Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਦੇ ਪਹਿਲੇ ਸਿੱਖ ਸਕੂਲ ਨੂੰ ਇਮਾਰਤ ਲਈ ਮਨਜ਼ੂਰੀ, ਭਾਈਚਾਰੇ ਨੂੰ ਪ੍ਰੋਜੈਕਟ ਤੋਂ ਵੱਡੀਆਂ ਉਮੀਦਾਂ

An artist's impression of the Sikh Grammar School in Rouse Hill, Sydney. Source: Supplied

ਪੱਛਮੀ ਸਿਡਨੀ ਦੇ ਰਾਊਜ਼ ਹਿੱਲ ਇਲਾਕੇ ਵਿੱਚ ਬਣਨ ਵਾਲ਼ਾ ਸਿੱਖ ਗ੍ਰਾਮਰ ਸਕੂਲ ਆਸਟ੍ਰੇਲੀਆ ਵਿਚਲਾ ਇੱਕ ਨਿਵੇਕਲਾ ਉਪਰਾਲਾ ਹੈ ਜਿਸ ਵਿੱਚ 1200 ਤੋਂ ਵੀ ਵੱਧ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਨ ਦੇ ਪ੍ਰਬੰਧ ਕੀਤੇ ਜਾਣਗੇ।

ਸਿਡਨੀ ਦੇ ਹਿੱਲਜ਼ ਡਿਸਟ੍ਰਿਕਟ ਵਿੱਚ ਨੌਂ ਏਕੜ ਵਿੱਚ ਫੈਲੇ ਸਿੱਖ ਗ੍ਰਾਮਰ ਸਕੂਲ ਵਿੱਚ ਬੱਚਿਆਂ ਦਾ ਦੇਖਭਾਲ਼ ਤੇ ਸਿਖਲਾਈ ਕੇਂਦਰ, ਸਟਾਫ ਅਤੇ ਵਿਦਿਆਰਥੀਆਂ ਲਈ ਹੋਸਟਲ ਦੀ ਰਿਹਾਇਸ਼, ਅੰਦਰੂਨੀ ਅਤੇ ਬਾਹਰੀ ਖੇਡ ਸਹੂਲਤਾਂ ਦੇ ਨਾਲ-ਨਾਲ ਇਕ ਲਾਇਬ੍ਰੇਰੀ ਅਤੇ ਗੁਰਦੁਆਰਾ ਵੀ ਉਸਾਰਿਆ ਜਾ ਰਿਹਾ ਹੈ।

ਇਹ ਸਕੂਲ ਕਿੰਡਰਗਾਰਟਨ ਤੋਂ ਲੈਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਪਾਠਕ੍ਰਮ ਦੇ ਨਾਲ-ਨਾਲ ਪੰਜਾਬੀ ਅਤੇ ਸਿੱਖ ਧਰਮ ਦੇ ਸਿਧਾਂਤ ਸਿੱਖਣ ਦੇ ਮੌਕੇ ਵੀ ਪ੍ਰਦਾਨ ਕਰੇਗਾ।

ਨੌਂ ਵੱਡੇ ਪੜ੍ਹਾਵਾਂ ਵਿੱਚ ਚਲਾਏ ਜਾਣ ਵਾਲ਼ੇ ਇਸ ਪ੍ਰਾਜੈਕਟ ਉੱਤੇ 200 ਮਿਲੀਅਨ ਡਾਲਰ ਤੱਕ ਦਾ ਖਰਚਾ ਆਉਣ ਦੀ ਸੰਭਾਵਨਾ ਹੈ।

 Kuldeep Singh Chadha (Right) with son Karandeep Singh, daughter-in-law Amandeep Kaur and grandchildren Tavleen Kaur and Upjeet Singh.
Kuldeep Singh Chadha (Right) with son Karandeep Singh, daughter-in-law Amandeep Kaur and grandchildren Tavleen Kaur and Upjeet Singh.
Supplied

ਸਕੂਲ ਦੇ ਡਾਇਰੈਕਟਰ ਅਤੇ ਇਸ ਪ੍ਰੋਜੈਕਟ ਨਾਲ਼ ਪਿਛਲੇ 12 ਸਾਲ ਤੋਂ ਜੁੜੇ ਕੁਲਦੀਪ ਸਿੰਘ ਚੱਡਾ ਨੇ ਨਿਊ ਸਾਊਥ ਵੇਲਜ਼ ਸਰਕਾਰ ਤੋਂ ਉਸਾਰੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

