Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਤੇ ਵਿਦਿਆਰਥੀ ਵੀ ਮੁਫ਼ਤ ਲਗਵਾ ਸਕਦੇ ਹਨ ਕੋਵਿਡ-19 ਵੈਕਸੀਨ

People line up to receive a coronavirus vaccination at the Rocklea Showgrounds in Brisbane on 5 June 2021. Source: AAP

ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੈਲਥ ਨੇ ਸਪਸ਼ਟ ਕੀਤਾ ਹੈ ਕਿ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਮਾਪੇ, ਅੰਤਰਰਾਸ਼ਟਰੀ ਵਿਦਿਆਰਥੀ ਤੇ ਹੋਰ ਸਾਰੇ ਵੀਜ਼ਾ ਧਾਰਕ (ਉਮਰ ਦੇ ਲਿਹਾਜ਼ ਨਾਲ਼ ਵਾਰੀ ਆਉਣ ਉੱਤੇ) ਮੁਫ਼ਤ ਵਿੱਚ ਕੋਵਿਡ-19 ਦੇ ਟੀਕੇ ਲਗਵਾ ਸਕਦੇ ਹਨ। ਕੋਵਿਡ-19 ਵੈਕਸੀਨ ਬਾਰੇ ਤੁਹਾਡੇ ਸਵਾਲਾਂ ਦੇ ਜੁਆਬ ਅਤੇ ਹੋਰ ਜ਼ਰੂਰੀ ਤੱਥ ਮੈਲਬੌਰਨ ਦੇ ਮਾਹਿਰ ਡਾਕਟਰ ਸੰਦੀਪ ਭਗਤ ਦੇ ਹਵਾਲੇ ਨਾਲ਼ ਸੁਣਨ ਲਈ ਆਡੀਓ ਬਟਨ ਉੱਤੇ ਕ੍ਲਿਕ ਕਰੋ।

ਕਰੋਨਾਵਾਇਰਸ ਖ਼ਿਲਾਫ਼ ਤਿਆਰ ਕੀਤੇ ਗਏ ਕੋਵਿਡ-19 ਦੇ ਟੀਕੇ ਜਾਨਾਂ ਬਚਾ ਰਹੇ ਹਨ। ਇਹ ਵੈਕਸੀਨ ਬੀਮਾਰੀ ਜਾਂ ਮੌਤ ਦੇ ਖਤਰੇ ਵਾਲੇ ਲੋਕਾਂ ਖ਼ਾਸਕਰ ਬਜ਼ੁਰਗਾਂ ਦੀ ਸਿਹਤ-ਸੁਰੱਖਿਆ ਵਿੱਚ ਖਾਸਮ-ਖਾਸ ਮਦਦਗਾਰ ਸਾਬਿਤ ਹੋ ਰਹੇ ਹਨ।  

ਆਸਟ੍ਰੇਲੀਅਨ ਸਰਕਾਰ ਵਲੋਂ ਇਹ ਵੈਕਸੀਨ ਮੁਫ਼ਤ ਦਿੱਤੇ ਜਾ ਰਹੇ ਹਨ ਤੇ ਦੁਨੀਆਂ ਵਿੱਚ ਇਸ ਵੇਲੇ ਤਕ ਕਰੋੜਾਂ ਲੋਕਾਂ ਨੂੰ ਇਹ ਵੈਕਸੀਨ ਜਾਂ ਟੀਕੇ ਲਾਏ ਜਾ ਚੁੱਕੇ ਹਨ ਤੇ ਇਹ ਅਸਰਦਾਰ ਤੇ ਸੁਰੱਖਿਅਤ ਪਾਏ ਗਏ ਹਨ।  

ਕੋਵਿਡ-19 ਵੈਕਸੀਨ ਨਾਲ ਜੁੜੇ ਤੁਹਾਡੇ ਇਹਨਾਂ ਜ਼ਰੂਰੀ ਸੁਆਲਾਂ ਦੇ ਜੁਆਬ ਅਸੀਂ ਮਾਹਿਰ ਡਾ ਸੰਦੀਪ ਭਗਤ ਨੂੰ ਪੁੱਛੇ ਹਨ:

