵੁੱਡ ਗੁਰਦੁਆਰਾ ਕਮੇਟੀ ਵੱਲੋਂ ਲਾਏ ਦੋਸ਼ਾਂ ਬਾਰੇ ਸਪਸ਼ਟੀਕਰਣ 05/03/2021 19:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More