“ਇਹ ਸਾਡੇ ਸਾਰੇ ਭਾਈਚਾਰੇ ਲਈ ਖੁਸ਼ੀ ‘ਤੇ ਮਾਣ ਦੀ ਗੱਲ ਹੈ। ਸਾਡੀ ਸੰਸਥਾ ਸਿਰਫ ਸਿੱਖ ਹੀ ਨਹੀਂ ਬਲਕਿ ਵਿਆਪਕ ਆਸਟ੍ਰੇਲੀਅਨ ਭਾਈਚਾਰੇ ਲਈ ਵੀ ਆਪਣੀਆਂ ਸਿੱਖਿਆ ਸੇਵਾਵਾਂ ਦੇਣ ਲਈ ਤਨਦੇਹੀ ਨਾਲ਼ ਕੰਮ ਕਰੇਗੀ," ਉਨ੍ਹਾਂ ਕਿਹਾ।

“ਮੈਂ ਸਾਰੇ ਸੇਵਾਦਾਰਾਂ ਅਤੇ ਸਿੱਖ ਸੰਗਤ ਨੂੰ ਉਨ੍ਹਾਂ ਦੇ ਨਿਰੰਤਰ ਯਤਨਾਂ, ਸਖਤ ਮਿਹਨਤ ਅਤੇ ਵਿੱਤੀ ਯੋਗਦਾਨ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ।”

A proposed map of the Sikh Grammar School in Rouse Hill, Sydney.
A proposed map of the Sikh Grammar School in Rouse Hill, Sydney.
Supplied

ਸ੍ਰੀ ਚੱਡਾ ਨੇ ਕਿਹਾ ਕਿ ਸਿੱਖ ਗ੍ਰਾਮਰ ਸਕੂਲ ਦੀਆਂ ਆਧੁਨਿਕ ਸਹੂਲਤਾਂ ਨਾਲ ਉਹ ਭਾਈਚਾਰੇ ਦੇ ਬੱਚਿਆਂ ਨੂੰ ਅੱਗੇ ਵਧਦਾ ਵੇਖਣਾ ਚਾਹੁੰਦੇ ਹਨ।

"ਇਹ ਸਕੂਲ ਸਾਡੇ ਬੱਚਿਆਂ ਨੂੰ ਵਧਣ-ਫੁੱਲਣ ਦੇ ਸਰਵਪੱਖੀ ਮੌਕੇ ਪ੍ਰਦਾਨ ਕਰੇਗਾ। ਇਹ ਆਸਟ੍ਰੇਲੀਆ ਨੂੰ ਆਉਣ ਵਾਲ਼ੇ ਸਮੇ ਵਿੱਚ ਅਗਵਾਈ ਦੇਣ ਵਾਲੀਆਂ ਸ਼ਖਸ਼ੀਅਤਾਂ ਪੈਦਾ ਕਰੇਗਾ - ਚਾਹੇ ਉਹ ਵਿਗਿਆਨੀ, ਖਿਡਾਰੀ, ਜੱਜ, ਨੀਤੀ-ਘਾੜੇ ਜਾਂ ਸੰਸਦ ਮੈਂਬਰ ਹੀ ਕਿਉਂ ਨਾ ਹੋਣ," ਉਨ੍ਹਾਂ ਕਿਹਾ।

An artist's impression of the Sikh Grammar School in Rouse Hill, Sydney.
An artist's impression of the Sikh Grammar School in Rouse Hill, Sydney.
Supplied

ਸਿੱਖ ਗਰਾਮਰ ਸਕੂਲ ਨਾਲ਼ ਸਬੰਧਿਤ ਹੋਰ ਵੇਰਵੇ ਜਾਨਣ ਲਈ ਕੁਲਦੀਪ ਸਿੰਘ ਚੱਡਾ ਨਾਲ਼ ਇਹ ਇੰਟਰਵਿਊ ਸੁਣੋ

Sydney to house Southern Hemisphere's first Sikh Grammar School
00:00 00:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਆਸਟ੍ਰੇਲੀਆ ਦੇ ਪਹਿਲੇ ਸਿੱਖ ਸਕੂਲ ਨੂੰ ਇਮਾਰਤ ਲਈ ਮਨਜ਼ੂਰੀ, ਭਾਈਚਾਰੇ ਨੂੰ ਪ੍ਰੋਜੈਕਟ ਤੋਂ ਵੱਡੀਆਂ ਉਮੀਦਾਂ 05/03/2021 15:40 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More