  • ਕੋਵਿਡ-19 ਵੈਕਸੀਨ ਕੀ ਹੈ ਤੇ ਇਹ ਮੇਰੇ ਲਈ ਕਿਓਂ ਜ਼ਰੂਰੀ ਹੈ?
  • ਕੀ ਕਰੋਨਾਵਾਇਰਸ ਤੋਂ ਕਦੇ ਨਿਜਾਤ ਪਾਈ ਜਾ ਸਕੇਗੀ?
  • ਐਸਟਰਾਜ਼ੇਨੇਕਾ ਤੇ ਫਾਈਜ਼ਰ ਵੈਕਸੀਨ ਵਿਚ ਕੀ ਭਿੰਨਤਾ ਹੈ ਤੇ ਕਿਹੜੀ ਵੈਕਸੀਨ ਬਿਹਤਰ ਹੈ?
  • ਵੈਕਸੀਨ ਲਵਾਉਣ ਪਿੱਛੋਂ ਕਿੰਨੀ ਦੇਰ ਤਕ ਇਹ ਟੀਕਾ ਦੁਬਾਰਾ ਲਾਉਣ ਦੀ ਲੋੜ ਨਹੀਂ ਪਵੇਗੀ?
  • ਵੈਕਸੀਨ ਲਵਾਉਣ ਦਾ ਕੀ ਫ਼ਾਇਦਾ ਤੇ ਕੀ ਇਹ ਲੱਗਣ ਉਪਰੰਤ ਵੀ ਵਾਇਰਸ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ? 
  • ਕੀ ਐਸਟਰਾਜ਼ੇਨੇਕਾ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ ਹੋਰ ਕਿਸਮ ਦੀ ਵੈਕਸੀਨ ਡੋਜ਼ ਲਗਵਾਈ ਜਾ ਸਕਦੀ ਹੈ?
  • ਕੀ ਇਹ ਵੈਕਸੀਨ ਵਿਜ਼ਟਰ ਵੀਜ਼ੇ ਉਤੇ ਆਏ ਬਜ਼ੁਰਗ ਮਾਪਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਵੀਜ਼ਾਧਾਰਕਾਂ ਲਈ ਵੀ ਉਪਲਬਧ ਹਨ?
  • ਟੀਕੇ ਲਗਵਾਉਣ ਲਈ ਬੁਕਿੰਗ ਕਿਵੇਂ ਕਰਵਾਈ ਜਾ ਸਕਦੀ ਹੈ?

ਜੁਆਬ ਜਾਨਣ ਲਈ ਤੁਸੀਂ ਇਹ ਆਡੀਓ ਲਿੰਕ ਕ੍ਲਿਕ ਕਰ ਸਕਦੇ ਹੋ: 

ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਤੇ ਵਿਦਿਆਰਥੀ ਵੀ ਮੁਫ਼ਤ ਲਗਵਾ ਸਕਦੇ ਹਨ ਕੋਵਿਡ-19 ਵੈਕਸੀਨ
00:00 00:00

ਵੈਕਸੀਨ ਕੀ ਹੁੰਦੇ ਹਨ 

ਫਲੂ ਦੇ ਟੀਕੇ ਵਾਂਗ ਕੋਵਿਡ-19 ਵੈਕਸੀਨ ਤੁਹਾਡੇ ਸਰੀਰ ਵਿੱਚ ਐਸੀ ਪ੍ਰੋਟੀਨ ਪੈਦਾ ਕਰਦਾ ਹੈ ਜੋ ਜੇ ਤੁਸੀਂ ਵਾਇਰਸ ਦੇ ਸੰਪਰਕ ਵਿੱਚ ਆਏ ਤਾਂ ਤੁਹਾਨੂੰ ਬੀਮਾਰ ਹੋਣ ਤੋਂ ਬਚਾਉਂਦੀ ਹੈ ਇਸ ਵੈਕਸੀਨ ਵਿਚ ਕੋਵਿਡ-19 ਵਾਇਰਸ ਨਹੀਂ ਹੁੰਦਾ।  

ਜਦੋਂ ਤੁਹਾਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਇਹ ਤੁਹਾਡੇ ਸਰੀਰ ਵਿੱਚ 'ਐਂਟੀਬਾਡੀ' ਬਣਾਉਂਦੀ ਹੈ ਤਾਂ ਕਿ ਜੇ ਤੁਸੀਂ ਅਸਲੀ ਵਾਇਰਸ ਦੇ ਸੰਪਰਕ ਵਿੱਚ ਆ ਜਾਓ ਤਾਂ ਤੁਸੀਂ ਇਨਫੈਕਸ਼ਨ ਦਾ ਮੁਕਾਬਲਾ ਕਰ ਸਕੋ।

Dr Sandeep Bhagat
Dr Sandeep Bhagat is a Melbourne-based health practitioner.
Supplied

ਕੀ ਮੈਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ

ਕੋਵਿਡ-19 ਵੈਕਸੀਨ ਲੋਕਾਂ ਦੀ ਜਾਨ ਬਚਾ ਰਿਹਾ ਹੈ ਤੇ ਇਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਚਾਉਣ ਦਾ ਇੱਕ ਵਧੀਆ ਤਰੀਕਾ ਹੈ। ਜਿੰਨੇ ਜ਼ਿਆਦਾ ਲੋਕ ਵੈਕਸੀਨੇਟ ਹੁੰਦੇ ਹਨ ਅਤੇ ਇਸ ਵਿਰੁੱਧ ਸੁਰੱਖਿਆ ਪ੍ਰਾਪਤ ਕਰਦੇ ਹਨ, ਵਾਇਰਸ ਦਾ ਫੈਲਾਅ ਉਨਾ ਹੀ ਘਟਦਾ ਹੈ। ਬਜ਼ੁਰਗਾਂ ਨੂੰ ਗੰਭੀਰ ਕਿਸਮ ਦੀ ਬੀਮਾਰੀ ਤੋਂ ਬਚਾਉਣ ਤੇ ਕੋਵਿਡ-19 ਕਾਰਨ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਚਾਉਣ ਲਈ ਵੀ ਇਹ ਵੈਕਸੀਨ ਅਸਰਦਾਰ ਸਾਬਤ ਹੋਏ ਹਨ।

ਕੋਵਿਡ-19 ਟੀਕੇ ਸਾਰੇ ਆਸਟ੍ਰੇਲੀਆ ਵਿੱਚ ਰਹਿੰਦੇ ਲੋਕਾਂ ਲਈ ਮੁਫ਼ਤ ਹਨ ਅਤੇ ਇਹ ਟੀਕੇ ਲਗਵਾਉਣ ਲਈ ਤੁਹਾਨੂੰ ਕਿਸੇ ਜੀ ਪੀ ਜਾਂ ਡਾਕਟਰ ਤੋਂ ਲਿਖਾਈ ਪਰਚੀ ਦੀ ਜ਼ਰੂਰਤ ਨਹੀਂ ਪਵੇਗੀ।

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਜਾਂ ਤੁਸੀਂ ਮੈਡੀਕੇਅਰ ਦੇ ਯੋਗ ਨਹੀਂ ਹੋ, ਤਾਂ ਵੀ ਤੁਸੀਂ ਕੋਵਿਡ-19 ਟੀਕਾ ਮੁਫ਼ਤ ਵਿੱਚ ਲਗਵਾ ਸਕਦੇ ਹੋ।

ਕੋਵਿਡ-19 ਟੀਕੇ ਲਵਾਉਣ ਲਈ ਬੁਕਿੰਗ ਕਰਵਾਉਣ ਬਾਰੇ ਜਾਨਣ ਲਈ ਇਸ ਲਿੰਕ ਉੱਤੇ ਕ੍ਲਿਕ ਕਰੋ

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਤੇ ਵਿਦਿਆਰਥੀ ਵੀ ਮੁਫ਼ਤ ਲਗਵਾ ਸਕਦੇ ਹਨ ਕੋਵਿਡ-19 ਵੈਕਸੀਨ 08/06/2021 16:10 ...
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 08/12/2021 12:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
View More